Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 10, 2025

    8:54:20 AM

  • punjab cabinet meeting

    ਹੋਣ ਜਾ ਰਿਹੈ ਵੱਡਾ ਐਲਾਨ! ਵਿਧਾਨ ਸਭਾ ਸੈਸ਼ਨ ਵਿਚਾਲੇ...

  • ludhiana case update

    ਲੁਧਿਆਣਾ 'ਚ ਬੋਰੇ ਵਿਚ ਕੁੜੀ ਦੀ ਲਾਸ਼ ਸੁੱਟਣ ਵਾਲੇ...

  • trump drops tariff bomb on brazil after 7 countries  imposes 50  tax

    ਟਰੰਪ ਨੇ 7 ਦੇਸ਼ਾਂ ਤੋਂ ਬਾਅਦ ਬ੍ਰਾਜ਼ੀਲ 'ਤੇ ਵੀ...

  • america s stern warning to green card holders

    ਗ੍ਰੀਨ ਕਾਰਡ ਵਾਲਿਆਂ ਨੂੰ ਅਮਰੀਕਾ ਦੀ ਸਖ਼ਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ‘ਮੁਲਤਾਨ ਫ਼ਤਿਹ ਦੀ ਗਾਥਾ’

DHARM News Punjabi(ਧਰਮ)

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ‘ਮੁਲਤਾਨ ਫ਼ਤਿਹ ਦੀ ਗਾਥਾ’

  • Edited By Sunita,
  • Updated: 14 Nov, 2020 11:20 AM
Jalandhar
ranjit singh the great maharaja of punjab
  • Share
    • Facebook
    • Tumblr
    • Linkedin
    • Twitter
  • Comment

 ਬਲਦੀਪ ਸਿੰਘ ਰਾਮੂੰਵਾਲੀਆ
ਚਹਾਰ ਚੀਜ਼, ਮਸਤ ਤੋਹਫ਼-ਏ-ਮੁਲਤਾਨ
ਗਰਦ, ਗਰਮਾ, ਗਦਾ-ਵ-ਗੋਰਿਸਤਾਨ।

ਫ਼ਾਰਸੀ ਦੇ ਇਸ ਸ਼ੇਅਰ ਦੇ ਮਾਇਨੇ ਹਨ ਕਿ ਮੁਲਤਾਨ ਦਾ ਤੋਹਫ਼ਾ ਇਹ ਚਾਰ ਚੀਜ਼ਾਂ ਹਨ- ਧੂੜ, ਗਰਮੀ, ਪੀਰ ਤੇ ਕਬਰਸਤਾਨ। ਮੁਲਤਾਨ ਇਸ ਬਰੇਸਗੀਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿਚੋਂ ਇੱਕ ਹੈ। ਕਿਸੇ ਸਮੇਂ ਮੁਲਤਾਨ ਦਾ ਨਾਮ ਕਸ਼ਯਪ ਗੋਤ ਦੇ ਰਾਜਿਆਂ ਦੇ ਨਾਂ ਤੇ ਕਸ਼ਯਪਪੁਰ ਵੀ ਸੀ। ਪ੍ਰਹਿਲਾਦ ਦਾ ਪਿਉ ਰਾਜਾ ਹਰਨਕਸ਼ਯਪ (ਹਰਨਾਕਸ਼) ਇਥੋਂ ਦਾ ਰਾਜਾ ਸੀ। ਫਿਰ ਇਸ ਦਾ ਨਾਮ ਪ੍ਰਹਲਾਦਪੁਰਾ ਵੀ ਰਿਹਾ। ਸੂਰਜ ਦੇਵਤੇ ਦਾ ਸਭ ਤੋਂ ਪੁਰਾਣਾ ਮੰਦਰ ਇਸ ਸ਼ਹਿਰ ਵਿੱਚ ਹੀ ਸੀ (ਹੈ)। ਮਾਲੀ ਕਬੀਲੇ ਦੇ ਨਾਮ ’ਤੇ ਇਸ ਦਾ ਨਾਮ 'ਮਾਲਿਸਥਾਨ' ਪਿਆ। ਇਥੇ ਬ੍ਰਾਹਮਣਾਂ ਦੀ ਵੀ ਚੋਖੀ ਵੱਸੋਂ ਸੀ। ਮਾਲਿਸਥਾਨ ਤੋਂ ਇਸਦਾ ਨਾਮ ਬਦਲਦਾ ਬਦਲਦਾ ਮੁਲਤਾਨ ਪੈ ਗਿਆ। ਆਪਣੀ ਭੂਗੋਲਿਕ ਸਥਿਤੀ ਕਰਕੇ ਮੁਲਤਾਨ ਨੂੰ ਇਸ ਬਰੇਸਗੀਰ ਤੇ ਪੱਛਮ ਵਾਲੇ ਪਾਸੇ ਤੋਂ ਆਇ ਹਰ ਹਮਲਾਵਰ ਨਾਲ ਸਭ ਤੋਂ ਪਹਿਲਾਂ ਜੂਝਣਾ ਪਿਆ। ਇਸ ਨੂੰ 'ਵਾਟਰ ਗੇਟ' ਵੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਸਿਕੰਦਰ ਤੋਂ ਲੈ ਕੇ ਈਰਾਨੀ, ਮੌਰੀਆ, ਕੁਸ਼ਾਨ, ਹੂਨ, ਨਾਗਾ ਆਦਿ ਕਬੀਲਿਆਂ ਤੋਂ ਬਾਅਦ ਇਹ ਮੁਸਲਿਮ ਸ਼ਾਸ਼ਕਾਂ ਦੇ ਅਧੀਨ ਕਈ ਸਦੀਆਂ ਵਧਿਆ ਫ਼ੁਲਿਆ। ਮੁਗਲਾਂ ਨੇ ਇਸ ਦੀ ਸਿਆਸੀ ਮਹਤੱਤਾ ਨੂੰ ਸਮਝਦੇ ਹੋਏ, ਇਸ ਨੂੰ ਇਕ ਵੱਖ ਸੂਬਾ ਬਣਾਇਆ ਹੋਇਆ ਸੀ।

ਮੁਲਤਾਨ ਦਾ ਇਤਿਹਾਸਕ ਕਿਲ੍ਹਾ 1640 ਈਸਵੀ ਵਿੱਚ ਸ਼ਾਹਜਹਾਂ ਦੇ ਪੁੱਤ ਸ਼ਾਹਜ਼ਾਦਾਆ ਮੁਰਾਦ ਬਖ਼ਸ਼ ਨੇ ਬਣਵਾਇਆ ਸੀ। ਇਹ ਜ਼ਮੀਨ ਤੋਂ 12 ਫੁਟ ਉੱਚਾ ਬਣਾਇਆ ਗਿਆ। ਇਸਦੀ ਲੰਬਾਈ 1200 ਫੁੱਟ ਤੇ ਸਾਰਾ ਚੌਗਿਰਦਾ 6600 ਫੁੱਟ ਹੈ। ਇਸ ਦੀਆਂ ਬਾਹਰੀਂ ਦੀਵਾਰਾਂ 40 ਫੁੱਟ ਉੱਚੀਆਂ ਅਤੇ 6 ਫੁੱਟ ਚੌੜੀਆਂ ਸਨ। ਇਸਦੇ ਚਾਰ ਦਰਵਾਜ਼ੇ ਸਨ। ਇਸ ਕਿਲ੍ਹੇ ਨੂੰ ਉਸ ਵਕਤ ਦੇ ਸਭ ਤੋਂ ਮਜਬੂਤ ਤੇ ਔਖੇ ਹੀ ਸਰ ਕੀਤੇ ਜਾ ਸਕਣ ਵਾਲੇ ਕਿਲ੍ਹਿਆਂ ਵਿੱਚੋਂ ਇਕ ਮੰਨਿਆ ਜਾਂਦਾ ਸੀ। ਇਸ ਇਲਾਕੇ ਦੀ ਜਿੱਥੇ ਸਿਆਸੀ ਮਹੱਤਤਾ ਬਹੁਤ ਸੀ, ਉਥੇ ਹੀ ਇਸ ਦੀ ਧਾਰਮਿਕ ਅਤੇ ਸੱਭਿਆਚਾਰਕ ਮਹੱਤਤਾ ਅਹਿਮ ਰਹੀ ਹੈ। ਹਿੰਦੂ ਰਾਜ ਕਾਲ ਵਿੱਚ ਇਸਦਾ ਸੰਸਕ੍ਰਿਤ ਦੀ ਵਿੱਦਿਆ ਦੇਣ ਵਾਲੇ ਪ੍ਰਮੁੱਖ ਕੇਂਦਰਾਂ ਵਿਚੋਂ ਇਕ ਸੀ। ਅਸ਼ੋਕ ਦੇ ਵਕਤ ਇਥੇ ਬੁਧ ਦੀਆਂ ਸਿੱਖਿਆਵਾਂ ਦਾ ਵੀ ਪ੍ਰਵਾਹ ਚਲਿਆ ਪਰ ਸਭ ਤੋਂ ਵੱਡਾ ਪ੍ਰਭਾਵ ਇਸਲਾਮ ਦਾ ਪਿਆ। ਸੂਫ਼ੀ ਦਰਵੇਸ਼ਾਂ ਨੇ ਇਸ ਧਰਤੀ ਨੂੰ ਭਾਗ ਲਾਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਵੀ ਅਚੱਲ ਵਟਾਲੇ ਦੀ ਗੋਸ਼ਟੀ ਤੋਂ ਬਾਅਦ ਇਸ ਜਗ੍ਹਾ ਆਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਦੇ ਪਾਤਰ ਭਾਈ ਨੰਦ ਲਾਲ ਵੀ ਗਜ਼ਨੀ ਤੋਂ ਸਰਕਾਰੀ ਨੌਕਰੀ ਛੱਡ ਕੇ ਮੁਲਤਾਨ ਆ ਕੇ ਆਬਾਦ ਹੋਏ ਸਨ। ਉਨ੍ਹਾਂ ਦੇ ਨਾਮ ’ਤੇ ਮੁਲਕ ਦੀ ਤਕਸੀਮ ਤੋਂ ਪਹਿਲਾਂ ਇੱਕ ਪੂਰਾ ਮੁਹੱਲਾ ਆਬਾਦ ਸੀ।

PunjabKesari

ਅਹਿਮਦ ਸ਼ਾਹ ਅਬਦਾਲੀ ਨੇ ਮੁਗਲੀਆ ਸਲਤਨਤ ਦੀ ਚੂਲ ਢਿੱਲੀ ਕਰਦਿਆਂ ਸਭ ਤੋਂ ਪਹਿਲਾਂ ਮੁਲਤਾਨ ਦਾ ਸੂਬਾ ਪੰਜਾਬ ਨਾਲੋਂ ਤੋੜ ਕੇ ਆਪਣੇ ਅਫ਼ਗਾਨੀ ਰਾਜ ਦਾ ਹਿੱਸਾ ਬਣਾਇਆ ਅਤੇ ਸ਼ੁਜਾਅ ਖ਼ਾਨ ਸਾਦੋਜ਼ਈ ਨੂੰ ਇਥੋਂ ਦਾ ਸੂਬੇਦਾਰ ਲਾਇਆ। ਜਦ ਪੰਜਾਬ ਵਿਚ ਸਿੱਖ ਮਿਸਲਾਂ ਨੇ ਤਾਕਤ ਫੜ੍ਹੀ ਤਾਂ ਭੰਗੀ ਸਰਦਾਰਾਂ ਨੇ ਮੁਲਤਾਨ ’ਤੇ ਜਾ ਕਬਜ਼ਾ ਕੀਤਾ। ਥੋੜੇ ਸਮੇਂ ਬਾਅਦ ਅਬਦਾਲੀ ਦੇ ਪੁਤਤੈਮੂਰ ਸ਼ਾਹ ਨੇ ਦੁਬਾਰਾ ਮੁਲਤਾਨ ’ਤੇ ਕਬਜ਼ਾ ਕਰਕੇ ਸ਼ੁਜਾਅ ਖ਼ਾਨ ਦੇ ਪੁੱਤਰ ਮੁਜ਼ਫ਼ਰ ਖ਼ਾਨ ਨੂੰ ਇਥੇ ਦਾ ਸੂਬੇਦਾਰ ਬਣਾਇਆ। ਅਬਦਾਲੀ ਦੇ ਪੋਤਿਆਂ ਦੀ ਆਪਸੀ ਖਾਨਾਜੰਗੀ ਕਰਕੇ ਕਈ ਇਲਾਕੇ ਖ਼ੁਦ ਮੁਖ਼ਤਾਰ ਹੋ ਗਏ। ਮੁਲਤਾਨ ਦਾ ਇਹ ਨਵਾਬ ਵੀ ਆਪਣੇ ਆਪ ਨੂੰ ਖ਼ੁਦ ਮੁਖਤਾਰ ਸਮਝਣ ਲੱਗਾ ਪਰ ਫਿਰ ਵੀ ਇਹਦੇ ਅੰਦਰ ਅਫ਼ਗਾਨੀ ਰਾਜ ਦੀ ਵਫ਼ਾਦਾਰੀ ਬਰਕਰਾਰ ਰਹੀ, ਜਿਸਦਾ ਸਬੂਤ ਇਸ ਦੁਆਰਾ ਕਾਬਲ ਨੂੰ ਭੇਜਿਆ ਜਾਂਦਾ ਖਿਰਾਜ ਹੈ।

ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਜਾਣੂ ਸੀ ਕਿ ਉਸਦੇ ਰਾਜ ਦੀ ਅਡੋਲ ਸਥਾਪਤੀ ਲਈ ਉਸ ਹਰ ਰਾਹ ਨੂੰ ਬੰਦ ਕਰਨਾ ਜ਼ਰੂਰੀ ਹੈ, ਜੋ ਉਹਦੇ ਰਾਹ 'ਚ ਕਦੇ ਵੀ ਰੁਕਾਵਟ ਪਾ ਸਕਦਾ ਹੈ। ਇਹ ਬਹੁਤਾ ਮੁਸਲਮਾਨ ਵਸੋਂ ਦਾ ਇਲਾਕਾ ਸੀ। ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਬੜੇ ਸੁਚੱਜੇ ਢੰਗ ਨਾਲ ਸਮਝਦੇ ਸਨ ਕਿ ਅਜੇ ਇਸ ਇਲਾਕੇ ਨੂੰ ਆਪਣੀ ਰਿਆਸਤ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ ਪਰ ਹੌਲੀ-ਹੌਲੀ ਇਸਦੇ ਖੰਭ ਝਾੜ ਕੇ ਇਸ ਹਾਕਮ ਦੀ ਧੋਣ ਮਰੋੜਨੀ ਸੌਖੀ ਰਹੇਗੀ। ਇਸੇ ਲਈ 1803, 1805-6, 1810, 1812, 1815, 1817 ਵਿੱਚ ਸਰਕਾਰ-ਏ-ਖਾਲਸਾ ਦੀਆਂ ਫ਼ੌਜਾਂ ਮੁਲਤਾਨ 'ਤੇ ਚੜ੍ਹਾਈ ਕਰਕੇ ਗਈਆਂ। ਹਰ ਵਾਰ ਇਹ ਹੱਥ ਖੜ੍ਹੇ ਕਰਕੇ ਕੁੱਝ ਨਜ਼ਰਾਨਾ ’ਤੇ ਜ਼ੁਰਮਾਨਾ ਦੇ ਕੇ, ਬਾਕੀ ਖਿਰਾਜ ਸਮੇਂ ਸਿਰ ਪਹੁੰਚ ਦਾ ਕਰਨ ਦਾ ਵਾਅਦਾ ਕਰਦਾ ਅਤੇ ਫਿਰ ਲੱਤ ਚੁੱਕ ਜਾਂਦਾ।

PunjabKesari

ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਖੁਫੀਆ ਤੰਤਰ ਦੁਆਰਾ ਇਹ ਵੀ ਪਤਾ ਲੱਗਾ ਕਿ ਮੁਲਤਾਨ ਦਾ ਨਵਾਬ ਮੁਜ਼ਫ਼ਰ ਖ਼ਾਨ, ਲਗਾਤਾਰ ਕਾਬਲ ਨੂੰ ਖਿਰਾਜ ਵੀ ਭਰ ਰਿਹਾ ਹੈ ਤੇ ਨਾਲ ਹੀ ਅੰਗਰੇਜ਼ ’ਤੇ ਕਾਬਲੀ ਜਲਾਵਤਨ ਬਾਦਸਾਹ ਸ਼ਾਹ ਸ਼ੁਜਾਅ ਨਾਲ ਖ਼ਤੋਖ਼ਤਾਬਤ ਕਰ ਰਿਹਾ ਹੈ। ਹੁਣ ਤੱਕ ਮਹਾਰਾਜਾ ਉਸਦੇ ਸੱਜੇ ਖੱਬੇ ਦੇ ਸਾਰੇ ਖੰਭ ਝਾੜ ਚੁੱਕਾ ਸੀ, ਭਾਵ ਉਸਦੇ ਸੂਬੇ ਦੇ ਬਹੁਤੇ ਪਰਗਣਿਆਂ ’ਤੇ ਕਬਜ਼ਾ ਕਰ ਚੁੱਕਾ ਸੀ। ਸੋ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਮਹਾਰਾਜਾ ਸਾਹਿਬ ਜੀ ਨੇ ਅਖ਼ੀਰ 'ਮੁਲਤਾਨ' ਨੂੰ ਖ਼ਾਲਸਾ ਰਾਜ ਦਾ ਪੱਕਾ ਹਿੱਸਾ ਬਣਾਉਣ ਦਾ ਫੈਸਲਾ ਕੀਤਾ। ਇਹ ਘਟਨਾ 1818 ਈਸਵੀ ਦੀ ਹੈ।

ਮਹਾਰਾਜਾ ਰਣਜੀਤ ਸਿੰਘ ਜੀ ਨੇ ਕੰਵਰ ਖੜਕ ਸਿੰਘ, ਜੋ ਇਸ ਸਮੇਂ ਜ਼ਿੰਦਗੀ ਦੇ 16 ਸਿਆਲ ਹੰਢਾ ਚੁੱਕਾ ਸੀ, ਦੀ ਅਗਵਾਈ ਥੱਲੇ ਮੁਲਤਾਨ ਫ਼ਤਿਹ ਕਰਨ ਲਈ ਖਾਲਸਾ ਫ਼ੌਜ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਇਸ ਮੁਹਿੰਮ ਵਿੱਚ ਆਪਣੇ ਪੁੱਤ ਦੀ ਹੌਂਸਲਾ ਅਫਜਾਈ ਲਈ ਮਾਈ ਨਕੈਣ ਵੀ ਨਾਲ ਗਈ। ਫੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਕ ਹਿੱਸਾ ਕੰਵਰ ਖੜਕ ਸਿੰਘ ਤੇ ਦੀਵਾਨ ਚੰਦ ਅਧੀਨ, ਦੂਜਾ ਸਰਦਾਰ ਹਰੀ ਸਿੰਘ ਨਲਵੇ ਦੀ ਸਰਪ੍ਰਸਤੀ ਥੱਲੇ ’ਤੇ ਤੀਜਾ ਹਿੱਸਾ ਸਰਦਾਰ ਫ਼ਤਹ ਸਿੰਘ ਆਹਲੂਵਾਲੀਆ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਕਮਾਂਡ ਥੱਲੇ ਸੀ। ਇਸ ਤੋਂ ਬਿਨਾਂ ਸਰਦਾਰ ਜੋਧ ਸਿੰਘ ਕਲਸੀਆਂ, ਦੀਵਾਨ ਰਾਮ ਦਿਆਲ, ਦੀਵਾਨ ਮੋਤੀ ਰਾਮ ਆਦਿ ਸਿਰ ਕੱਢਵੇਂ ਜਰਨੈਲ ਇਸ ਮੁਹਿੰਮ ਦਾ ਹਿੱਸਾ ਸਨ। ਪੰਜ ਸੌ ਬੇਲਦਾਰ ਵੀ ਇਸ ਲਸ਼ਕਰ ਦਾ ਹਿੱਸਾ ਸਨ ਤਾਂਕਿ ਲੋੜ ਪੈਣ ’ਤੇ ਇਹ ਕਿਲ੍ਹੇ ਦੀਆਂ ਨੀਹਾਂ ਵਿੱਚ ਸੁਰੰਗਾਂ ਪੁਟ ਕੇ ਬਰੂਦ ਭਰ ਸਕਣ। ਲਾਹੌਰ ਤੋਂ ਮੁਲਤਾਨ ਤੱਕ ਖਾਲਸਾ ਫੌਜ ਤੱਕ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ-ਏ-ਖਾਲਸਾ (ਲਾਹੌਰ ਦਰਬਾਰ) ਵੱਲੋਂ ਹਰ ਪੁਖ਼ਤਾ ਪ੍ਰਬੰਧ ਕੀਤੇ ਗਏ।

ਉਧਰ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਇਸ ਮੁਹਿੰਮ ਦੀ ਕੰਨਸੋਅ ਮਿਲ ਗਈ ਸੀ। ਉਸ ਨੇ ਮੁਲਤਾਨ ਦੇ ਇਲਾਕੇ ਵਿੱਚ ਹੈਦਰੀ ਝੰਡਾ ਚੁੱਕ ਜਹਾਦ ਦੇ ਨਾਮ ਥੱਲੇ ਵਾਹਵਾ ਮੁਲਖਈਆ 'ਕੱਠਾ ਕਰ ਲਿਆ ਸੀ। ਕਿਲ੍ਹੇ ਅੰਦਰ ਚੰਗਾ ਰਾਸ਼ਨ/ਪੱਠਾ ਸੰਭਾਲ ਲਿਆ ਸੀ। ਸਰਦਾਰ ਫ਼ਤਿਹ ਸਿੰਘ ਹੁਣਾ ਦੇ ਦਸਤੇ ਨੇ ਮੁਲਤਾਨ ਦੇ ਰਾਹ ਵਿਚਲੇ 'ਖ਼ਾਨਗੜ੍ਹ' ਕਿਲ੍ਹੇ ’ਤੇ ਕਬਜ਼ਾ ਕਰ ਲਿਆ ਤਾਂ ਦੂਜੇ ਬੰਨ੍ਹੇ ਸਰਦਾਰ ਹਰੀ ਸਿੰਘ ਨਲਵਾਹੁਣਾ ਨੇ 'ਮੁਜ਼ੱਫ਼ਰ ਗੜ੍ਹ' ਕਿਲ੍ਹੇ ਨੂੰ ਜਾ ਫ਼ਤਿਹ ਕੀਤਾ। ਹੁਣ ਮੁਲਤਾਨ ਸ਼ਹਿਰ ਦੇ ਬਾਹਰ ਦਾ ਸਾਰਾ ਇਲਾਕਾ ਸਰਕਾਰ-ਏ-ਖਾਲਸਾ ਅਧੀਨ ਹੋ ਚੁੱਕਾ ਸੀ। ਮੁਲਤਾਨ ਸ਼ਹਿਰ ਦੇ ਬਾਹਰ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜ ਰਹੇ ਸਨ ਅਤੇ ਅੰਦਰ ਯਾ ਅਲੀ ਦੀ ਹੀ ਗੂੰਜ ਸੁਣਾਈ ਦਿੰਦੀ ਸੀ। ਇਹ 4 ਫਰਵਰੀ ਦੀ ਗੱਲ ਹੈ।

PunjabKesari
ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰ ਰਾਤ ਨੂੰ ਨਵਾਬ ਮੁਜ਼ੱਫ਼ਰ ਖ਼ਾਨ ਵੱਲ ਖ਼ਲੀਫ਼ਾ ਨੂਰਦੀਨ, ਮੁਲਾਣਾ ਮਿਰਜ਼ਾ ਹੁਸੈਨ ਅਤੇ ਦੀਵਾਨ ਮੋਤੀ ਰਾਮ ਗੱਲਬਾਤ ਕਰਨ ਲਈ ਭੇਜੇ ਗਏ। ਇਨ੍ਹਾਂ ਨੇ ਦੱਸਿਆ ਕਿ ਮਹਾਰਾਜਾ ਸਾਹਿਬ ਮੁਲਤਾਨ ਨੂੰ ਸਰਕਾਰ-ਏ-ਖਾਲਸਾ  ਦਾ ਪੱਕਾ ਹਿੱਸਾ ਬਣਾਉਣਾ ਚਾਹੁੰਦੇ ਹਨ। ਬਦਲੇ ਵਿਚ ਨਵਾਬ ਨੂੰ ਇੱਕ ਵੱਡੀ ਜਾਗੀਰ ਦਿੱਤੀ ਜਾਵੇਗੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਸਕੂਨ ਭਰਿਆ ਜੀਵਨ ਗੁਜਰ ਬਸਰ ਕਰ ਸਕਦਾ ਹੈ। ਪਰ ਨਵਾਬ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਸਨੇ ਨੇ 'ਕੱਠੇ ਕੀਤੇ ਮੁਲਖਈਏ ਅਤੇ ਅਜਿੱਤ ਸਮਝੇ ਜਾਂਦੇ ਆਪਣੇ ਕਿਲ੍ਹੇ ਦੇ ਹੰਕਾਰ ਵੱਸ, ਉਲਟਾ ਕੰਵਰ ਖੜਕ ਸਿੰਘ ਨੂੰ ਸੁਨੇਹਾ ਕਹਿ ਭੇਜਿਆ ਕਿ 'ਹੁਣ ਫੈਸਲਾ ਮੈਦਾਨ ਵਿਚ ਤਲਵਾਰ ਹੀ ਕਰੇਗੀ।

5 ਫਰਵਰੀ ਦੀ ਪਹੁ ਫੁਟਣ ਤੋਂ ਪਹਿਲਾਂ ਹੀ ਖਾਲਸਾ ਫੌਜਾਂ ਦੇ ਤੋਪਖਾਨੇ ਦੇ ਗੋਲੇ, ਮੁਲਤਾਨ ਸ਼ਹਿਰ ਦੀ ਫਸੀਲ ’ਤੇ ਫੱਟਣ ਲੱਗੇ। ਦੂਜੇ ਬੰਨ੍ਹੇ ਬੁੱਢੇ ਬਹਾਦਰ ਨਵਾਬ ਮੁਜ਼ੱਫ਼ਰ ਖ਼ਾਨ ਨੇ ਵੀ ਆਪਣੇ ਤੋਪਖਾਨੇ ਦਾ ਮੂੰਹ ਖਾਲਸਾ ਫੌਜਾਂ ਦੇ ਮੋਰਚੇ ਵੱਲ ਖੋਲ੍ਹ ਦਿੱਤਾ। ਗੋਲਾਬਾਰੀ ਨੇ ਧਰਤ ਅਕਾਸ਼ ਨੂੰ ਕਾਂਬਾ ਚੜ੍ਹਾਇਆ ਹੋਇਆ ਸੀ। ਰਾਤ ਪੈਣ ਤੱਕ ਲਾਹੌਰ ਦਰਬਾਰ ਦੀਆਂ ਤੋਪਾਂ ਨੇ ਫ਼ਸੀਲ ਵਿੱਚ ਦੋ ਥਾਂਵਾਂ ’ਤੇ ਪਾੜ ਪਾਇਆ ਪਰ ਨਵਾਬ ਦੇ ਬਹਾਦਰ ਮੁੰਡਿਆਂ ਨੇ ਜੋਸ਼ੀਲੇ ਗਾਜ਼ੀਆਂ ਦੀ ਮਦਦ ਨਾਲ ਰੇਤ ਦੀਆਂ ਬੋਰੀਆਂ ਨਾਲ ਪਾੜ ਦਬਾ ਦਬ ਭਰ ਦਿੱਤੇ। ਤਿੰਨ ਦਿਨ ਤੱਕ ਇਹ ਗੋਲਾਬਾਰੀ ਹੁੰਦੀ ਰਹੀ। ਅਖ਼ੀਰ ਗੋਲੇ ਵੱਜਣ ਕਰਕੇ ਸ਼ਹਿਰ ਦਾ ਲਾਹੌਰੀ ਦਰਵਾਜ਼ਾ ਟੁੱਟ ਗਿਆ।

ਦਰਵਾਜ਼ਾ ਟੁਟਦਿਆਂ ਸਾਰ ਖਾਲਸਾ ਫੌਜ ਨੇ ਸਰਦਾਰ ਹਰੀ ਸਿੰਘ ਨਲਵੇ ਤਹਿਤ ਇੰਨੀ ਤੇਜੀ ਨਾਲ ਸ਼ਹਿਰ 'ਚ ਦਾਖਲ ਹੋ ਨਵਾਬ ਉੱਤੇ ਹੱਲਾ ਕੀਤਾ ਕਿ ਉਸਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ। ਨਵਾਬ ਦੇ ਪੈਰ ਉਖੜ ਰਹੇ ਸਨ। ਬਹੁਤਾ ਮੁਲਖਈਆ ਤਾਂ ਤਿੱਤਰ ਬਿੱਤਰ ਹੋ ਚੁੱਕਾ ਸੀ। ਸ਼ਹਿਰ ਅੰਦਰ ਦੋਨੋਂ ਪਾਸਿਆਂ ਤੋਂ ਖ਼ੂਬ ਲੋਹਾ ਖੜਕ ਰਿਹਾ ਸੀ। ਨਵਾਬ ਸਮਝ ਚੁੱਕਾ ਸੀ ਕਿ ਹੁਣ ਉਹ ਬਹੁਤਾ ਸਮਾਂ ਅੜ ਨਹੀਂ ਸਕੇਗਾ। ਉਸਨੇ ਆਪਣੇ ਪੁਤਰਾਂ ਸਮੇਤ ਆਪਣੇ ਆਪ ਨੂੰ ਮੁਲਤਾਨ ਦੇ ਮਜਬੂਤ ਕਿਲ੍ਹੇ ਵਿੱਚ ਬੰਦ ਕਰ ਲਿਆ। ਸਾਰੇ ਮੁਲਤਾਨ ਸ਼ਹਿਰ ’ਤੇ ਖਾਲਸਾਈ ਫੌਜ ਦਾ ਕਬਜ਼ਾ ਹੋ ਚੁੱਕਾ ਸੀ। ਸਭ ਨੂੰ ਇਹ ਹਦਾਇਤ ਸੀ ਕਿ ਕੋਈ ਵੀ ਕਿਸੇ ਸ਼ਹਿਰੀ ਬਾਸ਼ਿੰਦੇ ਨਾਲ ਬਦਸਲੂਕੀ ਨਹੀਂ ਕਰੇਗਾ ਕੋਈ ਲੁੱਟ ਖੋਹ ਨਹੀਂ ਕਰੇਗਾ। ਇਹ ਘਟਨਾ 8 ਫਰਵਰੀ ਦੀ ਹੈ।

PunjabKesari

ਪਰ ਸਰਦਾਰਾਂ ਲਈ ਫ਼ਤਿਹ ਉਸ ਵਕਤ ਹੀ ਮੁਕਮਲ ਹੋਣੀ ਸੀ, ਜਦੋਂ ਮੁਲਤਾਨ ਦਾ ਕਿਲ੍ਹਾ ਅਤੇ ਨਵਾਬ ਉਨ੍ਹਾਂ ਦੀ ਮੁਠ ਵਿਚ ਹੁੰਦੇ। ਹੁਣ ਸਭ ਤੋਂ ਵੱਡੀ ਸਿਰਦਰਦੀ ਸੀ। ਇਸ ਅਜਿੱਤ ਕਿਲ੍ਹੇ ਨੂੰ ਜਿੱਤਣਾ! ਲਾਹੌਰ ਦਰਬਾਰ ਦੀਆਂ ਫੌਜਾਂ ਨੇ ਕਿਲ੍ਹੇ ਦਾ ਮੁਹਾਸਰਾ ਕਰਨਾ ਸ਼ੁਰੂ ਕੀਤਾ। ਇਸ ਘੇਰੇ ਨੂੰ ਇਨ੍ਹਾਂ ਤੰਗ ਕਰ ਲਿਆ ਗਿਆ ਕਿ ਕਿਲ੍ਹੇ ਦਾ ਸੰਪਰਕ ਬਾਹਰ ਦੀ ਲੁਕਾਈ ਨਾਲੋਂ ਬਿਲਕੁਲ ਤੋੜ ਦਿੱਤਾ ਗਿਆ। ਨਵਾਬ ਨੇ ਵੀ ਅੰਦਰ ਪੂਰੀ ਤਿਆਰੀ ਕਰ ਰੱਖੀ ਸੀ। ਅੰਦਰ ਜਿੱਥੇ ਗੋਲੀ ਸਿੱਕੇ ਦੀ ਕੋਈ ਕਮੀ ਨਹੀਂ। ਉਥੇ ਅੰਨ ਦੇ ਵੀ ਭੰਡਾਰ ਭਰੇ ਪਏ ਸਨ। ਸਮੇਂ ਦੀ ਮੰਗ ਅਨੁਸਾਰ ਪਾਣੀ ਦੀ ਘਾਟ ਪੂਰੀ ਕਰਨ ਲਈ ਕਿਲ੍ਹੇ ਵਿੱਚ ਨਵੇਂ ਖੂਹ ਵੀ ਪੁਟ ਲਏ ਗਏ ਸਨ। ਨਵਾਬ ਸੋਚ ਰਿਹਾ ਸੀ ਕਿ ਹੋਰ ਦੋ ਮਹੀਨੇ ਤੱਕ ਗਰਮੀ ਉੱਤਰ ਆਉਗੀ, ਉਸ ਸਮੇਂ ਖਾਲਸਾ ਫੌਜਾਂ ਨੂੰ ਇਹ ਮੁਹਾਸਰਾ ਚੁਕਣਾ ਪਵੇਗਾ, ਕਿਉਂਕਿ ਮੁਲਤਾਨ ਦੀ ਗਰਮੀ ਬਰਦਾਸ਼ਤ ਕਰਨਾ ਹਾਰੀ ਸਾਰੀ ਦਾ ਕੰਮ ਨਹੀਂ।

ਕਿਲ੍ਹੇ ਨੂੰ ਘੇਰਾ ਪਇਆਂ ਦੋ ਢਾਈ ਮਹੀਨੇ ਹੋ ਚੁੱਕੇ ਸਨ। ਉਧਰ ਮਹਾਰਾਜਾ ਸਾਹਿਬ ਨੇ ਜਰਨੈਲਾਂ ਨੂੰ ਫਿਰ ਤੋਂ ਹਦਾਇਤ ਭੇਜੀ ਕਿ ਨਵਾਬ ਮੁਜ਼ੱਫ਼ਰ ਖ਼ਾਨ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕੀਤੀ ਜਾਵੇ ਤਾਂ ਕਿ ਹੋਰ ਰੱਤ ਨ ਡੁੱਲ੍ਹੇ। ਨਵਾਬ ਨੂੰ ਕਿਹਾ ਜਾਵੇ ਕਿ ਉਹ ਮੁਲਤਾਨ ਦਾ ਕਿਲ੍ਹਾ ਛੱਡ ਦੇਵੇ ਅਤੇ ਬਦਲੇ ਵਿਚ ਸੋਹਣੀ ਜਗੀਰ ਲੈ ਕੇ ਸ਼ੁਜਾਅਬਾਦ ਦੇ ਕਿਲ੍ਹੇ 'ਚ ਆਰਾਮਦਾਇਕ ਜ਼ਿੰਦਗੀ ਹੰਢਾਏ। 

ਸਬ ਸਿੰਘਨ ਪਤ ਸਿੰਘ ਨੇ ਲਿਖ ਪਾਤੀ ਸੁ ਪਠਾਇ।
ਕੋਊ ਵਕੀਲ ਸੋ ਭੇਜ ਕੇ ਕਿਲ੍ਹਾ ਸੁ ਲਓ ਮਿਲਾਇ।

ਇਸ ਮਿਲੇ ਹੁਕਮ ਅਨੁਸਾਰ ਨਵਾਬ ਨਾਲ ਖਾਲਸਾ ਦਰਬਾਰ ਦੇ ਜਰਨੈਲਾਂ ਨੇ ਦੁਬਾਰਾ ਗੱਲਬਾਤ ਸ਼ੁਰੂ ਕੀਤੀ। ਮਈ 1818 ਵਿੱਚ ਦੋਨ੍ਹਾਂ ਪਾਸਿਆਂ ਦੇ ਬੰਦੇ ਸ਼ਰਤਾਂ ਤਹਿ ਕਰਨ ਲਈ ਬੈਠਦੇ ਹਨ। ਮੁਲਤਾਨ ਦੇ ਨਵਾਬ ਵੱਲੋਂ ਜਮੀਅਤ ਰਾਇ, ਮੁਹਸਨ ਸ਼ਾਹ, ਗੁਰਬਖਸ਼ ਰਾਇ, ਅਮੀਨ ਖ਼ਾਨ ਸ਼ਾਮਲ ਹੋਏ। ਨਵਾਬ ਦੇ ਧੜੇ ਦੇ ਬੰਦਿਆਂ ਨੇ ਇਹ ਸ਼ਰਤ ਲਾਜਮ ਕੀਤੀ ਕਿ ਨਵਾਬ ਨੂੰ 'ਮੁਜ਼ੱਫ਼ਰਗੜ੍ਹ' ਕਿਲ੍ਹਾ ਵਾਪਸ ਕੀਤਾ ਜਾਵੇ ਤੇ ਉਸਨੂੰ ਪਰਿਵਾਰ ਸਮੇਤ ਉਸਦੀ ਜਾਗੀਰ ਵਿਚ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਲਾਹੌਰ ਦਰਬਾਰ ਚੁੱਕੇ ਤਾਂ ਨਵਾਬ ਮੁਲਤਾਨ ਦਾ ਕਿਲ੍ਹਾ ਛੱਡ ਦੇਵੇਗਾ।

ਲਾਹੌਰ ਦਰਬਾਰ ਵੱਲੋਂ 16 ਮਈ ਨੂੰ ਪਹਿਲੀ ਬੈਠਕ ਵਿੱਚ ਨਵਾਬ ਦੇ ਧੜੇ ਦੀਆਂ ਸ਼ਰਤਾਂ ਨੂੰ ਤਹਿ ਕਰਨ ਤੇ ਹੋਰ ਵੇਰਵੇ ਲਈ ਉਸ ਵੱਲ ਦੀਵਾਨ ਭਵਾਨੀ ਦਾਸ, ਦੀਵਾਨ ਪੰਜਾਬ ਸਿੰਘ, ਨਵਾਬ ਕੁਤਬੁਦੀਨ ਕਸੂਰੀਆ, ਚੌਧਰੀ ਕਾਦਰ ਬਖ਼ਸ਼ ਨੂੰ ਸਫ਼ੀਰ ਬਣਾ ਕੇ ਮੁਲਤਾਨ ਦੇ ਕਿਲ੍ਹੇ ਭੇਜਿਆ ਗਿਆ। ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਹੀ ਕਉਲ ਤੋਂ ਭੱਜ ਗਿਆ। ਉਹ ਅਫ਼ਗਾਨੀਆਂ ਦੀ ਚੁੱਕ ਵਿਚ ਆ ਚੁੱਕਾ ਸੀ, ਜਿਨ੍ਹਾਂ ਨੇ ਉਸਦੇ ਕੰਨ 'ਚ ਫੂਕ ਮਾਰਦਿਆਂ ਕਿਹਾ ਸੀ;-

ਹਮ ਹੈ ਪਠਾਨ ਮਾਨੇ ਔਰ ਕੀ ਨਾ ਆਨ,
ਲੜੇਂ ਮਰੇਂ ਜੌ ਲਉ ਪਰਾਨ ਸਦਾ ਆਦਿ ਤੇ ਵਿਹਾਰ ਹੈ।

ਆਖ਼ਰ ਜਦੋਂ ਇਹ ਗੱਲਬਾਤ ਟੁੱਟ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਸ਼ਕਰ ਦੇ ਜਰਨੈਲਾਂ ਵੱਲੇ ਜਮਾਂਦਾਰ ਖੁਸ਼ਹਾਲ ਸਿੰਘ ਹੱਥ ਇਹ ਸੁਨੇਹਾ ਭੇਜਿਆ, ਫੌਰਨ ਕਿਲ੍ਹੇ ਅਤੇ ਹੱਲਾ ਬੋਲ ਦੇਣਾ ਚਾਹੀਦਾ ਹੈ। ਇਸ ਨੂੰ ਫ਼ਤਿਹ ਕੀਤੇ ਬਿਨਾਂ ਸਾਡੀ ਲਾਜ ਨਹੀਂ ਰਹੇਗੀ। ਉਧਰ ਗਰਮੀ ਵੀ ਆਪਣਾ ਜ਼ੌਹਰ ਵਿਖਾਉਣ ਲੱਗੀ ਸੀ। ਲਾਹੌਰੀ ਲਸ਼ਕਰ ਦੇ ਕਿਸੇ ਕਿਸੇ ਖੇਮੇ ਵਿਚ ਹੈਜਾ ਵੀ ਦਸਤਕ ਦੇਣ ਲੱਗਾ। ਸਰਦਾਰਾਂ ਨੇ ਆਪਸੀ ਬੈਠਕ ਵਿਚ ਘੇਰੇ ਨੂੰ ਹੋਰ ਤੰਗ ਕਰਨ ’ਤੇ ਤੋਪਖਾਨੇ ਦੀ ਵਰਤੋਂ ਕਰਨ ਦੇ ਲਏ ਫੈਸਲੇ ’ਤੇ ਅਮਲ ਸ਼ੁਰੂ ਕੀਤਾ। ਇਸ ਸਮੇਂ ਤੱਕ 'ਜੰਗ-ਏ-ਬਿਜਲੀ' ਤੇ 'ਜਮਜਮਾ' ਤੋਪ ਵੀ ਮੁਲਤਾਨ ਪਹੁੰਚ ਗਈਆਂ।

ਮਿਸਰ ਦੀਵਾਨ ਚੰਦ ਇਸ ਸਾਰੀ ਮੁਹਿੰਮ ਨੂੰ ਦੇਖ ਰਿਹਾ ਸੀ। ਉਸਨੇ ਭਿੰਨ-ਭਿੰਨ ਸਰਦਾਰਾਂ ਨੂੰ ਉਨ੍ਹਾਂ ਦੇ ਘੋੜ ਸਵਾਰਾਂ ਸਮੇਤ ਕਿਲ੍ਹੇ ਦੀ ਖਾਈ ਨਾਲ ਸਬੰਧਤ ਵੱਖੋ-ਵੱਖ ਮੋਰਚਿਆਂ ’ਤੇ ਤਇਨਾਤ ਕੀਤਾ। ਹੁਣ ਮੁਲਤਾਨ ਦੇ ਕਿਲ੍ਹੇ ’ਤੇ ਦਿਨ ਰਾਤ ਬੰਬਾਰੀ ਹੋਣ ਲੱਗੀ, ਇਸ ਨਾਲ ਜਿੱਥੇ ਉਨ੍ਹਾਂ ਗੋਲਿਆਂ ਦੀ ਮਾਰ ਵਿਚ ਆਉਣ ਵਾਲੇ ਗਾਜੀ ਮਰ ਰਹੇ ਸਨ, ਉਥੇ ਹੀ ਕਿਲ੍ਹੇ ਦੀਆਂ ਕੰਧਾਂ ਦਾ ਉਪਰਲਾ ਹਿੱਸਾ ਵੀ ਕਈ ਥਾਵਾਂ ਤੋਂ ਨੁਕਸਾਨਿਆ ਗਿਆ ਸੀ। ਖਿਜਰੀ ਦਰਵਾਜ਼ਾ ਤੋਪਾਂ ਦੇ ਨਿਸ਼ਾਨੇ ’ਤੇ ਸੀ। ਨਵਾਬ ਨੇ ਕਿਲ੍ਹੇ ਦੁਆਲੇ ਜੋ ਖਾਈ ਸੀ, ਉਸਦੇ ਸਾਰੇ ਪੁਲ ਉਡਵਾ ਦਿੱਤੇ ਸਨ। 

PunjabKesari

ਇਸੇ ਚੱਲ ਰਹੀ ਗੋਲਾਬਾਰੀ ਵਿੱਚ ਇਕ ਤੋਪ ਦਾ ਪਹੀਆ ਟੁੱਟ ਗਿਆ। ਹੁਣ ਉਸ ਨਾਲ ਸਹੀ ਜਗ੍ਹਾ ’ਤੇ ਨਿਸ਼ਾਨਾ ਨਹੀਂ ਲੱਗ ਸਕਦਾ ਸੀ। ਇਸ ਗੱਲ ਦਾ ਪਤਾ ਸਾਧੂ ਸਿੰਘ ਨਿਹੰਗ ਸਿੰਘ ਨੂੰ ਲੱਗਾ ਤਾਂ ਉਸਨੇ ਆਪਣੇ ਦਸਤੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਜੀ, ਇਸ ਕਿਲ੍ਹੇ ਦੀ ਫ਼ਤਿਹਯਾਬੀ ਲਈ ਇਸ ਤੋਪ ਦੇ ਗੋਲਿਆਂ ਦਾ ਨਿਸ਼ਾਨੇ ’ਤੇ ਲੱਗਣਾ ਬਹੁਤ ਜਰੂਰੀ ਹੈ। ਸਿੰਘ ਪੁਛਣ ਲੱਗੇ, ਜੱਥੇਦਾਰ ਜੀ! ਕਰੋ ਹੁਕਮ ਫਿਰ ਕੀ ਕੀਤਾ ਜਾਵੇ? ਸਾਧੂ ਸਿੰਘ ਹੁਣੀ ਕਹਿਣ ਲੱਗੇ ਕੇ ਹੁਣ ਇਕੋ ਹੱਲ ਹੈ ਕਿ ਇਸ ਤੋਪ ਥੱਲੇ ਅਸੀਂ ਆਪਣਾ ਮੋਢਾ ਦੇਈਏ।

ਇਹ ਗੱਲ ਸੁਣ ਕੇ ਜਵਾਨਾਂ ਦੇ ਚਿਹਰੇ ਦੀ ਲਾਲੀ ਹੋਰ ਗੂੜ੍ਹੀ ਹੋ ਗਈ। ਉਹ ਇਸ ਗੱਲ ਨੂੰ ਜਾਣਦੇ ਸਨ ਕਿ ਤੋਪ ਥੱਲੇ ਮੋਢਾ ਦੇਣਾ ਸਿੱਧਾ ਮੌਤ ਨੂੰ ਆਵਾਜ਼ ਮਾਰਨੀ ਹੈ, ਅਜੇ ਜੰਗ ਦੇ ਮੈਦਾਨ ਵਿੱਚ ਤਾਂ ਫਿਰ ਵੀ ਜਿਉਂਦੇ ਰਹਿਣ ਦੇ ਆਸਾਰ ਨੇ ਪਰ ਤੋਪ ਦੇ ਝਟਕੇ ਨੇ ਝੱਟ ਧੌਣ ਦਾ ਮਣਕਾ ਤੋੜ ਦੇਣਾ। ਖਾਲਸਾ ਫੌਜਾਂ ਦੀ ਫ਼ਤਿਹ ਖ਼ਾਤਰ ਇਹ ਮਰਜੀਵੜੇ ਨਿਹੰਗ ਕੁੱਝ ਵੀ ਕਰ ਸਕਦੇ ਸਨ। ਸਾਧੂ ਸਿੰਘ ਹੁਣੀ ਕਹਿਣ ਲੱਗੇ ਕਿ ਸਬ ਤੋਂ ਪਹਿਲਾਂ ਮੈਂ ਲੱਗਦਾ ਪਰ ਜੱਥੇ ਦੇ ਸਿੰਘ ਕਹਿਣ ਲੱਗੇ ਕਿ ਨਹੀਂ ਪਹਿਲਾਂ ਅਸੀਂ ਸਾਰੇ ਵਾਰੋ ਵਾਰੀ ਮੋਢਾ ਦੇਵਾਂਗਾ, ਤੁਸੀਂ ਬਸ ਦੇਖੋ। 

ਮੌਕੇ ਦਾ ਗਵਾਹ ਸਈਅਦ ਗੁਲਾਮ ਜਿਲਾਨੀ, ਜੋ ਜਾਸੂਸ ਬਣ ਕੇ ਵਿਚਰ ਰਿਹਾ ਸੀ, ਜੰਗ-ਏ-ਮੁਲਤਾਨ ਵਿਚ ਇਸ ਗੱਲ ਦਾ ਖ਼ੁਦ ਇਕਬਾਲ ਕਰਦਾ ਹੈ ਸ਼ਹੀਦ ਹੋਣ ਦਾ ਇਨ੍ਹਾਂ ਚਾਅ, ਆਪਣੀ ਕੌਮ ਦੀ ਫ਼ਤਹ ਲਈ ਮੈਂ ਨਹੀਂ ਕਿਤੇ ਦੇਖਿਆ। ਹਰ ਇਕ, ਦੂਜੇ ਨਾਲੋਂ ਪਹਿਲਾਂ ਆਪਣਾ ਮੋਢਾ ਉਸ ਤੋਪ ਥੱਲੇ ਦੇਣ ਲਈ ਉਤਾਵਲਾ ਸੀ। ਇਸ ਬਹਾਦਰੀ ਨੇ ਸਈਅਦ ਨੂੰ ਇੰਨਾ ਮੁਤਾਸਰ ਕੀਤਾ ਕਿ ਇਕ ਵਾਰ ਤਾਂ ਉਹਦੇ ਦਿਲ ਵਿੱਚ ਵੀ ਖਯਾਲ ਆ ਗਿਆ ਕਿ ਮੈਂ ਵੀ ਤੋਪ ਥੱਲੇ ਜਾ ਕੇ ਮੋਢਾ ਦੇ ਦਿਆਂ। ਅਖ਼ੀਰ ਇਨ੍ਹਾਂ ਸ਼ਹਾਦਤਾਂ ਨੇ ਰੰਗ ਲਿਆਂਦਾ ਤੇ ਖਿਜਰੀ ਦਰਵਾਜ਼ੇ ’ਤੇ ਫੁਟਦੇ ਖਾਲਸਾ ਦਰਬਾਰ ਦੇ ਤੋਪਖਾਨੇ ਦੇ ਗੋਲਿਆਂ ਨੇ ਦੋ ਥਾਂਵਾਂ ’ਤੇ ਪਾੜ ਪਾ ਦਿੱਤੇ ਸਨ। ਮਿਸਰ ਦੀਵਾਨ ਚੰਦ ਨੇ ਬੇਲਦਾਰਾਂ ਰਾਹੀਂ ਛਾਂਟਵੇਂ ਮੋਰਚਿਆਂ ਤੋਂ ਸੁਰੰਗਾਂ ਨੂੰ ਖਦਵਾ ਕਿ ਖਾਈ ਤੱਕ ਪਹੁੰਚ ਕਰ ਲਈ ਸੀ। ਖਿਜਰੀ ਦਰਵਾਜ਼ੇ ਵਾਲੀ ਸੁਰੰਗ ਰਾਸਤੇ ਜੰਮਵਾਲ ਰਾਜਪੂਤਾਂ, ਫ਼ਤਿਹ ਸਿੰਘ ਦੱਤ ਤੇ ਅਕਾਲੀ ਸਾਧੂ ਸਿੰਘ ਦਾ ਜੱਥਾ ਧੂਰਕੋਟ ਨੂੰ ਪਾਰ ਕਰਕੇ ਕਿਲ੍ਹੇ ਦੀ ਕੰਧ ਕੋਲ ਜਾ ਪੁੱਜੇ। ਖਿਜਰੀ ਦਰਵਾਜ਼ੇ ਦੇ ਸਨਮੁੱਖ ਵਰ੍ਹਦੀ ਅੱਗ ਵਿੱਚ ਖਾਈ ਨੂੰ ਘਾਹ ਫੂਸ ਅਤੇ ਮਿੱਟੀ ਨਾਲ ਭਰ ਕੇ ਬਾਕੀ ਫ਼ੌਜ ਲਈ ਇਨ੍ਹਾਂ ਰਾਹ ਬਣਾ ਲਿਆ।

ਉਧਰ ਅਫ਼ਗਾਨੀ ਫ਼ੌਜ, ਜੋ ਕਿਲ੍ਹੇ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਸੀ, ਇਸਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ, ਲਈ ਹੁਣ ਇਸ ਕਿਲ੍ਹੇ ਨੂੰ ਬਚਾਉਣਾ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਾ ਸੀ। ਇਹ ਪਠਾਣ ਇਸੇ ਡਟੇ ਕਿ ਇਨ੍ਹਾਂ ਨੇ ਖਾਲਸਾ ਫ਼ੌਜ ਦੇ ਹਰ ਹੱਲੇ ਦਾ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਤੇ ਕਿਲ੍ਹੇ ਦੀ ਸਰਦਲ ਤੇ ਪੈਰ ਨਹੀਂ ਰੱਖਣ ਦਿੱਤਾ। ਉਧਰ ਜੇਠ ਮਹੀਨੇ ਦੀ ਗਰਮੀ ਨੇ ਜ਼ੁਬਾਨ ਨੂੰ ਤਾਲੂਏ ਨਾਲ ਲਾ ਦਿੱਤਾ ਸੀ। ਖਿਜਰੀ ਦਰਵਾਜ਼ੇ ਕੋਲ ਰੋਜ਼ ਘੰਟਿਆਂ ਬੱਧੀ ਲੋਹਾ ਖੜਕਦਾ, ਭੋਇ ਜਵਾਨਾਂ ਦੇ ਰੱਤ ਨਾਲ ਸੱਜ ਵਿਆਹੀ ਮੁਟਿਆਰ ਦੇ ਸਾਲੂ ਵਾਂਗ ਸੂਹੀ ਭਾ ਮਾਰਦੀ ਪਈ ਸੀ। ਪੌਣੇ ਤਿੰਨ ਮਹੀਨੇ ਘੇਰਾ ਪਏ ਨੂੰ ਹੋ ਚੁੱਕੇ ਸਨ, ਕੋਈ ਨਹੀਂ ਜਾਣਦਾ ਸੀ ਕਿ ਮੈਦਾਨ ਦੀ ਮੱਲ ਕਿਹੜੀ ਧਿਰ ਮਾਰੇਗੀ। ਗਰਮੀ ਕਰਕੇ ਦੁਪਹਿਰੇ ਕੁੱਝ ਸਮੇਂ ਲਈ ਜੰਗ ਬੰਦ ਕਰ ਲਈ ਜਾਂਦੀ ਸੀ।

2 ਜੂਨ ਨੂੰ ਦੁਪਹਿਰੇ ਅਕਾਲੀ ਸਾਧੂ ਸਿੰਘ ਨਿਹੰਗ ਆਪਣੇ ਜੱਥੇ ਨਾਲ ਕਿਲ੍ਹੇ ਦੀ ਕੰਧ ਵਿੱਚ ਪਏ ਹੋਏ ਪਾੜਾਂ ਪਾਸ ਜਾ ਧਮਕਿਆ ਤੇ ਪਹਿਰੇ ’ਤੇ ਖੜ੍ਹੇ ਪਹਿਰੇਦਾਰਾਂ ਨੂੰ ਹੁਕਮ ਸਤਿ ਕਰਕੇ ਕਿਲ੍ਹੇ ਵਿੱਚ ਵੜ ਗਿਆ। ਉਸਨੇ ਜਿਉਂ ਹੀ ਜੈਕਾਰੇ ਗਜਾਏ ਤਾਂ ਖਾਈ ਲਾਗੇ ਮੋਰਚੇ ਬਣਾ ਕੇ ਬੈਠੇ ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਮਹਾਂ ਸਿੰਘ, ਸਰਦਾਰ ਧੰਨਾ ਸਿੰਘ ਮਲਵਈ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਦਿ ਵੀ ਆਪਣੇ ਦਸਤਿਆਂ ਨਾਲ ਕਿਲ੍ਹੇ ਵਿੱਚ ਦਾਖਲ ਹੋ ਗਏ।

ਉਧਰ ਮੁਜ਼ੱਫ਼ਰ ਖ਼ਾਨ ਵੀ ਮੁਕਾਬਲੇ ਲਈ ਤਿਆਰ ਸੀ। ਉਹਦਾ ਪਠਾਨੀ ਖ਼ੂਨ ਉਬਾਲੇ ਮਾਰਦਾ ਪਿਆ ਸੀ। ਆਪਣੇ ਸੱਤ ਪੁੱਤਾਂ ਤੇ ਭਰਾਵਾਂ ਭਤੀਜਿਆਂ ਨਾਲ ਇਹ ਬੁੱਢਾ ਨਵਾਬ ਹਰੇ ਕੱਪੜੇ ਪਾਈ, ਨੰਗੀ ਤਲਵਾਰ ਹੱਥ ਫੜੀ ਰਣ ਤੱਤੇ ਵਿੱਚ ਆਪਣੇ ਬੰਦਿਆਂ ਦਾ ਹੌਂਸਲਾ ਵਧਾ ਰਿਹਾ ਸੀ। ਦੋਨੋਂ ਪਾਸੇ ਤੋਂ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਸੀ। ਅੰਤ ਖਿਜਰੀ ਦਰਵਾਜ਼ੇ ਕੋਲ, ਮੁਲਤਾਨ ਦੀ ਨਵੀਂ ਹਦਬੰਦੀ ਦਾ ਫ਼ੈਸਲਾ ਤਲਵਾਰ ਨੇ ਕੀਤਾ। ਨਵਾਬ ਮੁਜ਼ੱਫ਼ਰ ਖ਼ਾਨ ਆਪਣੇ ਪੰਜ ਪੁਤਰਾਂ, ਸ਼ਾਹ ਨਵਾਜ਼ ਖ਼ਾਨ, ਮੁਮਤਾਜ਼ ਖ਼ਾਨ, ਐਜਾਜ਼ ਖ਼ਾਨ, ਹਕਨਵਾਜ਼ ਖ਼ਾਨ ਤੇ ਬਾਜ਼ ਖ਼ਾਨ, ਭਤੀਜੇ ਖੈਰੁੱਲਾ ਖ਼ਾਨ ਸਮੇਤ ਕੰਮ ਆਇਆ। ਉਸਦੇ ਜਰਨੈਲ ਨਸਰੁੱਲਾ ਖ਼ਾਨ, ਜਾਨ ਮੁਹੰਮਦ ਖ਼ਾਨ ਬਾਦੋਜ਼ਈ, ਖੁਦਾ ਯਾਰ ਖ਼ਾਨ ਗਲਜ਼ੇਈ ਤੇ ਸਾਹਿਬ ਦਾਦ ਖ਼ਾਨ ਆਦਿ ਇਸ ਲੜਾਈ ਵਿੱਚ ਕੰਮ ਆਏ।

500 ਦੇ ਕਰੀਬ ਕਿਲ੍ਹੇ ਦੇ ਜਵਾਨਾਂ ਨੇ ਆਪਣੇ ਹਥਿਆਰ ਸਿੱਖ ਜਰਨੈਲਾਂ ਸਾਹਮਣੇ ਸੁਟ ਦਿੱਤੇ। ਨਵਾਬ ਮੁਜ਼ੱਫ਼ਰ ਖ਼ਾਨ ਦੇ ਤਿੰਨ ਪੁਤ ਜ਼ੁਲਿਫ਼ਕਾਰ ਖ਼ਾਨ, ਸਰ ਫਰਾਜ ਖ਼ਾਨ ਤੇ ਅਮੀਰ ਬੇਗ ਖ਼ਾਨ ਆਦਿ ਜਖ਼ਮੀ ਹਾਲਤ ਵਿੱਚ ਖਾਲਸੇ ਦੀ ਸ਼ਰਣ ਵਿੱਚ ਆ ਗਏ। ਜਿੱਥੇ ਕਿਲ੍ਹੇ ਵਿਚੋਂ ਕਾਫੀ ਸੋਨਾ, ਚਾਂਦੀ ਤੇ ਨਕਦੀ ਮਿਲੀ, ਉਥੇ ਹੀ 7000 ਬੰਦੂਕਾਂ, 9 ਤੋਪਾਂ, ਕਈ ਹਜ਼ਾਰ ਤਲਵਾਰਾਂ ਅਤੇ ਹੋਰ ਜੰਗੀ ਸਾਜੋ ਸਮਾਨ ਵੀ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਅਨੁਸਾਰੀ ਖਾਲਸਾ ਫੌਜਾਂ ਦੇ ਜਰਨੈਲਾਂ ਨੇ ਆਪਣੇ ਆਪਣੇ ਜੱਥਿਆਂ ਨੂੰ ਹੁਕਮ ਕੀਤਾ ਕਿ ਕੋਈ ਵੀ ਲੁੱਟ ਮਾਰ ਨਹੀਂ ਕਰੇਗਾ। ਕੰਵਰ ਖੜਕ ਸਿੰਘ ਨੇ ਆਪਣੀ ਨਿਗਰਾਨੀ ਥੱਲੇ ਪੂਰੀ ਸ਼ਾਨੋ ਸ਼ੌਕਤ ਨਾਲ ਬਹਾਦਰ ਮੁਜ਼ੱਫ਼ਰ ਖ਼ਾਨ ਤੇ ਉਸਦੇ ਪੁਤ ਭਤੀਜਿਆਂ ਨੂੰ ਪੀਰ ਬਾਵਲ ਹੱਕ ਦੇ ਮਕਬਰੇ ਦੀ ਹਦੂਦ ਅੰਦਰ ਦਫ਼ਨਾਇਆ। ਦੋਨਾਂ ਦਲਾਂ ਦੇ ਹੀ ਜੰਗ ਵਿੱਚ ਕੰਮ ਆਏ ਜਵਾਨਾਂ ਦੀਆਂ ਉਨ੍ਹਾਂ ਦੇ ਧਰਮ ਮੂਜਬ ਅੰਤਮ ਰਸਮਾਂ ਕੀਤੀਆਂ ਗਈਆਂ ਅਤੇ ਨਾਲ ਹੀ ਜਖ਼ਮੀਆਂ ਦੇ ਇਲਾਜ ਦਾ ਇੰਤਜ਼ਾਮ ਕੀਤਾ ਗਿਆ।

ਫ਼ਤਿਹ ਸਿੰਘ ਆਹਲੂਵਾਲੀਆ ਦਾ ਏਲਚੀ ਸਾਹਿਬ ਸਿੰਘ, ਮੁਲਤਾਨ ਦੀ ਫ਼ਤਹ ਦੀ ਖ਼ਬਰ ਲੈ ਕੇ ਲਾਹੌਰ ਪੁਜਾ ਤਾਂ ਮਹਾਰਾਜਾ ਸਾਹਿਬ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ। ਫ਼ਤਿਹ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਸਾਹਿਬ ਜੀ ਗੱਦ-ਗੱਦ ਹੋ ਉੱਠੇ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਨਮੁਖੁ ਅਰਦਾਸਾਂ ਸੋਧਣ ਉਪਰੰਤ ਫ਼ਤਿਹ ਦੀ ਖ਼ਬਰ ਲੈ ਕੇ ਆਏ ਹਰਕਾਰੇ ਨੂੰ ਭਾਰੀ  ਸੋਨੇ ਦੇ ਕੜਿਆਂ ਦੀ ਜੋੜੀ, ਇੱਕ ਸੋਨੇ ਦਾ ਕੈਂਠਾ, 500 ਨਕਦੀ ਅਤੇ ਹੋਰ ਵੀ ਕਈ ਤੋਹਫ਼ੇ ਬਖ਼ਸ਼ਿਸ਼ ਕੀਤੇ। ਲਾਹੌਰ ਦੇ ਕਿਲ੍ਹੇ ਤੋਂ ਤੋਪਾਂ ਦਾਗੀਆਂ ਗਈਆਂ ਤਾਂ ਕਿ ਸਾਰੇ ਲਾਹੌਰ ਨੂੰ ਮੁਲਤਾਨ ਫ਼ਤਿਹ ਹੋ ਗਿਆ ਹੈ।

ਨਵਾਬ ਮੁਜ਼ੱਫ਼ਰ ਖ਼ਾਨ ਦਾ ਪਰਿਵਾਰ ਕੁੰਵਰ ਖੜਕ ਸਿੰਘ ਦੀ ਸਰਪ੍ਰਸਤੀ ਥੱਲੇ ਲਾਹੌਰ ਪੁਜਾ। ਮਹਾਰਾਜਾ ਸਾਹਿਬ ਨੇ ਇਨ੍ਹਾਂ ਨੂੰ ਪੂਰਾ ਸਤਿਕਾਰ ਕੀਤਾ। ਸ਼ਰਕਪੁਰ ’ਤੇ ਨੌ ਲੱਖੇ ਵਿੱਚ ਇਨ੍ਹਾਂ ਨੂੰ ਜਾਗੀਰਾਂ ਬਖ਼ਸ਼ੀਆਂ ਤਾਂ ਕੇ ਉਹ ਤੇ ਉਨ੍ਹਾਂ ਦੇ ਵਾਰਸ ਸੁਖਮਈ ਜੀਵਨ ਬਤੀਤ ਕਰ ਸਕਣ। ਮਹਾਰਾਜਾ ਸਾਹਿਬ ਨੇ ਦੀਵਾਨ ਚੰਦ ਨੂੰ 'ਜ਼ੱਫ਼ਰ ਜੰਗ' ਦਾ ਖਿਤਾਬ ਬਖਸ਼ਿਆ, ਉਥੇ ਹੀ ਆਪਣੇ ਜਵਾਨਾਂ ਤੋਬੁਤਕੀਆਂ ਵਾਰੀਆਂ ਅਤੇ ਜਾਗੀਰਾਂ ਵੀ ਬਖ਼ਸ਼ੀਆਂ। ਸਰਦਾਰ ਹਰੀ ਸਿੰਘ ਨਲਵੇ ਦੀ ਜਾਗੀਰ ਵੀ ਦੁਗਣੀ ਕੀਤੀ ਗਈ।

ਮੁਲਤਾਨ ਦੇ ਇਲਾਕੇ ਦਾ ਪ੍ਰਬੰਧ ਕਰਨ ’ਤੇ ਕਿਲ੍ਹੇ ਦੀ ਮੁਰੰਮਤ ਲਈ ਸਰਦਾਰ ਦਲ ਸਿੰਘ ਨਹੇਰਨਾ, ਸਰਦਾਰ ਜੋਧ ਸਿੰਘ ਕਲਸੀਆਂ ਅਤੇ ਦੇਵਾ ਸਿੰਘ ਦੁਆਬੀਆ ਨਿਯੁਕਤ ਕੀਤਾ ਗਿਆ। ਇਸ ਦਿਨ ਤੋਂ ਮੁਲਤਾਨ ਪੱਕੇ ਤੌਰ ’ਤੇ ਫਿਰ ਤੋਂ ਪੰਜਾਬ ਦਾ ਹਿੱਸਾ ਬਣ ਗਿਆ। ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਵੱਡੀਆਂ ਜੰਗੀ ਮੁਹਿੰਮਾਂ ਵਿਚੋਂ ਇੱਕ ਵੱਡੀ ਜੰਗੀ ਮੁਹਿੰਮ ਮੁਲਤਾਨ ਫ਼ਤਿਹ ਸੀ।

  • The Great Maharaja
  • Maharaja Ranjit Singh
  • Multan
  • Fateh
  • Punjab
  • ਮਹਾਰਾਜਾ ਰਣਜੀਤ ਸਿੰਘ
  • ਮੁਲਤਾਨ ਫ਼ਤਿਹ ਦੀ ਗਾਥਾ

ਦੀਵਾਲੀ ਸਪੈਸ਼ਲ : ਮਾਂ ਲਕਸ਼ਮੀ ਦੀ ਪੂਜਾ ਤੋਂ ਪਹਿਲਾਂ ਘਰ 'ਚੋਂ ਹਟਾ ਦਿਓ ਇਹ ਚੀਜ਼ਾਂ, ਹੋਵੇਗੀ ਧੰਨ ਦੀ ਵਰਖਾ

NEXT STORY

Stories You May Like

  • is the wedding getting delayed
    ਵਿਆਹ 'ਚ ਦੇਰੀ ਹੋ ਰਹੀ ਹੈ? ਤਾਂ ਵੀਰਵਾਰ ਨੂੰ ਕਰੋ ਇਹ ਝਟ ਮੰਗਣੀ ਪਟ ਵਿਆਹ ਦੇ ਉਪਾਅ!
  • vastu tips clean the cobwebs in the house
    Vastu Tips: ਘਰ 'ਚ ਲੱਗੇ ਜਾਲ਼ੇ ਤੁਰੰਤ ਕਰੋ ਸਾਫ਼ , ਨਹੀਂ ਤਾਂ ਗ਼ਰੀਬੀ ਦੇ ਸਕਦੀ ਹੈ ਦਸਤਕ
  • sawan month shivling problems solve
    ਸਾਵਣ ਦੇ ਮਹੀਨੇ ਇਨ੍ਹਾਂ ਚੀਜ਼ਾਂ ਨਾਲ ਕਰੋ ਭਗਵਾਨ ਸ਼ਿਵ ਦਾ ਅਭਿਸ਼ੇਕ, ਸਾਰੀਆਂ ਸਮੱਸਿਆਵਾਂ ਹੋਣਗੀਆਂ ਦੂਰ
  • numerology
    ਸਾਰੀ ਉਮਰ ਪੈਸੇ ਨਾਲ ਖੇਡਦੇ ਹਨ ਇਨ੍ਹਾਂ 4 ਤਾਰੀਖਾਂ ਨੂੰ ਜੰਮੇ ਲੋਕ
  • vastu tips for broom home
    Vastu Tips : ਝਾੜੂ ਨਾਲ ਜੁੜੀਆਂ ਇਹ ਗਲਤੀਆਂ ਪੈਣਗੀਆਂ ਭਾਰੀ, ਨਾਰਾਜ਼ ਹੋ ਜਾਵੇਗੀ ਮਾਂ ਲਕਸ਼ਮੀ
  • what eat not to eat fasting month of sawan monday
    Sawan 2025: ਸੋਮਵਾਰ ਦਾ ਵਰਤ ਰੱਖਣ ’ਤੇ ਕੀ ਖਾਣਾ ਚਾਹੀਦੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
  • vastu shastra change your luck
    ਵਾਸਤੂ ਸ਼ਾਸਤਰ : ਇਹ ਉਪਾਅ ਬਦਲ ਦੇਣਗੇ ਤੁਹਾਡੀ ‘ਕਿਸਮਤ’
  • why should not eat dahi and kadhi sawan
    ਸਾਵਣ 'ਚ ਕਿਉਂ ਨਹੀਂ ਖਾਣਾ ਚਾਹੀਦੀ 'ਕੜੀ ਤੇ ਦਹੀਂ', ਜਾਣੋ ਕੀ ਹਨ ਇਸ ਦੇ ਮੁੱਖ ਕਾਰਨ
  • cp jalandhar holds special meeting with vdc members
    ਸੀਪੀ ਜਲੰਧਰ ਵੱਲੋਂ ਵੀਡੀਸੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ, ਨਸ਼ਿਆਂ ਨਾਲ ਨਜਿੱਠਣ...
  • alert issued for 14 districts of punjab
    ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2...
  • decision on regular bail of raman arora on 11th
    ਰਮਨ ਅਰੋੜਾ, ਹਰਪ੍ਰੀਤ ਕੌਰ ਦੀ ਰੈਗੁਲਰ ਜ਼ਮਾਨਤ ਤੇ ਰਾਜ ਕੁਮਾਰ ਮਦਾਨ ਦੀ ਪੇਸ਼ਗੀ...
  • flood occurred in this area of punjab
    ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ...
  • connecting flights to amsterdam and manchester started from adampur airport
    ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ
  • heart breaking incident in phillaur
    ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...
  • 111 drug smugglers arrested on 129th day under war against drugs campaign
    ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 129ਵੇਂ ਦਿਨ 111 ਨਸ਼ਾ ਸਮੱਗਲਰ ਗ੍ਰਿਫ਼ਤਾਰ
  • city sealing operation in jalandhar
    ਵਾਹਨ ਚਾਲਕ ਦੇਣ ਧਿਆਨ! ਜਲੰਧਰ 'ਚ ਲੱਗੇ 80 ਹਾਈ-ਟੈੱਕ ਨਾਕੇ, ਮੌਕੇ 'ਤੇ ਜ਼ਬਤ...
Trending
Ek Nazar
alert issued for 14 districts of punjab

ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2...

sgpc president harjinder singh dhami s big statement

SGPC ਦੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ, ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੋਣੀ...

flood occurred in this area of punjab

ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ...

connecting flights to amsterdam and manchester started from adampur airport

ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ

strict orders in force in punjab till january 8 2026

ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ...

pm modi receives warm welcome in namibia  talks with president

ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ 'ਚ ਨਿੱਘਾ ਸਵਾਗਤ, ਰਾਸ਼ਟਰਪਤੀ ਨੰਦੀ-ਨਡੈਤਵ...

israeli air strikes in gaza strip

ਗਾਜ਼ਾ ਪੱਟੀ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 40 ਫਲਸਤੀਨੀ

forest fire in france

ਫਰਾਂਸ 'ਚ ਜੰਗਲ ਦੀ ਅੱਗ ਹੋਈ ਤੇਜ਼, ਹਵਾਈ ਆਵਾਜਾਈ ਠੱਪ

what makes a good ai prompt  here are 4 expert tips

AI ਨਾਲ ਕਰਨਾ ਚਾਹੁੰਦੇ ਹੋ ਕਮਾਲ! ਪੱਲੇ ਬੰਨ੍ਹ ਲਓ ਇਹ 4 ਗੱਲਾਂ

australian pm to visit china

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਸ ਹਫ਼ਤੇ ਕਰਨਗੇ ਚੀਨ ਦਾ ਦੌਰਾ

russia attack with drone and missiles on ukraine

ਰੂਸ ਨੇ ਯੂਕ੍ਰੇਨ 'ਤੇ ਮੁੜ ਦਾਗੇ 728 ਡਰੋਨ ਅਤੇ 13 ਮਿਜ਼ਾਈਲਾਂ

pakistan government  pia

ਪਾਕਿਸਤਾਨ ਸਰਕਾਰ ਵੱਲੋਂ PIA ਨੂੰ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼!

grandson grandmother police arrested

ਸ਼ਰਮਨਾਕ! ਪੋਤੇ ਨੇ 65 ਸਾਲਾ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ

heart breaking incident in phillaur

ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...

famous indian origin news anchor resigns in canada

Canada 'ਚ ਭਾਰਤੀ ਮੂਲ ਦੇ ਮਸ਼ਹੂਰ ਨਿਊਜ਼ ਐਂਕਰ ਨੇ ਦਿੱਤਾ ਅਸਤੀਫ਼ਾ

meteorological department warns these districts

ਪੰਜਾਬ 'ਚ ਸਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਇਨ੍ਹਾਂ...

cannabis and opium crops destroyed

ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ

hottest day in 117 years

117 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਕਾਰਡ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • sawan month fasting shubh muhurat puja
      ਜਾਣੋ ਕਦੋਂ ਸ਼ੁਰੂ ਹੋਣਗੇ 'ਸਾਵਣ ਦੇ ਵਰਤ', ਇਸ ਸ਼ੁੱਭ ਮਹੂਰਤ 'ਚ ਕਰੋ ਪੂਜਾ, ਪੂਰੀਆਂ...
    • money and wealth gain
      ਕਦੇ ਖ਼ਾਲੀ ਨਹੀਂ ਹੋਵੇਗੀ ਪੈਸਿਆਂ ਦੀ ਤਿਜੌਰੀ, ਬਸ ਘਰ 'ਚ ਸੰਭਾਲ ਕੇ ਰੱਖ ਲਓ ਇਹ...
    • vastu tips home
      Vastu Tips: ਘਰ ਦਾ ਵਾਸਤੂ ਦੋਸ਼ ਦੂਰ ਕਰਦੀ ਹੈ ' ਗੁੱਗਲ ਦੀ ਧੂਣੀ'
    • raksha bandhan correct date august
      Raksha Bandhan : 8 ਜਾਂ 9 ਅਗਸਤ, ਕਦੋ ਮਨਾਈ ਜਾਵੇਗੀ ਰੱਖੜੀ ? ਜਾਣੋ ਸਹੀ...
    • cactus plant negativity
      Vastu ਮੁਤਾਬਕ ਘਰ 'ਚ Negativity ਲਿਆਉਂਦਾ ਹੈ ਕੈਕਟਸ ਦਾ ਬੂਟਾ
    • pilgrims going on amarnath yatra special attention
      ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ: ਇਨ੍ਹਾਂ ਗੱਲਾਂ ਦਾ ਰੱਖਣ...
    • sawan month lord shiva marriage worship
      ਸਾਵਣ ਦੇ ਪਹਿਲੇ ਸੋਮਵਾਰ ਕਰੋ ਇਹ ਉਪਾਅ, ਦੂਰ ਹੋਣਗੀਆਂ ਵਿਆਹ 'ਚ ਆ ਰਹੀਆਂ...
    • vastu shastra ganga water
      Vastu Shastra : 'ਗੰਗਾ ਜਲ' ਨਾਲ ਦੂਰ ਹੋਵੇਗੀ ਘਰ ਦੀ ਨਕਾਰਾਤਮਕ ਊਰਜਾ
    • death in dream
      ਕੀ ਸੁਪਨੇ 'ਚ ਕਿਸੇ ਦੀ ਮੌਤ ਦੇਖਣਾ ਸੱਚਮੁੱਚ ਤੁਹਾਡੀ ਉਮਰ ਵਧਾਉਂਦਾ ਹੈ ?
    • vastu tips money changes at home
      Vastu Tips : ਨਹੀਂ ਟਿਕਦਾ ਹੱਥ ਵਿਚ ਪੈਸਾ ਤਾਂ ਘਰ 'ਚ ਕਰੋ ਇਹ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +