ਕੁਵੈਤ ਸਿਟੀ: ਵੀਰਵਾਰ ਸਵੇਰੇ ਈਰਾਨ ਵੱਲੋਂ ਕੁਵੈਤ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਕਈ ਡਰੋਨਾਂ ਨਾਲ ਹਮਲਾ ਕੀਤਾ ਗਿਆ ਹੈ। ਕੁਵੈਤ ਦੀ ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਹਮਲੇ 'ਚ ਹਵਾਈ ਅੱਡੇ ਦਾ ਸਿਰਫ਼ ਮਾਲੀ ਨੁਕਸਾਨ ਹੋਇਆ ਹੈ ਤੇ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਕਾਰਵਾਈ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ 'ਚ ਈਰਾਨ ਵੱਲੋਂ ਖਾੜੀ ਖੇਤਰ 'ਚ ਕੀਤੀ ਜਾ ਰਹੀ ਜਵਾਬੀ ਕਾਰਵਾਈ ਦਾ ਹਿੱਸਾ ਮੰਨੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਜੰਗ ਦੇ ਹਾਲਾਤਾਂ ਕਾਰਨ ਕੁਵੈਤ ਦਾ ਹਵਾਈ ਖੇਤਰ ਪਹਿਲਾਂ ਹੀ ਬੰਦ ਸੀ। ਹਵਾਈ ਅੱਡੇ 'ਤੇ ਹਮਲੇ ਤੋਂ ਕੁਝ ਸਮਾਂ ਪਹਿਲਾਂ, ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਸੀ ਕਿ ਇੱਕ ਈਰਾਨੀ ਡਰੋਨ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ, ਜਿਸ ਕਾਰਨ ਦੋ ਲੋਕ ਜ਼ਖਮੀ ਹੋ ਗਏ। ਈਰਾਨ ਨੇ ਖੇਤਰ ਵਿੱਚ ਊਰਜਾ ਸਪਲਾਈ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਬਹਿਰੀਨ ਤੇ ਦੁਬਈ ਵੀ ਨਿਸ਼ਾਨੇ 'ਤੇ
ਈਰਾਨ ਦੀ ਇਸ ਮੁਹਿੰਮ ਦੀ ਲਪੇਟ 'ਚ ਗੁਆਂਢੀ ਦੇਸ਼ ਵੀ ਆ ਰਹੇ ਹਨ। ਗੁਆਂਢੀ ਦੇਸ਼ ਬਹਿਰੀਨ ਦੇ ਮੁਹਾਰਕ ਟਾਪੂ (Muharraq Island) 'ਤੇ ਹੋਏ ਈਰਾਨੀ ਹਮਲੇ ਕਾਰਨ ਭਿਆਨਕ ਅੱਗ ਲੱਗ ਗਈ। ਇਸੇ ਤਰ੍ਹਾਂ ਦੁਬਈ (ਯੂ.ਏ.ਈ.) 'ਚ ਵੀ ਡਰੋਨ ਹਮਲੇ ਤੇ ਮਲਬਾ ਡਿੱਗਣ ਦੀਆਂ ਖ਼ਬਰਾਂ ਹਨ। ਸੰਯੁਕਤ ਅਰਬ ਅਮੀਰਾਤ ਨੇ ਦੱਸਿਆ ਕਿ ਉਨ੍ਹਾਂ ਨੇ ਦੁਬਈ ਦੀ ਸੁਰੱਖਿਆ ਲਈ ਦੋ ਵਾਰ ਆਪਣੀ ਹਵਾਈ ਰੱਖਿਆ ਪ੍ਰਣਾਲੀ (Air Defences) ਨੂੰ ਸਰਗਰਮ ਕੀਤਾ। ਦੁਬਈ ਕ੍ਰੀਕ ਹਾਰਬਰ ਸਥਿਤ ਇੱਕ ਟਾਵਰ 'ਤੇ ਡਰੋਨ ਦੇ ਟਕਰਾਉਣ ਤੋਂ ਬਾਅਦ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਲ ਨਾਲ ਬੁਝਾਇਆ।
ਭਾਰੀ ਜਾਨੀ-ਮਾਲੀ ਨੁਕਸਾਨ
ਮੱਧ ਪੂਰਬ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਖਾੜੀ ਖੇਤਰ 'ਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਹੈ। ਹੁਣ ਤੱਕ ਇਸ ਖੇਤਰ 'ਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ 11 ਆਮ ਨਾਗਰਿਕ ਤੇ 7 ਅਮਰੀਕੀ ਫੌਜੀ ਸ਼ਾਮਲ ਹਨ। ਖੇਤਰ 'ਚ ਲਗਾਤਾਰ ਹੋ ਰਹੇ ਡਰੋਨ ਹਮਲਿਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
NEXT STORY