ਵੈੱਬ ਡੈਸਕ- ਅਕਸਰ ਵੇਖਿਆ ਜਾਂਦਾ ਹੈ ਕਿ ਨੌਕਰੀ 'ਚ ਪੂਰੀ ਮਿਹਨਤ ਕਰਨ ਦੇ ਬਾਵਜੂਦ ਵੀ ਪ੍ਰਮੋਸ਼ਨ ਜਾਂ ਸੈਲਰੀ ਹਾਈਕ ਅਟਕੀ ਰਹਿੰਦੀ ਹੈ। ਅਜਿਹੀ ਸਥਿਤੀ 'ਚ ਵਾਸਤੂ ਅਤੇ ਪਰੰਪਰਾਗਤ ਉਪਾਅ ਮਨ ਨੂੰ ਸ਼ਾਂਤੀ ਦੇਣ ਦੇ ਨਾਲ–ਨਾਲ ਸਕਾਰਾਤਮਕ ਊਰਜਾ ਵਧਾਉਣ 'ਚ ਮਦਦਗਾਰ ਸਾਬਤ ਹੋ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਕੁਝ ਆਸਾਨ ਵਾਸਤੂ ਉਪਾਅ ਅਪਣਾਉਣ ਨਾਲ ਆਰਥਿਕ ਹਾਲਤ 'ਚ ਵੀ ਸੁਧਾਰ ਆ ਸਕਦਾ ਹੈ। ਆਓ ਜਾਣਦੇ ਹਾਂ ਸੈਲਰੀ ਵਧਾਉਣ ਨਾਲ ਜੁੜੇ 5 ਸੌਖੇ ਵਾਸਤੂ ਉਪਾਅ:-
ਸ਼ੁੱਕਰਵਾਰ ਨੂੰ ਪਿੱਪਲ ਦੀ ਪੂਜਾ
ਜੇ ਕਾਫੀ ਸਮੇਂ ਤੋਂ ਸੈਲਰੀ ਨਹੀਂ ਵਧੀ ਤਾਂ ਸ਼ੁੱਕਰਵਾਰ ਦੇ ਦਿਨ ਪਿੱਪਲ ਦੇ ਰੁੱਖ ਹੇਠਾਂ ਮਠਿਆਈ ਅਤੇ ਪਾਣੀ ਰੱਖ ਕੇ ਉਸ ਦੀ ਪਰਿਕਰਮਾ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਕੰਮ 'ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਅਤੇ ਧਨ ਲਾਭ ਦੇ ਮੌਕੇ ਵਧਦੇ ਹਨ। ਪੂਜਾ ਤੋਂ ਬਾਅਦ ਕਿਸੇ ਲੋੜਵੰਦ ਨੂੰ ਭੋਜਨ ਕਰਾਉਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ।
ਨਿੰਮ ਦੀ ਟਾਹਣੀ ਦਾ ਉਪਾਅ
ਜੇ ਕਰਜ਼ਾ ਲਗਾਤਾਰ ਪਰੇਸ਼ਾਨ ਕਰ ਰਿਹਾ ਹੈ ਤਾਂ ਸ਼ੁੱਕਰਵਾਰ ਨੂੰ ਸਾਫ਼ ਕੀਤੀ ਨੀਮ ਦੀ ਟਾਹਣੀ ਨੂੰ ਲੂਣ ਮਿਲੇ ਪਾਣੀ ਵਾਲੇ ਕੱਚ ਦੇ ਬਰਤਨ 'ਚ ਰੱਖੋ। ਇਹ ਨਕਾਰਾਤਮਕ ਊਰਜਾ ਨੂੰ ਸੋਖਦੀ ਹੈ ਅਤੇ ਆਰਥਿਕ ਦਬਾਅ ਹੌਲੀ–ਹੌਲੀ ਘਟਣ ਲੱਗਦਾ ਹੈ। ਇਹ ਬਰਤਨ ਬੈੱਡਰੂਮ ਜਾਂ ਵਾਸ਼ਰੂਮ 'ਚ ਨਾ ਰੱਖੋ, ਸਗੋਂ ਘਰ ਦੇ ਉੱਤਰ–ਪੂਰਬ ਕੋਨੇ 'ਚ ਰੱਖਣਾ ਵਧੀਆ ਮੰਨਿਆ ਜਾਂਦਾ ਹੈ।
ਚਿੱਟੀ ਮਠਿਆਈ ਦਾ ਦਾਨ ਕਰੋ
ਸ਼ੁੱਕਰਵਾਰ ਨੂੰ ਕੁੜੀਆਂ ਨੂੰ ਚਿੱਟੀ ਮਠਿਆਈ ਦਾ ਦਾਨ ਕਰਨ ਨਾਲ ਘਰ 'ਚ ਸੁਖ, ਸ਼ਾਂਤੀ ਅਤੇ ਸਥਿਰਤਾ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਦਾ ਮਾਹੌਲ ਵੀ ਪਵਿੱਤਰ ਬਣਦਾ ਹੈ। ਦਾਨ ਕਰਦੇ ਸਮੇਂ ਮਿੱਠੇ ਬੋਲ ਅਤੇ ਸਕਾਰਾਤਮਕ ਸੰਕਲਪ ਮਨ 'ਚ ਰੱਖੋ।
ਲਕਸ਼ਮੀ ਜੀ ਦੇ ਵਿਸ਼ੇਸ਼ ਚਿੱਤਰ ਦੀ ਪੂਜਾ
ਜੇ ਕਾਰੋਬਾਰ ਜਾਂ ਆਮਦਨ 'ਚ ਵਾਧਾ ਰੁਕਿਆ ਹੋਇਆ ਹੈ ਤਾਂ ਸ਼ੁੱਕਰਵਾਰ ਨੂੰ ਗੁਲਾਬੀ ਫੁੱਲਾਂ ‘ਤੇ ਬੈਠੀ ਮਾਂ ਲਕਸ਼ਮੀ ਦਾ ਚਿੱਤਰ ਦਫ਼ਤਰ ਜਾਂ ਦੁਕਾਨ 'ਚ ਲਗਾਓ। ਚਿੱਤਰ ਨੂੰ ਪੂਰਬ ਜਾਂ ਉੱਤਰ ਦਿਸ਼ਾ ਦੀ ਕੰਧ ‘ਤੇ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਪੂਜਾ ਦੌਰਾਨ ਗੁਲਾਬ ਦਾ ਇਤਰ ਚੜ੍ਹਾਓ ਅਤੇ ਉਹੀ ਇਤਰ ਲਗਾ ਕੇ ਕੰਮ ‘ਤੇ ਜਾਓ। ਇਸ ਨਾਲ ਧਨ ਦੇ ਪ੍ਰਵਾਹ ਨੂੰ ਮਜ਼ਬੂਤੀ ਮਿਲਦੀ ਹੈ।
ਰੁਕਿਆ ਹੋਇਆ ਧਨ ਵਾਪਸ ਲਿਆਉਣ ਦਾ ਉਪਾਅ
ਜੇ ਕਿਸੇ ਨੇ ਤੁਹਾਡਾ ਪੈਸਾ ਰੋਕ ਰੱਖਿਆ ਹੈ ਤਾਂ ਸ਼ੁੱਕਰਵਾਰ ਦੇ ਦਿਨ ਗਰੀਬਾਂ 'ਚ ਮਠਿਆਈ, ਕੱਪੜੇ ਜਾਂ ਭੋਜਨ ਦਾਨ ਕਰੋ। ਮੰਨਿਆ ਜਾਂਦਾ ਹੈ ਕਿ ਇਸ ਨਾਲ ਕਰਮਾਂ ਦਾ ਸੰਤੁਲਨ ਬਣਦਾ ਹੈ ਅਤੇ ਅਟਕੇ ਕੰਮ ਤੇਜ਼ੀ ਨਾਲ ਬਣਦੇ ਹਨ।
ਇਹ ਗੱਲਾਂ ਵੀ ਧਿਆਨ 'ਚ ਰੱਖੋ
- ਕੰਮ ਵਾਲੀ ਮੇਜ਼ ‘ਤੇ ਫਜ਼ੂਲ ਕਾਗਜ਼ ਨਾ ਪਾਓ।
- ਉੱਤਰ ਦਿਸ਼ਾ ਵੱਲ ਮੁੱਖ ਕਰਕੇ ਬੈਠਣ ਦੀ ਕੋਸ਼ਿਸ਼ ਕਰੋ।
- ਲੈਪਟਾਪ ਦੇ ਕੋਲ ਛੋਟਾ ਕ੍ਰਿਸਟਲ ਗਲੋਬ ਰੱਖੋ, ਜੋ ਨਵੇਂ ਮੌਕੇ ਆਕਰਸ਼ਿਤ ਕਰਦਾ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਬਦਲ ਜਾਵੇਗੀ ਇਨ੍ਹਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ, ਚੁਣੌਤੀਪੂਰਨ ਹੋਵੇਗਾ ਸਾਲ 2026
NEXT STORY