ਵੈੱਬ ਡੈਸਕ- ਸ਼ਾਰਦੀਯ ਨਰਾਤਿਆਂ ਦਾ ਸੱਤਵਾਂ ਦਿਨ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨੂੰ ਮਹਾ ਸਪਤਮੀ ਵੀ ਕਹਿੰਦੇ ਹਨ। ਸਾਲ 2025 'ਚ ਸਪਤਮੀ ਪੂਜਾ ਸੋਮਵਾਰ 29 ਸਤੰਬਰ ਯਾਨੀ ਅੱਜ ਹੈ। ਇਸ ਦਿਨ ਦੇਵੀ ਦੇ ਸੱਤਵੇਂ ਰੂਪ ਮਾਂ ਕਾਲਰਾਤਰੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਇਸ ਰੂਪ 'ਚ ਮਾਂ ਨੇ ਅਸੁਰਾਂ ਦਾ ਨਾਸ਼ ਕੀਤਾ ਸੀ ਅਤੇ ਇਨ੍ਹਾਂ ਦੀ ਪੂਜਾ ਨਾਲ ਨਕਾਰਾਤਮਕ ਊਰਜਾ ਅਤੇ ਬੁਰੀਆਂ ਸ਼ਕਤੀਆਂ ਦਾ ਵਿਨਾਸ਼ ਹੁੰਦਾ ਹੈ।
ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ
ਸਪਤਮੀ ਪੂਜਾ ਦਾ ਸ਼ੁੱਭ ਮਹੂਰਤ
ਬ੍ਰਹਮਾ ਮਹੂਰਤ- ਸਵੇਰੇ 4.37 ਤੋਂ 5.25 ਵਜੇ
ਅਭਿਜੀਤ ਮਹੂਰਤ- ਦੁਪਹਿਰ 11.47 ਤੋਂ 12.35 ਵਜੇ
ਵਿਜੇ ਮਹੂਰਤ- ਦੁਪਹਿਰ 2.11 ਤੋਂ 2.58 ਵਜੇ
ਗੋਧੂਲੀ ਮਹੂਰਤ- ਸ਼ਾਮ 6.09 ਤੋਂ 6.33 ਵਜੇ
ਇਹ ਵੀ ਪੜ੍ਹੋ : ਦੁਸਹਿਰੇ 'ਤੇ ਇਨ੍ਹਾਂ ਖ਼ਾਸ ਚੀਜ਼ਾਂ ਦਾ ਕਰੋ ਦਾਨ, ਵਪਾਰ 'ਚ ਆ ਰਹੀਆਂ ਰੁਕਾਵਟਾਂ ਹੋਣਗੀਆਂ ਦੂਰ
ਮਾਂ ਕਾਲਰਾਤਰੀ ਦੀ ਪੂਜਾ ਵਿਧੀ
ਮਾਂ ਕਾਲਰਾਤਰੀ ਦੀ ਪੂਜਾ ਵਿਧੀ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਹੈ। ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਅਤੇ ਪੂਜਾ ਦੀ ਤਿਆਰੀ ਕਰੋ। ਪੂਜਾ ਸਥਾਨ 'ਤੇ ਮਾਂ ਕਾਲਰਾਤਰੀ ਦੀ ਮੂਰਤੀ ਜਾਂ ਫੋਟੋ ਸਥਾਪਤ ਕਰੋ ਅਤੇ ਉਸ ਨੂੰ ਗੰਗਾਜਲ ਨਾਲ ਛਿੜਕਾਅ ਕਰੋ। ਇਸ ਤੋਂ ਬਾਅਦ ਮਾਂ ਨੂੰ ਲਾਲ ਚੰਦਨ ਲਗਾਓ ਅਤੇ ਚੁੰਨੀ, ਸਿੰਦੂਰ, ਲਾਲ-ਪੀਲੇ ਫੁੱਲ, ਫਲ, ਭੋਗ ਅਤੇ ਮਠਿਆਈ ਅਰਪਿਤ ਕਰੋ। ਪੂਜਾ ਦੌਰਾਨ ਧੂਪ-ਦੀਵ ਜਗਾਓ ਅਤੇ ਮੰਤਰ ਜਾਪ ਕਰੋ। ਅੰਤ 'ਚ ਪੂਰੇ ਪਰਿਵਾਰ ਨਾਲ ਮਿਲ ਕੇ ਮਾਂ ਦੀ ਆਰਤੀ ਕਰੋ ਅਤੇ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰੋ।
ਇਹ ਵੀ ਪੜ੍ਹੋ : WhatsApp ਨੂੰ ਟੱਕਰ ਦੇਣ ਆਇਆ ਹੈ ਇਹ ਨਵਾਂ ਐਪ, ਲਾਂਚ ਹੁੰਦੇ ਹੀ ਬਣਿਆ No.1
ਪ੍ਰਿਯ ਭੋਗ ਅਤੇ ਰੰਗ
ਭੋਗ- ਮਾਂ ਕਾਲਰਾਤਰੀ ਦਾ ਪ੍ਰਿਯ ਭੋਗ ਗੁੜ ਜਾਂ ਗੁੜ ਨਾਲ ਬਣੀਆਂ ਮਠਿਆਈਆਂ ਹਨ, ਜਿਨ੍ਹਾਂ ਨੂੰ ਪੂਜਾ 'ਚ ਅਰਪਿਤ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਦਾ ਭੋਗ ਲਗਾਉਣ ਨਾਲ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਹ ਉਪਾਅ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਸੁਧਰਦੀ ਹੈ ਅਤੇ ਪੈਸਿਆਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦਾ ਅੰਤ ਹੁੰਦਾ ਹੈ।
ਰੰਗ- ਮਾਂ ਦਾ ਪ੍ਰਿਯ ਰੰਗ ਲਾਲ ਹੈ, ਇਸ ਲਈ ਇਸ ਦਿਨ ਤੁਸੀਂ ਪੂਜਾ 'ਚ ਲਾਲ ਫੁੱਲ ਅਰਪਿਤ ਕਰ ਸਕਦੇ ਹੋ ਅਤੇ ਖ਼ੁਦ ਲਾਲ ਰੰਗ ਦੇ ਕੱਪੜੇ ਪਹਿਨ ਕੇ ਉਨ੍ਹਾਂ ਦੀ ਪੂਜਾ ਕਰ ਸਕਦੇ ਹੋ।
ਮਾਂ ਕਾਲਰਾਤਰੀ ਦੀ ਪੂਜਾ ਦਾ ਮਹੱਤਵ
ਮਾਂ ਕਾਲਰਾਤਰੀ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ, ਕਿਉਂਕਿ ਉਨ੍ਹਾਂ ਦਾ ਰੂਪ ਨਕਾਰਾਤਮਕ ਸ਼ਕਤੀਆਂ ਅਤੇ ਬੁਰੀ ਊਰਜਾ ਨੂੰ ਨਸ਼ਟ ਕਰਨ ਵਾਲਾ ਹੈ। ਮੰਨਿਆ ਜਾਂਦਾ ਹੈ ਕਿ ਮਾਂ ਕਾਲਰਾਤਰੀ ਨੇ ਅਸੁਰਾਂ ਦਾ ਨਾਸ਼ ਕਰ ਕੇ ਧਰਮ ਦੀ ਰੱਖਿਆ ਕੀਤੀ ਸੀ। ਉਨ੍ਹਾਂ ਦੀ ਪੂਜਾ ਨਾਲ ਡਰ, ਸੰਕਟ ਅਤੇ ਬੁਰੀ ਸ਼ਕਤੀਆਂ ਦਾ ਨਾਸ਼ ਹੁੰਦਾ ਹੈ। ਭਗਤਾਂ ਦੇ ਜੀਵਨ 'ਚ ਸ਼ਕਤੀ, ਸਾਹਸ, ਸੁਰੱਖਿਆ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਲਈ ਨਰਾਤਿਆਂ ਦੇ 7ਵੇਂ ਦਿਨ ਵਿਸ਼ੇਸ਼ ਰੂਪ ਨਾਲ ਮਾਂ ਕਾਲਰਾਤਰੀ ਦੀ ਉਪਾਸਨਾ ਕੀਤੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Navratri 2025: ਨਰਾਤਿਆਂ ਦੇ 7ਵੇਂ ਦਿਨ ਕਰੋ 'ਮੈਯਾ ਕਾਲਰਾਤਰੀ' ਦੀ ਇਹ ਆਰਤੀ
NEXT STORY