ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਬੈਜਨਾਥ ਉਪਮੰਡਲ 'ਚ ਸਥਿਤ ਇਤਿਹਾਸਕ ਸ਼ਿਵ ਮੰਦਿਰ ਵਿਸ਼ਵ ਭਰ ਦੇ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੈ। ਇਹ ਮੰਦਰ ਪਠਾਨਕੋਟ-ਮੰਡੀ ਤੋਂ ਕਰੀਬ 16 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਥੋਂ ਤੱਕ ਪਹੁੰਚਣ ਲਈ ਦਿੱਲੀ ਤੋਂ ਪਠਾਨਕੋਟ ਜਾਂ ਚੰਡੀਗੜ੍ਹ-ਊਨਾ ਹੁੰਦੇ ਹੋਏ ਰੇਲਮਾਰਗ, ਬੱਸ, ਨਿੱਜੀ ਵਾਹਨ ਜਾਂ ਟੈਕਸੀ ਨਾਲ ਪਹੁੰਚਿਆ ਜਾ ਸਕਦਾ ਹੈ। ਹਵਾਈ ਜਹਾਜ਼ ਨਾਲ ਆਉਣ ਵਾਲੇ ਸ਼ਰਧਾਲੂ ਗੱਗਲ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਟੈਕਸੀ ਰਾਹੀਂ ਪਹੁੰਚ ਸਕਦੇ ਹਨ।
ਇਸ ਮੰਦਰ ਤੋਂ ਧੌਲਾਧਾਰ ਦੀਆਂ ਵਾਦੀਆਂ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ। ਇਹ ਮੰਦਰ ਆਪਣੀ ਪੌਰਾਣਿਕ ਕਥਾਵਾਂ, ਵਾਸਤੂਕਲਾ ਅਤੇ ਸੁੰਦਰਤਾ ਲਈ ਪ੍ਰਸਿੱਧ ਹੈ। ਪੌਰਾਣਿਕ ਕਥਾਵਾਂ ਅਤੇ ਇਤਿਹਾਸਕ ਗਵਾਹਾਂ ਅਨੁਸਾਰ ਇਸ ਮੰਦਰ ਦਾ ਨਿਰਮਾਣ ਕਾਰਜ 'ਆਹੁਕਾ' ਅਤੇ 'ਮਮੁਕ' ਨਾਂ ਦੇ ਦੋ ਵਪਾਰੀ ਭਰਾਵਾਂ ਨੇ 1204 ਈ. 'ਚ ਕੀਤਾ ਸੀ। ਇਕ ਪ੍ਰਚਲਿਤ ਮਾਨਤਾ ਅਨੁਸਾਰ ਦੁਆਪਰ ਯੁੱਗ 'ਚ ਪਾਂਡਵਾਂ ਨੇ ਆਪਣੇ ਅਗਿਆਤਵਾਸ ਦੌਰਾਨ ਇਸ ਮੰਦਰ ਦਾ ਨਿਰਮਾਣ ਕੀਤਾ ਸੀ ਪਰ ਮੌਜੂਦਾ ਇਤਿਹਾਸਕ ਗਵਾਹ ਦੇ ਆਧਾਰ 'ਤੇ ਇਹ ਉੱਚਿਤ ਪ੍ਰਤੀਤ ਨਹੀਂ ਹੁੰਦਾ ਹੈ। ਇਸ ਮੰਦਰ ਦਾ ਨਿਰਮਾਣ ਬਲੁਆ ਪੱਥਰਾਂ 'ਚ ਕੀਤਾ ਗਿਆ ਹੈ।
ਲੋਕ ਕਥਾਵਾਂ ਅਨੁਸਾਰ ਲੰਕਾ ਦਾ ਰਾਜਾ ਰਾਵਣ, ਜੋ ਸ਼ਿਵ ਜੀ ਦਾ ਪਰਮ ਭਗਤ ਸੀ, ਨੇ ਵਿਸ਼ਵ ਵਿਜੇ ਹੋਣ ਦੇ ਉਦੇਸ਼ ਨਾਲ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਲਈ ਕਠਿਨ ਤੱਪਸਿਆ ਕੀਤੀ ਸੀ। ਇਸ ਤਪੱਸਿਆ ਨਾਲ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਰਾਵਣ ਆਪਣਾ ਸਿਰ ਹਵਨ ਕੁੰਡ 'ਚ ਸਮਰਪਿਤ ਕਰਨ ਵਾਲਾ ਸੀ, ਉਦੋਂ ਭਗਵਾਨ ਸ਼ਿਵ ਉਥੇ ਪ੍ਰਗਟ ਹੋਏ ਅਤੇ ਰਾਵਣ ਨੂੰ ਵਰ ਮੰਗਣ ਲਈ ਕਿਹਾ।
ਰਾਵਣ ਨੇ ਭਗਵਾਨ ਸ਼ਿਵ ਨੂੰ ਉਸ ਨਾਲ ਚੱਲਣ ਦੀ ਪ੍ਰਾਥਨਾ ਕੀਤੀ। ਉਸ ਦੀ ਬੇਨਤੀ 'ਤੇ ਭਗਵਾਨ ਸ਼ਿਵ ਨੇ ਲਿੰਗ ਦਾ ਰੂਪ ਧਾਰਨ ਕਰ ਲਿਆ ਅਤੇ ਰਾਵਣ ਨੂੰ ਉਸ ਨੂੰ ਲੈ ਜਾਣ ਨੂੰ ਕਿਹਾ ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਉਹ ਉਨ੍ਹਾਂ ਨੂੰ ਲੰਕਾ ਪਹੁੰਚਣ ਤਕ ਕਿਤੇ ਵੀ ਰਾਹ 'ਚ ਨਾ ਰੱਖੇ। ਭਗਵਾਨ ਸ਼ਿਵ ਨੇ ਰਾਵਣ ਨੂੰ ਕਿਹਾ ਕਿ ਜੇਕਰ ਇਹ ਸ਼ਿਵਲਿੰਗ ਰਾਹ 'ਚ ਕਿਤੇ ਰੱਖ ਦੇਵੇਗਾ ਤਾਂ ਉਹ ਉਸੇ ਥਾਂ 'ਤੇ ਸਥਾਪਿਤ ਹੋ ਜਾਏਗਾ ਅਤੇ ਉਸ ਦਾ ਵਿਸ਼ਵ ਜੇਤੂ ਹੋਣ ਦਾ ਉਦੇਸ਼ ਪੂਰਾ ਨਹੀਂ ਹੋ ਸਕੇਗਾ। ਦੇਵਤਿਆਂ ਨੇ ਰਾਵਣ ਦੇ ਇਸ ਬੇਨਤੀ ਤੋਂ ਘਬਰਾ ਕੇ ਭਗਵਾਨ ਵਿਸ਼ਣੂ ਨੂੰ ਪ੍ਰਾਥਨਾ ਕੀਤੀ। ਸ਼੍ਰੀ ਵਿਸ਼ਣੂ ਨੇ ਦੇਵਤਿਆਂ ਦੀ ਪ੍ਰਾਥਨਾ ਸਵੀਕਾਰ ਕਰਦੇ ਕਿਸਾਨ ਦਾ ਰੂਪ ਧਾਰਨ ਕੀਤਾ ਅਤੇ ਮੰਦਰ ਥਾਂ ਦੇ ਨੇੜੇ ਖੇਤਾਂ 'ਚ ਕੰਮ ਕਰਨ ਲੱਗੇ। ਰਾਹ 'ਚ ਥੱਕਣ 'ਤੇ ਰਾਵਣ ਆਰਾਮ ਲਈ ਰੁਕਿਆ ਅਤੇ ਸ਼ਿਵਲਿੰਗ ਨੇੜੇ ਕੰਮ ਕਰ ਰਹੇ ਉਸ ਕਿਸਾਨ ਨੂੰ ਫੜਾਉਂਦੇ ਹੋਏ ਉਸ ਨੂੰ ਸ਼ਿਵਲਿੰਗ ਹੇਠਾਂ ਨਾ ਰੱਖਣ ਦੀ ਬੇਨਤੀ ਕੀਤੀ ਪਰ ਕਿਸਾਨ ਨੇ ਸ਼ਿਵਲਿੰਗ ਨੂੰ ਉਥੇ ਰੱਖ ਦਿੱਤਾ।
ਸ਼ਿਵ ਭਗਤਾਂ ਲਈ ਬੈਜਨਾਥ ਨੇੜੇ ਭਗਵਾਨ ਭੋਲੇ ਸ਼ੰਕਰ ਦੇ ਹੋਰ ਵੀ ਕਈ ਮੰਦਰ ਮੌਜੂਦ ਹਨ। ਇਸ ਮੰਦਿਰ ਦੇ ਢਾਈ ਕੋਸ ਦੇ ਘੇਰੇ 'ਚ ਚਾਰੋਂ ਦਿਸ਼ਾਵਾਂ 'ਚ ਭਗਵਾਨ ਸ਼ਿਵ ਵੱਖ-ਵੱਖ ਰੂਪਾਂ 'ਚ ਮੌਜੂਦ ਹਨ। ਬੈਜਨਾਥ ਦੇ ਪੂਰਵ 'ਚ ਸੰਸਾਲ ਦੇ ਨੇੜੇ ਗੁਕੁਟੇਸ਼ਵਰ ਨਾਥ, ਪੱਛਮ 'ਚ ਪੱਲੀਕੇਸ਼ਵਰ ਨਾਥ ਅਤੇ ਦੱਖਣ 'ਚ ਮਹਾਕਾਲ ਦੇ ਨੇੜੇ ਮਹਾਕਾਲੇਸ਼ਵਰ ਦੇ ਰੂਪ 'ਚ ਭਗਵਾਨ ਸ਼ਿਵ ਇਕ ਹੋਰ ਮੰਦਰ 'ਤ ਸਿੱਧੇਰਸ਼ਵਰ ਦੇ ਰੂਪ 'ਚ ਬਿਰਾਜਮਾਨ ਹੈ।
ਵੀਰਵਾਰ ਨੂੰ ਜ਼ਰੂਰ ਦਾਨ ਕਰੋ ਇਹ ਚੀਜ਼ਾਂ, ਘਰ 'ਚ ਵਧੇਗੀ ਬਰਕਤ ਤੇ ਆਵੇਗੀ ਖ਼ੁਸ਼ਹਾਲੀ
NEXT STORY