ਨਵੀਂ ਦਿੱਲੀ- 17 ਸਤੰਬਰ ਤੋਂ ਯਾਨੀ ਅੱਜ ਤੋਂ ਪਿੱਤਰ ਪੱਖ ਸ਼ਰਾਧ ਸ਼ੁਰੂ ਹੋ ਚੁੱਕੇ ਹਨ, ਜੋ 2 ਅਕਤੂਬਰ ਤੱਕ ਰਹਿਣਗੇ। ਅੱਜ ਪਹਿਲਾ ਸ਼ਰਾਧ ਹੈ। ਹਿੰਦੂ ਧਰਮ 'ਚ ਸ਼ਰਾਧਾਂ ਦਾ ਖ਼ਾਸ ਮਹੱਤਵ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਤੇ ਦਾਨ ਕਰਨ ਨਾਲ ਕਾਫ਼ੀ ਲਾਭ ਮਿਲਦਾ ਹੈ। ਆਖਿਆ ਜਾਂਦਾ ਹੈ ਕਿ ਆਪਣੇ ਵੱਡ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਹੀ ਇਹ ਸਰਾਧ ਕੀਤੇ ਜਾਂਦੇ ਹਨ। ਸ਼ਾਸਤਰਾਂ ਮੁਤਾਬਕ, ਜੇਕਰ ਕੋਈ ਸ਼ਰਾਧ ਨਹੀਂ ਕਰ ਪਾਉਂਦਾ ਤਾਂ ਉਸ ਦੇ ਘਰ ਅਸ਼ਾਂਤੀ ਦੇ ਨਾਲ-ਨਾਲ ਕਈ ਮੁਸੀਬਤਾਂ ਆ ਜਾਂਦੀਆਂ ਹਨ। ਇਸ ਲਈ ਹਰ ਕਿਸੇ ਲਈ ਸ਼ਰਾਧ ਕਰਨਾ ਜ਼ਰੂਰੀ ਹੁੰਦਾ ਹੈ। ਧਾਰਮਿਕ ਗ੍ਰੰਥਾਂ 'ਚ ਕਿਹਾ ਗਿਆ ਹੈ ਕਿ ਆਪਣੇ ਵੱਡ-ਵੱਡੇਰਿਆਂ ਲਈ ਪੂਰੀ ਸ਼ਰਧਾ ਨਾਲ ਕੀਤੇ ਗਏ ਸਰਾਧ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ।
ਜਾਣੋ ਕਦੋ ਕਿਹੜਾ ਹੈ ਸ਼ਰਾਧ
17 ਸਤੰਬਰ 2024 ਪੁੰਨਿਆ ਸ਼ਰਾਧ, 18 ਸਤੰਬਰ 2024 ਪ੍ਰਤਿਪਦਾ ਸ਼ਰਾਧ, 19 ਸਤੰਬਰ 2024 ਦੂਜਾ ਸ਼ਰਾਧ, 20 ਸਤੰਬਰ 2024 ਤੀਸਰਾ ਸ਼ਰਾਧ, 21 ਸਤੰਬਰ 2024 ਚੌਥਾ ਸ਼ਰਾਧ, 22 ਸਤੰਬਰ 2024 ਪੰਜਵਾਂ ਸ਼ਰਾਧ, 23 ਸਤੰਬਰ 2024 ਛੇਵਾਂ ਸ਼ਰਾਧ, 23 ਸਤੰਬਰ 2024 ਸੱਤਵਾਂ ਸ਼ਰਾਧ, 24 ਸਤੰਬਰ 2024 ਅੱਠਵਾਂ ਸ਼ਰਾਧ, 25 ਸਤੰਬਰ 2024 ਨੌਵਾਂ ਸ਼ਰਾਧ, 26 ਸਤੰਬਰ 2024 ਦਸਵਾਂ ਸ਼ਰਾਧ, 27 ਸਤੰਬਰ 2024 ਏਕਾਦਸ਼ੀ ਦਾ ਸ਼ਰਾਧ, 29 ਸਤੰਬਰ 2024 ਬਾਰ੍ਹਵਾਂ ਸ਼ਰਾਧ, 30 ਸਤੰਬਰ 2024 ਤੇਰ੍ਹਵਾਂ ਸ਼ਰਾਧ, 1 ਅਕਤੂਬਰ 2024 ਚੌਦਵਾਂ ਸ਼ਰਾਧ, 2 ਅਕਤੂਬਰ 2024 ਮੱਸਿਆ ਦਾ ਸ਼ਰਾਧ/ਸਰਵਪਿੱਤਰੀ ਮੱਸਿਆ
ਸ਼ਰਾਧ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਪਿੱਤਰ ਪੱਖ 'ਚ ਹਰ ਰੋਜ਼ ਤਰਪਣ ਕੀਤਾ ਜਾਣਾ ਚਾਹੀਦਾ ਹੈ। ਪਾਣੀ 'ਚ ਦੁੱਧ, ਜੌਂ, ਚਾਵਲ ਅਤੇ ਗੰਗਾ ਦਾ ਪਾਣੀ ਮਿਲਾ ਕੇ ਤਰਪਣ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਪਿੰਡ ਦਾਨ ਕਰਨਾ ਚਾਹੀਦਾ ਹੈ। ਸਰਾਧ ਕਰਮ 'ਚ ਪੱਕੇ ਹੋਏ ਚਾਵਲ, ਦੁੱਧ ਤੇ ਤਿਲ ਮਿਲਾ ਕੇ ਪਿੰਡ ਬਣਾਉਂਦੇ ਹਨ। ਪਿੰਡ ਨੂੰ ਸਰੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ, ਕੋਈ ਸ਼ੁਭ ਕਾਰਜ, ਵਿਸ਼ੇਸ਼ ਪੂਜਾ ਪਾਠ ਅਤੇ ਰਸਮ ਨਹੀਂ ਕੀਤੀ ਜਾਣੀ ਚਾਹੀਦੀ। ਹਾਲਾਂਕਿ, ਦੇਵੀ-ਦੇਵਤਿਆਂ ਦੀ ਨਿਯਮਤ ਪੂਜਾ ਬੰਦ ਨਹੀਂ ਹੋਣੀ ਚਾਹੀਦੀ। ਸ਼ਰਾਧਾਂ ਦੌਰਾਨ ਪਾਨ ਖਾਣ, ਤੇਲ ਲਗਾਉਣਾ ਤੇ ਜਿਣਸੀ ਸਬੰਧਾਂ ਦੀ ਮਨਾਹੀ ਹੈ। ਇਸ ਦੌਰਾਨ ਰੰਗਦਾਰ ਫੁੱਲਾਂ ਦੀ ਵਰਤੋਂ 'ਤੇ ਵੀ ਪਾਬੰਦੀ ਹੈ।
ਸ਼ਰਾਧ ਦੇ ਦਿਨਾਂ ਇਨ੍ਹਾਂ ਚੀਜ਼ਾਂ ਦਾ ਰੱਖੋ ਖ਼ਾਸ ਧਿਆਨ
ਪਿੱਤਰ ਪੱਖ ਸ਼ਰਾਧ ਦੌਰਾਨ ਛੋਲੇ ਅਤੇ ਮਸਰ ਦੀ ਦਾਲ, ਬੈਂਗਣ, ਹੀਂਗ, ਸ਼ਲਗਮ, ਮੀਟ, ਲਸਣ, ਗੰਢੇ ਅਤੇ ਕਾਲਾ ਲੂਣ ਦਾ ਸੇਵਨ ਨਹੀਂ ਕੀਤਾ ਜਾਂਦਾ। ਸ਼ਰਾਧਾਂ ਦੇ ਦਿਨਾਂ 'ਚ ਸਾਰੇ ਲੋਕ ਨਵੇਂ ਕੱਪੜੇ, ਨਵੀਆਂ ਇਮਾਰਤਾਂ, ਗਹਿਣਿਆਂ ਜਾਂ ਹੋਰ ਕੀਮਤੀ ਚੀਜ਼ਾਂ ਦੀ ਖਰੀਦਦਾਰੀ ਕਦੇ ਨਾ ਕਰਨ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
ਸ਼ਰਾਧ ਦੀ ਰਸਮ ਕਰਨ ਵਾਲਿਆਂ ਨੂੰ ਵਰਤਣੀਆਂ ਚਾਹੀਦੀਆਂ ਹਨ ਇਹ ਸਾਵਧਾਨੀਆਂ
ਜੋ ਲੋਕ ਪੂਰਵਜਾਂ ਦੀ ਖੁਸ਼ੀ ਲਈ ਸ਼ਰਾਧ ਦੀ ਰਸਮ ਕਰਦੇ ਹਨ, ਉਨ੍ਹਾਂ ਨੂੰ ਇਸ ਸਮੇਂ ਦੌਰਾਨ ਆਪਣੇ ਵਾਲ ਅਤੇ ਦਾੜ੍ਹੀ ਨਹੀਂ ਕੱਟਣੀ ਚਾਹੀਦੀ। ਨਾਲ ਹੀ ਇਨ੍ਹਾਂ ਦਿਨਾਂ ‘ਚ ਸਾਤਵਿਕ ਭੋਜਨ ਘਰ ‘ਚ ਹੀ ਤਿਆਰ ਕਰਨਾ ਚਾਹੀਦਾ ਹੈ। ਤਾਮਸਿਕ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਪੂਰਵਜਾਂ ਦੀ ਮੌਤ ਦੀ ਤਾਰੀਖ਼ ਯਾਦ ਹੋਵੇ ਤਾਂ ਤਰੀਖ਼ ਅਨੁਸਾਰ ਦਾਨ ਕਰੋ।
ਘਰ ਬਣਾਉਣ ਦੌਰਾਨ ਰੱਖੋ ਇਨ੍ਹਾਂ ਵਾਸਤੂ ਟਿਪਸ ਦਾ ਧਿਆਨ, ਪਰਿਵਾਰ ਰਹੇਗਾ ਖੁਸ਼ਹਾਲ
NEXT STORY