ਹਾਪੁੜ (ਇੰਟ.) - ਯੂ. ਪੀ. ਦੀਆਂ ਸੜਕਾਂ ’ਤੇ ਕਾਂਵੜ ਯਾਤਰਾ ਦੌਰਾਨ ਸ਼ਰਧਾ ਅਤੇ ਭਗਤੀ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਹਾਪੁੜ ਵਿਚ ਕਾਂਵੜ ਯਾਤਰਾ ਦੌਰਾਨ ਮੇਰਠ ਰੋਡ ’ਤੇ ਅਜਿਹਾ ਹੀ ਇਕ ਭਾਵੁਕ ਕਰ ਦੇਣ ਵਾਲਾ ਦ੍ਰਿਸ਼ ਦੇਖਣ ਨੂੰ ਮਿਲਿਆ। ਬੁਲੰਦਸ਼ਹਿਰ ਦੇ ਹਸਨਪੁਰ ਜਾਗੀਰ ਪਿੰਡ ਦੀ ਰਹਿਣ ਵਾਲੀ 95 ਸਾਲਾ ਸੋਨ ਦੇਵੀ ਹਰਿਦੁਆਰ ਜਾ ਕੇ ਗੰਗਾ ਇਸ਼ਨਾਨ ਕਰਨ ਅਤੇ ਕਾਂਵੜ ਯਾਤਰਾ ਦਾ ਹਿੱਸਾ ਬਣਨ ਦੀ ਇੱਛਾ ਰੱਖਦੀ ਸੀ। ਉਮਰ ਜ਼ਿਆਦਾ ਹੋਣ ਕਰ ਕੇ ਉਸ ਲਈ ਪੈਦਲ ਚੱਲ ਕੇ ਯਾਤਰਾ ਕਰਨਾ ਸੰਭਵ ਨਹੀਂ ਸੀ।
ਪੜ੍ਹੋ ਇਹ ਵੀ - ਦਿਨ ਚੜ੍ਹਦਿਆਂ ਜਲੰਧਰ 'ਚ ਵਾਪਰਿਆ ਭਿਆਨਕ ਹਾਦਸਾ: 3 ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਜਦੋਂ ਪਰਿਵਾਰ ਦੇ ਲੋਕਾਂ ਨੂੰ ਉਸ ਦੀ ਇੱਛਾ ਬਾਰੇ ਪਤਾ ਲੱਗਾ ਤਾਂ ਲੱਗਭਗ 35 ਪੋਤਿਆਂ ਨੇ ਮਿਲ ਕੇ ਉਸ ਦੀ ਇੱਛਾ ਪੂਰੀ ਕਰਨ ਦਾ ਸੰਕਲਪ ਲਿਆ। ਹਰਿਦੁਆਰ ਤੋਂ ਪਿੰਡ ਪਰਤਦੇ ਸਮੇਂ ਸੋਨ ਦੇਵੀ ਪਾਲਕੀ ਵਿਚ ਬੈਠ ਕੇ ਯਾਤਰਾ ਕਰ ਰਹੀ ਸੀ। ਪਰਿਵਾਰ ਦੇ ਲੱਗਭਗ 35 ਪੋਤੇ ਵਾਰੀ-ਵਾਰੀ ਉਸ ਦੀ ਪਾਲਕੀ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਅੱਗੇ ਵਧ ਰਹੇ ਸਨ। ਮੇਰਠ ਰੋਡ ਤੋਂ ਲੰਘਦਿਆਂ ਇਹ ਦ੍ਰਿਸ਼ ਦੇਖ ਕੇ ਰਾਹਗੀਰ ਵੀ ਕੁਝ ਚਿਰ ਲਈ ਰੁਕ ਜਾਂਦੇ ਸਨ। ਕਈ ਲੋਕਾਂ ਨੇ ਪਰਿਵਾਰ ਦੇ ਇਸ ਜਜ਼ਬੇ ਅਤੇ ਦਾਦੀ ਪ੍ਰਤੀ ਸਤਿਕਾਰ ਦੀ ਸ਼ਲਾਘਾ ਕੀਤੀ।
ਪੜ੍ਹੋ ਇਹ ਵੀ - 17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ

ਪਰਿਵਾਰ ਦੇ ਮੈਂਬਰ ਸੋਨੂ ਨੇ ਦੱਸਿਆ ਕਿ ਦਾਦੀ ਕਾਫ਼ੀ ਸਮੇਂ ਤੋਂ ਹਰਿਦੁਆਰ ਜਾ ਕੇ ਗੰਗਾ ਇਸ਼ਨਾਨ ਕਰਨ ਅਤੇ ਕਾਂਵੜ ਯਾਤਰਾ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾ ਰਹੀ ਸੀ। ਉਸ ਦੀ ਉਮਰ ਨੂੰ ਦੇਖਦੇ ਹੋਏ ਪਰਿਵਾਰ ਨੇ ਤੈਅ ਕੀਤਾ ਕਿ ਭਾਵੇਂ ਜੋ ਵੀ ਹੋਵੇ, ਉਸ ਦੀ ਇੱਛਾ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਪਰਿਵਾਰ ਦੇ ਨੌਜਵਾਨਾਂ ਨੇ ਵਾਰੀ-ਵਾਰੀ ਪਾਲਕੀ ਚੁੱਕਣ ਦੀ ਜ਼ਿੰਮੇਵਾਰੀ ਸੰਭਾਲੀ।
ਪੜ੍ਹੋ ਇਹ ਵੀ - ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ ਸੱਚਾਈ ਜਾਣ ਉੱਡਣਗੇ ਹੋਸ਼



ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੂਰਜ ਗੋਚਰ ਨਾਲ ਇਨ੍ਹਾਂ 2 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਸਿੱਖਿਆ ਤੇ ਕਰੀਅਰ 'ਚ ਆਵੇਗਾ ਵੱਡਾ ਉਛਾਲ
NEXT STORY