Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    5:11:02 PM

  • public holiday announced in punjab for tomorrow

    ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ!

  • lpu students protest mig 23 aircraft

    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ...

  • sikh marriage act

    ਪਾਕਿਸਤਾਨ 'ਚ ਵੀ ਲਾਗੂ ਹੋਵੇਗਾ 'ਸਿੱਖ ਮੈਰਿਜ ਐਕਟ'...

  • punjab police fake dsp

    ਪੰਜਾਬ ਪੁਲਸ ਦਾ DSP ਬਣ ਕੇ ਕੁੜੀ ਨਾਲ ਗਲਤ ਕੰਮ ਕਰਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸਿੱਖ ਸਾਹਿਤ ਵਿਸ਼ੇਸ਼ 5: ਦਲ ਖ਼ਾਲਸਾ ਦੀ ਨੀਂਹ ਰੱਖਣ ਵਾਲਾ ਸਿੱਖ ਪੰਥ ਦਾ ਮਹਾਨ ਯੋਧਾ ਨਵਾਬ ਕਪੂਰ ਸਿੰਘ

DHARM News Punjabi(ਧਰਮ)

ਸਿੱਖ ਸਾਹਿਤ ਵਿਸ਼ੇਸ਼ 5: ਦਲ ਖ਼ਾਲਸਾ ਦੀ ਨੀਂਹ ਰੱਖਣ ਵਾਲਾ ਸਿੱਖ ਪੰਥ ਦਾ ਮਹਾਨ ਯੋਧਾ ਨਵਾਬ ਕਪੂਰ ਸਿੰਘ

  • Edited By Shivani Attri,
  • Updated: 07 Oct, 2020 06:58 PM
Jalandhar
sikh sahit dal khalsa nawab kapoor singh
  • Share
    • Facebook
    • Tumblr
    • Linkedin
    • Twitter
  • Comment

7 ਅਕਤੂਬਰ 1753 ਦਾ ਇਤਿਹਾਸ

ਇਤਿਹਾਸ ਕੌਮਾਂ ਲਈ ਰੂਹ ਦਾ ਕੰਮ ਕਰਦਾ ਹੈ।ਜੇ ਕਿਸੇ ਕੌਮ ਕੋਲੋਂ ਉਸਦਾ ਇਤਿਹਾਸ ਖੋਹ ਲਿਆ ਜਾਵੇ ਜਾਂ ਉਹ ਕੌਮ ਆਪ ਹੀ ਇਤਿਹਾਸ ਨੂੰ ਵਿਸਾਰ ਬੈਠੇ ਤਾਂ ਉਹ ਕੌਮ ਆਪਣੀ ਹੋਂਦ ਗਵਾ ਬੈਠਦੀ ਹੈ।ਆਪਣੇ ਇਤਿਹਾਸ ਤੇ ਹਰ ਕੌਮ ਮਾਣ ਕਰਦੀ ਹੈ,ਪਰ ਜਿਸ ਤਰ੍ਹਾਂ ਦਾ ਇਤਿਹਾਸ ਸਿੱਖ ਕੌਮ ਨੇ ਸਿਰਜਿਆ ਉਸਦੀ ਮਿਸਾਲ ਲੱਭਣਾ ਵਾਕਿਆ ਔਖਾ ਕੰਮ ਹੈ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ , ਸਿੱਖਾਂ ਨੂੰ ਅੱਧੀ ਸਦੀ ਤੱਕ ਟਿਕ ਕਿ ਬੈਠਣ ਦੀ ਵਿਹਲ ਨਾ ਮਿਲੀ।ਇਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਘਰ ਘਾਟ ਉਜਾੜੇ ਗਏ, ਬੱਚੇ ਮਾਵਾਂ ਸਮੇਤ ਸ਼ਹੀਦ ਕੀਤੇ ਗਏ, ਅਤਿ ਦੇ ਤਸੀਹੇ ਦੇ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਰਹੇ।ਇਹ ਉਹ ਵਕਤ ਸੀ ਜਦ ਸਿੰਘ ਹੁਣੀ ਮੌਤ ਨੂੰ ਵਾਜਾਂ ਮਾਰਦੇ ਸੀ।ਜਿਸ ਬੀਬੀ ਦੇ ਚਾਰ ਪੁਤ ਹੋਣੇ ਤੇ ਕਿਤੇ ਉਹਨਾਂ ਵਿਚੋਂ ਇੱਕ ਸਿੰਘ ਸੱਜ ਜਾਣਾ ਤਾਂ ਉਸ ਨੇ ਕਿਸੇ ਹੋਰ ਜਨਾਨੀ ਨੂੰ ਆਪਣੀ ਔਲਾਦ ਬਾਰੇ ਦੱਸਦੇ ਕਹਿਣਾ ਭੈਣੇ! ਮੇਰੇ ਤਾਂ ਤਿੰਨ ਹੀ  ਪੁਤ ਹਨ । ਜਿਸਦਾ ਸਿੱਧਾ ਜਿਹਾ ਭਾਵ ਸੀ ਕਿ ਜੋ ਸਿੰਘ ਸਜ ਗਿਆ ,ਉਹ ਤੇ ਅੱਜ ਕੱਲ੍ਹ ਵਿੱਚ ਸ਼ਹੀਦ ਹੋ ਹੀ ਜਾਣਾ ਹੈ।ਪਰ ਇਸ ਔਖੇ ਸਮੇਂ ਵਿੱਚ ਵੀ ਗੁਰੂ ਦਾ ਕੁੰਡਲੀਆ ਖਾਲਸਾ ਚੜ੍ਹਦੀ ਕਲਾ ਵਿੱਚ ਹੈ।ਮੈਲਕਮ ਦੇ ਸ਼ਬਦ ਬੜੇ ਭਾਵਪੂਰਤ ਹਨ:-
      " ਇਸ ਭਿਆਨਕ ਸਮੇਂ ਸਿੰਘਾਂ ਨੇ ਜਿਤਨੀਆਂ ਸੱਟਾਂ ਖਾਧੀਆਂ , ਉਨ੍ਹਾਂ ਹੀ ਉਹ ਜਿਆਦਾ ਉਤਾਂਹ ਉੱਠੇ।ਪੰਜਾਬ ਦੀ ਖੇਡ ਭੂਮੀ ਵਿਚ ਬਹਾਦਰ ਸਿੰਘਾਂ ਦੀ ਕੌਮ ਉਸ ਖੁੱਦੋ ਵਾਂਗ ਸੀ, ਜਿਸ ਨੂੰ ਸਭ ਪਾਸਿਉਂ ਠੁੱਡੇ ਪੈ ਰਹੇ ਹੋਣ ਪਰ ਉਹ ਹਮੇਸ਼ਾ ਅਸਮਾਨ ਵੱਲ ਉਛਲਦੀ ਰਹੀ ।"

ਭਿਆਨਕ ਸਮੇਂ ਅੰਦਰ ਵੀ ਖ਼ਾਲਸੇ ਦੀ ਚੜ੍ਹਦੀ ਕਲਾ      

ਸੋਨਾ ਅੱਗ ਤੇ ਨਿਖਰਦਾ ਵੀ ਹੈ ਤੇ ਸ਼ੁਧ ਵੀ ਹੁੰਦਾ ਹੈ ,ਬਿਲਕੁਲ ਇਸੇ ਤਰ੍ਹਾਂ ਇਸ ਭਿਆਨਕ ਸਮੇਂ ਅੰਦਰ ਖਾਲਸਾ ਨਿਖਰ ਕੇ ਸਾਹਮਣੇ ਆਇਆ।ਇਸ ਅੱਤ ਦੇ ਦੁਖਦਾਈ ਸਮੇਂ ਵਿਚ ਸਿੰਘਾਂ ਨੇ ਆਪਣੇ ਇਖਲਾਕ ਨੂੰ ਡਿੱਗਣ ਨਹੀਂ ਦਿੱਤਾ ਤੇ ਰਾਜਸੀ ਸੱਤਾ ਦੀ ਪ੍ਰਾਪਤੀ ਲਈ ਵੀ ਪਿੜ ਜਮਾਇਆ।ਇਹ ਸਭ ਚੰਗੇ ਸੁਘੜ ਆਗੂਆਂ ਦੁਆਰਾ ਮਿਲੀ ਸੁਚੱਜੀ ਅਗਵਾਈ ਹੀ ਸੀ।ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ , ਬੁੱਢਾ ਸਿੰਘ , ਭਾਈ ਮਨੀ ਸਿੰਘ ,ਬਾਬਾ ਦੀਪ ਸਿੰਘ ਆਦਿ ਨੇ ਕੌਮ ਨੂੰ ਡੋਲਣ ਨ ਦਿੱਤਾ।ਇਸੇ ਸਮੇਂ ਇੱਕ ਹੋਰ ਸ਼ਖਸੀਅਤ ਉਭਰ ਕੇ ਸਾਹਮਣੇ ਆਉਂਦੀ ਹੈ , ਜਿਸਨੇ ਖਿੰਡੀ ਹੋਈ ਤਾਕਤ ਨੂੰ ਕੱਠਾ ਕਰਕੇ ,' ਰਾਜ ਕਰੇਗਾ ਖਾਲਸਾ' ਦੇ ਆਦਰਸ਼ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ।ਇਹ ਮਾਨਮਤੀ ਸਖਸ਼ੀਅਤ 'ਨਵਾਬ ਕਪੂਰ ਸਿੰਘ' ਜੀ ਸਨ।

ਬਚਪਨ ਅਤੇ ਖੰਡੇ ਬਾਟੇ ਦੀ ਪਾਹੁਲ

   ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਵਿੱਚ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ , ਪਿੰਡ ਕਾਲੋ ਕੇ (ਸ਼ੇਖੂਪੁਰਾ) ਵਿਚ ਹੋਇਆ।ਘਰ ਦਾ ਮਾਹੌਲ ਸਿੱਖੀ ਆਭਾ ਮੰਡਲ ਵਾਲਾ ਹੋਣ ਕਾਰਨ , ਕਪੂਰ ਸਿੰਘ ਨੂੰ ਵਿਰਾਸਤ ਵਿਚ ਸਿੱਖੀ ਰਹੁ ਰੀਤਾਂ ਦੀ ਪ੍ਰਾਪਤੀ ਹੋਈ।ਘਰ 'ਚ ਅੰਨ ਪਾਣੀ ਦੀ ਖੁਲ ਬਹਾਰ ਹੋਣ ਕਾਰਨ , ਚੰਗੀ ਖੁਰਾਕ  ਨੇ ਕਪੂਰ ਸਿੰਘ ਨੂੰ ਆਪਣੇ ਹਾਣੀਆਂ ਨਾਲੋਂ ਸਿਰ ਕੱਢਵਾਂ ਬਣਾ ਦਿੱਤਾ।ਜਿੱਥੇ ਧਰਮੀ ਮਾਂ ਕੋਲ ਬੈਠ ਕਿ ਗੁਰਬਾਣੀ ਪੜ੍ਹਦਾ ,ਉਥੇ ਹੀ ਆਪਣੇ ਪਿਤਾ ਤੇ ਭਰਾਵਾਂ ਨਾਲ ਜੰਗੀ ਸ਼ਸ਼ਤ੍ਰ ਵੀ ਚਲਾਉਣ ਦਾ ਅਭਿਆਸ ਕਰਦਾ।ਚੌਧਰੀ ਦਲੀਪ ਸਿੰਘ ਨੂੰ ਸੋਹਣੇ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਸੀ, ਜਿਸ ਕਾਰਨ ਬਚਪਨ ਵਿੱਚ ਹੀ ਕਪੂਰ ਸਿੰਘ ਇੱਕ ਹੁਨਰਮੰਦ ਘੋੜ ਸਵਾਰ ਬਣ ਗਿਆ।ਇਹਨਾ ਨੇ ਆਪਣੇ ਭਾਈ ਦਾਨ ਸਿੰਘ ਸਮੇਤ ਖੰਡੇ ਬਾਟੇ ਦੀ ਪਾਹੁਲ ਭਾਈ ਮਨੀ ਸਿੰਘ ਜੀ ਹੁਣਾ ਪਾਸੋਂ ਲਈ ਸੀ।

ਪੱਥਕ ਇਕੱਠ 'ਚ ਲਏ ਫ਼ੈਸਲੇ

   ਭਾਈ ਤਾਰਾ ਸਿੰਘ ਵਾਂ ਪਿੰਡ ਵਾਲੇ ਦੀ ਸ਼ਹਾਦਤ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਸੁਤੇ ਸਿੱਧ ਹੀ , ਸਿੱਖ ਹਿਰਦਿਆਂ ਵਿੱਚ ਭਾਂਬੜ ਬਲ ਉੱਠੇ।ਬੇਅੰਤ ਸਿੱਖ ਆਪਣੇ ਨਿੱਜੀ ਕੰਮ ਛੱਡ , ਨਿਰੋਲ ਪੰਥਕ ਕਾਰਜਾਂ ਲਈ ਦੀਵਾਨ ਦਰਬਾਰਾ ਸਿੰਘ ਦੀ ਛਤਰ ਛਾਇਆ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ।ਇਹਨਾਂ ਛੈਲ ਬਾਂਕਿਆਂ ਵਿਚ ਇੱਕ ਨਾਮ ਕਪੂਰ ਸਿੰਘ ਦਾ ਵੀ ਸੀ।ਅੰਮ੍ਰਿਤਸਰ ਵਿੱਚ ਹੋਏ ਪੰਥਕ 'ਕੱਠ ਵਿੱਚ, ਜਾਲਮ ਮੁਗਲੀਆ ਹਕੂਮਤ ਨੂੰ ਸਬਕ ਸਿਖਾਉਣ ਲਈ ਹੇਠ ਲਿਖੇ ਇਹ ਫੈਸਲੇ ਕੀਤੇ ਗਏ ;-

1. ਸਰਕਾਰੀ ਖਜਾਨੇ ਲੁਟ ਲਏ ਜਾਣ।
2. ਸਰਕਾਰੀ ਹਥਿਆਰ ਘਰ ਲੁਟ ਲਏ ਜਾਣ।
3.ਜ਼ਾਲਮ ਹਾਕਮਾਂ , ਮੁਖਬਰਾਂ ਤੇ ਸਰਕਾਰੀ ਖੁਸ਼ਾਮਦੀਆਂ ਦਾ ਸੋਧਾ ਲਾਇਆ ਜਾਵੇ।

 

ਇਸਦੇ ਫਲਸਰੂਪ ਜਲਦ ਹੀ ਕਪੂਰ ਸਿੰਘ ਦੇ ਜੱਥੇ ਨੇ ਮੁਲਤਾਨ ਦਾ ਸਰਕਾਰੀ ਮਾਲੀਆ ਜੋ ਸ਼ਾਹੀ ਖਜਾਨੇ ਵਿਚ ਜਮਾ ਹੋਣ ਲਈ ਜਾ ਰਿਹਾ ਸੀ , ਲਾਹੌਰ ਦੇ ਇਲਾਕੇ  ਖੁੱਡੀਆਂ ਕੋਲ ਲੁੱਟ ਲਿਆ।ਇਹ ਤਕਰੀਬਨ 4 ਲੱਖ ਰੁਪਈਆ ਸੀ।ਇਸਤੋਂ ਦੋ ਕੁ ਮਹੀਨੇ ਬਾਅਦ ਹੀ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ ਇੱਕ ਲੱਖ ਰੁਪਈਆ ਕਾਹਨੇ ਕਾਛੇ ਕੋਲ ਸਿੰਘਾਂ ਨੇ ਲੁਟ ਲਿਆ।ਤੀਜੀ ਘਟਨਾ ਜੰਡਿਆਲੇ ਕੋਲ ਵਾਪਰੀ ਜਦੋਂ ਮੁਰਤਜ਼ਾ ਖ਼ਾਨ ਉਚਕਜ਼ਈ ਕੋਂਲੋ ਸੈਂਕੜੇ  ਘੋੜੇ ਤੇ ਹਥਿਆਰ ਕਪੂਰ ਸਿੰਘ ਦੇ ਜੱਥੇ ਨੇ ਉਡਾ ਲਏ।ਦਿੱਲੀ ਤੇ ਲਾਹੌਰ ਦੀਆਂ ਸਾਂਝੀਆਂ ਫੌਜਾਂ ਨੇ ਸਿੰਘਾਂਂ ਨੂੰ ਖਤਮ ਕਰਨ ਦੀ ਬਹੁਤ ਵਾਹ ਲਈ,ਪਰ ਜਦ ਟਾਕਰੇ ਹੋਏ ਤਾਂ ਟਕਿਆਂ ਪਿੱਛੇ ਲੜਨ ਵਾਲੇ ਸਿਪਾਹੀ ਮੂੰਹ ਵਿੱਚ ਘਾਹ ਲੈ ਕਿ ਜਾਨ ਬਚਾਉਣ ਲਈ ਦੌੜਦੇ ਰਹੇ।ਇਸ ਵਕਤ ਖਾਲਸਾ ਸਿਰਫ ਸਰਕਾਰੀ ਖਜਾਨੇ ਲੁਟ ਕੇ ਸਰਕਾਰ ਦਾ ਆਰਥਿਕ ਪੱਖੋਂ ਲੱਕ ਤੋੜਨ ਲਈ ਵਿਤੋਂ। ਬਾਹਰ ਜਾ ਕੇ ਯਤਨਸ਼ੀਲ ਸੀ ।ਇਸ ਸਮੇਂ ਭੁਲੇਖੇ ਨਾਲ ਇੱਕ ਸਿਆਲਕੋਟ ਦੇ ਪ੍ਰਤਾਪ ਚੰਦ ਦਾ ਕਾਫਲਾ ਸਰਕਾਰੀ ਟਾਂਡਾ ਸਮਝ ਕੇ ਲੁਟ ਲਿਆ।ਇਸ ਵਿੱਚ ਬਹੁਤਾ ਕੱਪੜਾ ਸੀ।ਪਰ ਜਦ ਪਤਾ ਲੱਗਾ ਕਿ ਇਹ ਤਾਂ ਕਿਸੇ ਦਾ ਨਿੱਜੀ ਟਾਂਡਾ ਸੀ ਤਾਂ ਖਾਲਸੇ ਨੇ ਸਾਰਾ ਸਾਜੋ ਵਾਜੋ ਪ੍ਰਤਾਪ ਚੰਦ ਨੂੰ ਵਾਪਿਸ ਕੀਤਾ।ਅੱੱਗੇ ਸਿਆਲ ਆ ਰਿਹਾ ਸੀ, ਤਨ ਦੇ ਲੀੜੇ ਵੀ ਪਾਟੇ ਤੇ ਪੁਰਾਣੇ ਸਨ ਸਿੰਘਾਂ ਦੇ,ਪਰ ਫਿਰ ਵੀ ਕਿਸੇ ਨੇ ਕੱਪੜੇ ਦੀ ਇੱਕ ਨਿੱਕੀ ਜਿਹੀ ਕਣਤਰ ਤੱਕ ਨਹੀਂ ਰੱੱਖੀ।ਇਸ ਘਟਨਾ ਤੋਂ ਖਾਲਸਾਈ ਕਿਰਦਾਰ ਦੀ ਉਤਮਤਾ ਦਾ ਪਤਾ ਲੱਗਦਾ ਕਿ ਉਹ ਕਿੰਨਾ ਸਿੱਦਕਵਾਨ ਹੈ।

ਜਕਰੀਆ ਖ਼ਾਨ ਦੀ ਰਾਜਨੀਤੀ   

 ਜਦ ਜਕਰੀਆ ਖਾਨ ਤੇ ਸਰਕਾਰ-ਇ-ਹਿੰਦ ਸਿੱਖਾਂ ਨੂੰ ਤਲਵਾਰ ਦੇ ਜੋਰ ਨਾਲ ਨਾ ਦਬਾਅ ਸਕੀ ਤਾਂ , ਲਾਹੌਰ ਦਰਬਾਰ ਨੇ ਦਿੱਲੀ ਦਰਬਾਰ ਨਾਲ ਗੱਲਬਾਤ ਕਰਕੇ , ਪੰਜਾਬ ਵਿੱਚ ਨਿੱਘਰਦੀ ਆਪਣੀ ਹਾਲਤ ਨੂੰ ਠੁੰਮਣਾ ਦੇਣ ਲਈ , ਖਾਲਸਾ ਪੰਥ ਨਾਲ ਸੁਲਾਹ ਕਰਨ ਜਾਂ ਇਸ ਨੂੰ ਰਾਜਸੀ ਚਾਲ ਕਹਿ ਲਵੋ , ਤਹਿਤ ਨਵਾਬੀ ਦੀ ਖਿੱਲਤ ਤੇ ਇੱਕ ਲੱਖ ਰੁਪਏ ਤੱਕ ਦੀ ਜਾਗੀਰ ਭਾਈ ਸੁਬੇਗ ਸਿੰਘ ਜੰਬਰ ਹੱਥ ਅੰਮ੍ਰਿਤਸਰ ਭੇਜੀ।ਇਹ ਘਟਨਾ ਕੋਈ 1733 ਦੇ ਨੇੜੇ ਦੀ ਹੈ।ਸਭਾ ਅੰਦਰ ਗੁਰੂ ਦੀ ਹਜੂਰੀ ਵਿੱਚ ਜੁੜੇ ਪੰਥ ਦੇ ਆਗੂਆਂ ਨੇ ਸਰਕਾਰੀ ਸੁਗਾਤ ਲੈਣ ਤੋਂ ਇਨਕਾਰ ਕਰਦਿਆਂ ਕਿਹਾ;-
" ਹਮ ਕੋ ਸਤਿਗੁਰ ਬਚਨ ਪਾਤਿਸਾਹੀ।
  ਹਮਕੋ ਜਾਪਤ ਢਿਗ ਸੋਊ ਆਹੀ।36।..
  ਪਤਿਸਾਹੀ ਛਡ ਕਿਮ ਲਹੈਂ ਨਿਬਾਬੀ।
  ਪਰਾਧੀਨ ਜਿਹ ਮਾਂਹਿ ਖਰਾਬੀ।38।

ਸੁਬੇਗ ਸਿੰਘ ਨੇ ਕਿਹਾ ਕਿ ਵਕਤ ਦੀ ਨਜਾਕਤ ਨੂੰ ਸਮਝਦਿਆਂ ਇਸ ਨੂੰ ਸਵੀਕਾਰ ਕਰਨਾ ਬਣਦਾ ਹੈ।ਇਹ ਤੁਸੀਂ ਮੰਗ ਕੇ ਨਹੀਂ ਲਈ,ਸਗੋਂ ਲਾਹੌਰ ਦਰਬਾਰ ਨੇ ਖਾਲਸੇ ਅੱਗੇ ਭੇਟਾ ਰੱਖੀ ਹੈ।ਗੁਰਧਾਮਾਂ ਦੀ ਮੁਰੰਮਤ ਤੇ ਖਾਲਸਈ ਜੱਥਿਆਂ ਨੂੰ ਹੋਰ ਤਿੱਖੇ ਕਰਨ ਲਈ ਇੱਕ ਸ਼ਾਂਤ ਸਮੇਂ ਦੀ ਲੋੜ ਹੈ ।ਜਿਨ੍ਹਾਂ ਚਿਰ ਨਿਭਦੀ ਹੈ ਠੀਕ ਹੈ , ਜਦ ਲੱਗੇ ਹੁਣ ਨਹੀਂ ਚਾਹੀਦੀ ਤਾਂ ਇਸ ਨਵਾਬੀ ਨੂੰ ਵਾਪਸ ਕਰ ਦੇਣਾ।ਜਕਰੀਆ ਖਾਨ ਨੇ ਖਾਲਸੇ ਨੂੰ ਭਰੋਸਾ ਦਿਵਾਇਆ ਸੀ ;
"ਕਸਮ ਕੁਰਾਨ ਬਹੁ ਬਾਰ ਉਠਾਵਹਿ।
 ਗੁਰ ਚਕ ਹਮ ਕਦੇ ਪੈਰ ਨ ਪਾਵਹਿ।
 ਬਿਸ਼ਕ ਲੇਹੁ ਤੁਮ ਮੇਲਾ ਲਾਇ।
 ਨਨਕਾਣੇ ਮੈਂ ਰੋੜੀ ਜਾਇ।
 ਬਡੇ ਡੇਹਰੇ ਖੰਡੂਰ ਗੁਰ ਥਾਨ।
 ਤਰਨ ਤਾਰਨ ਗੁਰ ਔਰ ਮਕਾਨ।"

ਭਾਈ ਤੋਂ ਨਵਾਬ ਦੀ ਉਪਾਧੀ ਮਿਲਣੀ

    ਅਖੀਰ ਫੈਸਲਾ ਹੋਇਆ ਕਿ ਨਵਾਬੀ ਕਿਸੇ ਸੇਵਾਦਾਰ ਨੂੰ ਦੇ ਦਿੱਤੀ ਜਾਵੇ ਤਾਂ ਸਾਰੇ ਆਗੂਆਂ ਦੀ ਅੱਖ ਸੰਗਤ ਵਿਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਤੇ ਜਾ ਪਈ।ਇਸ ਜਵਾਨ ਦੀ ਬਹਾਦਰੀ ਤੇ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਗੁਰੂ ਪੰਥ ਨੇ ਇਸਨੂੰ ਨਵਾਬੀ ਦੀ ਖਿੱਲਤ ਦੇਣ ਵਾਸਤੇ ਬੁਲਾਇਆ ਗਿਆ।ਕਪੂਰ ਸਿੰਘ ਦੀ ਇੱਛਾ ਅਨੁਸਾਰ ਪੰਜ ਸਿੰਘਾਂ, ਭਾਈ ਹਰੀ ਸਿੰਘ ਹਜੂਰੀਆ, ਬਾਬਾ ਦੀਪ  ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਭਾਈ ਕਰਮ ਸਿੰਘ ਤੇ ਬੁਢਾ ਸਿੰਘ ਸ਼ੁਕਰਚੱਕੀਆ ਦੇ ਚਰਨਾਂ ਨਾਲ ਛੁਹਾ ਕੇ ਖਿੱਲਤ ਦਿੱਤੀ ਗਈ ਤੇ ਇਸ ਤਰ੍ਹਾਂ ਭਾਈ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣ ਗਿਆ।ਖ਼ਿਲਤ ਵਿਚ ਸ਼ਾਲ ਦੀ ਪੱਗ, ਇੱਕ ਜੜਾਊ ਕਲਗੀ, ਜਿਗਾ, ਇਕ ਜੋੜੀ ਸੋਨੇ ਦੇ ਕੰਗਣਾ ਦੀ, ਕੰਠਾ, ਇਕ ਕੀਮਤੀ ਮੋਤੀਆਂ ਦੀ ਮਾਲਾ, ਇਕ ਕੀਨਖੁਵਾਬ ਦਾ ਜਾਮਾਂ , ਇਕ ਜੜਾਊ ਸ਼ਮਸ਼ੀਰ ਤੇ ਝਬਾਲ, ਕੰਗਣਪੁਰ ਤੇ ਦੀਪਾਲਪੁਰ ਦੀ ਇੱਕ ਲੱਖ ਰੁਪਏ ਦੀ ਜਾਗੀਰ ਸੀ।ਨਵਾਬੀ ਦਾ ਰੁਤਬਾ ਹਾਸਲ ਕਰਨ ਤੋਂ ਬਾਅਦ ਵੀ ਕਪੂਰ ਸਿੰਘ ਜੀ ਸੰਗਤ ਵਿਚ ਪੱਖੇ ਦੀ ਤੇ ਪੰਗਤ ਵਿਚ ਪ੍ਰਸ਼ਾਦੇ ਪਾਣੀ ਦੀ ਨਿਮਰਤਾ ਸਹਿਤ ਸੇਵਾ ਨਿਰੰਤਰ ਉਸੇ ਤਰ੍ਰਾਂ ਕਰਦੇ ਰਹੇ ਜਿਵੇਂ ਪਹਿਲਾਂ ਕਰਦੇ ਸਨ।
      1734 ਈਸਵੀ ਵਿੱਚ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਸੁਧਾਰ ਗਏ।ਇਹਨਾਂ ਦਿਨਾਂ ਵਿੱਚ ਇੱਕ ਭਾਰੀ ਇਕੱਠ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ।ਇਸ ਵਿੱਚ ਖਾਲਸੇ ਨੂੰ ਦੋ ਭਾਗਾਂ ਵਿੱਚ ਵੰਡਿਆ ,ਇੱਕ ਭਾਗ  ਵਿਚ 40 ਤੋਂ ਉਪਰ ਸਨ , ਇਸ ਨੂੰ ਬੁੱਢਾ ਦਲ ਆਖਿਆ ਗਿਆ, ਦੂਜੇ ਵਿਚ 40 ਤੋਂ ਛੋਟੇ ਸਨ ਤੇ ਇਸਨੂੰ ਤਰਨਾ ਦਲ ਕਿਹਾ ਗਿਆ।ਦੋਹਾਂ ਦਲਾਂ ਦਾ ਸਮੁੱਚ ਦਲ ਖਾਲਸਾ ਸੀ ਤੇ ਇਸਦਾ ਜੱਥੇਦਾਰ ਸਰਬ ਸੰਮਤੀ ਨਾਲ ਨਵਾਬ ਕਪੂਰ ਸਿੰਘ ਬਣਿਆ।ਬੁੱਢੇ ਦਲ ਵਾਲਿਆਂ ਦਾ ਕੰਮ ਗੁਰਧਾਮਾਂ ਦੀ ਸੇਵਾ ਸੰਭਾਲ , ਬਾਣੀ ਬਾਣੇ ਦਾ ਪ੍ਰਚਾਰ, ਲੋੜ ਪੈਣ ਤੇ ਜੰਗ ਦੇ ਮੈਦਾਨ ਵਿਚ ਤਰਨਾ ਦਲ ਦਾ ਸਾਥ ਦੇਣਾ । ਤਰਨੇ ਦਲ ਦਾ ਕੰਮ ਮਜਲੂਮਾਂ ਨੂੰ ਜਾਲਮਾਂ ਤੋਂ ਬਚਾਉਣਾ, ਸਰਕਾਰੀ ਖਜਾਨੇ ਤੇ ਹੱਥ ਫੇਰਨਾ,  ਲੋੜ ਸਮੇਂ ਕਿਰਪਾਨ ਨਾਲ ਪਾਪੀਆਂ ਨੂੰ ਸੋਧਾ ਲਾਣਾ।

ਦਲਾਂ ਲਈ ਨਿਯਮ ਬਣਾਉਣੇ
        ਨਵਾਬ ਕਪੂਰ ਸਿੰਘ ਦੇ ਹੱਥੋਂ ਖੰਡੇ ਬਾਟੇ ਦੀ ਪਾਹੁਲ ਲੈਣਾ , ਬੜਾ ਸਵਾਬ ਦਾ ਕੰਮ ਸਮਝਿਆ ਜਾਂਦਾ ਸੀ।ਜੋ ਵੀ ਬਚਨ ਇਸ ਗੁਰੂ ਸੂਰੇ ਦੇ ਮੂੰਹ ਵਿਚੋਂ ਨਿਕਲਦਾ ਉਹ ਸਫਲ ਹੁੰਦਾ ਸੀ।ਦਲਾਂ ਲਈ ਹੇਠ ਲਿਖੇ ਨਿਯਮ ਬਣਾਏ ਗਏ;-
1.ਮਾਇਆ ਕਿਸੇ ਵੀ ਵਸੀਲੇ ਰਾਹੀਂ ਜੋ ਦੋਂਹੇ ਦਲ ਇਕੱਠੀ ਕਰਨਗੇ ਉਹ ਇਕੋ ਗੋਲਕ ਵਿੱਚ ਸਾਰੀ ਜਮ੍ਹਾਂ ਹੋਵੇਗੀ।
2.ਦੋਵਾਂ ਜੱਥਿਆਂ ਦੇ ਸਿੰਘਾਂ ਦੀਆਂ ਜ਼ਰੂਰਤਾਂ ਇਸ ਸਾਂਝੀ ਮਾਇਆ ਵਿਚੋਂ ਪੂਰੀਆਂ ਕੀਤੀਆਂ ਜਾਣਗੀਆਂ।
3.ਦੋਵਾਂ ਜੱਥਿਆਂ ਦਾ ਲੰਗਰ ਇਕੋ ਜਿਹਾ , ਇਕੋ ਥਾਂ ਤਿਆਰ ਕਰਕੇ, ਇੱਕ ਸਮਾਨ ਵਰਤਾਇਆ ਜਾਵੇ।
4. ਆਪਣੇ ਜੱਥੇਦਾਰ ਦਾ ਹਰ ਹੁਕਮ ਮੰਨਣਾ ਹਰ ਸਿੰਘ ਲਈ  ਜਰੂਰੀ ਹੈ।
ਇਸ ਨਿਯਮਾਵਲੀ ਨੇ ਸਾਰੇ ਪੰਥ ਅੰਦਰ ਆਪਸੀ ਭਾਈਚਾਰੇ ਨੂੰ ਹੋਰ ਪੀਢਾ ਕੀਤਾ।ਦੁਖ ਸੁਖ ਭੁਖ ਸਭ ਕੁਝ ਸਾਂਝਾ ਸੀ।ਪੰਥ ਦੀ ਚੜ੍ਹਦੀਕਲਾ ਵੱਲ ਵੇਖ ਨੌਜਵਾਨ ਧੜਾ ਧੜ ਤਰਨਾ ਦਲ ਵਿੱਚ ਸ਼ਾਮਿਲ ਹੋ ਰਹੇ ਸਨ । ਦਿਨਾਂ ਵਿੱਚ ਹੀ ਤਰਨਾ ਦਲ ਦੀ ਗਿਣਤੀ 12ਹਜਾਰ ਦੇ ਲਗਭਗ ਹੋ ਗਈ।ਨਵਾਬ ਕਪੂਰ ਸਿੰਘ ਨੇ ਤਰਨੇ ਦਲ ਨੂੰ 5 ਜੱਥਿਆਂ ਵਿਚ ਵੰਡ ਦਿੱਤਾ;-
1.ਪਹਿਲਾ ਜੱਥਾ- ਬਾਬਾ ਦੀਪ ਸਿੰਘ
2.ਦੂਜਾ ਜੱਥਾ--ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰ ਵਾਲੇ
3.ਤੀਜਾ ਜੱਥਾ - ਬਾਬਾ ਕਾਹਨ ਸਿੰਘ ਤੇ ਬਾਵਾ ਬਿਨੋਦ ਸਿੰਘ
4.ਚੌਥਾ ਜੱਥਾ -ਦਸੌਂਧਾ ਸਿੰਘ ਦਾ।
5.ਪੰਜਵਾ ਜੱਥਾ- ਵੀਰ ਸਿੰਘ ਰੰਘਰੇਟੇ ਦਾ।
ਇਹਨਾਂ ਜੱਥਿਆਂ ਨੂੰ ਹਦਾਇਤ ਸੀ ਕਿ ਉਹ ਭੰਡਾਰੇ ਚੋਂ ਰਸਤਾਂ ਲੈ ਕੇ ਆਪੋ ਆਪਣੇ ਲੰਗਰ ਤਿਆਰ ਕਰਨ।ਇਹ ਵਕਤ ਸੁਖਾਵਾਂ ਹੋਣ ਕਾਰਨ ਬੇਅੰਤ ਲੋਕ ਸਿੱਖੀ ਵਿੱਚ ਪ੍ਰਵੇਸ਼ ਕਰਦੇ ਹਨ।

ਜਕਰੀਆ ਖ਼ਾਨ ਦੇ ਫ਼ੁਰਮਾਨ        

 1735 ਦੀ ਹਾੜੀ ਦੀ ਫ਼ਸਲ ਵਕਤ , ਲਾਹੌਰ ਦਰਬਾਰ ਨੇ ਸਿੰਘਾਂ ਨਾਲ ਹੋਈ ਸੁਲਾ ਤੋੜ ਦਿੱਤੀ, ਸਿੰਘ ਵੀ ਇਸ ਮੌਕੇ ਦੀ ਭਾਲ ਵਿੱਚ ਸਨ।ਜਕਰੀਆ ਖਾਨ ਨੇ 4000ਸਵਾਰਾਂ ਦੀ ਫਿਰਤੂ ਫੌਜ ਬਣਾ ਕੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਤੋਰੀ।ਗੁਰੂ ਦੇ ਲਾਲਾਂ ਨੇ ਇਸ ਫੌਜ ਦਾ ਚੈਨ ਆਰਾਮ ਉਡਾ ਦਿੱਤਾ, ਉਹ ਕਦੇ ਘੋੜੇ ਖੋਹ ਲੈਂਦੇ ,  ਕਦੇ ਹਥਿਆਰ, ਬਹੁਤਾ ਨੁਕਸਾਨ ਵੀ ਲਾਹੌਰ ਦਰਬਾਰ ਦਾ ਹੋ ਰਿਹਾ ਸੀ।ਅੰਤ ਜਕਰੀਆ ਖਾਨ ਨੇ ਹੇਠ ਲਿਖਿਆ ਫ਼ੁਰਮਾਨ ਜਾਰੀ ਕੀਤਾ;-
1. ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇ,ਉਸਨੂੰ 50 ਰੁਪਏ ਇਨਾਮ।
2.ਜੇ ਕੋਈ ਜਿਉਂਦਾ ਸਿੰਘ ਪੇਸ਼ ਕਰੇ,ਉਸਨੂੰ ਵੀ 50 ਰੁਪਏ ਇਨਾਮ
3.ਜੇ ਕੋਈ ਸਿੰਘ ਦਾ ਪਤਾ ਦੱੱਸੇ, ਉਸਨੂੰ 10 ਰੁਪਏ ਇਨਾਮ।
4.ਜੇ ਕੋਈ ਫੜਵਾਏ ਉਸਨੂੰ 15  ਰੁਪਏ ਇਨਾਮ
5.ਸਿੰਘ ਦਾ ਘਰ ਬਾਰ ਲੁਟਣ ਵਾਲੇ ਤੋਂ ਕੋਈ ਪੁੱਛ ਪ੍ਰਤੀਤ ਨਹੀਂ।

ਇਸਦੇ ਨਾਲ ਹੀ ਜੋ ਸਿੰਘਾਂ ਦੀ ਮੱਦਦ ਕਰੇਗਾ ਉਸਨੂੰ ਸਰਕਾਰ ਹੇਠ ਲਿਖੀਆਂ ਸਜਾਵਾਂ ਦਵੇਗੀ;
1.ਜੇ ਕੋਈ ਪਨਾਹ ਦੇਵੇਗਾ ਤਾਂ ਮੌਤ ਦੀ ਸਜਾ।
2.ਜੋ ਬਾਗੀ ਸਿੰਘ ਦਾ ਪਤਾ ਜਾਣ ਕੇ ਵੀ ਨਾ ਦੱਸੇ,ਉਸਨੂੰ ਵੀ ਮੌਤ ਹੀ
3.ਜੋ ਸਿੰਘਾਂ ਦੀ ਅੰਨ,ਕੱਪੜੇ ਨਾਲ ਮੱਦਦ ਕਰੇਗਾ, ਉਸਨੂੰ ਮੁਸਲਮਾਨ ਬਣਾਇਆ ਜਾਵੇਗਾ।
4.ਜੋ ਸਰਕਾਰੀ ਕਰਮਚਾਰੀ ਗ਼ਲਤੀ ਕਰੇਗਾ, ਉਸਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ।

 

ਇਸ ਬਿਖੜੇ ਸਮੇਂ ਵਿਚ ਨਵਾਬ ਕਪੂਰ 800 ਸਿੰਘਾਂ ਸਮੇਤ ਬਾਬਾ ਆਲਾ ਸਿੰਘ , ਬਾਨੀ ਪਟਿਆਲਾ ਰਿਆਸਤ ਕੋਲ ਠੀਕਰੀਵਾਲ ਆ ਰਹੇ।ਬਾਬਾ ਆਲਾ ਸਿੰਘ ਨੇ ਵੀ ਪਾਹੁਲ ਨਵਾਬ ਕਪੂਰ ਸਿੰਘ ਹੱਥੋਂ ਲਈ ਸੀ। ਮਾਲਵੇ ਦੇ ਗੁਰ ਸਿੱਖਾਂ ਨੇ ਇਹਨਾਂ ਬਾਗੀ ਸਿੰਘਾਂ ਦੀ ਬਹੁਤ ਮੱਦਦ ਕੀਤੀ।ਇਸ ਸਮੇਂ ਮਾਲਵੇ ਵਿੱਚ ਧਰਮ ਪ੍ਰਚਾਰ ਜੋਰਾਂ ਤੇ ਹੋਇਆ ਤੇ ਪਾਹੁਲ ਦੇ ਬਾਟੇ ਖੁਲ੍ਹੇ ਵਰਤੇ।ਉਧਰ ਜਕਰੀਏ ਨੇ ਭਾਈ ਮਨੀ ਸਿੰਘ ਸਮੇਤ ਬੇਅੰਤ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ।ਜਿਸਦਾ ਜ਼ਿਕਰ ਰਤਨ ਸਿੰਘ ਭੰਗੂ ਕਰਦਾ ਹੈ;
ਦੋਹਿਰਾ।। ਮਨੀ ਸਿੰਘ ਜਬ ਮਾਰਿਓ, ਬੰਦ ਬੰਦ ਤਿਸੈ ਕਟਾਏ।
              ਔਰ ਸਿੰਘ ਥੇ ਜੋ ਮਰੇ ਕੋ ਸਭ ਸਕੇ ਗਿਨਾਏ।2।
ਚੌਪਈ।। ਕਈ ਚਰਖੀ ਕਈ ਫਂਸੀ ਮਾਰੇ।
             ਕਈ ਤੋਪਨ ਕਈ ਛੁਰੀ ਕਟਾਰੇ।
             ਕਈਅਨ ਸਿਰ ਮੁੰਗਲੀ ਕੁੱਟੇ।
             ਕਈ ਡੋਬੇ ਕਈ ਘਸੀਟ ਸੁ ਸੁਟੇ।
             ਦਬੇ ਕਟੇ ਬੰਦੂਖਨ ਦਏ ਮਾਰ।
             ਕੌਣ ਗਣੇ ਜੋ ਮਰੇ ਹਜਾਰ।
             ਪਾਂਤ ਪਾਂਤ ਕਈ ਪਕੜ ਬਹਾਏ।
             ਸਾਥ ਤੇਗਨ ਕਈ ਸੀਸ ਉਡਵਾਏ।4।
             ਕਿਸੇ ਹੱਥ ਕਿਸੇ ਟੰਗ ਕਟਵਾਈ।
             ਅੱਖ ਕੱਢ ਕਿਸੇ ਖੱਲ ਉਤਰਵਾਈ।
             ਕੇਸਨ ਵਾਲੇ ਜੋ ਨਰ ਹੋਈ।
             ਬਾਲ ਬਿਰਧ ਲੱਭ ਛੱਡੇ ਨ ਕੋਈ।
ਹਰੀ ਰਾਮ ਗੁਪਤਾ ਇਸ ਔਖੇ ਸਮੇਂ ਪੰਥ ਦੀ ਜੋ ਤਸਵੀਰ ਖਿੱਚਦਾ ਉਹ ਬਹੁਤ ਭਾਵਪੂਰਤ ਹੈ।ਉਹ ਆਖਦਾ ਹੈ " ਇਹਨਾਂ ਡਰਾਉਣੇ ਕਸ਼ਟਾਂ ਦੇ ਸਹਾਰਨ ਪਿੱਛੇ ਜੋ ਸ਼ਕਤੀ ਤੇ ਉਤਸ਼ਾਹ ਕੰਮ ਕਰਦਾ ਸੀ , ਉਹ ਸੀ ਹਰ ਇੱਕ ਗੁਰੂ ਦਾ ਸਿੱਖ ਇਸ ਗੱਲ ਤੇ ਭਰੋਸਾ ਰਖਦਾ ਸੀ ਕੇ ਇਹ ਤਨ, ਮਨ ਅਤੇ ਧਨ ਮੇਰਾ ਆਪਣਾ ਨਹੀਂ ,ਇਹ ਸੱਚੇ ਪਾਤਸਾਹ(ਗੁਰੂ) ਅਤੇ ਉਸਦੇ ਪਿਆਰੇ ਪੰਥ ਦੀ ਅਮਾਨਤ ਹੈ।ਗੁਰੂ- ਪੰਥ ਲਈ ਜੇ ਸ਼ਹਾਦਤ  ਦਿੱਤੀ ਜਾਏ , ਇਸ ਬਦਲੇ ਸਤਿਗੁਰੂ ਦੇ ਦਰੋਂ ਉਹਨਾਂ ਨੂੰ ਬਰਕਤਾਂ , ਮੁਕਤੀ ਤੇ ਜੁਗਤੀ ਪਰਾਪਤ ਹੁੰਦੀ ਹੈ।" 
ਇਸ ਸਮੇਂ ਖਾਲਸਾ ਪੂਰੀ ਚੜ੍ਹਦੀ ਕਲਾ ਵਿਚ ਹੈ, ਇਸ ਸਮੇਂ ਹੀ ਖਾਲਸਾਈ ਬੋਲੇ ਵੀ ਹੋਂਦ ਵਿੱਚ ਆਏ।

 

     ਸਰਹਿੰਦ ਦੀ ਇੱਟ ਨਾਲ ਇੱਟ ਖੜਕਾ
   
ਇਹਨਾਂ ਦਿਨਾਂ ਵਿੱਚ ਹੀ ਲਾਹੌਰ ਦਰਬਾਰ ਦੀ ਆਕੜ ਭੰਨਣ ਲਈ ,ਨਵਾਬ ਕਪੂਰ ਸਿੰਘ , ਕੁਝ ਚੁਣਵੇਂ ਸਿੰਘਾਂ ਨਾਲ ,ਲਾਹੌਰ ਦੇ ਕੋਤਵਾਲ ਨੂੰ ਕੋਤਵਾਲੀ ਵਿਚ ਡੱਕ ਕੇ ,ਆਪ ਕੋਤਵਾਲ ਬਣ ਕੇ ਫੈਸਲੇ ਕਰਦਾ ਹੈ ।ਇੱਕ ਦਿਨ ਦਾ ਰਾਜ ਚਲਾ ਉਹ ,ਹਰਨ ਹੋ ਜਾਂਦੇ ਹਨ ਤੇ ਮਾਲਵੇ ਵਿੱਚ ਆ ਸਿਰ ਕੱਢਦੇ ਹਨ ।1736-37 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਥੱਲੇ ਖਾਲਸਾ ਗੁਰੂ ਮਾਰੀ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੰਦਾ ਹੈ।ਸਰਹਿੰਦ ਸਿੰਘਾਂ ਤਸੱਲੀ ਨਾਲ ਲੁਟੀ।ਉਧਰ ਅੰਮ੍ਰਿਤਸਰ ਸ਼ਹਿਰ ਤੇ ਜਕਰੀਆ ਕਬਜਾ ਕਰੀ ਬੈਠਾ ਸੀ।ਇਸ ਸਮੇਂ ਮੁਗਲਾਂ ਤੇ ਸਿੰਘਾਂ ਦੀਆਂ ਕਾਫੀ ਝੜਪਾਂ ਹੋਈਆਂ।
       1739 ਵਿੱਚ ਨਾਦਰ ਸ਼ਾਹ ਨੇ ਹਿੰਦ ਤੇ ਹਮਲਾ ਕੀਤਾ ।ਦਿੱਲੀ ਦੀ ਲੁਟ ਤੋਂ ਬਾਅਦ ਜਦ ਨਾਦਰ ਸ਼ਾਹ ਆਪਣੇ ਮੁਲਕ ਨੂੰ ਵਾਪਸ ਤੁਰਨ ਲੱਗਾ ਤਾਂ ਉਸਨੇ ਲਗਭਗ 20 ਹਜਾਰ ਹਾਥੀ, ਘੋੜੇ, ਖੱਚਰਾਂ ਉਪਰ 15 ਕਰੋੜ ਨਕਦੀ,50 ਕਰੋੜ ਦਾ ਮਾਲ ਸਾਮਾਨ, ਤਖਤਿ ਤਾਊਸ ਤੇ 50 ਹਜਾਰ ਕੁੜੀਆਂ ਮੁੰਡਿਆਂ ਨੂੰ ਲੱਦਿਆ ਹੋਇਆ ਸੀ।ਇਸਦੀ ਚੰਗੀ ਭੁਗਤ ਸਿੰਘਾਂ ਨੇ ਸਵਾਰੀ।ਇਸਦਾ ਬਹੁਤਾ ਮਾਲ ਅਸਬਾਬ ਤੇ ਹਿੰਦੁਸਤਾਨ ਦੇ ਬਹੁਤੇ ਮੁੰਡੇ ਕੁੜੀਆਂ ਇਸਤੋਂ ਛੁਡਾ ਲਏ।ਜਦ ਇਸਨੇ ਸਿੰਘਾਂ ਬਾਰੇ ਜਕਰੀਆ ਖਾਨ ਤੋਂ ਜਾਣ ਲਿਆ ਸਭ ਕੁਝ ਤਾਂ ,ਨਾਦਰ ਸ਼ਾਹ ਨੇ ਜਕਰੀਏ ਨੂੰ ਮੈਂ ਤੇਰੀ ਮੱਦਦ ਕਰਾਂਗਾ ,ਇਹਨਾਂ ਦਾ ਕੁਝ ਕਰ ,ਜੇ ਨ ਕਰ ਸਕਿਆ ਤਾਂ ਇਹਨਾਂ ਤੇਰੇ ਪੈਰਾਂ ਥੱਲੋਂ ਜਮੀਨ ਖਿੱਚ ਲੈਣੀ ਹੈ।ਭਾਵ ਇਹ ਪੰਜਾਬ ਦੇ ਹਾਕਮ ਬਣ ਬੈਠਣਗੇ।

ਮੱਸੇ ਰੰਘੜ ਨੂੰ ਸਬਕ ਸਿਖਾਉਣਾ
       ਨਾਦਰ ਸ਼ਾਹ ਦੀ ਦਿੱਤੀ ਮਤ ਤੇ ਅਮਲ ਕਰਦਿਆਂ ਜਕਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਅਹਿਦ ਕਰ ਲਿਆ ।ਇਸ ਅਧੀਨ ਦਰਬਾਰ ਸਾਹਿਬ ਦੀ ਬੇਅਦਬੀ ਮੱਸੇ ਰੰਘੜ ਦੁਆਰਾ ਕੀਤੀ ਗਈ।ਉਸਦੀ ਕਰਨੀ ਦਾ ਫਲ ਉਸਨੂੰ ਸ੍ਰਦਾਰ ਸੁਖਾ ਸਿੰਘ ਮਾੜੀ ਕੰਬੋ ਤੇ ਸ੍ਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਆਂ ਨੇ ਦਿੱਤਾ।ਇਸ ਸਮੇਂ ਵਿੱਚ ਭਾਈ ਤਾਰੂ ਸਿੰਘ ਪੂਹਲਾ,  ਭਾਈ ਸੁਬੇਗ ਸਿੰਘ ਜੰਬਰ ,  ਭਾਈ ਸ਼ਾਹਬਾਜ਼ ਸਿੰਘ ਜੰਬਰ , ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ , ਭਾਈ ਮਹਿਤਾਬ ਸਿੰਘ ਆਦਿ ਚੜ੍ਹਦੀਕਲਾ ਵਾਲੇ ਸਿੰਘ ਬੁਲੰਦ ਹੌਂਸਲੇ ਨਾਲ ਸ਼ਹੀਦੀ ਹਾਸਿਲ ਕਰਦੇ ਹਨ।
       ਨ ਮਿਲਵਰਤਨੀਏ ਸਿੰਘ(ਬਾਗੀ)  ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੋਣ ਕਾਰਨ ਨਵਾਬ ਕਪੂਰ ਸਿੰਘ ਦੀ ਸਰਪ੍ਰਸਤੀ ਦੇ ਥੱਲੇ 1745 ਦੇ ਵੈਸਾਖੀ ਦੇ ਸਰਬੱਤ ਖਾਲਸੇ ਵਿਚ 25 ਜੱਥੇਦਾਰਾਂ ਦੀ ਸਰਪ੍ਰਸਤੀ ਥੱਲੇ 25 ਜੱਥੇ ਤਿਆਰ ਬਰ ਤਿਆਰ ਸਿੰਘਾਂ ਦੇ ਬਣਾਇ ਗਏ।ਹਰ ਸਿੰਘ ਲਈ ਤਲਵਾਰ ਤੇ ਘੋੜਾ ਰੱਖਣਾ ਜਰੂਰੀ ਸੀ।ਕੋਈ ਵੀ ਸਿੰਘ ,ਕਿਸੇ ਵੀ ਜੱਥੇ ਵਿੱਚ, ਕਦੇ ਵੀ ਸ਼ਾਮਲ ਹੋ ਸਕਦਾ ਸੀ।ਪ੍ਰਮੁੱਖ ਜੱਥੇਦਾਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਨੌਧ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ , ਬਾਬਾ ਦੀਪ ਸਿੰਘ ਆਦਿ ਦੇ ਸਨ।ਇਸੇ ਸਮੇਂ ਵਿਚ 1746 ਵਿੱਚ ਛੋਟੇ ਘੱਲੂਘਾਰੇ ਵਿਚ ਤਕਰੀਬਨ 10 ਹਜਾਰ ਸਿੰਘ/ਸਿੰਘਣੀਆਂ ਸ਼ਹੀਦ ਹੋਏ।ਇਸ ਬਿਖੜੇ ਸਮੇਂ ਵਿਚ ਕੌਮ ਦੀ ਸੁਚੱਜੀ ਅਗਵਾਈ ਨਵਾਬ ਕਪੂਰ ਸਿੰਘ, ਸੁਖਾ ਸਿੰਘ ਮਾੜੀ ਕੰਬੋ ,ਜੱਸਾ ਸਿੰਘ ਆਹਲੂਵਾਲੀਆ ਆਦਿ ਸਰਦਾਰਾਂ ਨੇ ਕੀਤੀ ।

ਦਲ ਖ਼ਾਲਸੇ ਦੀ ਨੀਂਹ ਰੱਖਣਾ
      ਅਬਦਾਲੀ ਦੇ ਪਹਿਲੇ ਹੱਲੇ ਤੋ ਕੁਝ ਸਮੇਂ ਬਾਅਦ ਹੀ ਵੈਸਾਖੀ 1748 ਦੇ ਸਰਬਤ ਖਾਲਸਾ ਵਿਚ ਨਵਾਬ ਕਪੂਰ ਸਿੰਘ ਨੇ " ਦਲ ਖਾਲਸਾ" ਦੀ ਨੀਂਹ ਰੱਖੀ ਤੇ ਨਾਲ ਹੀ 60 ਤੋਂ ਉਪਰ ਪਹੁੰਚ ਚੁਕੇ ਜੱਥਿਆਂ ਨੂੰ ਭੰਗ ਕਰਕੇ 11 ਮਿਸਲਾਂ ਹੋਂਦ ਵਿੱਚ ਆਈਆਂ।ਇਹਨਾਂ ਮਿਸਲਾਂ ਨੇ ਹਾਕਮਾਂ ਦੀ ਪੈਰਾਂ ਥੱਲੜੀ ਧਰਤੀ ਤੇ ਭਾਂਬੜ ਮਚਾ ਦਿੱਤੇ।ਭਾਂਵੇ ਇਸ ਵਕਤ ਮੀਰ ਮਨੂੰ ਦਾ ਅਤਿ ਜੁਲਮੀ ਸਮਾਂ ਵੀ ਆਇਆ,ਪਰ ਨਵਾਬ ਕਪੂਰ ਸਿੰਘ ਵਰਗੇ ਗੁਰਮੁਖਾਂ ਦਾ ਸਾਧਿਆ ਹੋਇਆ ਖਾਲਸਾ ,ਇਸ ਭਿਆਨਕ ,ਦਰਦਨਾਕ ਦੌਰ ਵਿੱਚ ਬੁਲੰਦ ਹੌਸਲੇ ਨਾਲ ਗਾ ਰਿਹਾ ਸੀ;
" ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਇ।
   ਜਿਉਂ ਜਿਉਂ ਮਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।"

ਨਵਾਬ ਕਪੂਰ ਸਿੰਘ ਨੇ ਜਦ ਆਪਣਾ ਆਖ਼਼ਰੀ ਸਮਾਂ ਨੇੜੇ ਵੇਖਿਆ ਤਾਂ ਅੰਮ੍ਰਿਤਸਰ ਵਿੱਚ ਦਲ ਖਾਲਸਾ ਦਾ ਭਾਰੀ 'ਕੱਠ ਬੁਲਾਇਆ।ਸਭ ਨੂੰ ਸੰਬੋਧਨ ਹੁੰਦਿਆਂ ਕਿਹਾ, ਗੁਰੂ ਤੇ ਭਰੋਸਾ ਰੱਖਣਾ, ਆਪਸ ਵਿੱਚ ਇਤਫਾਕ,  ਕਿਰਦਾਰ ਸੁਚੇ ਰੱਖਣਾ, ਗਰੀਬ ਦੀ ਰੱਖਿਆ ਤੇ ਜਾਲਮ ਦੀ ਸੋਧ ਕਦੇ ਨ ਵਿਸਾਰਨਾ।ਆਪਣੀ ਕਿਰਪਾਨ ਸ੍ਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪ ਤੇ ਜੱਥੇਦਾਰੀ ਸੰਭਾਲ ਕੇ 7 ਅਕਤੂਬਰ 1753 ਨੂੰ ਆਪ ਗੁਰਪੁਰੀ ਪਿਆਨਾ ਕਰ ਗਏ।ਆਪ ਦਾ ਸਸਕਾਰ ਬਾਬਾ ਅਟੱਲ ਦੇ ਦੇਹੁਰੇ(ਹੁਣ ਗੁਰਦੁਆਰਾ ਸਾਹਿਬ) ਕੋਲ ਕੀਤਾ ਗਿਆ।ਜੱਸਾ ਸਿੰਘ ਆਹਲੂਵਾਲੀਆ ਨੇ ਇਥੇ ਸੰਗਮਰਮਰ ਦੀ ਸਮਾਧ ਬਣਵਾਈ(1923 ਵਿਚ ਇਹ ਢਾਹ ਦਿੱਤੀ ਗਈ) ਸੀ।ਜਿਸ ਉਪਰ ਲਿਖਿਆ ਸੀ;-
                          ੴ
ਸਮਾਧ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ
ਮਹਾਰਾਜਾ ਸਾਹਿਬ ਬਹਾਦਰ ਵਾਲੀਏ ਕਪੂਰਥਲਾ।

ਬਲਦੀਪ ਸਿੰਘ ਰਾਮੂੰਵਾਲੀਆ
 

  • SIKH
  • DAL KHALSA
  • NAWAB KAPOOR SINGH
  • ਸਿੱਖ
  • ਦਲ ਖ਼ਾਲਸਾ
  • ਨਵਾਬ ਕਪੂਰ ਸਿੰਘ

Navratri 2020: 17 ਅਕਤੂਬਰ ਤੋਂ ਸ਼ੁਰੂ ਹੋਣਗੇ ਨਰਾਤੇ, ਜਾਣੋ ਕਲਸ਼ ਸਥਾਪਨਾ ਦਾ ਸ਼ੁੱਭ ਮਹੂਰਤ, ਪੂਜਾ ਵਿਧੀ...

NEXT STORY

Stories You May Like

  • things done upon waking up that lead to ruin
    ਸਾਵਧਾਨ ! ਸਵੇਰੇ ਉਠਦੇ ਹੀ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਬਣ ਸਕਦੈ ਬਰਬਾਦੀ ਦਾ ਕਾਰਨ
  • these zodiac signs will become wealthy starting monday
    ਸੋਮਵਾਰ ਤੋਂ ਇਹ ਰਾਸ਼ੀਆਂ ਹੋਣਗੀਆਂ 'ਮਾਲਾਮਾਲ' ! ਨਵਪੰਚਮ ਯੋਗ ਨਾਲ ਇਨ੍ਹਾਂ ਘਰ ਹੋਵੇਗੀ ਨੋਟਾਂ ਦੀ ਬਾਰਿਸ਼
  • sagittarius natives will see good results in property related matters
    ਧਨੁ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕੰਮ 'ਚ ਚੰਗਾ ਨਤੀਜਾ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • donate these 5 things on sunday
    ਐਤਵਾਰ ਨੂੰ ਇਹਨਾਂ 5 ਚੀਜ਼ਾਂ ਦਾ ਕਰੋ ਦਾਨ, ਸੂਰਜ ਦੇਵ ਦੀ ਹੋਵੇਗੀ ਕਿਰਪਾ
  • ketu gochar  rashifal  destiny  rain of money
    ਕੇਤੂ ਗੋਚਰ ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
  • shradh 2026  pitru paksha  dharma  16 days
    ਅੱਜ ਤੋਂ ਸ਼ੁਰੂ ਪਿੱਤਰ ਪੱਖ ਸ਼ਰਾਧ, ਬਣ ਰਹੇ ਇਹ 2 ਯੋਗ, 10 ਅਕਤੂਬਰ ਨੂੰ ਹੋਣਗੇ ਸੰਪੰਨ
  • the financial and business situation for pisces natives will be good
    ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • shradh the festival commemorating ancestors
    ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
  • lpu statement
    'ਬਦਨਾਮ ਕਰਨ ਦੀ ਕੋਸ਼ਿਸ਼..!', ਪ੍ਰਦਰਸ਼ਨ ਦੀਆਂ ਖ਼ਬਰਾਂ ਵਿਚਾਲੇ LPU ਦਾ ਆ ਗਿਆ...
  • university protests
    ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ...
  • 6 year old child tests positive for swine flu
    6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਕੁੱਲ ਗਿਣਤੀ...
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
Trending
Ek Nazar
sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

shradh the festival commemorating ancestors

ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • golden time begins for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ GOLDEN TIME ਸ਼ੁਰੂ ! ਵਰ੍ਹੇਗਾ ਨੋਟਾਂ ਦਾ ਮੀਂਹ, ਅਗਲੇ 11...
    • shri sidh baba sodal mela history jalandhar
      ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ...
    • items kept under the sink are a cause of financial troubles
      ਰਸੋਈ ਦੀ ਸਿੰਕ ਹੇਠਾਂ ਰੱਖੀਆਂ ਚੀਜ਼ਾਂ ਬਣ ਸਕਦੀਆਂ ਨੇ ਆਰਥਿਕ ਪ੍ਰੇਸ਼ਾਨੀਆਂ ਦਾ...
    • people of these 3 zodiac signs will hit the jackpot on the day of purnima
      ਪੁੰਨਿਆ ਦੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ 'ਲਾਟਰੀ' ! ਨਵਪੰਚਮ ਯੋਗ ਨਾਲ...
    • business and professional situation for aquarius natives will improve
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ ਰਹੇਗੀ, ਜਾਣੋ ਆਪਣੀ...
    • horoscope astrology
      5 ਰਾਸ਼ੀਆਂ ਵਾਲਿਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮਿਹਰਬਾਨ ਰਹਿਣਗੇ ਸ਼ਨੀ ਦੇਵ
    • a sink installed in the wrong direction can lead to ruin
      ਰਸੋਈ 'ਚ ਗਲਤ ਦਿਸ਼ਾ 'ਚ ਬਣੀ ਸਿੰਕ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਹੋਵੇਗਾ ਵੱਡਾ...
    • these 4 zodiac signs are set to hit the jackpot today
      ਅੱਜ ਇਨ੍ਹਾਂ 4 ਰਾਸ਼ੀਆਂ ਦਾ ਲੱਗਣ ਵਾਲੈ ਜੈਕਪਾਟ ! ਖੁੱਲ੍ਹਣਗੇ ਤਰੱਕੀ ਦੇ ਰਾਹ ਤੇ...
    • for those with the scorpio zodiac sign
      ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਰੁਕਾਵਟਾਂ-ਪ੍ਰੇਸ਼ਾਨੀਆਂ ਵਾਲਾ ਰਹੇਗਾ, ਜਾਣੋ...
    • a rare alignment is taking place after 60 years
      60 ਸਾਲਾਂ ਬਾਅਦ ਬਣ ਰਿਹੈ ਦੁਰਲੱਭ ਸੰਯੋਗ ! ਬੁਧਾਦਿਤਯ ਤੇ ਤ੍ਰਿਏਕਾਦਸ਼ ਯੋਗ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +