Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 13, 2025

    5:53:29 PM

  • young singer found dead in ludhiana

    ਵੱਡੀ ਖ਼ਬਰ ; ਲੁਧਿਆਣਾ 'ਚ ਮਸ਼ਹੂਰ ਗਾਇਕਾ ਦੀ ਮੌਤ,...

  • new zealand pm statement on netanyahu

    'ਰਸਤਾ ਭਟਕ ਚੁੱਕੇ ਹਨ ਨੇਤਨਯਾਹੂ', ਨਿਊਜ਼ੀਲੈਂਡ ਦੇ...

  • at least three people killed in forest fires in southern europe

    ਦੱਖਣੀ ਯੂਰਪੀ ਜੰਗਲਾਂ ਦੀ ਅੱਗ 'ਚ ਘੱਟੋ-ਘੱਟ ਤਿੰਨ...

  • now eggs and chicken will not be sold

    ਲੱਗ ਗਿਆ ਬੈਨ ! ਹੁਣ ਨਹੀਂ ਵਿਕੇਗਾ ਆਂਡਾ-ਚਿਕਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

DHARM News Punjabi(ਧਰਮ)

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ

  • Edited By Rajwinder Kaur,
  • Updated: 12 Jun, 2020 12:08 PM
Jalandhar
sri guru nanak sahib ji world journey
  • Share
    • Facebook
    • Tumblr
    • Linkedin
    • Twitter
  • Comment

(ਕਿਸ਼ਤ ਬੱਤੀਵੀਂ)

ਮਹਿਤਾ ਕਾਲੂ ਜੀ ਦਾ ਸੁਪਨਾ : ਮੇਰਾ ਪੁੱਤਰ ਸੌਦਾਗਰ ਬਣੇ

ਅੱਗੋਂ ਵੀਰ ਦੀ ਇਲਾਹੀ ਹਸਤੀ ਦੀ ਜਾਣਨਹਾਰ, ਪਿਆਰ-ਗੁੱਧੀ ਭੈਣ ਨਾਨਕੀ ਦਾ ਰਵੱਈਆ ਇਹ ਸੀ ਕਿ ਉਹ ਨਾ ਤਾਂ ਆਪ ਹੀ ਵੀਰ ਨੂੰ ਕੁੱਝ ਆਖਦੇ ਅਤੇ ਨਾ ਹੀ ਮਾਤਾ-ਪਿਤਾ ਨੂੰ ਕੁੱਝ ਆਖਣ ਦਿੰਦੇ। ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਤਾਂ ਉਹ ਇਹੋ ਆਖ ਕੇ ਗੱਲ ਮੁਕਾ ਦਿੰਦੇ ਕਿ ਮੇਰਾ ਵੀਰ ਵੱਡਾ ਦਰਵੇਸ਼ ਹੈ, ਬਹੁਤ ਉੱਚਾ ਹੈ, ਪਿਆਰਾ ਹੈ, ਚੋਜੀ ਹੈ। ਤੁਸੀਂ ਇਸਨੂੰ ਕੁੱਝ ਨਾ ਆਖੋ। ਇਹ ਆਪੇ ਜੋ ਚਾਹੇਗਾ, ਸੋ ਕਰੇਗਾ।

ਇਸ ਪ੍ਰਕਾਰ ਦੇ ਪਰਿਵਾਰਕ ਮਾਹੌਲ ਵਿੱਚ ਸਮਾਂ ਆਪਣੀ ਚਾਲੇ ਚੱਲ ਰਿਹਾ ਸੀ। ਇੱਕ ਦਿਨ ਸੰਸਾਰੀ ਅਤੇ ਕਾਰੋਬਾਰੀ ਪਿਤਾ ਮਹਿਤਾ ਕਾਲੂ ਜੀ ਨੇ ਜਦੋਂ ਆਪਣੇ ਨਿਰੰਕਾਰੀ ਪੁੱਤਰ ਨਾਨਕ ਸਾਹਿਬ ਜੀ ਨੂੰ ਬੜੇ ਖੇੜੇ ਵਾਲੇ ਰਉਂ ਵਿੱਚ ਤੱਕਿਆ ਤਾਂ ਮਨ ਵਿੱਚ ਖ਼ਿਆਲ ਆਇਆ ਕਿ ਮੇਰਾ ਪੁੱਤਰ ਫਿਰਨ-ਤੁਰਨ ਦਾ ਵਾਹਵਾ ਸ਼ੌਕੀਨ ਹੈ। ਕਿਉਂ ਨਾ ਇਸਨੂੰ ਕਿਸੇ ਐਸੇ ਕਿੱਤੇ ਵਿੱਚ ਲਾਵਾਂ ਕਿ ਜਿੱਥੇ ਇਸਦਾ ਤੋਰਾ-ਫੇਰਾ (ਰਮਤਾਪਣ) ਵੀ ਹੁੰਦਾ ਰਹੇ ਅਤੇ ਨਾਲ ਦੀ ਨਾਲ ਵਣਜ-ਵਪਾਰ ਵੀ ਹੋ ਜਾਵੇ। ਉਨ੍ਹਾਂ ਦੇ ਤਿੱਖੇ ਕਾਰ-ਵਿਹਾਰੀ ਅਤੇ ਵਿਉਪਾਰੀ ਮਨ ਅੰਦਰ ਪੁੱਤਰ ਨੂੰ ਵਣਜਾਰਾ ਅਥਵਾ ਸੌਦਾਗਰ ਬਣਾਉਣ ਦਾ ਸੁਪਨਾ ਖੌਰੂ ਪਾਉਣ ਲੱਗਾ। 

ਵੇਖੇ ਸੁਪਨੇ ਨੂੰ ਸਾਕਾਰ ਕਰਨ ਲਈ, ਢੁੱਕਵਾਂ ਮੌਕਾ ਜਾਣਦਿਆਂ, ਉਨ੍ਹਾਂ ਨਾਨਕ ਸਾਹਿਬ ਜੀ ਨੂੰ ਪਿਆਰ ਸਹਿਤ ਪਾਸ ਬੁਲਾਇਆ। ਕੋਲ ਬਿਠਾ ਕੇ ਲਾਡ ਲਡਾਇਆ। ਉਪਰੰਤ ਸਿਰ ਪਲੋਸਦਿਆਂ ਸਮਝਾਉਣਾ ਸ਼ੁਰੂ ਕੀਤਾ, ਹੇ ਨਾਨਕ ! ਤੂੰ ਮੇਰਾ ਇੱਕੋ ਇੱਕ ਪੁੱਤਰ, ਅੱਖਾਂ ਦਾ ਚਾਨਣ, ਜਗ ਦੀ ਰੌਸ਼ਨੀ ਹੈਂ। ਤੇਰੇ ਚਾਲੇ ਹੁਣ ਤੱਕ ਅਤੀਤਾਂ ਵਾਲੇ ਰਹੇ ਹਨ। ਹੁਣ ਸ਼ੁਕਰ ਹੈ ਕਿ ਤੇਰੇ ਮਨ ਨੇ ਮੋੜਾ ਖਾਧਾ ਹੈ ਅਤੇ ਹੁਣ ਤੂੰ ਗ੍ਰਹਿਸਥੀਆਂ ਵਾਂਗ ਹੱਸਣ-ਬੋਲਣ ਅਤੇ ਵਿਚਰਣ ਲੱਗਾ ਹੈਂ। ਮੇਰਾ ਖ਼ਿਆਲ ਸੀ ਕਿ ਤੂੰ ਮੇਰਾ ਬੜਾ ਸਿਆਣਾ ਅਤੇ ਕਮਾਊ ਪੁੱਤਰ ਨਿਕਲੇਂਗਾ ਅਤੇ ਜਗ ਵਿੱਚ ਮੇਰਾ ਅਤੇ ਮੇਰੀ ਕੁੱਲ ਦਾ ਨਾਂ ਰੌਸ਼ਨ ਕਰੇਂਗਾ। 

ਤੈਨੂੰ ਸੰਸਾਰਕ ਕਾਰ-ਵਿਹਾਰ ਵਾਲੇ ਪਾਸੇ ਲਾਉਣ ਲਈ ਅੱਜ ਤੱਕ ਮੈਂ ਜਿੰਨੇ ਵੀ ਯਤਨ ਕੀਤੇ ਹਨ, ਉਹ ਸਾਰੇ ਨਿਸਫਲ ਗਏ ਹਨ ਅਤੇ ਇਸ ਕਾਰਣ ਸਮੇਤ ਮੇਰੇ ਸਾਡੇ ਸਾਰੇ ਪਰਿਵਾਰ ਦੇ ਪੱਲੇ ਨਿਰਾਸਤਾ ਅਤੇ ਜਗ-ਹਸਾਈ ਤੋਂ ਬਿਨਾਂ ਕੁੱਝ ਪੱਲੇ ਨਹੀਂ ਪਿਆ। ਹੁਣ ਜੇ ਤੂੰ ਮੇਰਾ ਕਿਹਾ ਮੰਨੇ ਅਤੇ ਵੱਡੇ-ਵਡੇਰਿਆਂ ਦੀ ਰਹੁਰੀਤਿ ’ਤੇ ਚੱਲਦਿਆਂ ਕੁੱਝ ਕੰਮ-ਕਾਰ, ਮੇਰੇ ਜਿਉਂਦੇ ਜੀਅ ਸੰਭਾਲ ਲਵੇਂ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਇਸ ਪ੍ਰਕਾਰ ਦੋ ਘੜੀਆਂ ਤੱਕ, ਮਹਿਤਾ ਕਾਲੂ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਂਦੇ ਰਹੇ ਅਤੇ ਉਹ ਚੁੱਪ ਚਾਪ ਬੈਠੇ, ਧੀਰਜ ਨਾਲ ਸੁਣਦੇ ਰਹੇ। 

ਜਦੋਂ ਪਿਤਾ ਸ੍ਰੀ ਨੇ ਆਪਣੇ ਮਨ ਦੇ ਸਾਰੇ ਵਲਵਲੇ, ਅਰਮਾਨ, ਰੋਸ ਅਤੇ ਗੁੱਸੇ-ਗਿਲੇ ਕੱਢ ਲਏ ਅਤੇ ਮਨ ਠੰਢਾ ਹੋ ਗਿਆ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬੋਲੇ, ਪਿਤਾ ਜੀ ! ਤੁਹਾਨੂੰ ਦੁੱਖੀ ਕਰਨ ਦਾ ਮੇਰਾ ਕਦੇ ਕੋਈ ਇਰਾਦਾ ਨਹੀਂ ਰਿਹਾ। ਅਤੀਤ ਵਿੱਚ ਜਾਣੇ-ਅਣਜਾਣੇ ਵਿੱਚ ਜੇਕਰ ਤੁਹਾਨੂੰ ਮੇਰੇ ਕਾਰਣ ਕੋਈ ਦੁੱਖ ਪਹੁੰਚਿਆ ਹੈ ਤਾਂ ਮੈਨੂੰ ਇਸਦਾ ਬੜਾ ਕਸ਼ਟ, ਅਫ਼ਸੋਸ ਅਤੇ ਖੇਦ ਹੈ। ਅਸਲੀਅਤ ਇਹ ਹੈ ਕਿ ਮੇਰੇ ਹੱਥ ਵੱਸ ਕੁੱਝ ਨਹੀਂ। ਜੋ ਕੁੱਝ ਵੀ ਹੁੰਦਾ ਹੈ, ਉਹ ਕਿਤੋਂ ਹੋਰ ਥਾਂਓਂ ਹੁੰਦਾ ਹੈ। ਫਿਰ ਵੀ “ਜੇ ਤੁਸਾਨੂੰ ਰੰਜ ਹੋਇਆ ਹੈ ਤਾਂ ਮੈਨੂੰ ਖਿਮਾ ਕਰੋ ਤੇ ਅੱਗੋਂ ਆਗਿਯਾ ਕਰੋ, ਜੋ ਸਰ ਬਣ ਆਇਆ ਮੈਂ ਕਰੂੰ, ਪਰ ਮੇਰੇ ਅਧੀਨ ਕੁਛ ਨਹੀਂ, ਮੈਂ ਆਪੂੰ ਕੁਛ ਵਿਗਾੜ ਨਹੀਂ ਕਰਾਂਗਾ।”

ਪੁੱਤਰ ਨਾਨਕ ਦੇ ਐਸੇ ਨਿਰਛੱਲ, ਸੁਹਿਰਦਤਾ ਭਰਪੂਰ ਅਤੇ ਧਰਵਾਸਮਈ ਬਚਨ ਸੁਣ ਕੇ, ਮਹਿਤਾ ਕਾਲੂ ਜੀ ਨੇ ਪਛਾਤਾ ਕਿ ਹੁਣ ਪੁੱਤਰ ਟਿਕਾਣੇ ਆ ਗਿਆ ਹੈ। ਲੋਹਾ ਤਪਿਆ ਹੈ, ਬਸ ਹੁਣ ਮੌਕੇ ਮੁਤਾਬਕ ਲੋੜੀਂਦੀ ਸੱਟ ਮਾਰਨ ਦਾ ਢੁੱਕਵਾਂ ਸਮਾਂ ਆ ਗਿਆ ਹੈ। ਗਰਦਨ ਤਿਆਰ ਹੈ, ਬਸ ਪੰਜਾਲੀ ਪਾਉਣ ਦੀ ਜ਼ਰੂਰਤ ਹੈ। ਜੇਕਰ ਹੁਣ ਮੈਂ ਇਸਨੂੰ ਕਿਸੇ ਕੰਮ ਵਿੱਚ ਫਸਾ ਦਿਆਂ ਤਾਂ ਬਹੁਤ ਵਧੀਆ ਹੋਵੇਗਾ। ਸੋ ਆਖਣ ਲੱਗੇ, ਪੁੱਤਰ ਜੀ ! ਪਾਂਧੇ ਅਤੇ ਮੁਲਾਂ ਜੀ ਪਾਸ ਪੜ੍ਹਾ-ਲਿਖਾ ਕੇ, ਖੇਤੀ ਦੇ ਕੰਮ ਵਿੱਚ ਪਾ ਕੇ ਅਤੇ ਕੋਈ ਵੱਖਰਾ ਪਿੰਡ ਵਸਾ ਕੇ, ਪਹਿਲਾਂ ਮੇਰੀ ਰੀਝ ਤੈਨੂੰ ਰਾਇ ਬੁਲਾਰ ਸਾਹਿਬ ਵਰਗਾ ਇੱਕ ਤਕੜਾ ਜ਼ਿਮੀਦਾਰ, ਰਾਇ ਜਾਂ ਰਾਠ ਬਣਾਉਣ ਦੀ ਸੀ ਪਰ ਇਹ ਗੱਲ ਬੀਤੇ ਸਮੇਂ ਦੀ ਹੈ। ਹੁਣ ਮੇਰੀ ਦਿਲੀ ਇੱਛਾ ਇਹ ਹੈ ਕਿ ਤੂੰ ਕੋਈ ਵੱਡਾ ਵਪਾਰੀ, ਕਾਰੋਬਾਰੀ, ਸੌਦਾਗਰ ਜਾਂ ਸੇਠ ਆਦਮੀ ਬਣ।

ਨਿਰਸੰਦੇਹ ਮਹਿਤਾ ਕਾਲੂ ਜੀ ਇੱਕ ਪਿਓ ਅਤੇ ਦੁਨੀਆਦਾਰ ਬੰਦੇ ਹਨ। ਇੱਕ ਪਿਤਾ ਅਤੇ ਸੰਸਾਰੀ ਮਨੁੱਖ ਹੋਣ ਦੇ ਨਾਤੇ, ਉਨ੍ਹਾਂ ਦਾ ਆਪਣੇ ਪੁੱਤਰ ਨਾਨਕ ਜੀ ਨੂੰ ਇੱਕ ਵੱਡਾ ਕਾਰੋਬਾਰੀ, ਵਪਾਰੀ ਜਾਂ ਸੌਦਾਗਰ ਬਣਾਉਣ ਬਾਰੇ ਸੋਚਣਾ, ਕੋਈ ਗ਼ਲਤ ਅਤੇ ਅਲੋਕਾਰ ਗੱਲ ਨਹੀਂ ਹੈ। ਹਰ ਦੁਨੀਆਦਾਰ ਪਿਓ ਥੋੜੇ-ਬਹੁਤ ਫ਼ਰਕ ਨਾਲ ਇਹੋ-ਕੁੱਝ ਹੀ ਸੋਚਦਾ ਅਤੇ ਕਰਦਾ ਹੈ। ਇਸੇ ਸੋਚ ਅਤੇ ਕਾਰਜ-ਸ਼ੈਲੀ ਮੁਤਾਬਕ ਪਿਤਾ ਕਾਲੂ ਜੀ ਨੇ ਉਸ ਸਮੇਂ ਦੇ ਹਿਸਾਬ ਨਾਲ ਇੱਕ ਵੱਡੀ ਰਕਮ (20 ਰੁਪਏ) ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਵਿਉਪਾਰ ਆਰੰਭ ਕਰਨ ਲਈ ਦਿੱਤੀ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਇੱਕ ਆਗਿਆਕਾਰ ਪੁੱਤਰ ਤਾਂ ਹੈ ਹੀ ਸਨ, ਹਿਸਾਬ-ਕਿਤਾਬ ਵਿੱਚ ਵੀ ਪੂਰੇ ਹੁਸ਼ਿਆਰ ਅਤੇ ਮਾਹਰ ਸਨ। ਪਰ ਸਮੱਸਿਆ ਇਹ ਸੀ ਕਿ ਅਜੇ ਤੱਕ ਕਿਸੇ ਪ੍ਰਕਾਰ ਦਾ ਵਣਜ-ਵਿਉਪਾਰ ਕਰਨ ਦਾ, ਵਸਤਾਂ ਖਰੀਦਣ-ਵੇਚਣ ਦਾ ਉਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀ। ਸੋ ਪਿਤਾ ਵੱਲੋਂ ਦਿੱਤੀ ਰਾਸ-ਪੂੰਜੀ ਫੜਨ ਪਿਛੋਂ ਮਾਸੂਮ ਅਦਾ ਵਿੱਚ ਝਿਜਕਦਿਆਂ ਬੇਨਤੀ ਕੀਤੀ, ਪਿਤਾ ਜੀਓ ! ਤੁਹਾਡੀ ਗੱਲ ਠੀਕ ਹੈ ਪਰ ਵਣਜ-ਵਪਾਰ ਦੇ ਮਾਮਲੇ ਵਿੱਚ ਮੈਂ ਹਾਲੇ ਬਿਲਕੁਲ ਕੋਰਾ ਅਤੇ ਅਣਜਾਣ ਹਾਂ। ਇਸ ਲਈ ਦਿੱਕਤ ਆਵੇਗੀ। ਪਿਤਾ ਆਖਿਆ, ਪੁੱਤਰ ਜੀ ! ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਬਹੁਤ ਸਰਲ ਅਤੇ ਸੌਖਾ ਕੰਮ ਹੈ। 

ਤੁਸਾਂ ਬਸ ਕਿਸੇ ਦੂਰ-ਨੇੜ੍ਹੇ ਦੇ ਨਗਰ ਵਿੱਚ ਜਾਣਾ ਹੈ। ਉਥੋਂ ਕੁੱਝ ਵਸਤਾਂ ਸਸਤੇ ਭਾਅ ’ਤੇ ਖਰੀਦ ਕੇ ਅਗਾਂਹ ਮੁਨਾਫ਼ਾ ਲੈਂਦਿਆਂ, ਮਹਿੰਗੇ ਭਾਅ ’ਤੇ ਵੇਚ ਦੇਣੀਆਂ ਹਨ। ਮੁਨਾਫ਼ੇ ਦੀ ਖੱਟੀ ਕਮਾਈ ਨਾਲ ਹੌਲੀ-ਹੌਲੀ ਆਪਣੀ ਰਾਸ ਵਧਾਈ ਜਾਣੀ ਹੈ। ਤੇਰੇ ਮੁਨਾਫ਼ੇ ਦੇ ਹਿਸਾਬ ਨਾਲ ਮੈਂ ਵੀ ਨਾਲ-ਨਾਲ ਤੁਹਾਨੂੰ ਹੋਰ ਰਕਮ ਦਿੰਦਾ ਜਾਵਾਂਗਾ। ਇਵੇਂ ਸਹਿਜੇ-ਸਹਿਜੇ ਤੁਸੀਂ ਇਸ ਕੰਮ ਵਿੱਚ ਪ੍ਰਬੀਨ ਹੋ ਜਾਓਗੇ ਅਤੇ ਫੇਰ ਇੱਕ ਬੇਹੱਦ ਧਨਵਾਨ ਅਤੇ ਤਕੜੇ ਕਾਰੋਬਾਰੀ ਪੁਰਸ਼ ਬਣ ਜਾਓਗੇ। ਨਾਲੇ ਇਸ ਕੰਮ ਵਿੱਚ ਤੇਰੀ ਮਦਦ ਲਈ ਮੈਂ ਆਪਣਾ ਇੱਕ ਇਤਬਾਰੀ ਅਤੇ ਸਿਆਣਾ ਬੰਦਾ ਤੇਰੇ ਨਾਲ ਘੱਲਾਂਗਾ। ਤੁਸੀਂ ਕੋਈ ਫ਼ਿਕਰ ਨਹੀਂ ਕਰਨਾ।
                                                                                                          ਚਲਦਾ...........
                                                                                                                                           

ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ,
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
570, ਨਰਦੀਪ ਮਾਰਗ, ਹੀਰਾ ਮਹਿਲ ਕਾਲੋਨੀ, ਨਾਭਾ, ਜ਼ਿਲ੍ਹਾ ਪਟਿਆਲਾ
ਫੋਨ:  99143-01328, Email: jsdeumgc@gmail.com

  • Sri Guru Nanak Sahib Ji
  • World Journey
  • Serial Narrative
  • ਸ੍ਰੀ ਗੁਰੂ ਨਾਨਕ ਸਾਹਿਬ ਜੀ
  • ਸੰਸਾਰ ਯਾਤਰਾ
  • ਲੜੀਵਾਰ ਬਿਰਤਾਂਤ

ਸ਼ੁੱਕਰਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਮਾਂ ਲਕਸ਼ਮੀ ਹੋ ਸਕਦੀ ਹੈ ਨਾਰਾਜ਼

NEXT STORY

Stories You May Like

  • vastu tips kitchen otherwise there will be financial hardship
    ਵਾਸਤੂ ਸ਼ਾਸਤਰ: ਰਸੋਈ ਘਰ 'ਚੋਂ ਕਦੇ ਨਾ ਖਤਮ ਹੋਣ ਦਿਓ ਇਹ ਚੀਜ਼ਾਂ, ਨਹੀਂ ਤਾਂ ਹੋਣ ਲੱਗੇਗੀ ਆਰਥਿਕ ਤੰਗੀ
  • vastu shastra according to benefits
    ਚਮਕ ਜਾਵੇਗੀ ਕਿਸਮਤ! ਬੱਸ ਰੋਜ਼ ਸਵੇਰੇ ਕਰੋ ਇਹ ਛੋਟਾ ਜਿਹਾ ਕੰਮ
  • janmashtami exact date shri krishna
    ਆਖ਼ਿਰ ਕਿਸ ਦਿਨ ਮਨਾਈ ਜਾਵੇਗੀ ਜਨਮ ਅਸ਼ਟਮੀ, 15 ਜਾਂ 16 ਅਗਸਤ ? ਲੋਕ ਹੋ ਰਹੇ Confuse
  • raksha bandhan rakhi brother sister
    Raksha Bandhan ਤੋਂ ਕਿੰਨੇ ਦਿਨਾਂ ਬਾਅਦ ਉਤਾਰਨੀ ਚਾਹੀਦੀ ਹੈ ਰੱਖੜੀ, ਜਾਣੋ ਕੀ ਹੈ ਨਿਯਮ
  • chandra grahan surya grahan date time
    ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ
  • panchak will start from tomorrow do not forget to do this for the next 5 days
    ਕੱਲ੍ਹ ਤੋਂ ਲੱਗੇਗਾ ਖਤਰਨਾਕ ਰੋਗ ਪੰਚਕ, ਅਗਲੇ 5 ਦਿਨਾਂ ਤੱਕ ਭੁੱਲ ਕੇ ਵੀ ਨਾ ਕਰੋ ਇਹ ਕੰਮ!
  • raksha bandhan today is the holy festiva
    Raksha Bandhan 2025: ਅੱਜ ਹੈ 'ਰੱਖੜੀ' ਦਾ ਤਿਉਹਾਰ, ਜਾਣੋ ਕਦੋਂ ਤੱਕ ਸ਼ੁਭ ਮਹੂਰਤ
  • festival of raksha bandhan
    ਸਵੇਰੇ ਇੰਨੇ ਵਜੇ ਸ਼ੁਰੂ ਹੋ ਜਾਵੇਗਾ ਸ਼ੁੱਭ ਮਹੁਰਤ, ਨੋਟ ਕਰ ਲਓ ਰੱਖੜੀ ਬੰਨ੍ਹਣ ਦਾ ਸਹੀ ਸਮਾਂ
  • trouble again at burlton park sports hub
    ਬਰਲਟਨ ਪਾਰਕ ਸਪੋਰਟਸ ਹੱਬ ’ਤੇ ਫਿਰ ਸੰਕਟ, 56 ਦਰੱਖਤਾਂ ਦੀ ਕਟਾਈ ਦਾ ਮਾਮਲਾ ਹਾਈ...
  • big decision of jalandhar corporation  committee formed to decide parking fees
    ਜਲੰਧਰ ਨਿਗਮ ਦਾ ਵੱਡਾ ਫ਼ੈਸਲਾ, ਪਾਰਕਿੰਗ ਫ਼ੀਸ ਤੈਅ ਕਰਨ ਲਈ ਬਣਾਈ ਕਮੇਟੀ
  • there will be government holiday for 3 days in punjab
    ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...
  • cm mann on drugs
    ਪੰਜਾਬ ਨੂੰ ਅਗਲੇ 6 ਮਹੀਨਿਆਂ ’ਚ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਾਂਗੇ: CM ਮਾਨ
  • electricity worker held gate rally in protest
    ਜਲੰਧਰ ਦੇ ਪਟੇਲ ਚੌਂਕ ਨੇੜੇ ਬਿਜਲੀ ਮੁਲਾਜ਼ਮਾਂ ਨੇ ਰੋਸ ਵਜੋਂ ਕੀਤੀ ਗੇਟ ਰੈਲੀ
  • municipal corporation sealed rangla vehra jalandhar
    ਜਲੰਧਰ ਦੇ ਰੰਗਲਾ ਵਿਹੜਾ ਕੰਪਲੈਕਸ 'ਤੇ ਲਿਆ ਗਿਆ ਵੱਡਾ ਐਕਸ਼ਨ
  • jalandhar youth police
    ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਪਰਿਵਾਰ ਦੇ ਸਾਹਮਣੇ ਨੌਜਵਾਨ ਦਾ ਕਤਲ
  • jalandhar police conducts late night checking at railway stations
    ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਸ ਵੱਲੋਂ ਰੇਲਵੇ ਸਟੇਸ਼ਨਾਂ 'ਤੇ ਦੇਰ ਰਾਤ...
Trending
Ek Nazar
relations with both india and pakistan  america

ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਬਾਰੇ ਅਮਰੀਕਾ ਦਾ ਅਹਿਮ ਬਿਆਨ

flood in sultanpur lodhi punjab orders to close schools

ਪੰਜਾਬ 'ਚ ਹੜ੍ਹ! ਇਹ ਸਕੂਲ ਬੰਦ ਕਰਨ ਦੇ ਹੁਕਮ

zelensky travel to berlin

ਟਰੰਪ-ਪੁਤਿਨ ਮੁਲਾਕਾਤ ਤੋਂ ਪਹਿਲਾਂ ਜ਼ੇਲੇਂਸਕੀ ਜਾਣਗੇ ਬਰਲਿਨ

earthquake strikes in new zealand

ਭੂਚਾਲ ਨਾਲ ਕੰਬੀ ਧਰਤੀ, 6 ਹਜ਼ਾਰ ਲੋਕਾਂ ਨੇ ਮਹਿਸੂਸ ਕੀਤੇ ਝਟਕੇ

us  pakistan  bilateral cooperation

ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਅੱਤਵਾਦੀ ਸੰਗਠਨਾਂ ਦਾ ਕਰਨਗੇ ਖਾਤਮਾ!

57 thousand cusecs of water released from pong dam

ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਮੁੜ ਡੈਮ ਤੋਂ ਛੱਡਿਆ ਪਾਣੀ,...

explosion in brazil

ਬ੍ਰਾਜ਼ੀਲ 'ਚ ਵਿਸਫੋਟਕ ਫੈਕਟਰੀ 'ਚ ਧਮਾਕਾ, ਨੌਂ ਲੋਕਾਂ ਦੀ ਮੌਤ

there will be government holiday for 3 days in punjab

ਲਓ ਜੀ ਲੱਗ ਗਈਆਂ ਮੌਜਾਂ! ਪੰਜਾਬ 'ਚ ਆ ਗਈਆਂ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ...

conservative party demand canada

ਕੈਨੇਡਾ 'ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਉੱਠੀ ਮੰਗ

farmers praise pm modi agri business approach

ਕਿਸਾਨਾਂ ਨੇ PM ਮੋਦੀ ਦੇ ਖੇਤੀਬਾੜੀ ਵਪਾਰ ਰੁਖ਼ ਦੀ ਕੀਤੀ ਸ਼ਲਾਘਾ

pakistani army killed 50 terrorists

ਪਾਕਿਸਤਾਨੀ ਫੌਜ ਨੇ 50 ਅੱਤਵਾਦੀ ਕੀਤੇ ਢੇਰ

ludhiana lover clash

ਪ੍ਰੇਮਿਕਾ ਨੂੰ ਲੈ ਕੇ ਘਰ ਆ ਵੜਿਆ ਨਸ਼ੇੜੀ ਪੁੱਤ ਤੇ ਫ਼ਿਰ...

latest weather of punjab

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, 13 ਤੋਂ 16 ਅਗਸਤ ਤੱਕ ਵੱਡੀ ਚਿਤਾਵਨੀ

punjabis no need to panic beas and ravi rivers are completely safe

ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ

flood threat increases in punjab

ਪੰਜਾਬ 'ਚ ਹੜ੍ਹ ਦਾ ਖ਼ਤਰਾ, ਬਿਆਸ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ’ਚ ਟੀਮਾਂ...

daljeet singh cheemastatement

ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਕੀਤੀ...

flood in punjab dhussi dam breaks ndrf deployed

ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ

heart wrenching accident in jalandhar horrific collision between car and activa

ਜਲੰਧਰ 'ਚ ਰੂਹ ਕੰਬਾਊ ਹਾਦਸਾ! ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ, ਕਈ ਫੁੱਟ ਹਵਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • raksha bandhan 2025
      Raksha Bandhan 2025: ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਭੈਣਾਂ ਸਜਾਉਣ ਰੱਖੜੀ ਦੀ...
    • vastu shastra picture seven horses
      Vastu shastra : ਘਰ 'ਚ ਨਾ ਲਗਾਓ ਸੱਤ ਘੋੜਿਆਂ ਦੀ ਅਜਿਹੀ ਤਸਵੀਰ
    • raksha bandhan 2025
      ਇਸ ਵਾਰ ਰੱਖੜੀ 'ਤੇ 95 ਸਾਲਾਂ ਬਾਅਦ ਬਣ ਰਿਹੈ ਦੁਰਲੱਭ ਸੰਯੋਗ, ਜਾਣ ਲਓ ਕੀ ਹੈ ਸ਼ੁਭ...
    • festivals raksha bandhan
      Raksha Bandhan 2025: ਰੱਖੜੀ ਬੰਨ੍ਹਦੇ ਸਮੇਂ ਇਸ ਮੰਤਰ ਦਾ ਕਰੋ ਜਾਪ, ਭਗਵਾਨ...
    • fengshui tips benefits feng shui camel at home according to vastu
      FengShui Tips: ਜਾਣੋ ਵਾਸਤੂ ਮੁਤਾਬਕ ਘਰ 'ਚ ਫੇਂਗਸੂਈ ਊਠ ਰੱਖਣ ਦੇ ਫ਼ਾਇਦੇ
    • baba vanga prediction
      ''2025 ਦੇ ਆਖਰੀ 4 ਮਹੀਨੇ ਇਨ੍ਹਾਂ ਰਾਸ਼ੀਆਂ ਲਈ Lucky, ਵਰ੍ਹੇਗਾ ਪੈਸਿਆਂ ਦਾ...
    • raksha bandhan don t forget to tie raksha bandhan at this time
      Raksha Bandhan 'ਤੇ ਰਾਹੂਕਾਲ ਦਾ ਸਾਇਆ, ਇਸ ਸਮੇਂ ਭੁੱਲ ਕੇ ਵੀ ਨਾ ਬੰਨ੍ਹੋ ਰੱਖੜੀ
    • vastu tips cracks in the wall of the house
      Vastu Tips:ਘਰ ਦੀ ਕੰਧ 'ਚ 'ਤਰੇੜ' ਦਿੰਦੀ ਹੈ ਬਰਬਾਦੀ ਦਾ ਸੰਕੇਤ, ਇਹ ਸੁਝਾਅ...
    • aaj ka rashifal daily shiv ji
      ਸਾਵਣ ਦੇ ਆਖਰੀ ਸੋਮਵਾਰ ਭੋਲੇਨਾਥ ਦੀ ਕਿਰਪਾ ਨਾਲ ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ...
    • will raksha bandhan be celebrated for two days this time
      ਕੀ ਇਸ ਵਾਰ ਦੋ ਦਿਨ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ? ਜਾਣੋ ਸਹੀ ਤਾਰੀਖ਼ ਅਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +