ਨਵੀਂ ਦਿੱਲੀ - ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੇ ਸੈਨਾਪਤੀ ਮੰਨੇ ਜਾਣ ਵਾਲੇ ਮੰਗਲ 2 ਅਪ੍ਰੈਲ 2026 ਨੂੰ ਕੁੰਭ ਰਾਸ਼ੀ ਤੋਂ ਨਿਕਲ ਕੇ ਮੀਨ ਰਾਸ਼ੀ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਮੰਗਲ ਦਾ ਇਹ ਗੋਚਰ 11 ਮਈ 2026 ਤੱਕ ਰਹੇਗਾ। ਮੰਗਲ ਨੂੰ ਊਰਜਾ, ਸਾਹਸ ਅਤੇ ਬਹਾਦਰੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦੋਂ ਕਿ ਮੀਨ ਰਾਸ਼ੀ ਭਾਵਨਾਤਮਕ ਅਤੇ ਅੰਤਰਮੁਖੀ ਸੁਭਾਅ ਦੀ ਹੁੰਦੀ ਹੈ। ਇਸ ਲਈ ਇਹ ਸਮਾਂ ਕਰਮ ਅਤੇ ਭਾਵਨਾਵਾਂ ਦੇ ਸੰਤੁਲਨ ਦਾ ਹੋਵੇਗਾ।
ਇਨ੍ਹਾਂ ਰਾਸ਼ੀਆਂ ਲਈ ਰਹੇਗਾ ਸ਼ੁਭ
ਜੋਤਿਸ਼ ਮਾਹਿਰਾਂ ਅਨੁਸਾਰ, ਮੰਗਲ ਦਾ ਇਹ ਬਦਲਾਅ ਮੇਖ, ਬ੍ਰਿਖ , ਮਿਥੁਨ, ਤੁਲਾ ਅਤੇ ਮਕਰ ਰਾਸ਼ੀ ਵਾਲਿਆਂ ਲਈ ਵਿਸ਼ੇਸ਼ ਤੌਰ 'ਤੇ ਲਾਭਕਾਰੀ ਰਹਿਣ ਵਾਲਾ ਹੈ। ਇਹ ਗੋਚਰ ਸਹੀ ਦਿਸ਼ਾ 'ਚ ਸੋਚ-ਸਮਝ ਕੇ ਕਦਮ ਚੁੱਕਣ ਅਤੇ ਮਾਨਸਿਕ ਮਜ਼ਬੂਤੀ ਹਾਸਲ ਕਰਨ ਦਾ ਸੰਕੇਤ ਦਿੰਦਾ ਹੈ।
ਜਾਣੋ ਸਾਰੀਆਂ ਰਾਸ਼ੀਆਂ ਦਾ ਹਾਲ :-
ਮੇਖ
- 12ਵੇਂ ਭਾਵ 'ਚ ਗੋਚਰ ਕਾਰਨ ਕੰਮਾਂ ਦੀ ਗਤੀ ਹੌਲੀ ਹੋ ਸਕਦੀ ਹੈ ਅਤੇ ਖਰਚੇ ਵਧ ਸਕਦੇ ਹਨ।
ਬ੍ਰਿਖ
- 11ਵੇਂ ਭਾਵ 'ਚ ਮੰਗਲ ਦਾ ਗੋਚਰ ਲਾਭ ਅਤੇ ਆਮਦਨ 'ਚ ਵਾਧਾ ਕਰੇਗਾ।
ਮਿਥੁਨ
- ਕਰੀਅਰ 'ਚ ਨਵੇਂ ਮੌਕੇ ਮਿਲਣਗੇ ਅਤੇ ਜ਼ਿੰਮੇਵਾਰੀਆਂ ਵਧ ਸਕਦੀਆਂ ਹਨ।
ਕਰਕ
- ਅਧਿਆਤਮਿਕ ਵਿਕਾਸ ਹੋਵੇਗਾ ਅਤੇ ਯਾਤਰਾ ਦੇ ਯੋਗ ਬਣ ਸਕਦੇ ਹਨ।
ਸਿੰਘ
- 8ਵੇਂ ਭਾਵ 'ਚ ਗੋਚਰ ਅਚਾਨਕ ਬਦਲਾਅ ਲਿਆ ਸਕਦਾ ਹੈ, ਆਰਥਿਕ ਮਾਮਲਿਆਂ 'ਚ ਸਾਵਧਾਨੀ ਵਰਤੋ।
ਕੰਨਿਆ
- ਰਿਸ਼ਤਿਆਂ 'ਚ ਤਣਾਅ ਵਧ ਸਕਦਾ ਹੈ, ਇਸ ਲਈ ਸੰਯਮ ਅਤੇ ਗੱਲਬਾਤ ਜ਼ਰੂਰੀ ਹੈ।
ਤੁਲਾ
- ਦੁਸ਼ਮਣਾਂ 'ਤੇ ਜਿੱਤ ਮਿਲੇਗੀ ਅਤੇ ਕੰਮ ਕਰਨ ਦੀ ਸਮਰੱਥਾ ਵਧੇਗੀ।
ਬ੍ਰਿਸ਼ਚਕ
- ਰਚਨਾਤਮਕਤਾ ਅਤੇ ਪ੍ਰੇਮ ਜੀਵਨ 'ਚ ਡੂੰਘਾਈ ਆਵੇਗੀ।
ਧਨੁ
- ਪਰਿਵਾਰਕ ਮਾਮਲਿਆਂ ਵੱਲ ਧਿਆਨ ਦੇਣਾ ਹੋਵੇਗਾ, ਭਾਵਨਾਤਮਕ ਸੰਤੁਲਨ ਬਣਾ ਕੇ ਰੱਖੋ।
ਮਕਰ
- ਸਾਹਸ ਅਤੇ ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ, ਕਰੀਅਰ 'ਚ ਸਫਲਤਾ ਮਿਲ ਸਕਦੀ ਹੈ।
ਕੁੰਭ
- ਧਨੁ ਅਤੇ ਆਪਣੀ ਬੋਲੀ (ਵਾਣੀ) 'ਤੇ ਕੰਟਰੋਲ ਰੱਖਣ ਦੀ ਲੋੜ ਹੈ।
ਮੀਨ
- ਊਰਜਾ ਅਤੇ ਆਤਮ-ਵਿਸ਼ਵਾਸ ਤਾਂ ਵਧੇਗਾ, ਪਰ ਜਲਦਬਾਜ਼ੀ 'ਚ ਫੈਸਲੇ ਲੈਣ ਤੋਂ ਬਚੋ।
ਉਪਾਅ :-
ਮੰਗਲ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਮੰਗਲਵਾਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ, ਲਾਲ ਵਸਤੂਆਂ ਦਾ ਦਾਨ ਅਤੇ ਮੰਤਰਾਂ ਦਾ ਜਾਪ ਕਰਨਾ ਲਾਭਕਾਰੀ ਸਿੱਧ ਹੋ ਸਕਦਾ ਹੈ।
ਮਿੱਟੀ ਦਾ ਘੜਾ ਰੱਖਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ! ਜਾਣੋ ਸਹੀ ਤੇ ਨਿਯਮ
NEXT STORY