ਵੈੱਬ ਡੈਸਕ- ਸਨਾਤਨ ਧਰਮ ਵਿੱਚ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਮੰਨਿਆ ਗਿਆ ਹੈ। ਬਹੁਤ ਸਾਰੇ ਲੋਕ ਘਰ ਬਣਾਉਣ ਤੋਂ ਲੈ ਕੇ ਸਾਮਾਨ ਰੱਖਣ ਤੱਕ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਦੇ ਹਨ। ਵਾਸਤੂ ਮਾਹਰਾਂ ਅਨੁਸਾਰ ਸਾਡੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਹੋਣ ਵਾਲੀਆਂ ਕੁਝ ਗਲਤੀਆਂ ਘਰ ਵਿੱਚ ਵਾਸਤੂ ਦੋਸ਼ ਪੈਦਾ ਕਰਦੀਆਂ ਹਨ, ਜੋ ਕਿ ਆਰਥਿਕ ਤੰਗੀ ਅਤੇ ਕੰਗਾਲੀ ਦਾ ਕਾਰਨ ਬਣ ਸਕਦੀਆਂ ਹਨ।
ਜੋਤਿਸ਼ ਸ਼ਾਸਤਰ ਅਨੁਸਾਰ ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਮਾਂ ਲਕਸ਼ਮੀ ਰੁਸ਼ਟ (ਨਾਰਾਜ਼) ਹੋ ਜਾਂਦੀ ਹੈ। ਆਓ ਜਾਣਦੇ ਹਾਂ ਉਨ੍ਹਾਂ 5 ਵੱਡੀਆਂ ਗਲਤੀਆਂ ਬਾਰੇ ਜੋ ਤੁਹਾਨੂੰ ਗਰੀਬ ਬਣਾ ਸਕਦੀਆਂ ਹਨ।
ਸੂਰਜ ਚੜ੍ਹਨ ਤੋਂ ਪਹਿਲਾਂ ਨਾ ਉੱਠਣਾ
ਸਰੋਤਾਂ ਅਨੁਸਾਰ ਸੂਰਜ ਚੜ੍ਹਨ ਤੋਂ ਪਹਿਲਾਂ ਜਾਂ ਬ੍ਰਹਮ ਮੁਹੂਰਤ ਵਿੱਚ ਉੱਠਣਾ ਬੇਹੱਦ ਸ਼ੁਭ ਹੁੰਦਾ ਹੈ ਕਿਉਂਕਿ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ। ਜਿਹੜੇ ਲੋਕ ਸੂਰਜ ਚੜ੍ਹਨ ਤੋਂ ਬਾਅਦ ਦੇਰ ਤੱਕ ਸੌਂਦੇ ਰਹਿੰਦੇ ਹਨ, ਉਨ੍ਹਾਂ ਦੇ ਘਰ ਵਿੱਚ ਗਰੀਬੀ ਆ ਸਕਦੀ ਹੈ।
ਇਸ ਦਿਨ ਵਾਲ ਅਤੇ ਨਹੁੰ ਕੱਟਣੇ
ਵਾਸਤੂ ਸ਼ਾਸਤਰ ਮੁਤਾਬਕ ਵੀਰਵਾਰ ਅਤੇ ਇਕਾਦਸ਼ੀ ਵਾਲੇ ਦਿਨ ਵਾਲ ਜਾਂ ਨਹੁੰ ਕੱਟਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੁੰਦੀ ਹੈ ਅਤੇ ਘਰ ਵਿੱਚ ਪੈਸੇ ਦੀ ਕਿੱਲਤ ਸ਼ੁਰੂ ਹੋ ਜਾਂਦੀ ਹੈ।
ਪਾਣੀ ਟਪਕਣਾ ਤੇ ਇਲੈਕਟ੍ਰਾਨਿਕ ਸਾਮਾਨ 'ਚ ਖਰਾਬੀ
ਜੇਕਰ ਤੁਹਾਡੇ ਘਰ ਦੀ ਕਿਸੇ ਟੂਟੀ ਜਾਂ ਟੈਂਕੀ ਵਿੱਚੋਂ ਲਗਾਤਾਰ ਪਾਣੀ ਟਪਕਦਾ ਹੈ, ਤਾਂ ਇਹ ਆਰਥਿਕ ਨੁਕਸਾਨ ਦਾ ਸੰਕੇਤ ਹੈ। ਇਸ ਦੇ ਨਾਲ ਹੀ ਘਰ ਵਿੱਚ ਖ਼ਰਾਬ ਪਏ ਬਿਜਲੀ ਦੇ ਉਪਕਰਨ (ਇਲੈਕਟ੍ਰਾਨਿਕ ਸਾਮਾਨ) ਰੱਖਣ ਨਾਲ ਵੀ ਧਨ ਦੀ ਹਾਨੀ ਹੁੰਦੀ ਹੈ।
ਟੁੱਟੀਆਂ ਚੱਪਲਾਂ, ਫਟੇ-ਪੁਰਾਣੇ ਕੱਪੜੇ
ਘਰ ਵਿੱਚ ਟੁੱਟੀਆਂ ਚੱਪਲਾਂ ਜਾਂ ਫਟੇ-ਪੁਰਾਣੇ ਕੱਪੜੇ ਸੰਭਾਲ ਕੇ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਮਾਂ ਲਕਸ਼ਮੀ ਨੂੰ ਨਾਰਾਜ਼ ਕਰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਜਾਂ ਕਿਸੇ ਨੂੰ ਦਾਨ ਕਰ ਦੇਣਾ ਚਾਹੀਦਾ ਹੈ।
ਪੂਜਾ-ਪਾਠ
ਹਿੰਦੂ ਧਰਮ ਵਿੱਚ ਪੂਜਾ, ਜਪ ਅਤੇ ਵਰਤ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਕੋਈ ਵਿਅਕਤੀ ਘਰ ਵਿੱਚ ਪੂਜਾ-ਪਾਠ ਨਹੀਂ ਕਰਦਾ, ਤਾਂ ਮਾਂ ਲਕਸ਼ਮੀ ਦੀ ਨਾਰਾਜ਼ਗੀ ਕਾਰਨ ਉਸ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
Vastu Tips: ‘Welcome’ ਲਿਖਿਆ ਡੋਰਮੈਟ ਕਿੰਨਾ ਹੁੰਦੈ ਸ਼ੁੱਭ ?
NEXT STORY