ਨਵੀਂ ਦਿੱਲੀ- ਬਹੁਤ ਸਾਰੇ ਲੋਕਾਂ ਨੂੰ ਵਾਸਤੂ 'ਚ ਵਿਸ਼ਵਾਸ ਹੁੰਦਾ ਹੈ ਇਸ ਲਈ ਉਹ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਉਸ ਦੇ ਅਨੁਸਾਰ ਹੀ ਬਣਾਉਂਦੇ ਹਨ। ਮਿਥਿਹਾਸਕ ਮਾਨਤਾਵਾਂ ਦੇ ਅਨੁਸਾਰ, ਸ਼੍ਰੀ ਕ੍ਰਿਸ਼ਨ ਵਾਸਤੂ ਸ਼ਾਸਤਰ ਦੇ ਮਹਾਨ ਜਾਣਕਾਰ ਸਨ। ਉਨ੍ਹਾਂ ਨੇ ਯੁਧਿਸ਼ਠਰ ਨੂੰ ਸਮੇਂ-ਸਮੇਂ 'ਤੇ ਵਾਸਤੂ ਦਾ ਗਿਆਨ ਵੀ ਦਿੱਤਾ ਸੀ ਇਸ ਲਈ ਅੱਜ ਇਹ ਲੋਕਾਂ 'ਚ ਬਹੁਤ ਮਸ਼ਹੂਰ ਹਨ। ਇਸ ਸ਼ਾਸਤਰ 'ਚ ਘਰ 'ਚ ਚੀਜ਼ਾਂ ਰੱਖਣ ਤੋਂ ਲੈ ਕੇ ਰੁੱਖ-ਬੂਟੇ ਲਗਾਉਣ ਤੱਕ ਕਈ ਨਿਯਮ ਦੱਸੇ ਗਏ ਹਨ। ਮਾਨਤਾਵਾਂ ਦੇ ਅਨੁਸਾਰ, ਘਰ 'ਚ ਕੁਝ ਬੂਟੇ ਲਗਾਉਣੇ ਸ਼ੁਭ ਨਹੀਂ ਮੰਨੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ....
ਮੁੱਖ ਗੇਟ 'ਤੇ ਰੁੱਖ ਦੀ ਛਾਂ
ਘਰ ਦੇ ਮੁੱਖ ਦਰਵਾਜ਼ੇ 'ਤੇ ਕਿਸੇ ਵੀ ਦਰੱਖਤ ਦਾ ਪਰਛਾਵਾਂ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਇਸ ਨਾਲ ਘਰ 'ਚ ਦੋਸ਼ ਪੈਦਾ ਹੋ ਜਾਂਦੇ ਹਨ ਜਿਸ ਨਾਲ ਘਰ ਦੇ ਮੈਂਬਰਾਂ ਲਈ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇੱਥੇ ਨਾ ਲਗਾਓ ਬੂਟੇ
ਘਰ ਦੀ ਦੱਖਣ ਅਤੇ ਪੱਛਮ ਦਿਸ਼ਾ 'ਚ ਕੋਈ ਵੀ ਬੂਟਾ ਨਹੀਂ ਲਗਾਉਣਾ ਚਾਹੀਦਾ, ਅਜਿਹਾ ਮੰਨਿਆ ਜਾਂਦਾ ਹੈ ਕਿ ਇੱਥੇ ਬੂਟਾ ਲਗਾਉਣ ਨਾਲ ਅਸ਼ੁੱਭਤਾ ਫੈਲਦੀ ਹੈ ਅਤੇ ਬੂਟੇ ਵੀ ਜਲਦੀ ਸੁੱਕ ਜਾਂਦੇ ਹਨ।
ਬੋਨਸਾਈ ਦਾ ਬੂਟਾ
ਬੋਨਸਾਈ ਬੂਟੇ ਨੂੰ ਕਦੇ ਵੀ ਘਰ 'ਚ ਨਹੀਂ ਰੱਖਣਾ ਚਾਹੀਦਾ ਹੈ। ਇਹ ਬੂਟਾ ਘਰ 'ਚ ਰਹਿਣ ਵਾਲੇ ਲੋਕਾਂ ਦਾ ਵਿਕਾਸ ਰੋਕ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਆਰਥਿਕ ਵਿਕਾਸ ਰੁਕ ਸਕਦਾ ਹੈ ਅਤੇ ਘਰ 'ਚ ਨਕਾਰਾਤਮਕਤਾ ਵੀ ਆਉਣ ਲੱਗਦੀ ਹੈ।
ਕੈਸਟਰ ਦਾ ਬੂਟਾ
ਘਰ 'ਚ ਕਦੇ ਵੀ ਕੈਸਟਰ ਦਾ ਬੂਟਾ ਨਹੀਂ ਲਗਾਉਣਾ ਚਾਹੀਦਾ। ਇਸ ਬੂਟੇ ਦਾ ਬੀਜ ਬਹੁਤ ਜ਼ਹਿਰੀਲਾ ਹੁੰਦਾ ਹੈ ਜੋ ਘਰ ਦੇ ਮੈਂਬਰਾਂ ਨੂੰ ਮਾਰ ਸਕਦਾ ਹੈ। ਅਜਿਹੇ 'ਚ ਇਸ ਬੂਟੇ ਨੂੰ ਘਰ 'ਚ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ।
ਦੁੱਧ ਨਿਕਲਣ ਵਾਲੇ ਬੂਟੇ
ਘਰ 'ਚ ਅਜਿਹੇ ਫੁੱਲ, ਪੱਤੇ ਜਾਂ ਬੂਟੇ ਨਹੀਂ ਲਗਾਉਣੇ ਚਾਹੀਦੇ ਜਿਨ੍ਹਾਂ 'ਚੋਂ ਦੁੱਧ ਨਿਕਲਦਾ ਹੋਵੇ। ਅਜਿਹੇ ਬੂਟੇ ਘਰ ਦੇ ਲੋਕਾਂ ਦੀ ਸਿਹਤ ਲਈ ਚੰਗੇ ਨਹੀਂ ਮੰਨੇ ਜਾਂਦੇ। ਧਾਰਮਿਕ ਮਾਨਤਾਵਾਂ ਅਨੁਸਾਰ ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਸੁੱਖ ਅਤੇ ਸ਼ਾਂਤੀ ਦੂਰ ਹੁੰਦੀ ਹੈ ਅਤੇ ਘਰ 'ਚ ਨਕਾਰਾਤਮਕਤਾ ਆਉਂਦੀ ਹੈ।
ਕੰਡੇਦਾਰ ਪੌਦੇ
ਘਰ 'ਚ ਕੰਡੇਦਾਰ ਬੂਟੇ ਲਗਾਉਣਾ ਵੀ ਅਸ਼ੁਭ ਮੰਨੇ ਜਾਂਦੇ ਹਨ। ਅਜਿਹੇ 'ਚ ਇਹ ਬੂਟੇ ਘਰ ਦੀ ਵਾਸਤੂ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਨਕਾਰਾਤਮਕਤਾ ਆਉਂਦੀ ਹੈ ਅਤੇ ਘਰ 'ਚ ਦੋਸ਼ ਵਧਦੇ ਹਨ।
ਸੁੱਕੇ ਮੁਰਝਾਏ ਬੂਟੇ
ਘਰ 'ਚ ਸੁੱਕੇ ਜਾਂ ਮੁਰਝਾਏ ਬੂਟੇ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਅਜਿਹੇ ਬੂਟੇ ਦੇਖਦੇ ਹੋ ਤਾਂ ਇਹ ਤੁਹਾਡੇ ਸੁਭਾਅ ਨੂੰ ਵੀ ਬਦਲ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਤੁਰੰਤ ਘਰੋਂ ਕੱਢ ਦਿਓ। ਖ਼ਾਸ ਤੌਰ 'ਤੇ ਸੁੱਕੀ ਤੁਲਸੀ ਦਾ ਬੂਟਾ ਕਦੇ ਵੀ ਨਹੀਂ ਰੱਖਣਾ ਚਾਹੀਦਾ, ਇਹ ਬੂਟਾ ਘਰ 'ਚ ਬਦਕਿਸਮਤੀ ਲਿਆਉਂਦਾ ਹੈ।
ਮਾਂ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY