ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਹਿਸਾਬ ਨਾਲ ਵਿਅਕਤੀ ਵਲੋਂ ਕੀਤੇ ਗਏ ਕੰਮਾਂ ਦਾ ਨੈਗੇਟਿਵ ਅਤੇ ਪਾਜ਼ੇਟਿਵ ਅਸਰ ਉਸ 'ਤੇ ਪੈਂਦਾ ਹੈ। ਜੇਕਰ ਵਾਸਤੂ ਦੇ ਨਿਯਮਾਂ ਦਾ ਸਹੀ ਤਰ੍ਹਾਂ ਪਾਲਣ ਨਾ ਕੀਤਾ ਜਾਵੇ ਤਾਂ ਜੀਵਨ 'ਚ ਸਕਾਰਾਤਮਕਤਾ ਆਉਂਦੀ ਹੈ। ਇਸ ਦੇ ਨਾਲ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਜੀਵਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਕੁਝ ਗਲਤੀਆਂ ਅਜਿਹੀਆਂ ਹੁੰਦੀਆਂ ਹਨ ਜੋ ਲੋਕਾਂ ਨੂੰ ਕਰਜ਼ ਦੇ ਬੋਝ ਹੇਠ ਦਬਾ ਦਿੰਦੀਆਂ ਹਨ। ਆਓ ਜਾਣਦੇ ਹਨ ਕਿ ਵਿਅਕਤੀ ਨੂੰ ਕਿਹੜੀਆਂ ਗਲਤੀਆਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ।
ਡਸਟਬਿਨ ਇਥੇ ਨਾ ਰੱਖੋ
ਵਾਸਤੂ ਸ਼ਾਸਤਰ ਦੇ ਅਨੁਸਾਰ ਘਰ 'ਚ ਹਰ ਇਕ ਚੀਜ਼ ਲਈ ਇਕ ਦਿਸ਼ਾ ਨਿਰਧਾਰਿਤ ਹੈ। ਇਸ ਤਰ੍ਹਾਂ ਡਸਟਬਿਨ ਨੂੰ ਕਿਤੇ ਵੀ ਨਹੀਂ ਰੱਖਣਾ ਚਾਹੀਦਾ। ਘਰ ਦੇ ਬਾਹਰ ਜਾਂ ਪ੍ਰਵੇਸ਼ ਦੁਆਰ 'ਤੇ ਡਸਟਬਿਨ ਨਾ ਰੱਖੋ। ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਜੀ ਨਾਰਾਜ਼ ਹੋ ਜਾਂਦੀ ਹੈ। ਨਾਲ ਹੀ ਸਮਾਜ 'ਚ ਸਨਮਾਨ ਘੱਟ ਹੁੰਦਾ ਹੈ।
ਬੈੱਡ 'ਤੇ ਬੈਠ ਕੇ ਨਾ ਖਾਓ
ਬਿਸਤਰ 'ਤੇ ਬੈਠ ਕੇ ਕਦੇ ਵੀ ਖਾਣਾ ਨਹੀਂ ਖਾਣਾ ਚਾਹੀਦਾ। ਇਸ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ।
ਝੂਠੇ ਭਾਂਡਿਆਂ ਨੂੰ ਨਾ ਛੱਡੋ
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਰਾਤ ਨੂੰ ਰਸੋਈ 'ਚ ਝੂਠੇ ਭਾਂਡਿਆਂ ਨੂੰ ਨਹੀਂ ਰੱਖਣਾ ਚਾਹੀਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਰਸੋਈ ਨੂੰ ਸਾਫ਼ ਕਰੋ। ਅਜਿਹਾ ਕਰਨ ਨਾਲ ਮਾਂ ਅੰਨਪੂਰਨਾ ਅਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ।
ਖਾਲੀ ਬਾਲਟੀ ਨਾ ਰੱਖੋ
ਬਾਥਰੂਮ 'ਚ ਕਦੇ ਵੀ ਖਾਲੀ ਬਾਲਟੀ ਨਾ ਰੱਖੋ। ਬਾਥਰੂਮ 'ਚ ਪਾਣੀ ਨਾਲ ਭਰੀ ਬਾਲਟੀ ਰੱਖੋ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਇਸ ਦੇ ਨਾਲ ਹੀ ਬਾਲਟੀ ਨੂੰ ਹਮੇਸ਼ਾ ਉਲਟਾ ਕਰਕੇ ਰੱਖੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ਨੀਦੇਵ ਦੀ ਕਿਰਪਾ ਪਾਉਣ ਲਈ ਸ਼ਨੀਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
NEXT STORY