ਨਵੀਂ ਦਿੱਲੀ- ਕਈ ਸਾਮਾਨ ਰੱਖਣ ਲਈ ਜਾਂ ਕੋਈ ਉਸਾਰੀ ਕਰਵਾਉਣ ਲਈ ਵਾਸਤੂ ਦੇ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਸਾਡਾ ਸਾਰਾ ਘਰ ਪੰਜ ਤੱਤਾਂ ਦਾ ਬਣਿਆ ਹੁੰਦਾ ਹੈ ਅਤੇ ਹਰ ਚੀਜ਼ ਲਈ ਸਹੀ ਦਿਸ਼ਾ ਹੈ। ਪਰ ਫਿਰ ਵੀ ਘਰ ਦੇ ਨਿਰਮਾਣ 'ਚ ਅਣਜਾਣੇ 'ਚ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ, ਜਿਸ ਕਾਰਨ ਵਾਸਤੂ ਨੁਕਸ ਹੋ ਸਕਦੇ ਹਨ। ਆਓ ਜਾਣਦੇ ਹਾਂ ਘਰ 'ਚੋਂ ਨਕਾਰਾਤਮਕ ਊਰਜਾ ਅਤੇ ਵਾਸਤੂ ਨੁਕਸ ਨੂੰ ਦੂਰ ਕਰਨ ਦੇ ਕਾਰਗਰ ਉਪਾਅ।
ਉੱਤਰ-ਪੂਰਬ 'ਚ ਕਲਸ਼
ਉੱਤਰ-ਪੂਰਬ ਕੋਨੇ 'ਚ ਸਾਨੂੰ ਕਲਸ਼ ਦੀ ਸਥਾਪਨਾ ਕਰਨੀ ਚਾਹੀਦੀ ਹੈ। ਕਲਸ਼ ਨੂੰ ਭਗਵਾਨ ਗਣੇਸ਼ ਦਾ ਰੂਪ ਮੰਨਿਆ ਜਾਂਦਾ ਹੈ, ਅਜਿਹੀ ਸਥਿਤੀ 'ਚ ਭਗਵਾਨ ਗਣੇਸ਼ ਦੇ ਅਸ਼ੀਰਵਾਦ ਨਾਲ ਤੁਹਾਡੇ ਘਰ 'ਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ : ਦੇਸ਼ 'ਚ ਪਹਿਲੀ ਵਾਰ ਪਾਣੀ ਅੰਦਰ ਚੱਲੇਗੀ ਟਰੇਨ, ਕੋਲਕਾਤਾ 'ਚ 9 ਅਪ੍ਰੈਲ ਨੂੰ ਹੋਵੇਗਾ ਟਰਾਇਲ
ਸਮੁੰਦਰੀ ਲੂਣ ਦਾ ਉਪਾਅ
ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ ਲੂਣ 'ਚ ਘਰ ਦੀ ਨਕਾਰਾਤਮਕ ਊਰਜਾ ਨੂੰ ਜਜ਼ਬ ਕਰਨ ਦੀ ਵਿਸ਼ੇਸ਼ਤਾ ਹੁੰਦੀ ਹੈ। ਫਰਸ਼ 'ਤੇ ਪੋਚਾ ਲਗਾਉਂਦੇ ਸਮੇਂ ਪਾਣੀ 'ਚ ਸਮੁੰਦਰੀ ਲੂਣ ਪਾਓ। ਧਿਆਨ ਰਹੇ ਕਿ ਵੀਰਵਾਰ ਨੂੰ ਇਹ ਉਪਾਅ ਨਹੀਂ ਕਰਨਾ ਚਾਹੀਦਾ। ਕੱਚ ਦੇ ਭਾਂਡੇ 'ਚ ਸਮੁੰਦਰੀ ਲੂਣ ਰੱਖਣ ਨਾਲ ਨਕਾਰਾਤਮਕ ਊਰਜਾ ਤੁਹਾਡੇ ਘਰ ਤੋਂ ਦੂਰ ਰਹੇਗੀ।
ਪੰਚਮੁਖੀ ਹਨੂੰਮਾਨ ਦੀ ਲਗਾਓ ਤਸਵੀਰ
ਜੇਕਰ ਤੁਹਾਡੇ ਘਰ ਦਾ ਪ੍ਰਵੇਸ਼ ਦੁਆਰ ਦੱਖਣ ਵਾਲੇ ਪਾਸੇ ਹੈ ਤਾਂ ਉੱਥੇ ਪੰਚਮੁਖੀ ਹਨੂੰਮਾਨ ਦੀ ਤਸਵੀਰ ਲਗਾਓ, ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਅਤੇ ਘਰ 'ਚ ਨਕਾਰਾਤਮਕ ਊਰਜਾ ਨਹੀਂ ਵਾਸ ਕਰੇਗੀ। ਇਹ ਬਹੁਤ ਹੀ ਸ਼ੁਭ ਅਤੇ ਫਲਦਾਇਕ ਉਪਾਅ ਹੈ। ਜਿਸ ਘਰ 'ਚ ਵਾਸਤੂ ਨੁਕਸ ਹੈ, ਉੱਥੇ ਕੁਝ ਕਪੂਰ ਰੱਖ ਦਿਓ ਅਤੇ ਜੇਕਰ ਉਹ ਕਪੂਰ ਖਤਮ ਹੋ ਜਾਵੇ ਤਾਂ ਉੱਥੇ ਦੁਬਾਰਾ ਕਪੂਰ ਰੱਖੋ। ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਅਤੇ ਘਰ 'ਚ ਧਨ ਅਤੇ ਅਨਾਜ 'ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਹੁਣ EMI 'ਤੇ ਮਿਲਣ ਲੱਗਾ ਫਲਾਂ ਦਾ ਰਾਜਾ ਅਲਫਾਂਸੋ, ਵਧਦੀਆਂ ਕੀਮਤਾਂ ਦੌਰਾਨ ਕਾਰੋਬਾਰੀ ਨੇ ਸ਼ੁਰੂ ਕੀਤੀ ਸਕੀਮ
ਘੜੀਆਂ ਇਸ ਦਿਸ਼ਾ 'ਚ ਲਗਾਓ
ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘੜੀਆਂ ਘਰ ਦੀਆਂ ਦਿਸ਼ਾਵਾਂ ਨੂੰ ਊਰਜਾ ਦਿੰਦੀਆਂ ਹਨ। ਇਸ ਲਈ ਤੁਹਾਡੇ ਘਰ ਦੀਆਂ ਸਾਰੀਆਂ ਘੜੀਆਂ ਚਲਣੀਆਂ ਚਾਹੀਦੀਆਂ ਹਨ। ਰੁਕੀਆਂ ਹੋਈਆਂ ਸਾਰੀਆਂ ਘੜੀਆਂ ਨੂੰ ਹਟਾ ਦਿਓ ਕਿਉਂਕਿ ਇਸ ਨੂੰ ਵਿੱਤ 'ਚ ਦੇਰੀ ਜਾਂ ਰੁਕਾਵਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਰੀਆਂ ਘੜੀਆਂ ਦਾ ਮੂੰਹ ਉੱਤਰ ਜਾਂ ਉੱਤਰ ਪੂਰਬ ਵੱਲ ਹੋਣਾ ਚਾਹੀਦਾ ਹੈ।
ਖੁਸ਼ਬੂਦਾਰ ਧੂਪ ਜਲਾਓ
ਤੁਸੀਂ ਕਮਰਿਆਂ 'ਚ ਹਰ ਕਿਸਮ ਦੀ ਨਕਾਰਾਤਮਕ ਊਰਜਾ ਨੂੰ ਹਟਾਉਣ ਲਈ ਖੁਸ਼ਬੂਦਾਰ ਧੂਪਬੱਤੀ ਅਤੇ ਅਗਰਬੱਤੀ ਨੂੰ ਜਲਾ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਵੀ ਆਵੇਗੀ ਅਤੇ ਸਕਾਰਾਤਮਕ ਊਰਜਾ ਵਧੇਗੀ।
ਤੁਲਸੀ ਦਾ ਪੌਦਾ ਲਗਾਓ
ਨਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਘਰ ਦੀ ਪੂਰਬ ਦਿਸ਼ਾ 'ਚ ਤੁਲਸੀ ਦਾ ਪੌਦਾ ਲਗਾਓ। ਇਸ ਨਾਲ ਵੀ ਤੁਹਾਨੂੰ ਸਕਾਰਾਤਮਕ ਊਰਜਾ ਲਿਆਉਣ 'ਚ ਅਤੇ ਨਕਾਰਾਤਮਕਤਾ ਨੂੰ ਦੂਰ ਕਰਨ 'ਚ ਤੁਹਾਨੂੰ ਸਫਲਤਾ ਮਿਲੇਗੀ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਇਸ ਖ਼ਾਸ ਵਿਧੀ ਨਾਲ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਹੋਣਗੇ ਖੁਸ਼
NEXT STORY