ਮੇਖ- ਗੱਡੀਆਂ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ 'ਤੇ ਕਿਸੇ ਉਲਝੇ ਕਾਰੋਬਾਰੀ ਕੰਮ 'ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਵੇਗੀ।
ਬ੍ਰਿਖ- ਅਫ਼ਸਰਾਂ ਦੇ ਸਾਫਟ ਅਤੇ ਸੁਪੋਰਟਿਵ ਰੁਖ਼ ਕਰਕੇ ਦੂਜਿਆਂ ’ਤੇ ਆਪ ਦੀ ਪੈਠ ਅਤੇ ਸਰਕਾਰੀ ਕੰਮਾਂ ’ਚ ਬੋਲਬਾਲਾ ਵਧੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਮਿਥੁਨ- ਯਤਨ ਕਰਨ ’ਤੇ ਰਸਤੇ ’ਚ ਪੇਸ਼ ਆ ਰਹੀ ਕੋਈ ਬਾਧਾ-ਮੁਸ਼ਕਿਲ ਹਟੇਗੀ, ਆਪ ਦੇ ਯਤਨ ਆਪ ਦੀ ਪਲਾਨਿੰਗ ਨੂੰ ਕੁਝ ਅੱਗੇ ਵਧਾਉਣ ’ਚ ਹੈਲਪਫੁਲ ਹੋ ਸਕਦੇ ਹਨ।
ਕਰਕ- ਪੇਟ ਅਤੇ ਖਾਣ-ਪੀਣ ਦਾ ਧਿਆਨ ਰੱਖੋ। ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਅਤੇ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ।
ਸਿੰਘ- ਕਾਰੋਬਾਰੀ ਮੋਰਚੇ ’ਤੇ ਸਥਿਤੀ ਸੰਤੋਖਜਨਕ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ-ਸਹਿਯੋਗ ਵਧੇਗਾ ਪਰ ਪੈਰ ਫਿਸਲਣ ਕਰਕੇ ਕਿੱਧਰੇ ਸੱਟ ਲੱਗ ਸਕਦੀ ਹੈ।
ਕੰਨਿਆ- ਕਮਜ਼ੋਰ ਅਤੇ ਡਾਵਾਂਡੋਲ ਮਨ-ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਵਿਚ ਘਬਰਾਹਟ ਮਹਿਸੂਸ ਕਰੋਗੇ, ਮੌਰੇਲ ’ਚ ਟੁੱਟਣ ਬਣੀ ਰਹੇਗੀ।
ਤੁਲਾ- ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚ ਕੁਝ ਪੇਸ਼ਕਦਮੀ ਹੋਵੇਗੀ, ਉਦੇਸ਼-ਮਨੋਰਥ ਹੱਲ ਹੋਣਗੇ, ਮਨ ’ਤੇ ਸਾਤਵਿਕ ਅਤੇ ਗੰਭੀਰ ਸੋਚ ਪ੍ਰਭਾਵੀ ਰਹੇਗੀ।
ਬ੍ਰਿਸ਼ਚਕ- ਕਿਸੇ ਜਾਇਦਾਦੀ ਕੰਮ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦਾ ਚੰਗਾ ਨਤੀਜਾ ਮਿਲੇਗਾ, ਤੇਜ-ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਧਨ- ਉਤਸ਼ਾਹ-ਹਿੰਮਤ, ਯਤਨ ਸ਼ਕਤੀ ਬਣੀ ਰਹੇਗੀ, ਆਪਣੀ ਉੱਛਲ-ਕੂਦ ਦੇ ਬਾਵਜੂਦ ਵੀ ਸ਼ਤਰੂ ਆਪ ਨੂੰ ਕਿਸੇ ਤਰ੍ਹਾਂ ਪ੍ਰੇਸ਼ਾਨ ਨਹੀਂ ਕਰ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।
ਮਕਰ- ਆਮਦਨ ਲਈ ਸਿਤਾਰਾ ਚੰਗਾ, ਫਿਰ ਵੀ ਜਿਹੜਾ ਕਾਰੋਬਾਰੀ ਕੰਮ ਕਰੋ, ਭਰਪੂਰ ਜ਼ੋਰ ਲਗਾ ਕੇ ਕਰੋ, ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
ਕੁੰਭ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਮੀਨ- ਖਰਚਿਅਾਂ ਦੇ ਜ਼ੋਰ ਕਰਕੇ ਅਰਥ ਦਸ਼ਾ ਤੰਗ ਰਹੇਗੀ ਅਤੇ ਆਪ ਦੀਆਂ ਪੇਮੈਂਟਸ ਨੂੰ ਕਿੱਧਰੇ ਫਸਾਉਣ ਵਾਲਾ ਸਿਤਾਰਾ ਹੈ, ਨੁਕਸਾਨ-ਪ੍ਰੇਸ਼ਾਨੀ ਦਾ ਡਰ ਬਣਿਆ ਰਹੇਗਾ।
ਸੋਮਵਾਰ ਦੇ ਦਿਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਹੋਵੇਗਾ ਲਾਭ
NEXT STORY