ਚੰਡੀਗੜ੍ਹ (ਅੰਕੁਰ ਤਾਂਗੜੀ)– ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਧਿਆਨ ਖਿੱਚਿਆ ਹੈ। ਵੀਡੀਓ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਬਸ ਸਟੈਂਡ ‘ਤੇ ਇੱਕ ਬੱਸ ਕਂਡਕਟਰ ਵੱਲੋਂ ਮਹਿਲਾ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਰਨ ਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਨੂੰ ਸੈ-ਮੋਟੋ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ-ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਇਸ ਬਦਮਾਸ਼ ਨੇ ਲਈ ਜ਼ਿੰਮੇਵਾਰੀ
ਸ਼ਿਕਾਇਤਕਾਰ ਮਹਿਲਾ ਦਾ ਦੋਸ਼: ਜਬਰਦਸਤੀ ਕਰਵਾਇਆ ਗਿਆ ਰਾਜੀਨਾਮਾ
ਕਮਿਸ਼ਨ ਨੇ ਪੀੜਤ ਮਹਿਲਾ ਨਾਲ ਟੈਲੀਫੋਨ ਰਾਹੀਂ ਗੱਲਬਾਤ ਕੀਤੀ। ਮਹਿਲਾ ਨੇ ਦੱਸਿਆ ਕਿ ਉਸ ਨੇ ਥਾਣਾ ਪੱਟੀ ਵਿਖੇ ਸ਼ਿਕਾਇਤ ਦਿੱਤੀ ਸੀ ਪਰ ਥਾਣੇ ਵਿੱਚ ਉਸ ਦਾ ਜਬਰਦਸਤੀ ਰਾਜੀਨਾਮਾ ਕਰਵਾ ਦਿੱਤਾ ਗਿਆ। ਮਹਿਲਾ ਨੇ ਸਾਫ਼ ਕਿਹਾ ਕਿ ਉਹ ਇਸ ਰਾਜੀਨਾਮੇ ਨਾਲ ਸਹਿਮਤ ਨਹੀਂ ਹੈ ਅਤੇ ਉਸ ਨੂੰ ਇਨਸਾਫ਼ ਚਾਹੀਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਰੈਸਟੋਰੈਂਟ ਮਾਲਕ ਨੂੰ ਗੈਂਗਸਟਰ ਨੇ ਗੋਲੀਆਂ ਨਾਲ ਭੁੰਨਿਆ
ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਦੇ ਹੁਕਮ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਜਾਰੀ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ "ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ, 2001" ਦੇ ਤਹਿਤ ਕਮਿਸ਼ਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਜਿਹੇ ਮਾਮਲਿਆਂ ‘ਤੇ suo-ਮੋਟੋ ਨੋਟਿਸ ਲੈ ਸਕਦਾ ਹੈ। ਪੱਤਰ ਵਿੱਚ ਸੀਨੀਅਰ ਪੁਲਿਸ ਕਪਤਾਨ ਤਰਨ ਤਾਰਨ ਨੂੰ ਹੁਕਮ ਦਿੱਤਾ ਗਿਆ ਹੈ ਕਿ ਸਬੰਧਤ ਡਿਪਟੀ ਸੁਪਰਡੰਟ ਆਫ ਪੁਲਿਸ ਤੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਵਾਈ ਜਾਵੇ।
ਇਹ ਵੀ ਪੜ੍ਹੋ-ਗਲੀ ’ਚ ਖੇਡ ਰਹੇ ਮੁੰਡੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਦਰਦਨਾਕ ਮੌਤ

ਦੋਨੋਂ ਪੱਖਾਂ ਸਮੇਤ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਸਬੰਧਤ ਪੜਤਾਲੀਆ ਅਫਸਰ ਦੋਨੋਂ ਪਾਰਟੀਆਂ ਸਮੇਤ ਸਾਰੀ ਸਟੇਟਸ ਰਿਪੋਰਟ ਤਿਆਰ ਕਰਕੇ ਮਿਤੀ 2 ਸਤੰਬਰ 2025 ਨੂੰ ਸਵੇਰੇ 11 ਵਜੇ ਕਮਿਸ਼ਨ ਦਫਤਰ ਮੋਹਾਲੀ ਵਿੱਚ ਹਾਜ਼ਰ ਹੋਵੇ। ਇਸ ਸਬੰਧੀ ਵੀਡੀਓ ਦਾ ਲਿੰਕ ਅਤੇ ਸਕਰੀਨ ਸ਼ਾਟ ਵੀ ਪੁਲਸ ਨੂੰ ਭੇਜੇ ਗਏ ਹਨ ਤਾਂ ਜੋ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ 'ਤੇ ਪੇਸ਼ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ
ਕਮਿਸ਼ਨ ਦਾ ਸਖ਼ਤ ਰੁਖ
ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਅਜਿਹੇ ਕੇਸ ਔਰਤਾਂ ਦੇ ਅਧਿਕਾਰ, ਮਾਣ ਅਤੇ ਸੁਰੱਖਿਆ ਨਾਲ ਸਬੰਧਤ ਹਨ ਅਤੇ ਕਮਿਸ਼ਨ ਇਨ੍ਹਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਕਿਸੇ ਵੀ ਹਾਲਤ ਵਿੱਚ ਔਰਤਾਂ ਨਾਲ ਹੋ ਰਹੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ 'ਚ ਵੱਡਾ ਹਾਦਸਾ! ਖ਼ਸਤਾਹਾਲਤ ਮਕਾਨ ਡਿੱਗਿਆ, ਖ਼ੌਫ਼ਨਾਕ ਮੰਜ਼ਰ ਵੇਖ ਸਹਿਮੇ ਲੋਕ
NEXT STORY