ਮੇਖ— ਸਿਤਾਰਾ ਸਵੇਰ ਤਕ ਜਨਰਲ ਹਾਲਾਤ ਬਿਹਤਰ ਰੱਖਣ ਵਾਲਾ ਪਰ ਬਾਅਦ 'ਚ ਕੰਪਲੀਕੇਸ਼ਨਜ਼ ਦੇ ਜਾਗਣ ਦਾ ਡਰ ਰਹੇਗਾ, ਸਫਰ ਵੀ ਨੁਕਸਾਨ ਵਾਲਾ ਹੋਵੇਗਾ।
ਬ੍ਰਿਖ— ਸਿਤਾਰਾ ਸਵੇਰ ਤਕ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ ਪਰ ਬਾਅਦ 'ਚ ਸਮਾਂ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਬਿਹਤਰੀ ਹੋਵੇਗੀ।
ਮਿਥੁਨ— ਸਟਰੌਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵੱਡੇ ਲੋਕਾਂ-ਅਫ਼ਸਰਾਂ ਦੇ ਰੁਖ਼ 'ਚ ਨਰਮੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।
ਕਰਕ— ਸਿਤਾਰਾ ਸਵੇਰ ਤਕ ਪੇਟ ਨੂੰ ਅਪਸੈੱਟ ਰੱਖਣ ਅਤੇ ਮਨ ਨੂੰ ਡਿਸਟਰਬ ਰੱਖਣ ਵਾਲਾ ਪਰ ਬਾਅਦ 'ਚ ਹਰ ਫਰੰਟ 'ਤੇ ਕਦਮ ਬੜ੍ਹਤ ਵੱਲ ਰਹੇਗਾ।
ਸਿੰਘ— ਸਿਤਾਰਾ ਸਵੇਰ ਤਕ ਕਾਰੋਬਾਰੀ ਤੌਰ 'ਤੇ ਚੰਗਾ ਪਰ ਬਾਅਦ 'ਚ ਨਾ ਤਾਂ ਕੋਈ ਕਦਮ ਜਲਦਬਾਜ਼ੀ 'ਚ ਚੁੱਕੋ ਅਤੇ ਨਾ ਹੀ ਕੋਈ ਫੈਸਲਾ ਕਰੋ।
ਕੰਨਿਆ— ਸਿਤਾਰਾ ਸਵੇਰ ਤਕ ਜਨਰਲ ਹਾਲਾਤ 'ਚ ਡਿਸਟਰਬੈਂਸ ਰੱਖਣ ਵਾਲਾ ਪਰ ਬਾਅਦ 'ਚ ਹਰ ਫਰੰਟ 'ਤੇ ਬਿਹਤਰੀ ਹੋਵੇਗੀ, ਕੰਮਕਾਜੀ ਦਸ਼ਾ ਸੁਧਰੇਗੀ।
ਤੁਲਾ— ਸਿਤਾਰਾ ਸਵੇਰ ਤਕ ਬਿਹਤਰ ਮੂਡ ਰੱਖਣ ਵਾਲਾ ਪਰ ਬਾਅਦ 'ਚ ਦੁਸ਼ਮਣਾਂ ਤੋਂ ਫਾਸਲਾ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਸਰਗਰਮ ਰਹਿਣਗੇ।
ਬ੍ਰਿਸ਼ਚਕ— ਸਟਰੌਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਰਿਲੀਜੀਅਸ ਕੰਮਾਂ ਅਤੇ ਲਿਟਰੇਚਰ ਪੜ੍ਹਨ 'ਚ ਇੰਟਰਸਟ ਰਹੇਗਾ।
ਧਨ— ਸਵੇਰ ਤਕ ਕੰਮਕਾਜੀ ਭੱਜ-ਦੌੜ ਬਣੀ ਰਹੇਗੀ ਪਰ ਬਾਅਦ 'ਚ ਪ੍ਰਾਪਰਟੀ ਦੇ ਕੰਮ ਨਾਲ ਜੁੜਿਆ ਆਪ ਦਾ ਕੋਈ ਯਤਨ ਸਿਰੇ ਚੜ੍ਹ ਸਕਦਾ ਹੈ।
ਮਕਰ— ਸਿਤਾਰਾ ਜਨਰਲ ਤੌਰ 'ਤੇ ਮਜ਼ਬੂਤ, ਜਿਹੜਾ ਆਪ ਦੀ ਧਾਕ-ਛਾਪ ਨੂੰ ਦੂਜਿਆਂ 'ਤੇ ਬਣਾਈ ਰੱਖੇਗਾ ਪਰ ਡਿੱਗਣ-ਫਿਸਲਣ-ਸੱਟ ਲੱਗਣ ਦਾ ਡਰ ਬਣਿਆ ਰਹੇਗਾ।
ਕੁੰਭ— ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਮਿਹਨਤ, ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮੀਨ— ਸਿਤਾਰਾ ਸਵੇਰ ਤਕ ਠੀਕ ਨਹੀਂ, ਮਨ ਅਸ਼ਾਂਤ-ਪ੍ਰੇਸ਼ਾਨ, ਡਿਸਟਰਬ ਰਹੇਗਾ ਪਰ ਬਾਅਦ 'ਚ ਆਪ ਦੇ ਯਤਨਾਂ 'ਚ ਸਫਲਤਾ ਵਧੇਗੀ ਅਤੇ ਕੰਮਕਾਜੀ ਦਸ਼ਾ ਸੁਧਰੀ ਰਹੇਗੀ।
18 ਅਗਸਤ 2019, ਐਤਵਾਰ ਭਾਦੋਂ ਵਦੀ ਤਿਥੀ ਤੀਜ (18-19 ਮੱਧ ਰਾਤ 1.14 ਤਕ) ਅਤੇ ਮਗਰੋਂ ਤਿਥੀ ਚੌਥ
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਸਿੰਘ 'ਚ
ਚੰਦਰਮਾ ਕੁੰਭ 'ਚ
ਮੰਗਲ ਸਿੰਘ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਸਿੰਘ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 2, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 27 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 16, ਸੂਰਜ ਉਦੈ ਸਵੇਰੇ : 5.59 ਵਜੇ, ਸੂਰਜ ਅਸਤ : ਸ਼ਾਮ 7.04 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਸ਼ਾਮ 4.55 ਤਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਭਾਦਰਪਦ। ਯੋਗ : ਸੁਕਰਮਾ (ਬਾਅਦ ਦੁਪਹਿਰ 2.50 ਤੱਕ) ਅਤੇ ਮਗਰੋਂ ਯੋਗ ਧ੍ਰਿਤੀ। ਚੰਦਰਮਾ : ਕੁੰਭ ਰਾਸ਼ੀ 'ਤੇ (ਸਵੇਰੇ 10.10 ਤਕ) ਅਤੇ ਮਗਰੋਂ ਮੀਨ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਦੁਪਹਿਰ 12.02 ਤੋਂ ਲੈ ਕੇ 18-19 ਮੱਧ ਰਾਤ 1.14 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕੱਜਲੀ ਤੀਜ ਵਰਤ।
—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।
ਹਰ ਸਮੱਸਿਆ ਨੂੰ ਹਨੂੰਮਾਨ ਜੀ ਕਰਨਗੇ ਦੂਰ, ਸ਼ਨੀਵਾਰ ਨੂੰ ਕਰੋ ਇਹ ਕੰਮ
NEXT STORY