ਮੇਖ- ਸੰਤਾਨ ਦੇ ਕੋਅਾਪ੍ਰੇਟਿਵ ਰੁਖ਼ ਕਰਕੇ ਅਾਪ ਦਾ ਕੰਪਲੀਕੇਟ ਬਣਿਅਾ ਕੋਈ ਕੰਮ ਸੁਲਝ ਸਕਦਾ ਹੈ। ਜਨਰਲ ਤੌਰ ’ਤੇ ਵੀ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ- ਕੋਰਟ-ਕਚਹਿਰੀ ’ਚ ਜਾਣ ’ਤੇ ਅਾਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ। ਵੱਡੇ ਲੋਕਾਂ ਦੀ ਪੈਠ, ਧਾਕ, ਛਾਪ ਬਣੀ ਰਹੇਗੀ ਪਰ ਸਿਹਤ ਦਾ ਿਧਆਨ ਰੱਖੋ।
ਮਿਥੁਨ- ਵੱਡੇ ਲੋਕਾਂ ਨਾਲ ਮੇਲਜੋਲ, ਸਹਿਯੋਗ, ਉਹ ਲੋਕ ਹਰਦਮ ਅਾਪ ਦੀ ਮਦਦ ਕਰਨ ਲਈ ਤਿਅਾਰ ਮਿਲਣਗੇ ਪਰ ਅਾਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।
ਕਰਕ- ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ ਟੂਲਜ਼, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
ਸਿੰਘ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਪਾਣੀ ਦੀ ਵਰਤੋਂ ਸੀਮਾ ’ਚ ਰਹਿ ਕੇ ਕਰੋ।
ਕੰਨਿਆ- ਕਿਉਂਕਿ ਸਮਾਂ ਉਲਝਣਾਂ ਝਗੜਿਅਾਂ ਵਾਲਾ ਹੈ, ਇਸ ਲਈ ਆਪ ਨੂੰ ਹਰ ਫਰੰਟ ’ਤੇ ਸੁਚੇਤ ਰਹਿਣਾ ਚਾਹੀਦਾ, ਬੇਗਾਨੇ ਝਮੇਲਿਆਂ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।
ਤੁਲਾ- ਸਿਤਾਰਾ ਵਪਾਰ ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਕਾਰੋਬਾਰੀ ਟੂਰਿੰਗ ਨੂੰ ਫਰੂਟਫੁਲ ਬਣਾਉਣ ਵਾਲਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਬਾਧਾ ਮੁਸ਼ਕਿਲ ਹਟੇਗੀ।
ਬ੍ਰਿਸ਼ਚਕ- ਰਾਜਕੀ ਕੰਮਾਂ ਲਈ ਸਿਤਾਰਾ ਚੰਗਾ, ਅਫਸਰ ਅਤੇ ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਧਨ- ਜਨਰਲ ਸਿਤਾਰਾ ਸਟ੍ਰਾਂਗ, ਉਦੇਸ਼ ਮਨੋਰਥ ਹੱਲ ਹੋਣਗੇ, ਆਪ ਹਰ ਫਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਪਰ ਫੈਮਿਲੀ ਫਰੰਟ ’ਤੇ ਤਣਾਤਣੀ ਪ੍ਰੇਸ਼ਾਨੀ ਰਹੇਗੀ।
ਮਕਰ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ, ਜਿਹੜੀਆਂ ਆਪ ਦੀ ਤਬੀਅਤ ਨੂੰ ਸੂਟ ਨਾ ਕਰਦੀਅਾਂ ਹੋਣ, ਵੈਸੇ ਸ਼ੁਭ ਕੰਮਾਂ ’ਚ ਧਿਆਨ।
ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਅਟ੍ਰੈਕਸ਼ਨ ’ਚ ਵਾਧਾ ਬਣਿਆ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਮੀਨ- ਵਿਰੋਧੀਅਾਂ ਨਾਲ ਪੰਗਾ ਨਾ ਲੈਣਾ ਸਹੀ ਰਹੇਗਾ ਕਿਉਂਿਕ ਉਹ ਆਪ ਨੂੰ ਨੁਕਸਾਨ ਪਹੁੰਚਾਉਣ, ਨੀਚਾ ਦਿਖਾਉਣ ਲਈ ਹਰਦਮ ਿਤਆਰ ਨਜ਼ਰ ਆਉਣਗੇ।
24 ਅਕਤੂਬਰ 2019, ਵੀਰਵਾਰ ਕੱਤਕ ਵਦੀ ਤਿਥੀ ਇਕਾਦਸ਼ੀ (ਰਾਤ 10.19 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਸਿੰਘ ’ਚ
ਮੰਗਲ ਕੰਨਿਆ ’ਚ
ਬੁੱੱਧ ਬ੍ਰਿਸ਼ਚਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਤੁਲਾ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਕੱਤਕ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 2 (ਕੱਤਕ), ਹਿਜਰੀ ਸਾਲ : 1441, ਮਹੀਨਾ : ਸਫਰ, ਤਰੀਕ : 24 , ਸੂਰਜ ਉਦੈ ਸਵੇਰੇ : 6.40 ਵਜੇ, ਸੂਰਜ ਅਸਤ : ਸ਼ਾਮ 5.43 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੱਘਾ ( ਦੁਪਹਿਰ 1.18 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾ ਫਾਲਗੁਣੀ। ਯੋਗ : ਸ਼ੁਕਲ (ਦੁਪਹਿਰ 1.36 ਤਕ) ਅਤੇ ਮਗਰੋਂ ਯੋਗ ਬ੍ਰਹਮ। ਚੰਦਰਮਾ : ਸਿੰਘ ਰਾਸ਼ੀ ’ਤੇ (ਪੂਰਾ ਿਦਨ ਅਤੇ ਰਾਤ) ਦੁਪਹਿਰ 1.18 ਤਕ ਜੰਮੇ ਬੱਚੇ ਨੂੰ ਮੱਘਾ ਨਕਸ਼ੱਤਰ ਦੀ ਪੂਜਾ ਲੱਗੇਗੀ, । ਦਿਸ਼ਾ ਸ਼ੂਲ : ਦੱਖਣ ਅਤੇ ਅਾਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰਮਾ ਇਕਾਦਸ਼ੀ ਵਰਤ, ਕੌਮੁਦਿ ਮਹੋਤਸਵ ਸ਼ੁਰੂ, ਸੰਯੁਕਤ ਰਾਸ਼ਟਰ ਦਿਵਸ, ਵਿਸ਼ਵ ਪੋਲੀਓ ਦਿਵਸ
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।
ਦੀਵਾਲੀ ਦੌਰਾਨ ਆਉਣ ਵਾਲੇ 5 ਦਿਨਾਂ ਦਾ ਹੈ ਖਾਸ ਮਹੱਤਵ
NEXT STORY