ਅਕਸਰ ਆਧੁਨਿਕ ਯੁੱਗ ’ਚ ਸ਼ਰਾਧ ਦਾ ਨਾਂ ਆਉਂਦੇ ਹੀ ਇਸ ਨੂੰ ਅੰਧਵਿਸ਼ਵਾਸ ਦਾ ਨਾਂ ਵੀ ਦਿੱਤਾ ਜਾਂਦਾ ਹੈ। ਸਵਾਲ ਕੀਤਾ ਜਾਂਦਾ ਹੈ, ਕੀ ਸ਼ਰਾਧਾਂ ਦੇ ਸਮੇਂ ’ਚ ਬ੍ਰਾਹਮਣਾਂ ਨੂੰ ਖੁਆਇਆ ਗਿਆ ਭੋਜਨ ਪਿੱਤਰਾਂ ਨੂੰ ਮਿਲ ਜਾਂਦਾ ਹੈ? ਫਿਰ ਜਿਊਂਦੇ ਜੀ ਕਈ ਲੋਕ ਮਾਤਾ-ਪਿਤਾ ਨੂੰ ਨਹੀਂ ਪੁੱਛਦੇ..ਮਰਨ ਤੋਂ ਬਾਅਦ ਪੂਜਦੇ ਹਨ! ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਉੱਤਰ ਤਰਕ ਨਾਲ ਦੇਣੇ ਮੁਸ਼ਕਲ ਹੁੰਦੇ ਹਨ, ਫਿਰ ਵੀ ਉਨ੍ਹਾਂ ਦਾ ਮਹੱਤਵ ਸਮਝਣਾ ਚਾਹੀਦਾ ਹੈ। ਤੁਸੀਂ ਆਪਣੇ ਪੁੱਤਰ ਤੋਂ ਕਦੇ ਪੁੱਛੋ ਕਿ ਉਸ ਦੇ ਦਾਦਾ-ਦਾਦੀ ਜੀ ਜਾਂ ਨਾਨਾ-ਨਾਨੀ ਜੀ ਦਾ ਕੀ ਨਾਂ ਹੈ। ਅੱਜ ਦੇ ਯੁੱਗ ’ਚ ਕਈ ਬੱਚੇ ਸਿਰ ਖੁਰਕਣ ਲੱਗ ਜਾਂਦੇ ਹਨ ਅਤੇ ਪੜਦਾਦਾ ਦਾ ਨਾਂ ਤਾਂ ਰਹਿਣ ਹੀ ਦਿਓ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਾਂ ਤੁਹਾਡਾ ਪੋਤਾ ਵੀ ਜਾਣੇ ਤਾਂ ਤੁਸੀਂ ਸ਼ਰਾਧ ਦੇ ਮਹੱਤਵ ਨੂੰ ਸਮਝੋ। ਸਦੀਆਂ ਤੋਂ ਚਲੀ ਆ ਰਹੀ ਭਾਰਤ ਦੀ ਇਸ ਵਿਵਹਾਰਿਕ ਅਤੇ ਸੁੰਦਰ ਪ੍ਰੰਪਰਾ ਦਾ ਮਹੱਤਵ ਸਮਝਣਾ ਜ਼ਰੂਰੀ ਹੈ।
ਅਸੀਂ ਪੱਛਮੀ ਸੱਭਿਅਤਾ ਦੀ ਨਕਲ ਕਰ ਕੇ ਮਦਰਸ ਡੇਅ, ਫਾਦਰਸ ਡੇਅ, ਸਿਸਟਰਸ ਡੇਅ, ਵੈਲੇਨਟਾਈਨਸ ਡੇਅ ਆਦਿ ’ਤੇ ਗ੍ਰੀਟਿੰਗ ਕਾਰਡ ਜਾਂ ਗਿਫਟ ਦੇ ਕੇ ਇਨ੍ਹਾਂ ਨੂੰ ਮਨਾ ਲੈਂਦੇ ਹਾਂ ਪਰ ਉਸ ਦੇ ਪਿੱਛੇ ਦੇ ਮਕਸਦ ਨੂੰ ਅਣਦੇਖਿਆ ਕਰ ਦਿੰਦੇ ਹਾਂ। ਹਾਲਾਂਕਿ ਸ਼ਰਾਧ ਕਰਮ ਦਾ ਇਕ ਸਮੁੱਚਿਤ ਉਦੇਸ਼ ਹੈ, ਜਿਸ ਨੂੰ ਧਾਰਮਿਕ ਕਾਰਜ ਨਾਲ ਜੋੜ ਦਿੱਤਾ ਗਿਆ ਹੈ। ਸਰਾਧ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਪੂਰਵਜਾਂ ਬਾਰੇ ਜਾਣੂ ਕਰਵਾਉਂਦੇ ਹਨ। ਜਿਹੜੀਆਂ ਸਵਰਗੀ ਆਤਮਾਵਾਂ ਕਾਰਨ ਪਰਿਵਾਰਕ ਰੁੱਖ ਖੜ੍ਹਾ ਹੈ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਯੋਗਦਾਨ ਨੂੰ ਯਾਦ ਕਰਨ ਦੇ ਇਹ 15 ਦਿਨ ਹੁੰਦੇ ਹਨ। ਇਸ ਸਮੇਂ ਆਪਣੇ ਬੱਚਿਆਂ ਨੂੰ ਪਰਿਵਾਰ ਦੇ ਸਵ. ਪੂਰਵਜਾਂ ਦੇ ਆਦਰਸ਼ ਅਤੇ ਕਾਰਜਾਂ ਬਾਰੇ ਦੱਸੋ ਤਾਂਕਿ ਉਹ ਕੁਟੁੰਬ ਦੀਆਂ ਤੰਦਰੁਸਤ ਪ੍ਰੰਪਰਾਵਾਂ ਦਾ ਪਾਲਣ ਕਰਨ। ਅਜਿਹਾ ਨਹੀਂ ਹੈ ਕਿ ਸਿਰਫ਼ ਹਿੰਦੂਆਂ ’ਚ ਹੀ ਮ੍ਰਿਤਕਾਂ ਨੂੰ ਯਾਦ ਕਰਨ ਦੀ ਪ੍ਰਥਾ ਹੈ। ਈਸਾਈ ਸਮਾਜ ’ਚ ਦਿਹਾਂਤ ਦੇ 40 ਦਿਨਾਂ ਬਾਅਦ ਇਕ ਰਸਮ ਕੀਤੀ ਜਾਂਦੀ ਹੈ, ਜਿਸ ’ਚ ਸਮੂਹਿਕ ਭੋਜ ਦਾ ਆਯੋਜਨ ਹੁੰਦਾ ਹੈ। ਇਸਲਾਮ ’ਚ ਵੀ 40 ਦਿਨਾਂ ਬਾਅਦ ਕਬਰ ’ਤੇ ਜਾ ਕੇ ਫਾਤਿਹਾ ਪੜ੍ਹਣ ਦਾ ਰਿਵਾਜ ਹੈ।
ਬੁੱਧ ਧਰਮ ’ਚ ਵੀ ਅਜਿਹੀਆਂ ਕਈ ਵਿਵਸਥਾਵਾਂ ਹਨ। ਤਿੱਬਤ ’ਚ ਇਸ ਨੂੰ ਤੰਤਰ-ਮੰਤਰ ਨਾਲ ਜੋੜਿਆ ਗਿਆ ਹੈ। ਪੱਛਮੀ ਸਮਾਜ ’ਚ ਮੋਮਬੱਤੀ ਜਗਾਉਣ ਦੀ ਪ੍ਰਥਾ ਹੈ। ਸਵਰਗਵਾਸੀ ਪਿਆਰਿਆਂ ਦੀ ਆਤਮਾ ਦੀ ਤ੍ਰਿਪਤੀ, ਮੁਕਤੀ ਅਤੇ ਸ਼ਰਧਾਪੂਰਵਕ ਕੀਤੀ ਗਈ ਕਿਰਿਆ ਦਾ ਨਾਂ ਹੀ ਸ਼ਰਾਧ ਹੈ। ਆਸ਼ਵਿਨ ਮਹੀਨੇ ਦਾ ਕ੍ਰਿਸ਼ਣ ਪੱਖ ਸ਼ਰਾਧ ਲਈ ਤੈਅ ਹੈ। ਜੋਤਿਸ਼ ਦੀ ਦ੍ਰਿਸ਼ਟੀ ਨਾਲ ਇਸ ਸਮੇਂ ਸੂਰਯ ਕੰਨਿਆ ਰਾਸ਼ੀ ’ਤੇ ਗੋਚਰ ਕਰਦਾ ਹੈ, ਇਸ ਲਈ ਇਸ ਨੂੰ ‘ਕਨਾਗਤ’ ਵੀ ਕਹਿੰਦੇ ਹਨ। ਜਿਨ੍ਹਾਂ ਦੀ ਮੌਤ ਦੀ ਮਿਤੀ ਪਤਾ ਨਹੀਂ, ਉਨ੍ਹਾਂ ਦਾ ਸਰਾਧ ਮੱਸਿਆ ਨੂੰ ਕੀਤਾ ਜਾਂਦਾ ਹੈ। ਇਸ ਨੂੰ ਸਾਰੇ ਪਿਤਰ ਮੱਸਿਆ ਜਾਂ ਸਰਵਪਿਤਰ ਸ਼ਰਾਧ ਵੀ ਕਹਿੰਦੇ ਹਨ।
ਇਹ ਇਕ ਸ਼ਰਧਾ ਦਾ ਤਿਉਹਾਰ ਹੈ, ਭਾਵਨਾ ਪ੍ਰਧਾਨ ਪੱਖ ਹੈ। ਇਸੇ ਬਹਾਨੇ ਆਪਣੇ ਪੂਰਵਜਾਂ ਨੂੰ ਯਾਦ ਕਰਨ ਦਾ ਇਕ ਰਾਹ ਹੈ। ਜਿਨ੍ਹਾਂ ਕੋਲ ਸਮੇਂ ਅਤੇ ਧਨ ਦੀ ਘਾਟ ਹੈ, ਉਹ ਵੀ ਇਨ੍ਹੀਂ ਦਿਨੀਂ ਆਕਾਸ਼ ਵੱਲ ਮੁੱਖ ਕਰਕੇ ਦੋਵਾਂ ਹੱਥਾਂ ਨਾਲ ਆਪਣੇ ਪਿੱਤਰਾਂ ਨੂੰ ਨਮਸਕਾਰ ਕਰ ਸਕਦੇ ਹਨ। ਸ਼ਰਾਧ ਅਜਿਹੇ ਦਿਨ ਹਨ, ਜਿਸ ਦਾ ਉਦੇਸ਼ ਪਰਿਵਾਰ ਦਾ ਸੰਗਠਨ ਬਣਾਈ ਰੱਖਣਾ ਹੈ। ਵਿਆਹ ਦੇ ਮੌਕਿਆਂ ’ਤੇ ਵੀ ਪਿੱਤਰ ਪੂਜਾ ਕੀਤੀ ਜਾਂਦੀ ਹੈ। ਸਾਡੇ ਸਮਾਜ ’ਚ ਹਰ ਸਮਾਜਿਕ ਅਤੇ ਵਿਗਿਆਨਿਕ ਰਸਮ ਨੂੰ ਧਰਮ ਨਾਲ ਜੋੜ ਦਿੱਤਾ ਗਿਆ ਸੀ, ਤਾਂਕਿ ਰਵਾਇਤਾਂ ਚੱਲਦੀਆਂ ਰਹਿਣ। ਸਵਰਗੀ ਪਰਿਵਾਰਕ ਮੈਂਬਰਾਂ ਦੇ ਵਿਸ਼ੇ ’ਚ ਵਾਸਤੂ ਸ਼ਾਸਤਰ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਘਰ ’ਚ ਪੂਰਵਜਾਂ ਦੇ ਚਿੱਤਰ ਸਦਾ ਨੈਤ੍ਰਿਰਤਯ ਦਿਸ਼ਾ ’ਚ ਲਗਾਓ। ਅਜਿਹੇ ਚਿੱਤਰ ਦੇਵਤਿਆਂ ਦੇ ਚਿੱਤਰਾਂ ਨਾਲ ਨਾ ਸਜਾਓ। ਪੂਰਵਜ ਆਦਰਯੋਗ ਅਤੇ ਸ਼ਰਧਾ ਦੇ ਪ੍ਰਤੀਕ ਹਨ ਪਰ ਉਹ ਇਸ਼ਟ ਦੇਵ ਦੀ ਥਾਂ ਨਹੀਂ ਲੈ ਸਕਦੇ।
ਧਾਰਮਿਕ ਮਾਨਤਾਵਾਂ
ਹਿੰਦੂ ਧਰਮ ’ਚ ਮੌਤ ਤੋਂ ਬਾਅਦ ਸ਼ਰਾਧ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਜੇਕਰ ਕਿਸੇ ਮਨੁੱਖ ਦਾ ਵਿਧੀਪੂਰਵਕ ਸ਼ਰਾਧ ਅਤੇ ਤਰਪਣ ਨਾ ਕੀਤਾ ਜਾਵੇ ਤਾਂ ਉਸ ਨੂੰ ਇਸ ਲੋਕ ਤੋਂ ਮੁਕਤ ਨਹੀਂ ਮਿਲਦੀ। ਬ੍ਰਹਮਾ ਵੈਵਰਤ ਪੁਰਾਣ ਅਨੁਸਾਰ ਦੇਵਤਿਆਂ ਨੂੰ ਪ੍ਰਸੰਨ ਕਰਨ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਪਿੱਤਰਾਂ ਭਾਵ ਪੂਰਵਜਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਹਿੰਦੂ ਜੋਤਿਸ਼ ਅਨੁਸਾਰ ਪਿੱਤਰ ਦੋਸ਼ ਨੂੰ ਸਭ ਤੋਂ ਮੁਸ਼ਕਿਲ ਕੁੰਡਲੀ ਦੋਸ਼ਾਂ ’ਚੋਂ ਇਕ ਮੰਨਿਆ ਜਾਂਦਾ ਹੈ।
ਪਿੱਤਰਾਂ ਦੀ ਸ਼ਾਂਤੀ ਲਈ ਹਰ ਸਾਲ ਭਾਦੋਂਪਦ ਸ਼ੁਕਲ ਪੁੰਨਿਆ ਤੋਂ ਆਸ਼ਵਿਨ ਕ੍ਰਿਸ਼ਨ ਮੱਸਿਆ ਤਕ ਦੇ ਕਾਲ ਨੂੰ ਪਿੱਤਰ ਪੱਖ ਸ਼ਰਾਧ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਦੌਰਾਨ ਕੁਝ ਸਮੇਂ ਲਈ ਯਮਰਾਜ ਪਿੱਤਰਾਂ ਨੂੰ ਆਜ਼ਾਦ ਕਰ ਦਿੰਦੇ ਹਨ ਤਾਂਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਸ਼ਰਾਧ ਗ੍ਰਹਿਣ ਕਰ ਸਕਣ। ਬ੍ਰਹਮਾ ਪੁਰਾਣ ਅਨੁਸਾਰ ਜੋ ਵੀ ਵਸਤੂ ਉਚਿਤ ਕਾਲ ਜਾਂ ਥਾਂ ’ਤੇ ਪਿੱਤਰਾਂ ਦੇ ਨਾਂ ਸਹੀ ਵਿਧੀ ਦੁਆਰਾ ਬ੍ਰਾਹਮਣਾਂ ਨੂੰ ਸ਼ਰਧਾਪੂਰਵਕ ਦਿੱਤੀ ਜਾਵੇ, ਉਹ ਸ਼ਰਾਧ ਕਹਾਉਂਦੀ ਹੈ। ਸ਼ਰਾਧ ਰਾਹੀਂ ਪਿੱਤਰਾਂ ਦੀ ਤ੍ਰਿਪਤੀ ਲਈ ਭੋਜਨ ਪਹੁੰਚਾਇਆ ਜਾਂਦਾ ਹੈ। ਪਿੰਡ ਰੂਪ ਵਿਚ ਪਿੱਤਰਾਂ ਨੂੰ ਦਿੱਤਾ ਗਿਆ ਭੋਜਨ ਸ਼ਰਾਧ ਦਾ ਅਹਿਮ ਹਿੱਸਾ ਹੁੰਦਾ ਹੈ।
ਮੰਨਿਆ ਜਾਂਦਾ ਹੈ ਕਿ ਜੇਕਰ ਪਿਤਰ ਰੁੱਸ ਜਾਣ ਤਾਂ ਮਨੁੱਖ ਨੂੰ ਜੀਵਨ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੱਤਰਾਂ ਦੀ ਅਸ਼ਾਂਤੀ ਕਾਰਨ ਧਨ, ਹਾਨੀ ਅਤੇ ਸੰਤਾਨ ਪੱਖ ਤੋਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸੰਤਾਨਹੀਣਤਾ ਦੇ ਮਾਮਲਿਆਂ ’ਚ ਜੋਤਿਸ਼ੀ ਪਿੱਤਰ ਦੋਸ਼ ਜ਼ਰੂਰ ਦੇਖਦੇ ਹਨ। ਅਜਿਹੇ ਲੋਕਾਂ ਨੂੰ ਪਿੱਤਰ ਪੱਖ ਦੌਰਾਨ ਸ਼ਰਾਧ ਜ਼ਰੂਰ ਕਰਨਾ ਚਾਹੀਦਾ ਹੈ।
ਮਦਨ ਗੁਪਤਾ ਸਪਾਟੂ
ਇਸ ਖ਼ਾਸ ਵਿਧੀ ਨਾਲ ਕਰੋ ਸ਼ਨੀਦੇਵ ਜੀ ਦੀ ਮੂਰਤੀ ਦੇ ਦਰਸ਼ਨ, ਮਿਲੇਗਾ ਮਨਚਾਹਾ ਫ਼ਲ
NEXT STORY