ਨਵੀਂ ਦਿੱਲੀ (ਭਾਸ਼ਾ)- ਜੇਕਰ ਭਾਰਤੀ ਬਰਾਮਦ ’ਤੇ ਵਾਧੂ ਡਿਊਟੀ ਜਾਂ ਜੁਰਮਾਨਾ ਲਾਉਣ ਦੀਆਂ ਅਮਰੀਕੀ ਧਮਕੀਆਂ ਤੋਂ ਬਚਣ ਲਈ ਭਾਰਤ, ਰੂਸ ਤੋਂ ਕੱਚੇ ਤੇਲ ਦੀ ਦਰਾਮਦ ਬੰਦ ਕਰਦਾ ਹੈ, ਤਾਂ ਦੇਸ਼ ਦਾ ਸਾਲਾਨਾ ਤੇਲ ਦਰਾਮਦ ਬਿੱਲ 9-11 ਅਰਬ ਅਮਰੀਕੀ ਡਾਲਰ ਤੱਕ ਵੱਧ ਸਕਦਾ ਹੈ। ਵਿਸ਼ਲੇਸ਼ਕਾਂ ਨੇ ਇਹ ਅੰਦਾਜ਼ਾ ਲਾਇਆ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਫਰਵਰੀ 2022 ’ਚ ਰੂਸ ਦੇ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਮਾਸਕੋ ’ਤੇ ਪਾਬੰਦੀਆਂ ਲਾਈਆਂ ਸਨ। ਇਸ ਤੋਂ ਬਾਅਦ ਭਾਰਤ ਨੇ ਰੂਸ ਤੋਂ ਸਸਤਾ ਤੇਲ ਖਰੀਦ ਕੇ ਮਹੱਤਵਪੂਰਨ ਲਾਭ ਹਾਸਲ ਕੀਤਾ।
ਰੂਸ ਰੋਜ਼ਾਨਾ ਕੱਚੇ ਤੇਲ ਦਾ ਕਰੀਬ 9.5 ਮਿਲੀਅਨ ਬੈਰਲ ਉਤਪਾਦਨ ਕਰਦਾ ਹੈ। ਇਹ ਕੌਮਾਂਤਰੀ ਮੰਗ ਦਾ ਕਰੀਬ 10 ਫੀਸਦੀ ਹੈ। ਰੂਸ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਵੀ ਹੈ, ਜੋ ਲੱਗਭਗ 4.5 ਮਿਲੀਅਨ ਬੈਰਲ ਰੋਜ਼ਾਨਾ ਕੱਚਾ ਤੇਲ ਅਤੇ 2.3 ਮਿਲੀਅਨ ਬੈਰਲ ਰੋਜ਼ਾਨਾ ਰਿਫਾਈਂਡ ਉਤਪਾਦਾਂ ਦੀ ਬਰਾਮਦ ਕਰਦਾ ਹੈ। ਸਾਲ 2022 ’ਚ ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸੀ ਤੇਲ ਦੇ ਬਾਜ਼ਾਰ ਤੋਂ ਬਾਹਰ ਹੋਣ ਦਾ ਖਦਸ਼ਾ ਸੀ, ਜਿਸ ਨਾਲ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਧਣ ਦਾ ਖਦਸ਼ਾ ਪੈਦਾ ਹੋ ਗਿਆ। ਭਾਰਤ ਨੇ ਇਸ ਨੂੰ ਚੰਗਾ ਮੌਕਾ ਸਮਝਿਆ ਅਤੇ ਇਸ ਨੂੰ ਝਪਟ ਲਿਆ।
ਭਾਰਤ ਰੂਸ ਤੋਂ ਕੱਚੇ ਤੇਲ ਦੀ 35-40 ਫੀਸਦੀ ਕਰ ਰਿਹਾ ਦਰਾਮਦ
ਹੁਣ ਰੂਸ ਤੋਂ ਭਾਰਤ ਕੱਚੇ ਤੇਲ ਦੀ 35-40 ਫੀਸਦੀ ਦਰਾਮਦ ਕਰ ਰਿਹਾ ਹੈ। ਇਸ ਨਾਲ ਭਾਰਤ ਨੂੰ ਪ੍ਰਚੂਨ ਈਂਧਨ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਰੱਖਣ ਅਤੇ ਮਹਿੰਗਾਈ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। ਫਰਵਰੀ, 2022 ਦੇ ਸ਼ੁਰੂ ’ਚ ਭਾਰਤ ਦੀ ਕੱਚੇ ਤੇਲ ਦੀ ਦਰਾਮਦ ’ਚ ਰੂਸ ਦੀ ਹਿੱਸੇਦਾਰੀ ਸਿਰਫ 0.2 ਫੀਸਦੀ ਸੀ। ਯੂਰਪੀ ਬਾਜ਼ਾਰਾਂ ਦੇ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਨੂੰ ਸਮੁੰਦਰੀ ਬਰਾਮਦ ਵਧਣ ਲੱਗੀ। ਭਾਰਤ ਦੀ ਤੇਲ ਕੰਪਨੀਆਂ ਨੇ ਕੁੱਝ ਤੇਲ ਘਰੇਲੂ ਖਪਤ ਲਈ ਰਿਫਾਇਨ ਕਰਦੀਆਂ ਹਨ । ਬਾਕੀ ਨੂੰ ਡੀਜਲ ਅਤੇ ਹੋਰ ਉਤਪਾਦਾਂ ਦੇ ਰੂਪ ਵਿੱਚ ਨਿਰਿਆਤ ਕੀਤਾ । ਕੁੱਝ ਹਿੱਸਾ ਯੂਰੋਪ ਨੂੰ ਵੀ ਨਿਰਿਆਤ ਕੀਤਾ ਗਿਆ । ਇਸਤੋਂ ਭਾਰਤੀ ਤੇਲ ਕੰਪਨੀਆਂ ਨੂੰ ਮੁਨਾਫਾ ਹੋ ਰਿਹਾ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਯੂਕ੍ਰੇਨੀ ਡਰੋਨ ਹਮਲੇ ਨਾਲ ਰੂਸੀ ਤੇਲ ਡਿਪੂ 'ਤੇ ਲੱਗੀ ਭਿਆਨਕ ਅੱਗ
NEXT STORY