ਜਲੰਧਰ (ਵਰੁਣ)–ਐੱਨ. ਆਰ. ਆਈ. ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੇ ਵਿਕਾਸ ਸ਼ਰਮਾ ਉਰਫ਼ ਚੀਨੂੰ, ਉਸ ਦੇ ਬੇਟਿਆਂ ਅਤੇ ਹੋਰਨਾਂ ਮੁਲਜ਼ਮਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਚੀਨੂੰ, ਉਸ ਦੇ ਬੇਟਿਆਂ ਅਤੇ ਹੋਰਨਾਂ ਖ਼ਿਲਾਫ਼ ਥਾਣਾ ਐੱਨ. ਆਰ. ਆਈ. ਦੀ ਪੁਲਸ ਨੇ 2-2 ਕੇਸ ਦਰਜ ਕੀਤੇ ਸਨ, ਜਿਸ ਵਿਚ ਨਾਮਜ਼ਦ ਚੀਨੂੰ ਦੇ ਸਾਲੇ ਨੂੰ ਪੁਲਸ ਹਿਰਾਸਤ ਵਿਚ ਲੈ ਕੇ ਥਾਣੇ ਵੀ ਲੈ ਕੇ ਆਈ ਪਰ ਉਸ ਦੀ ਗ੍ਰਿਫ਼ਤਾਰੀ ਪਾਏ ਬਿਨਾਂ ਹੀ ਉਸ ਨੂੰ ਛੱਡ ਦਿੱਤਾ ਗਿਆ ਸੀ। ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਤਰਕ ਦਿੱਤਾ ਸੀ ਕਿ ਉਸ ਕੋਲੋਂ ਪੁੱਛਗਿੱਛ ਲਈ ਥਾਣੇ ਤਲਬ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
ਦਿੱਤੇ ਸਵਾ ਲੱਖ, ਰਸੀਦ ਬਣਾ ਲਈ 2 ਕਰੋੜ ਦੀ
ਪੁਲਸ ਜਿਥੇ ਚੀਨੂੰ ਦੇ ਸ਼ਹਿਰ ਵਿਚੋਂ ਫ਼ਰਾਰ ਹੋਣ ਦਾ ਦਾਅਵਾ ਕਰ ਰਹੀ ਹੈ ਤਾਂ ਦੂਜੇ ਪਾਸੇ ਸੂਤਰਾਂ ਨੇ ਦਾਅਵਾ ਕੀਤਾ ਕਿ ਚੀਨੂੰ ਸ਼ਹਿਰ ਵਿਚ ਹੀ ਸ਼ਰੇਆਮ ਘੁੰਮ ਰਿਹਾ ਹੈ। ਦਿਲਚਸਪ ਹੈ ਕਿ ਕੇਸ ਦਰਜ ਹੋਣ ਦੇ ਬਾਵਜੂਦ ਚੀਨੂੰ ਘਰ ਆ ਕੇ ਆਪਣਾ ਸਾਜ਼ੋ-ਸਾਮਾਨ ਲੈ ਕੇ ਲਗਜ਼ਰੀ ਕਾਰ ਵਿਚ ਸਵਾਰ ਹੋ ਕੇ ਨਿਕਲ ਗਿਆ ਸੀ। ਉਸ ਤੋਂ ਬਾਅਦ ਵੀ ਚੀਨੂੰ ਨੂੰ ਕਈ ਵਾਰ ਘਰ ਦੇ ਚੱਕਰ ਲਾਉਂਦਿਆਂ ਵੇਖਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਧਰਨੇ 'ਤੇ ਬੈਠੇ ਟਿੱਪਰ ਚਾਲਕ ਤੇ ਮਾਲਕਾਂ ਨੂੰ ਤੇਲ ਟੈਂਕਰ ਨੇ ਕੁਚਲਿਆ, ਪਿਆ ਚੀਕ-ਚਿਹਾੜਾ
ਸਾਬਕਾ ਅਕਾਲੀ ਆਗੂ ਦਾ ਨਜ਼ਦੀਕੀ ਹੋਣ ਦੇ ਬਾਵਜੂਦ ਵਿਕਾਸ ਸ਼ਰਮਾ ਉਰਫ਼ ਚੀਨੂੰ ਅਤੇ ਉਸ ਦੇ ਬੇਟਿਆਂ ’ਤੇ ਪੁਲਸ ਦੀ ਮਿਹਰਬਾਨੀ ਬਣੀ ਹੋਈ ਹੈ। ਦੱਸਣਯੋਗ ਹੈ ਕਿ ਜੀ. ਟੀ. ਬੀ. ਨਗਰ (ਹੁਣ ਅਮਰੀਕਾ) ਨਿਵਾਸੀ ਇੰਦਰਜੀਤ ਕੌਰ ਪਤਨੀ ਹਰਦੀਪ ਸਿੰਘ ਗੋਲਡੀ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਫੋਲੜੀਵਾਲ ਸਥਿਤ 8 ਮਰਲੇ ਤੋਂ ਵੱਧ ਜ਼ਮੀਨ ਦਾ ਸੌਦਾ ਵਿਕਾਸ ਸ਼ਰਮਾ ਅਤੇ ਉਸ ਦੇ ਬੇਟੇ ਕਾਰਤਿਕ ਸ਼ਰਮਾ ਨਾਲ 6 ਲੱਖ ਰੁਪਏ ਪ੍ਰਤੀ ਮਰਲਾ ਕੀਤਾ ਸੀ। ਉਨ੍ਹਾਂ ਪੇਸ਼ਗੀ ਰਕਮ 1.25 ਲੱਖ ਰੁਪਏ ਦਿੱਤੀ, ਜਦਕਿ ਬਾਕੀ ਦੀ ਰਕਮ ਰਜਿਸਟਰੀ ਦੇ ਸਮੇਂ ਅਦਾ ਕਰਨੀ ਸੀ। ਇਸੇ ਦੌਰਾਨ ਉਹ ਅਮਰੀਕਾ ਚਲੀ ਗਈ ਪਰ ਜਦੋਂ ਵਾਪਸ ਆਈ ਤਾਂ ਪਤਾ ਲੱਗਾ ਕਿ ਕਾਰਤਿਕ ਨੇ ਅਦਾਲਤ ਵਿਚ ਸਿਵਲ ਕੇਸ ਲਾਇਆ ਹੋਇਆ ਹੈ, ਜਿਸ ਵਿਚ ਉਸ ਨੇ ਕਥਿਤ ਤੌਰ ’ਤੇ 2 ਕਰੋੜ ਦੀ ਰਸੀਦ ਲਾਈ ਹੋਈ ਹੈ, ਜੋ ਰਕਮ ਕਦੀ ਉਸ ਨੂੰ ਮਿਲੀ ਹੀ ਨਹੀਂ। ਰਸੀਦ ’ਤੇ ਇੰਦਰਜੀਤ ਦੇ ਸਾਈਨ, ਅੰਗੂਠੇ ਦੇ ਨਿਸ਼ਾਨ ਦੇ ਨਾਲ-ਨਾਲ ਕਾਰਤਿਕ ਅਤੇ ਉਸ ਦੇ ਪਿਤਾ ਵਿਕਾਸ ਸ਼ਰਮਾ ਦੇ ਵੀ ਸਾਈਨ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਤੋਂ 7 ਤਾਰੀਖ਼ ਤੱਕ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ, ਹੋ ਗਈ ਵੱਡੀ ਭਵਿੱਖਬਾਣੀ
ਦੂਜੇ ਐੱਨ. ਆਰ.ਆਈ. ਦੀਆਂ ਵੀ ਬਣਾ ਦਿੱਤੀਆਂ ਨਕਲੀ ਰਸੀਦਾਂ
ਇਸੇ ਤਰ੍ਹਾਂ ਯੂ. ਕੇ. ਵਿਚ ਰਹਿੰਦੇ ਐੱਨ. ਆਰ. ਆਈ. ਪਰਮਜੀਤ ਸਿੰਘ ਠਾਕੁਰ ਪੁੱਤਰ ਮਹਿੰਦਰ ਸਿੰਘ (ਮੋਤਾ ਸਿੰਘ ਨਗਰ ਜਲੰਧਰ) ਨੇ ਵੀ ਦੋਸ਼ ਲਾਏ ਸਨ ਕਿ ਪੁਲਸ ਲਾਈਨ ਰੋਡ ’ਤੇ ਉਸ ਦੀ 35 ਮਰਲੇ ਜ਼ਮੀਨ ਨੂੰ ਖ਼ਰੀਦਣ ਲਈ ਵਿਕਾਸ ਸ਼ਰਮਾ ਉਰਫ ਚੀਨੂੰ ਪੁੱਤਰ ਤਿਲਕ ਰਾਜ ਨਿਵਾਸੀ ਚਹਾਰ ਬਾਗ ਨੇ ਸੰਪਰਕ ਕੀਤਾ। ਪ੍ਰਤੀ ਮਰਲਾ ਸੌਦਾ 23 ਲੱਖ 50 ਹਜ਼ਾਰ ਰੁਪਏ ਵਿਚ ਹੋਇਆ। 35 ਮਰਲੇ ਪਲਾਟ ਦੀ ਕੁੱਲ ਕੀਮਤ 8 ਕਰੋੜ 22 ਲੱਖ 50 ਹਜ਼ਾਰ ਰੁਪਏ ਬਣੀ, ਜਿਸ ਵਿਚੋਂ 50 ਲੱਖ ਰੁਪਏ ਦੇ ਕੇ ਵਿਕਾਸ ਸ਼ਰਮਾ ਉਰਫ਼ ਚੀਨੂੰ ਨੇ 20 ਫਰਵਰੀ 2024 ਨੂੰ ਇਕਰਾਰਨਾਮਾ ਸੌਦਾ ਕਰ ਲਿਆ। ਦੋਸ਼ ਹੈ ਕਿ ਵਿਕਾਸ ਸ਼ਰਮਾ ਸਮੇਤ ਉਸ ਦੇ ਦੋਵਾਂ ਬੇਟਿਆਂ ਕਾਰਤਿਕ ਅਤੇ ਵੰਸ਼ ਸ਼ਰਮਾ, ਸਾਲੇ ਸ਼ੈਲੇਂਦਰ ਸਿਆਲ ਪੁੱਤਰ ਸੰਗਤ ਰਾਏ ਨਿਵਾਸੀ ਕੋਟ ਮੁਹੱਲਾ ਬਸਤੀ ਸ਼ੇਖ ਅਤੇ ਅੰਮ੍ਰਿਤਸਰ ਦੇ ਸੰਤ ਚਾਨਣ ਸਿੰਘ ਕਾਲੋਨੀ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚ ਕੇ ਜਾਅਲੀ ਦਸਤਾਵੇਜ਼ ਤਿਆਰ ਕੀਤੇ।
ਦੋਸ਼ੀਆਂ ਨੇ ਇਕ ਹੋਰ ਇਕਰਾਰਨਾਮਾ ਸੌਦਾ 20 ਫਰਵਰੀ 2024 ਨੂੰ ਤਿਆਰ ਕਰ ਕੇ ਪ੍ਰਤੀ ਮਰਲਾ ਸੌਦਾ 15 ਲੱਖ 50 ਹਜ਼ਾਰ ਰੁਪਏ ਦਾ ਦਿਖਾਇਆ, ਜਿਸ ਨੂੰ ਰਜਿਸਟਰੀ ਕਰਵਾਉਣ ਲਈ ਵਰਤਿਆ ਗਿਆ। ਇਨ੍ਹਾਂ ਲੋਕਾਂ ਨੇ ਐੱਨ. ਆਰ. ਆਈ. ਪਰਮਜੀਤ ਸਿੰਘ ਨੂੰ ਵੱਖ-ਵੱਖ ਤਰੀਕਾਂ ਵਿਚ 4 ਕਰੋੜ 15 ਲੱਖ ਰੁਪਏ ਦੇਣ ਦੀਆਂ ਕਥਿਤ ਤੌਰ ’ਤੇ ਫਰਜ਼ੀ ਰਸੀਦਾਂ ਵੀ ਤਿਆਰ ਕੀਤੀਆਂ ਅਤੇ ਕੋਰਟ ਵਿਚ ਕੇਸ ਕਰ ਕੇ 7.72 ਕਰੋੜ 50 ਹਜ਼ਾਰ ਰੁਪਏ ਦਾ ਫਰਾਡ ਕੀਤਾ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਦਾਜ ਦੀ ਬਲੀ ਚੜ੍ਹੀ ਨਵ-ਵਿਆਹੀ ਕੁੜੀ, 7 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਇਨ੍ਹਾਂ ਲੋਕਾਂ ਖ਼ਿਲਾਫ਼ ਦਰਜ ਹੈ ਮਾਮਲਾ
ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਇੰਦਰਜੀਤ ਕੌਰ ਦੀ ਸ਼ਿਕਾਇਤ ’ਤੇ ਵਿਕਾਸ ਸ਼ਰਮਾ ਉਰਫ ਚੀਨੂੰ ਅਤੇ ਉਸ ਦੇ ਬੇਟੇ ਕਾਰਤਿਕ ਸ਼ਰਮਾ ਨਿਵਾਸੀ ਚਹਾਰ ਬਾਗ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਦੋਂ ਕਿ ਪਰਮਜੀਤ ਿਸੰਘ ਠਾਕੁਰ ਦੀ ਸ਼ਿਕਾਇਤ ’ਤੇ ਵਿਕਾਸ ਸ਼ਰਮਾ ਉਰਫ ਚੀਨੂੰ, ਦੋਵਾਂ ਬੇਟਿਆਂ ਕਾਰਤਿਕ ਤੇ ਵੰਸ਼ ਸ਼ਰਮਾ, ਸਾਲੇ ਸ਼ੈਲੇਂਦਰ ਸਿਆਲ ਪੁੱਤਰ ਸੰਗਤ ਰਾਏ ਨਿਵਾਸੀ ਕੋਟ ਮੁਹੱਲਾ ਬਸਤੀ ਸ਼ੇਖ ਅਤੇ ਅੰਮ੍ਰਿਤਸਰ ਦੇ ਸੰਤ ਚਾਨਣ ਸਿੰਘ ਕਾਲੋਨੀ ਦੇ ਰਹਿਣ ਵਾਲੇ ਤਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ।
ਜਾਨ ਬਚਾਉਣ ਲਈ ਖੁਦ ਪੈਸੇ ਵੰਡ ਰਿਹਾ ਚੀਨੂੰ
ਪਤਾ ਲੱਗਾ ਹੈ ਕਿ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੇ ਚੀਨੂੰ ਨੇ ਹੁਣ ਆਪਣੀ ਜਾਨ ਬਚਾਉਣ ਲਈ ਸੈਟਿੰਗ ਕਰਨ ਦਾ ਵੀ ਪ੍ਰਬੰਧ ਕਰ ਲਿਆ ਹੈ। ਸ਼ਹਿਰ ਦੇ 1-2 ਉਸ ਦੇ ਨਜ਼ਦੀਕੀ ਲੋਕ ਇਸ ਸੈਟਿੰਗ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਖਬਰ ਤਾਂ ਇਹ ਵੀ ਹੈ ਕਿ ਮਾਮਲਾ ਰਫਾ-ਦਫਾ ਕਰਵਾਉਣ ਲਈ ਵੀ ਚੀਨੂੰ ਨੇ ਲੱਖਾਂ ਵਿਚ ਡੀਲ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਡੀਲ ਅਜੇ ਤਕ ਤਾਂ ਕਾਮਯਾਬ ਨਹੀਂ ਹੋ ਰਹੀ। ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਵੀ ਉਹ ਕਈ ਤਰ੍ਹਾਂ ਦੀ ਸੈਟਿੰਗ ਕਰ ਰਿਹਾ ਹੈ ਪਰ ਮਾਣਯੋਗ ਅਦਾਲਤ ’ਤੇ ਸ਼ਿਕਾਇਤਕਰਤਾਵਾਂ ਦਾ ਭਰੋਸਾ ਕਾਇਮ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ
ਚੀਨੂੰ ਅਤੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਕੀਤੀ ਜਾ ਰਹੀ ਰੇਡ : ਏ. ਸੀ. ਪੀ. ਚੱਢਾ
ਇਸ ਸਬੰਧੀ ਜਦੋਂ ਏ. ਸੀ. ਪੀ. ਸਤਿੰਦਰ ਚੱਢਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਕ ਦਿਨ ਛੱਡ ਕੇ ਚੀਨੂੰ, ਉਸ ਦੇ ਬੇਟਿਆਂ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਘਰੋਂ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਜਿਥੋਂ ਵੀ ਇਨਪੁੱਟ ਆਉਂਦੇ ਹਨ, ਪੁਲਸ ਟੀਮਾਂ ਰੇਡ ਕਰ ਰਹੀਆਂ ਹਨ। ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਕਾਸ ਸ਼ਰਮਾ ਚੀਨੂੰ ਨੇ ਜ਼ਮਾਨਤ ਲਈ ਵੀ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ 5 ਅਗਸਤ ਨੂੰ ਹੋਵੇਗੀ।
ਇਹ ਵੀ ਪੜ੍ਹੋ: ਦੁਬਈ 'ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
ਭਾਜਪਾ ਆਗੂ ਨਾਲ ਝਗੜੇ ’ਚ ਅਦਾਲਤ ਨੂੰ ਗੁੰਮਰਾਹ ਕਰ ਚੁੱਕਿਐ ਵਿਕਾਸ ਸ਼ਰਮਾ
ਭਾਜਪਾ ਆਗੂ ਗੌਰਵ ਲੂਥਰਾ ਨਾਲ ਕਚਹਿਰੀ ਵਿਚ ਹੋਏ ਝਗੜੇ ਦੇ ਕੇਸ ਵਿਚ ਵਿਕਾਸ ਸ਼ਰਮਾ ਉਰਫ਼ ਚੀਨੂੰ ਮਾਣਯੋਗ ਅਦਾਲਤ ਨੂੰ ਗੁੰਮਰਾਹ ਕਰ ਚੁੱਕਾ ਹੈ। ਚੀਨੂੰ 2-2 ਕੇਸਾਂ ਵਿਚ ਫਰਾਰ ਸੀ, ਜਦਕਿ ਝਗੜੇ ਦੇ ਮਾਮਲੇ ਵਿਚ ਜਦੋਂ ਉਸ ਦੀ ਸੁਣਵਾਈ ਦੀ ਤਰੀਕ ਆਉਂਦੀ ਸੀ ਤਾਂ ਚੀਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਸ਼ ਨਹੀਂ ਹੁੰਦਾ ਸੀ ਪਰ ਹਾਲ ਹੀ ਵਿਚ ਹੋਈ ਸੁਣਵਾਈ ਵਿਚ ਗੌਰਵ ਲੂਥਰਾ ਦੇ ਵਕੀਲ ਨੇ ਅਦਾਲਤ ਨੂੰ ਸੱਚਾਈ ਤੋਂ ਜਾਣੂ ਕਰਵਾਇਆ ਕਿ ਚੀਨੂੰ ਵੱਲੋਂ ਪੇਸ਼ ਨਾ ਹੋਣ ਦੀਆਂ ਦਲੀਲਾਂ ਝੂਠੀਆਂ ਹਨ ਅਤੇ ਉਹ ਇਸ ਲਈ ਪੇਸ਼ ਨਹੀਂ ਹੋ ਰਿਹਾ ਕਿਉਂਕਿ ਉਹ ਐੱਨ. ਆਰ. ਆਈ. ਥਾਣੇ ਦੀ ਪੁਲਸ ਨੂੰ 2-2 ਕੇਸਾਂ ਵਿਚ ਲੋੜੀਂਦਾ ਹੈ। ਗੌਰਵ ਲੂਥਰਾ ਦੇ ਵਕੀਲ ਦੀਆਂ ਦਲੀਲਾਂ ਸੁਣ ਕੇ ਮਾਣਯੋਗ ਅਦਾਲਤ ਨੇ ਸਖ਼ਤ ਹੁਕਮ ਦਿੰਦੇ ਹੋਏ ਵਿਕਾਸ ਸ਼ਰਮਾ ਉਰਫ਼ ਚੀਨੂੰ ਨੂੰ 8 ਅਗਸਤ ਨੂੰ ਹਰ ਹਾਲਤ ਵਿਚ ਪੇਸ਼ ਹੋਣ ਦੇ ਹੁਕਮ ਸੁਣਾਏ ਸਨ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸਾਊਦੀ ਅਰਬ 'ਚ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਰ ਵਿਵਾਦਾਂ ’ਚ ਘਿਰਿਆ ਜਲੰਧਰ ਦਾ ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ, ਜਾਣੋ ਕਿਉਂ
NEXT STORY