ਜਲੰਧਰ - ਸਾਲ 2023 ਦਾ ਆਖ਼ਰੀ ਚੰਦਰ ਗ੍ਰਹਿਣ 28-29 ਅਕਤੂਬਰ ਦੀ ਰਾਤ ਨੂੰ ਸ਼ਰਦ ਪੂਰਨਮਾਸ਼ੀ ਵਾਲੇ ਦਿਨ ਦਿਖਾਈ ਦੇਵੇਗਾ। ਗ੍ਰਹਿਣ ਅੱਧੀ ਰਾਤ ਨੂੰ ਭਾਰਤ ਦੇ ਸਾਰੇ ਹਿੱਸਿਆਂ 'ਚ ਦਿਖਾਈ ਦੇਵੇਗਾ। ਇਸ ਦੇ ਇਲਾਵਾ ਇਹ ਚੰਦਰ ਗ੍ਰਹਿਣ ਪੱਛਮੀ ਪ੍ਰਸ਼ਾਂਤ ਮਹਾਸਾਗਰ, ਆਸਟ੍ਰੇਲੀਆ, ਏਸ਼ੀਆ, ਯੂਰਪ, ਅਫਰੀਕਾ, ਪੂਰਬੀ ਅਤੇ ਉੱਤਰ-ਪੂਰਬੀ ਅਮਰੀਕਾ, ਅਟਲਾਂਟਿਕ ਮਹਾਸਾਗਰ, ਹਿੰਦ ਮਹਾਸਾਗਰ ਅਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਖੇਤਰਾਂ 'ਚ ਦਿਖਾਈ ਦੇਵੇਗਾ। ਦੱਸ ਦੇਈਏ ਕਿ 29 ਅਕਤੂਬਰ ਨੂੰ ਚੰਦਰ ਗ੍ਰਹਿਣ ਰਾਤ 11 ਵੱਜ ਕੇ 32 ਮਿੰਟ ਤੋਂ ਲੈ ਕੇ 03 ਵੱਜ ਕੇ 36 ਮਿੰਟ ਤੱਕ ਰਹੇਗਾ।
ਇਹ ਵੀ ਪੜ੍ਹੋ : ਬੁਰਾ ਪ੍ਰਭਾਵ ਪਾਉਂਦੀਆਂ ਹਨ ਇਹ ਆਵਾਜ਼ਾਂ, ਤੁਰੰਤ ਨਾ ਬਦਲੀਆਂ ਤਾਂ ਨਕਾਰਾਤਮਕਤਾ ਨਾਲ ਭਰ ਜਾਵੇਗਾ ਘਰ
ਚੰਦਰ ਗ੍ਰਹਿਣ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ-
* ਚੰਦਰ ਗ੍ਰਹਿਣ ਦੌਰਾਨ ਤੁਲਸੀ ਦੇ ਪੌਦੇ ਨੂੰ ਨਾ ਛੂਹੋ।
* ਤੁਲਸੀ ਦੀ ਪੂਜਾ ਨਾ ਕਰੋ ਤੇ ਨਾ ਹੀ ਤੁਲਸੀ ਨੂੰ ਜਲ ਚੜ੍ਹਾਓ।
* ਚੰਦਰ ਗ੍ਰਹਿਣ ਦਾ ਸੂਤਕ ਸ਼ੁਰੂ ਹੋਣ ਤੋਂ ਪਹਿਲਾਂ ਤੁਲਸੀ ਦੀਆਂ ਪੱਤੀਆਂ ਤੋੜ ਕੇ ਰੱਖ ਲਓ ਅਤੇ ਉਨ੍ਹਾਂ ਨੂੰ ਭੋਜਨ 'ਚ ਪਾਓ।
* ਗ੍ਰਹਿਣ ਵਾਲੇ ਦਿਨ ਕਿਸੇ ਵੀ ਸ਼ੁੱਭ ਅਤੇ ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ।
* ਗ੍ਰਹਿਣ ਵਾਲੇ ਦਿਨ ਜ਼ਰੂਰਤਮੰਦਾਂ ਅਤੇ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪੈਸੇ, ਭੋਜਨ ਆਦਿ ਦਾਨ 'ਚ ਦਿਓ।
* ਚੰਦਰ ਗ੍ਰਹਿਣ ਦੇ ਦਿਨ ਪੂਜਾ ਕਰਨੀ ਚਾਹੀਦੀ ਹੈ। ਮੰਤਰਾਂ ਦਾ ਜਾਪ ਕਰੋ ਅਤੇ ਕੋਸ਼ਿਸ਼ ਕਰੋ ਕਿ ਆਪਣਾ ਜ਼ਿਆਦਾਤਰ ਸਮਾਂ ਚੁੱਪ ਰਹਿ ਕੇ ਗੁਜ਼ਾਰੋ।
* ਗ੍ਰਹਿਣ ਦੇ ਦੌਰਾਨ ਮੰਦਰ ਦੀਆਂ ਤਸਵੀਰਾਂ ਨੂੰ ਢੱਕ ਦਿਓ। ਸੂਤਕ ਕਾਲ 'ਚ ਮੰਦਰ ਨੂੰ ਵੀ ਢਕ ਦੇਣਾ ਚਾਹੀਦਾ ਹੈ। ਇਸ ਸਮੇਂ ਭਗਵਾਨ ਦੀ ਪੂਜਾ ਕਰਨਾ ਸ਼ੁੱਭ ਨਹੀਂ ਮੰਨਿਆ ਜਾਂਦਾ।
* ਇਸ ਸਮੇਂ ਭੋਜਨ ਬਣਾਉਣ ਅਤੇ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਗ੍ਰਹਿਣ ਸਮੇਂ ਭੋਜਨ ਬਣਾਉਣਾ ਅਤੇ ਖਾਣਾ ਸ਼ੁੱਭ ਨਹੀਂ ਮੰਨਿਆ ਜਾਂਦਾ।
* ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦਿਨ ਚੰਦਰਮਾ ਦੇਖਣ ਨਾਲ ਹੋਣ ਵਾਲੇ ਬੱਚੇ 'ਤੇ ਬੁਰਾ ਅਸਰ ਪੈਂਦਾ ਹੈ।
* ਗ੍ਰਹਿਣ ਸਮੇਂ ਗਰਭਵਤੀ ਔਰਤਾਂ ਨੂੰ ਘਰ 'ਚ ਹੀ ਰਹਿਣਾ ਚਾਹੀਦਾ ਹੈ।
* ਇਸ ਸਮੇਂ ਗਰਭਵਤੀ ਔਰਤਾਂ ਨੂੰ ਤਿੱਖੀਆਂ ਚੀਜ਼ਾਂ ਜਿਵੇਂ ਸੂਈ, ਚਾਕੂ ਆਦਿ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Vastu Tips : ਇਸ਼ਨਾਨ ਤੋਂ ਬਾਅਦ ਬਾਥਰੂਮ 'ਚ ਕਦੀ ਨਾ ਰੱਖੋ ਖਾਲੀ ਬਾਲਟੀ, ਨਹੀਂ ਤਾਂ ਹੋ ਸਕਦੈ ਭਾਰੀ ਨੁਕਸਾਨ
NEXT STORY