ਨਵੀਂ ਦਿੱਲੀ- ਤਣਾਅ ਭਰੀ ਜ਼ਿੰਦਗੀ 'ਚ ਅੱਜ ਕੱਲ੍ਹ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੈ। ਜਦਕਿ ਰੋਜ਼ਾਨਾ ਚੰਗੀ ਨੀਂਦ ਲਿਆਉਣ ਨਾਲ ਮਨ-ਦਿਮਾਗ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਨੀਂਦ ਪੂਰੀ ਨਾ ਹੋਣਾ ਅਤੇ ਅਨਿੰਦਰਾ ਦੀ ਸਮੱਸਿਆ ਦੇ ਚੱਲਦੇ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਣਕਾਰਾਂ ਮੁਤਾਬਕ ਨੀਂਦ ਪੂਰੀ ਨਾ ਹੋਣ ਕਾਰਨ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਨਕਾਰਾਤਮਕ ਅਸਰ ਪੈਂਦਾ ਹੈ। ਇਥੇ ਤੱਕ ਕਿ ਕਈ ਲੋਕ ਇਸ ਦੀ ਵਜ੍ਹਾ ਨਾਲ ਨੀਂਦ ਦੀ ਦਵਾਈ ਲੈ ਕੇ ਸੌਂਦੇ ਹਨ। ਜਦਕਿ ਕਈ ਵਾਰ ਨੀਂਦ ਨਾ ਆਉਣ ਕਾਰਨ ਤਣਾਅ ਹੀ ਨਹੀਂ ਸਗੋਂ ਵਾਸਤੂ ਦੋਸ਼ ਵੀ ਹੋ ਸਕਦੇ ਹਨ। ਵਾਸਤੂ ਸ਼ਾਸਤਰ ਮੁਤਾਬਕ ਚੰਗੀ ਨੀਂਦ ਲਈ ਕਈ ਤਰ੍ਹਾਂ ਦੇ ਉਪਾਅ ਦੱਸੇ ਗਏ ਹਨ। ਇਨ੍ਹਾਂ ਨਿਯਮਾਂ ਦਾ ਪਾਲਨ ਕਰਨ ਨਾਲ ਨੀਂਦ 'ਚ ਆ ਰਹੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ ਤਾਂ ਚੱਲੋ ਅੱਜ ਜਾਣਦੇ ਹਨ ਕਿ ਚੰਗੀ ਨੀਂਦ ਲਈ ਵਾਸਤੂ ਦੇ ਕੁਝ ਕਾਰਗਰ ਉਪਾਵਾਂ ਦੇ ਬਾਰੇ 'ਚ...
ਬੈੱਡਰੂਮ 'ਚ ਨਾ ਰੱਖੋ ਇਹ ਚੀਜ਼ਾਂ
ਬੈੱਡਰੂਮ 'ਚ ਸ਼ੀਸ਼ਾ ਨਾ ਲਗਾਓ। ਵਾਸਤੂ ਅਨੁਸਾਰ ਬੈੱਡਰੂਮ 'ਚ ਸ਼ੀਸ਼ਾ ਲਗਾਉਣ ਨਾਲ ਨੀਂਦ 'ਚ ਰੁਕਾਵਟ ਆਉਂਦੀ ਹੈ। ਜੇਕਰ ਬੈੱਡਰੂਮ 'ਚ ਸ਼ੀਸ਼ਾ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਉਸ ਨੂੰ ਕਿਸੇ ਕੱਪੜੇ ਨਾਲ ਢੱਕ ਦਿਓ। ਇਸ ਤੋਂ ਇਲਾਵਾ ਬੈੱਡਰੂਮ 'ਚ ਕਦੇ ਵੀ ਝਾੜੂ ਨਹੀਂ ਰੱਖਣਾ ਚਾਹੀਦੈ।
ਇਲੈਕਟ੍ਰੋਨਿਕ ਸਮਾਨ
ਕਈ ਲੋਕ ਆਪਣੇ ਬੈੱਡਰੂਮ 'ਚ ਇਲੈਕਟ੍ਰੋਨਿਕਸ ਸਮਾਨ ਜਿਵੇਂ-ਟੀ.ਵੀ. ਜਾਂ ਕੰਪਿਊਟਰ ਰੱਖਦੇ ਹਨ। ਜਦੋਂਕਿ ਵਾਸਤੂ 'ਚ ਇਨ੍ਹਾਂ ਨੂੰ ਸਹੀ ਨਹੀਂ ਮੰਨਿਆ ਗਿਆ ਹੈ। ਅਜਿਹੇ 'ਚ ਭੁੱਲ ਕੇ ਵੀ ਇਨ੍ਹਾਂ ਚੀਜ਼ਾਂ ਨੂੰ ਆਪਣੇ ਬੈੱਡਰੂਮ 'ਚ ਨਾ ਰੱਖੋ, ਕਿਉਂਕਿ ਅਜਿਹਾ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਵਧਣ ਲੱਗਦੀ ਹੈ।
ਬੈੱਡ ਦੀ ਦਿਸ਼ਾ ਹੋਵੇ ਸਹੀ
ਆਪਣੇ ਕਮਰੇ 'ਚ ਬੈੱਡ ਦਾ ਧਿਆਨ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਬੈੱਡਰੂਮ 'ਚ ਕਦੇ ਵੀ ਬਿਸਤਰ ਉੱਤਰ-ਪੂਰਬ ਦਿਸ਼ਾ 'ਚ ਨਹੀਂ ਹੋਣਾ ਚਾਹੀਦਾ। ਅਜਿਹਾ ਹੋਣ ਨਾਲ ਨੀਂਦ 'ਚ ਰੁਕਾਵਟ ਆ ਸਕਦੀ ਹੈ ਅਤੇ ਤੁਸੀਂ ਠੀਕ ਤਰ੍ਹਾਂ ਸੌ ਨਹੀਂ ਸਕਦੇ ਹੋ।
ਬੈੱਡ 'ਤੇ ਬੈਠ ਕੇ ਖਾਣਾ ਨਾ ਖਾਓ
ਵਾਸਤੂ ਸ਼ਾਸਤਰ ਦੀ ਮੰਨੀਏ ਤਾਂ ਬਿਸਤਰੇ 'ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਨੀਂਦ 'ਚ ਖਲਲ ਪੈਂਦਾ ਹੈ ਅਤੇ ਨੀਂਦ ਨਹੀਂ ਆਉਂਦੀ। ਉਧਰ ਘਰ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਭੋਜਨ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਮਨ 'ਚ ਸ਼ਾਂਤੀ ਰਹਿੰਦੀ ਹੈ। ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ, ਜਿਸ ਨਾਲ ਨੀਂਦ ਚੰਗੀ ਆਉਂਦੀ ਹੈ।
ਘਿਓ ਦਾ ਜਗਾਓ ਦੀਵਾ
ਜੇਕਰ ਨੀਂਦ ਵਾਰ-ਵਾਰ ਟੁੱਟਦੀ ਹੈ ਤਾਂ ਰਾਤ ਨੂੰ ਸੌਂਦੇ ਸਮੇਂ ਬੈੱਡਰੂਮ 'ਚ ਦੇਸੀ ਘਿਓ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ।
ਗਣੇਸ਼ ਚਤੁਰਥੀ: ਘਰ ਦੀ ਇਸ ਦਿਸ਼ਾ ’ਚ ਰੱਖੋ ਸ਼੍ਰੀ ਗਣੇਸ਼ ਜੀ ਦੀ ਮੂਰਤੀ, ਕਾਰੋਬਾਰ ’ਚ ਹੋਵੇਗੀ ਤਰੱਕੀ
NEXT STORY