ਜਲੰਧਰ(ਬਿਊਰੋ) - ਹਰੇਕ ਜਨਾਨੀ ਦੀ ਇਹ ਇੱਛਾ ਹੁੰਦੀ ਹੈ ਕਿ ਅਸ਼ਟ ਲਕਸ਼ਮੀ ਮਾਤਾ ਜੀ ਹਮੇਸ਼ਾ ਉਸ ਦੇ ਘਰ 'ਚ ਵਾਸ ਕਰਨ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਕਈ ਵਾਰ ਸੋਚਦੀ ਹੈ। ਕਈ ਵਾਰ ਹਾਲਾਤ ਅਜਿਹੇ ਹੋ ਜਾਂਦੇ ਹਨ ਕਿ ਦੋ ਵਕਤ ਦੀ ਰੋਟੀ ਚਲਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜੋਤਿਸ਼ੀ ਵਿਦਵਾਨ ਮੁਤਾਬਕ ਇਕ ਅਜਿਹਾ ਉਪਾਅ ਹੈ ਜੇ ਕੋਈ ਔਰਤ ਆਪਣੇ ਪਤੀ ਤੋਂ ਛੁਪਾ ਕੇ ਸਿਰਫ ਮੰਗਲਵਾਰ ਨੂੰ ਸਿਰਫ ਇਹ ਉਪਾਅ ਕਰੇ ਤਾਂ ਉਸ ਦੇ ਵਾਰੇ-ਨਿਆਰੇ ਹੋ ਜਾਣਗੇ। ਕਾਰੋਬਾਰ 'ਚ ਤਰੱਕੀ ਹੋਣ ਲੱਗੇਗੀ ਨੌਕਰੀ 'ਚ ਮਨਚਾਹਿਆ ਪ੍ਰੋਮੋਸ਼ਨ ਮਿਲੇਗਾ।
ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ
. ਸਵੇਰ ਦੇ ਸਮੇਂ ਜਦੋਂ ਘਰ ਦੀ ਲਕਸ਼ਮੀ ਜਮੀਨ 'ਤੇ ਪਹਿਲਾ ਪੈਰ ਰੱਖਦੀ ਹੈ ਤਾਂ ਕਲਪਨਾ ਕਰੋ ਕਿ ਅਸ਼ਟ ਲਕਸ਼ਮੀ ਅਤੇ ਹਨੂਮਾਨ ਜੀ ਉਸ ਨਾਲ ਹਨ।
. ਸ਼ੁੱਧ ਹੋ ਕੇ ਪਿੱਪਲ ਦੇ ਰੁੱਖ 'ਤੇ ਜਲ ਅਰਪਿਤ ਕਰੋ, ਫਿਰ 3 ਸਾਬੂਤ ਪੱਤੇ ਤੋੜ ਕੇ ਘਰ ਦੇ ਮੰਦਰ 'ਚ ਹਨੂਮਾਨ ਜੀ ਦੇ ਸਾਹਮਣੇ ਰੱਖੋ। ਹਰ ਪੱਤੇ ਦੇ ਉੱਪਰ ਇਕ-ਇਕ ਸਿੱਕਾ ਤੇ ਚੌਲਾਂ ਦਾ ਇਕ-ਇਕ ਦਾਨਾ ਰੱਖੋ। ਨਾਲ ਹੀ ਕੁਮਕੁਮ, ਹਲਦੀ ਅਤੇ ਅਬੀਰ ਨਾਲ ਪੂਰਨ ਕਰਦੇ ਜਾਓ। ਗੁਲਾਬ ਦੀ ਸੁਗੰਧ ਵਾਲੀਆਂ 5 ਅਗਰਬੱਤੀਆਂ ਲਗਾਓ। ਅੰਤ 'ਚ ਹਨੂਮਾਨ ਜੀ ਦੀ ਆਰਤੀ ਕਰੋ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
. ਸ਼ਾਮ ਨੂੰ ਦੁਬਾਰਾ ਪਵਨ ਪੁੱਤਰ ਦੇ ਸਾਹਮਣੇ ਦੀਵਾ ਜਗਾਓ ਅਤੇ ਆਰਤੀ ਕਰੋ। ਫਿਰ ਪੱਤਿਆਂ ਨੂੰ ਉੱਪਰ ਰੱਖੋ ਅਤੇ ਚੌਲਾਂ ਦੇ ਤਿੰਨ ਦਾਣਿਆਂ ਨੂੰ ਚੁੱਕ ਕੇ ਪਤੀ ਦੇ ਪਰਸ 'ਚ ਰੱਖ ਦਿਓ। ਧਿਆਨ ਰੱਖੋ ਕਿ ਮੰਗਲਾਵਰ ਨੂੰ ਪਤੀ ਨਾਲ ਇਸ ਬਾਰੇ ਕੋਈ ਗੱਲ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਇਸ ਸੰਬੰਧ 'ਚ ਕੁਝ ਵੀ ਪਤਾ ਲੱਗਣਾ ਚਾਹੀਦਾ ਹੈ।
. ਬੁੱਧਵਾਰ ਦੀ ਸਵੇਰ ਉਨ੍ਹਾਂ ਨੂੰ ਮੰਗਲਵਾਰ ਨੂੰ ਕੀਤੇ ਗਏ ਪੂਜਨ ਬਾਰੇ ਦੱਸ ਦਿਓ। ਹਮੇਸ਼ਾ ਉਨ੍ਹਾਂ ਨੂੰ ਇਹ ਤਿੰਨ ਚੌਲਾਂ ਦੇ ਦਾਣੇ ਪਰਸ 'ਚ ਰੱਖਣ ਲਈ ਕਹੋ। ਇਸ ਤਰ੍ਹਾਂ ਕਰਨ ਨਾਲ ਘਰ ਦੇ ਮੁਖੀ ਦੀ ਤਰੱਕੀ 'ਚ ਵਾਧਾ ਹੋਵੇਗਾ। ਤੁਹਾਡੀ ਕਿਸਮਤ ਖੁਲ੍ਹੇਗੀ ਅਤੇ ਜੀਵਨ 'ਚ ਸਫਲਤਾ ਆਉਣੀ ਸ਼ੁਰੂ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
NEXT STORY