ਨਵੀਂ ਦਿੱਲੀ - ਵਾਸਤੂ ਸ਼ਾਸਤਰ ਮੁਤਾਬਕ ਘਰ ਵਿੱਚ ਰੱਖੀ ਹਰ ਚੀਜ਼ ਦਾ ਪਰਿਵਾਰ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਚਾਹੇ ਉਹ ਫਰਨੀਚਰ ਹੋਵੇ, ਘੜੀ ਹੋਵੇ ਜਾਂ ਕੰਧ 'ਤੇ ਲੱਗੀ ਹੋਈ ਤਸਵੀਰ ਹੀ ਕਿਉਂ ਨਾ ਹੋਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਬਣਾਈ ਰੱਖਦੀਆਂ ਹਨ। ਇਸ ਦੇ ਨਾਲ ਹੀ ਇਹ ਚੀਜ਼ਾਂ ਘਰ 'ਚ ਸਿਹਤ ਸਮੱਸਿਆਵਾਂ, ਖ਼ੁਸ਼ੀਆਂ ਨੂੰ ਦੂਰ ਕਰਨ ਦਾ ਕੰਮ, ਕਲੇਸ਼, ਆਰਥਿਕ ਸੰਕਟ, ਪੈਸੇ ਦੀ ਘਾਟ ਵੀ ਲਿਆ ਸਕਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਵਾਸਤੂ 'ਚ ਵਿਸ਼ਵਾਸ ਰੱਖਦੇ ਹੋ ਤਾਂ ਅੱਜ ਹੀ ਹੇਠ ਲਿਖਿਆ ਚੀਜ਼ਾਂ ਨੂੰ ਘਰ 'ਚੋਂ ਬਾਹਰ ਕੱਢ ਦਿਓ....
ਡੁੱਬਦੇ ਸੂਰਜ ਦੀ ਤਸਵੀਰ
ਡੁੱਬਦੇ ਸੂਰਜ ਦੀ ਤਸਵੀਰ ਕਦੇ ਵੀ ਘਰ ਵਿੱਚ ਨਾ ਰੱਖੋ ਅਤੇ ਨਾ ਹੀ ਇਸ ਨੂੰ ਕਿਸੇ ਕੰਧ 'ਤੇ ਲਗਾਓ। ਅਜਿਹੀ ਤਸਵੀਰ ਘਰ 'ਚ ਨਕਾਰਾਤਮਕਤਾ ਫੈਲਾਉਂਦੀ ਹੈ। ਕਿਹਾ ਜਾਂਦਾ ਹੈ ਕਿ ਡੁੱਬਦਾ ਸੂਰਜ ਤਰੱਕੀ ਨੂੰ ਰੋਕਦਾ ਹੈ। ਇਸ ਦੀ ਬਜਾਏ ਘਰ 'ਚ ਚੜ੍ਹਦੇ ਸੂਰਜ ਦੀ ਤਸਵੀਰ ਰੱਖੋ। ਇਸ ਨਾਲ ਘਰ 'ਚ ਸਕਾਰਾਤਮਕਤਾ ਆਵੇਗੀ।
ਨਟਰਾਜ ਦੀ ਮੂਰਤੀ ਜਾਂ ਫੋਟੋ
ਨਟਰਾਜ ਭਗਵਾਨ ਸ਼ਿਵ ਦਾ ਅਵਤਾਰ ਹੈ ਪਰ ਅਜਿਹੀ ਮੂਰਤੀ ਘਰ 'ਚ ਨਹੀਂ ਰੱਖਣੀ ਚਾਹੀਦੀ। ਦਰਅਸਲ, ਜਦੋਂ ਭਗਵਾਨ ਸ਼ਿਵ ਨਾਰਾਜ਼ ਹੁੰਦੇ ਸਨ ਤਾਂ ਉਹ ਨਟਰਾਜ ਦਾ ਰੂਪ ਧਾਰਨ ਕਰਦੇ ਸਨ। ਅਜਿਹੀ ਸਥਿਤੀ ਵਿੱਚ ਇਹ ਮੂਰਤੀ ਗੁੱਸੇ ਨੂੰ ਦਰਸਾਉਂਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਅਜਿਹੀ ਮੂਰਤੀ ਘਰ ਵਿੱਚ ਰੱਖਣ ਨਾਲ ਸ਼ਾਂਤੀ ਭੰਗ ਹੁੰਦੀ ਹੈ।
ਜੰਗ ਦੀਆਂ ਤਸਵੀਰਾਂ
ਘਰ ਵਿੱਚ ਕਦੇ ਵੀ ਯੁੱਧ ਦੀਆਂ ਤਸਵੀਰਾਂ ਨਾ ਲਗਾਓ। ਇਸ ਕਾਰਨ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ ਵਿਚ ਲੜਾਈ-ਝਗੜੇ ਹੁੰਦੇ ਹਨ। ਵਿਆਹੁਤਾ ਜੋੜੇ ਆਪਣੇ ਬੈੱਡਰੂਮ ਵਿੱਚ ਅਜਿਹੀਆਂ ਤਸਵੀਰਾਂ ਬਿਲਕੁਲ ਵੀ ਨਾ ਲਗਾਉਣ।
ਕੰਢੇਦਾਰ ਫੁੱਲ
ਘਰ ਵਿੱਚ ਕਦੇ ਵੀ ਕੰਢੇਦਾਰ ਫੁੱਲ ਜਾਂ ਪੌਦੇ ਨਾ ਲਗਾਓ। ਲੋਕ ਅਕਸਰ ਆਪਣੇ ਘਰਾਂ ਵਿੱਚ ਕੈਕਟਸ ਦਾ ਪੌਦਾ ਲਗਾਉਂਦੇ ਹਨ। ਵਾਸਤੂ ਅਨੁਸਾਰ ਅਜਿਹੇ ਪੌਦੇ ਘਰ ਵਿੱਚ ਨਕਾਰਾਤਮਕ ਊਰਜਾ ਵਧਾਉਂਦੇ ਹਨ।
ਤਾਜਮਹਿਲ ਦੀ ਮੂਰਤੀ ਜਾਂ ਫੋਟੋ
ਆਪਣੇ ਘਰ ਤਾਜਮਹਿਲ ਦੀ ਮੂਰਤੀ ਕਦੇ ਵੀ ਨਾ ਲਗਾਓ। ਅਜਿਹਾ ਕਰਨ ਨਾਲ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਇਸ ਦੇ ਨਾਲ ਦੀ ਵਿਆਹੁਤਾ ਜੋੜੇ ਨੂੰ ਆਪਣੇ ਬੈੱਡਰੂਮ ਵਿਚ ਇਸ ਦੀ ਤਸਵੀਰ ਵੀ ਨਹੀਂ ਲਗਾਉਣੀ ਚਾਹੀਦੀ।
ਟੁੱਟਿਆ ਹੋਇਆ ਫ਼ਰਨੀਚਰ
ਘਰ ਵਿਚ ਵਰਤੋਂ ਲਈ ਰੱਖਿਆ ਹੋਇਆ ਫਰਨੀਚਰ ਸਹੀ ਹਾਲਤ ਵਿਚ ਹੋਣਾ ਚਾਹੀਦਾ ਹੈ। ਘਰ ਵਿੱਚ ਟੁੱਟਿਆ ਹੋਇਆ ਫ਼ਰਨੀਚਰ ਵਾਸਤੂ ਦੋਸ਼ ਦਾ ਕਾਰਨ ਬਣ ਸਕਦਾ ਹੈ। ਇਸ ਦੇ ਨਾਲ ਹੀ ਇਸ ਕਾਰਨ ਤੁਹਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
Karva Chauth 2023: ਕਰਵਾਚੌਥ ਦੇ ਵਰਤ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
NEXT STORY