ਨਵੀਂ ਦਿੱਲੀ - ਹਿੰਦੂ ਧਰਮ ਵਿਚ ਕੁਝ ਕੰਮ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਨੂੰ ਭੁੱਲ ਕੇ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ 'ਚ ਨਹੀਂ ਕਰਨੇ ਚਾਹੀਦੇ। ਇਨ੍ਹਾਂ ਨੂੰ ਕਰਨ ਨਾਲ ਧਨ ਅਤੇ ਤਰੱਕੀ ਦੋਵਾਂ ਦਾ ਨਾਸ਼ ਹੁੰਦਾ ਹੈ। ਵਾਸਤੂ ਦੇ ਦ੍ਰਿਸ਼ਟੀਕੋਣ ਨਾਲ ਵੀ ਇਹ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ।
ਇਹ ਵੀ ਪੜ੍ਹੋ : ਘਰ 'ਚ ਇਨ੍ਹਾਂ ਸਥਾਨਾਂ 'ਤੇ ਠਾਕੁਰ ਜੀ ਦੀ ਬੰਸਰੀ ਰੱਖਣ ਨਾਲ ਬਦਲ ਜਾਵੇਗੀ ਕਿਸਮਤ , ਬਣਨ ਲੱਗ ਜਾਣਗੇ ਵਿਗੜੇ ਕੰਮ
ਜਾਣੋ ਕਿਹੜੇ ਕੰਮ ਹੁੰਦੇ ਨੇ ਅਜਿਹੇ : —
1. ਹਿੰਦੂ ਧਰਮ ਵਿਚ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਸ ਦੇ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ ਕਦੇ ਵੀ ਤੁਲਸੀ ਦੇ ਪੱਤਿਆਂ ਨੂੰ ਸ਼ਾਮ ਦੇ ਸਮੇਂ ਨਾ ਤੋੜੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਪੂਜਾ ਲਈ ਸਵੇਰੇ ਹੀ ਪੱਤੇ ਤੋੜ ਕੇ ਰੱਖ ਲਓ। ਸ਼ਾਮ ਦੇ ਸਮੇਂ ਤੁਲਸੀ ਦੇ ਪੱਤੇ ਤੋੜਨ ਨਾਲ ਆਰਥਿਕ ਹਾਲਤ ਕਮਜ਼ੋਰ ਹੋਣ ਲੱਗਦੀ ਹੈ।
2. ਕੁਝ ਲੋਕ ਸ਼ਾਮ ਸਮੇਂ ਘਰ ਦੀ ਸਾਫ-ਸਫਾਈ ਕਰਦੇ ਹਨ, ਜੋ ਸ਼ਾਸਤਰਾਂ ਅਨੁਸਾਰ ਠੀਕ ਨਹੀਂ ਹੁੰਦੀ। ਇਸ ਲਈ ਸ਼ਾਮ ਨੂੰ ਭੁੱਲ ਕੇ ਵੀ ਘਰ ਦਾ ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ। ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਘਰ ਦੀ ਸਾਰੀ ਸਕਾਰਾਤਮਕ ਊਰਜਾ ਬਾਹਰ ਚੱਲੀ ਜਾਂਦੀ। ਨਾਲ ਹੀ ਘਰ ਵਿਚ ਗਰੀਬੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਮੋਰ ਦੇ ਖੰਭ ਖੋਲ੍ਹਣਗੇ ਬੰਦ ਕਿਸਮਤ ਦੇ ਤਾਲੇ, ਘਰ ਦਾ ਕਲੇਸ਼ ਤੇ ਵਾਸਤੂ ਦੋਸ਼ ਵੀ ਹੋਣਗੇ ਦੂਰ
3. ਘਰ 'ਚ ਝਾੜੂ ਲਗਾਉਣ ਤੋਂ ਬਾਅਦ ਹੀ ਪੂਜਾ ਅਤੇ ਨਾਸ਼ਤਾ ਕਰਨਾ ਚਾਹੀਦਾ ਹੈ। ਘਰ 'ਚ ਝਾੜੂ ਲਗਾ ਦੇਣ ਨਾਲ ਨਕਾਰਾਤਮਕ ਊਰਜਾ ਘਰ ਤੋਂ ਬਾਹਰ ਚਲੀ ਜਾਂਦੀ ਹੈ।
4. ਸ਼ਾਸਤਰਾਂ ਵਿਚ ਸਵੇਰੇ ਅਤੇ ਸ਼ਾਮ ਦਾ ਸਮਾਂ ਪੂਜਾ ਕਰਨ ਦਾ ਹੈ। ਜੋ ਲੋਕ ਇਸ ਸਮੇਂ ਸੌਂਦੇ ਹਨ, ਉਨ੍ਹਾਂ 'ਤੇ ਭਗਵਾਨ ਦੀ ਕ੍ਰਿਪਾ ਨਹੀਂ ਹੁੰਦੀ ਹੈ ਪਰ ਬੀਮਾਰ ਲੋਕ ਅਤੇ ਬੱਚੇ ਇਸ ਨਿਯਮ ਤੋਂ ਬਾਹਰ ਹੁੰਦੇ ਹਨ।
5. ਜੋਤਿਸ਼ ਅਨੁਸਾਰ ਧਨ ਨਾਲ ਸਬੰਧਿਤ ਕੋਈ ਵੀ ਕੰਮ ਕਰਨਾ ਹੋਵੇ ਤਾਂ ਸੋਮਵਾਰ ਜਾਂ ਬੁੱਧਵਾਰ ਨੂੰ ਕਰੋ। ਇਨ੍ਹਾਂ ਦਿਨਾਂ ਵਿਚ ਕੀਤਾ ਗਿਆ ਧਨ ਦਾ ਲੈਣ-ਦੇਣ ਫਾਇਦੇਮੰਦ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਕਰਜ਼ਾ ਹੌਲੀ-ਹੌਲੀ ਖਤਮ ਹੋਣ ਲੱਗਦਾ ਹੈ।
6. ਲਕਸ਼ਮੀ ਮਾਤਾ ਨੂੰ ਖੁਸ਼ ਕਰਨ ਲਈ ਵਿਆਹੁਤਾ ਔਰਤਾਂ ਨੂੰ ਵੀਰਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਸ ਦਿਨ ਕਿਸੇ ਗਰੀਬ ਮਹਿਲਾ ਨੂੰ ਸੁਹਾਗ ਦੀ ਸਮੱਗਰੀ ਦਾਨ ਦੇਣ ਨਾਲ ਭਗਵਾਨ ਵਿਸ਼ਣੂ ਅਤੇ ਮਾਤਾ ਲਕਸ਼ਮੀ ਦੀ ਕ੍ਰਿਪਾ ਪ੍ਰਾਪਤ ਹੁੰਦੀ ਹੈ। ਅਜਿਹਾ ਕਰਨ ਨਾਲ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਹੌਲੀ-ਹੌਲੀ ਖਤਮ ਹੋਣ ਲੱਗਦੀਆਂ ਹਨ।
7. ਅੱਜਕਲ ਕੰਮ 'ਚ ਬਿਜ਼ੀ ਹੋਣ ਕਾਰਨ ਲੋਕਾਂ ਕੋਲ ਆਰਾਮ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਇਸ ਦੇ ਚੱਲਦੇ ਜੇਕਰ ਕੁਝ ਲੋਕਾਂ ਨੂੰ ਸ਼ਾਮ ਦੇ ਸਮੇਂ ਸਮਾਂ ਮਿਲਦਾ ਹੈ ਤਾਂ ਉਹ ਸੋਂ ਜਾਂਦੇ ਹਨ ਪਰ ਸ਼ਾਮ ਨੂੰ ਸੋਂਣਾ ਨਹੀਂ ਚਾਹੀਦਾ। ਕਹਿੰਦੇ ਹਨ ਇਹ ਕਿਸੇ ਪਾਪ ਤੋਂ ਘੱਟ ਨਹੀਂ ਹੁੰਦਾ।
ਇਹ ਵੀ ਪੜ੍ਹੋ : Vastu Tips : ਖਾਣਾ ਖਾਣ ਤੋਂ ਬਾਅਦ ਕਦੇ ਵੀ ਨਾ ਕਰੋ ਇਹ ਕੰਮ ਨਹੀਂ ਤਾਂ ਮਾਂ ਅੰਨਪੂਰਨਾ ਹੋ ਜਾਂਦੀ ਹੈ ਨਾਰਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨਾ ਹੁੰਦਾ ਹੈ ਸ਼ੁੱਭ, ਆਰਥਿਕ ਸਮੱਸਿਆ ਤੋਂ ਮਿਲਦਾ ਹੈ ਛੁਟਕਾਰਾ
NEXT STORY