ਜਲੰਧਰ (ਬਿਊਰੋ) - ਲੂਣ ਦਾ ਇਸਤੇਮਾਲ ਲੋਕ ਭੋਜਨ ਬਣਾਉਂਦੇ ਸਮੇਂ ਕਰਦੇ ਹਨ, ਜੋ ਸੁਆਦ ਵਧਾਉਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਸ ਦੀ ਵਰਤੋਂ ਘਰ ਦੀ ਗ਼ਰੀਬੀ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਵਾਸਤੂ ਅਨੁਸਾਰ ਲੂਣ ਨਾਲ ਸਬੰਧਤ ਕੁਝ ਉਪਾਅ ਕਰਨ ਨਾਲ ਘਰ ਵਿੱਚ ਧਨ ਦੀ ਬਰਕਤ ਬਣੀ ਰਹਿੰਦੀ ਹੈ। ਲੂਣ ਨਾਲ ਬੁਰੀ ਨਜ਼ਰ ਉਤਾਰਨ 'ਤੇ ਘਰ 'ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਲੂਣ ਕ ਨਾਲ ਸਬੰਧਤ ਕੁਝ ਖਾਸ ਅਤੇ ਆਸਾਨ ਟ੍ਰਿਕਸ ਦੱਸਣ ਜਾ ਰਹੇ ਹਾਂ। ਵਾਸਤੂ ਸ਼ਾਸਤਰ ’ਚ ਨਮਕ ਦੇ ਨਾਲ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਪਰਿਵਾਰ ’ਚ ਹੋਣ ਵਾਲੀਆਂ ਲੜਾਈਆਂ, ਕਲੇਸ਼ ਅਤੇ ਆਰਥਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਘਰ ਦਾ ਵਾਸਤੂ ਦੋਸ਼ ਹੋਵੇਗਾ ਦੂਰ
ਵਾਸਤੂ ਸ਼ਾਸਤਰ ਅਨੁਸਾਰ ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਸਮੁੰਦਰੀ ਲੂਣ ਮਿਲਾ ਕੇ ਘਰ ਦੀ ਸਾਫ਼-ਸਫ਼ਾਈ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਘਰ ਦਾ ਵਾਸਤੂ ਦੋਸ਼ ਅਤੇ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਘਰ ਬੁਰੀ ਨਜ਼ਰ ਤੋਂ ਬਚਿਆ ਰਹਿੰਦਾ ਹੈ। ਇਸ ਉਪਾਅ ਨੂੰ ਵੀਰਵਾਰ ਵਾਲੇ ਦਿਨ ਨਹੀਂ ਕਰਨਾ ਚਾਹੀਦਾ।
ਬੁਰੀ ਨਜ਼ਰ ਹੋਵੇਗੀ ਦੂਰ
ਲੂਣ ਦੀ ਵਰਤੋਂ ਬੁਰੀ ਨਜ਼ਰ ਉਤਾਰਨ ਲਈ ਵੀ ਕੀਤੀ ਜਾਂਦੀ ਹੈ। ਜੇਕਰ ਘਰ ਦੇ ਕਿਸੇ ਮੈਂਬਰ ਨੂੰ ਬੁਰੀ ਨਜ਼ਰ ਲੱਗੀ ਹੈ ਤਾਂ ਇਕ ਚੁਟਕੀ ਲੂਣ ਲਓ। ਉਸ ਨੂੰ ਵਿਅਕਤੀ ਦੇ ਸਿਰ ਤੋਂ ਪੈਰਾਂ ਤੱਕ 3 ਵਾਰ ਘੁਮਾਓ। ਫਿਰ ਚੱਲਦੇ ਪਾਣੀ ਵਿੱਚ ਵਹਾਅ ਦਿਓ। ਅਜਿਹਾ ਕਰਨ ਨਾਲ ਬੁਰੀ ਨਜ਼ਰ ਦੂਰ ਹੋ ਜਾਵੇਗੀ।
ਧਨ ਦੀ ਬਰਕਤ
ਇਕ ਕੱਚ ਦੇ ਗਿਲਾਸ ਵਿੱਚ ਪਾਣੀ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਘਰ ਦੇ ਦੱਖਣ-ਪੱਛਮੀ ਕੋਨੇ 'ਚ ਰੱਖੋ। ਇਸਦੇ ਪਿੱਛੇ ਲਾਲ ਰੰਗ ਦਾ ਇਕ ਬਲਬ ਵੀ ਲਗਾ ਦਿਓ। ਜਦੋਂ ਗਿਲਾਸ ਵਿਚਲਾ ਪਾਣੀ ਸੁੱਕ ਜਾਵੇ ਤਾਂ ਦੁਬਾਰਾ ਪਾਣੀ ਦਾ ਘੋਲ ਬਣਾ ਕੇ ਇਸ ਨੂੰ ਉਸੇ ਤਰ੍ਹਾਂ ਰੱਖ ਦਿਓ। ਅਜਿਹਾ ਕਰਨ ਨਾਲ ਘਰ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਇਸ ਗਲਾਸ 'ਚ 4-5 ਲੌਂਗ ਵੀ ਰੱਖ ਸਕਦੇ ਹੋ। ਇਸ ਨਾਲ ਘਰ 'ਚ ਧਨ ਆਉਂਦਾ ਹੈ।
ਹਰ ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਲਈ ਵੀਰਵਾਰ ਨੂੰ ਕਰੋ ਇਹ ਉਪਾਅ, ਘਰ ਆਵੇਗਾ ਧਨ ਤੇ ਬਣਨਗੇ ਸਾਰੇ ਕੰਮ
NEXT STORY