ਨਵੀਂ ਦਿੱਲੀ- ਪਹਿਲੇ ਸਮੇਂ 'ਚ ਚਾਹੇ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਸਜਾਵਟ ਕਰਨ ਦੇ ਤੱਕ ਲਈ ਮਿੱਟੀ ਦੀਆਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਸੀ। ਇਥੇ ਤੱਕ ਕਿ ਲੋਕ ਖਾਣ ਪੀਣ ਲਈ ਵੀ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ। ਮਿੱਟੀ ਦੇ ਕੁਲਹੜ ਦੀ ਚਾਹ ਹੋਵੇ ਜਾਂ ਫਿਰ ਮਟਕੇ 'ਚ ਰੱਖਿਆ ਠੰਡਾ ਪਾਣੀ। ਮਿੱਟੀ ਦੀ ਮਿੱਠੀ-ਮਿੱਠੀ ਖੁਸ਼ਬੂ ਮਨ ਖੁਸ਼ ਕਰ ਦਿੰਦੀ ਹੈ। ਇਸ ਦੇ ਨਾਲ ਹੱਥਾਂ ਨਾਲ ਬਣਾਈਆਂ ਗਈਆਂ ਮਿੱਟੀ ਦੀਆਂ ਕਲਾਕ੍ਰਿਤੀਆਂ ਬਹੁਤ ਹੀ ਸੁੰਦਰ ਲੱਗਦੀਆਂ ਹਨ। ਅੱਜ ਦੇ ਇਸ ਆਧੁਨਿਕਤਾ ਭਰੇ ਯੁੱਗ 'ਚ ਮਿੱਟੀ ਦੇ ਖਿਡੌਣਿਆਂ ਅਤੇ ਮਿੱਟੀ ਦੀਆਂ ਕਲਾਕ੍ਰਿਤੀਆਂ ਦੀ ਥਾਂ 'ਤੇ ਪਲਾਸਟਿਕ ਅਤੇ ਧਾਤੂ ਨਾਲ ਬਣੀਆਂ ਚੀਜ਼ਾਂ ਨੇ ਲੈ ਲਈ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਮਿੱਟੀ ਦੀਆਂ ਬਣੀਆਂ ਚੀਜ਼ਾਂ ਸੁੰਦਰ ਤਾਂ ਹੁੰਦੀਆਂ ਹਨ ਪਰ ਨਾਲ ਹੀ ਵਾਸਤੂ 'ਚ ਵੀ ਇਸ ਦਾ ਇਕ ਵੱਖਰਾ ਮਹੱਤਵ ਮੰਨਿਆ ਜਾਂਦਾ ਹੈ। ਵਾਸਤੂ 'ਚ ਮਿੱਟੀ ਦੀਆਂ ਬਣੀਆਂ ਕੁਝ ਚੀਜ਼ਾਂ ਦੇ ਬਾਰੇ 'ਚ ਦੱਸਿਆ ਗਿਆ ਹੈ ਜਿਨ੍ਹਾਂ ਨੂੰ ਘਰ 'ਚ ਲਿਆ ਕੇ ਰੱਖਣ ਨਾਲ ਸੁੱਖ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ। ਤੁਸੀਂ ਵੀ ਆਪਣੇ ਘਰ 'ਚ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਆਪਣੀ ਕਿਸਮਤ ਚਮਕਾ ਸਕਦੇ ਹੋ ਤਾਂ ਚਲੋ ਜਾਣਦੇ ਹਾਂ ਕਿ ਕਿਹੜੀਆਂ ਹਨ ਉਹ ਚੀਜ਼ਾਂ...
ਮਿੱਟੀ ਦਾ ਘੜਾ
ਅੱਜ ਮਿੱਟੀ ਦੇ ਘੜੇ ਦੀ ਥਾਂ ਫਰਿੱਜ ਨੇ ਲੈ ਲਈ ਹੈ ਪਰ ਮਿੱਟੀ ਦੇ ਘਰ ਦਾ ਪਾਣੀ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਦੇ ਨਾਲ ਇਹ ਤੁਹਾਡੇ ਜੀਵਨ 'ਚ ਸੁੱਖ ਅਤੇ ਖੁਸ਼ਹਾਲੀ ਵੀ ਲਿਆ ਸਕਦਾ ਹੈ। ਵਾਸਤੂ ਦੇ ਅਨੁਸਾਰ ਉੱਤਰ ਦਿਸ਼ਾ ਕੁਬੇਰ ਦੀ ਦਿਸ਼ਾ ਮੰਨੀ ਗਈ ਹੈ। ਘਰ 'ਚ ਮਿੱਟੀ ਦਾ ਘੜਾ ਲਿਆ ਕੇ ਇਸ ਨੂੰ ਆਪਣੇ ਘਰ ਦੀ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਇਸ 'ਚ ਹਮੇਸ਼ਾ ਪਾਣੀ ਭਰਿਆ ਰਹੇ, ਥੋੜ੍ਹੇ-ਥੋੜ੍ਹੇ ਦਿਨ ਬਾਅਦ ਇਸ ਦੇ ਪਾਣੀ ਨੂੰ ਬਦਲਦੇ ਰਹੋ। ਇਸ ਨਾਲ ਸਾਰੀ ਨਾ-ਪੱਖੀ ਊਰਜਾ ਖਤਮ ਹੋ ਜਾਂਦੀ ਹੈ ਅਤੇ ਤੁਹਾਡੇ ਘਰ 'ਚ ਸੁੱਖ, ਖੁਸ਼ਹਾਲੀ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ।
ਇਸ ਦਿਸ਼ਾ 'ਚ ਰੱਖੋ ਮਿੱਟੀ ਦੀਆਂ ਬਣੀਆਂ ਚੀਜ਼ਾਂ
ਵਾਸਤੂ ਸ਼ਾਸਤਰ ਅਨੁਸਾਰ ਘਰ ਦੀ ਉੱਤਰ-ਪੂਰਬ ਦਿਸ਼ਾ (ਈਸ਼ਾਨ ਕੋਸ਼) ਅਤੇ ਦੱਖਣੀ-ਪੱਛਮੀ ਦਿਸ਼ਾ ਦਾ ਸਬੰਧ ਵੀ ਪ੍ਰਿਥਵੀ ਤੱਥ ਨਾਲ ਹੁੰਦਾ ਹੈ। ਇਸ ਦਿਸ਼ਾ 'ਚ ਜੇਕਰ ਤੁਸੀਂ ਮਿੱਟੀ ਦੀਆਂ ਬਣੀਆਂ ਚੀਜ਼ਾਂ ਰੱਖਦੇ ਹੋ ਤਾਂ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਹੀ ਦਿਸ਼ਾਵਾਂ 'ਚ ਤੁਸੀਂ ਸਜਾਵਟ ਲਈ ਮਿੱਟੀ ਦੀਆਂ ਬਣੀਆਂ ਕਲਾਕ੍ਰਿਤੀਆਂ ਰੱਖ ਸਕਦੇ ਹਨ ਪਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਇਸ ਨਾਲ ਸੰਤੁਲਨ ਬਣਿਆ ਰਹਿੰਦਾ ਹੈ। ਵਾਸਤੂ ਕਹਿੰਦਾ ਹੈ ਕਿ ਸਾਨੂੰ ਘਰ ਦੇ ਮੰਦਰ 'ਚ ਵੀ ਮਿੱਟੀ ਨਾਲ ਬਣੀਆਂ ਪ੍ਰਤਿਮਾਵਾਂ ਦਾ ਪੂਜਨ ਕਰਨਾ ਚਾਹੀਦਾ। ਇਹ ਬਹੁਤ ਸ਼ੁੱਭ ਰਹਿੰਦਾ ਹੈ।
ਮਿੱਟੀ ਦੇ ਬਣੇ ਦੀਵੇ
ਉਂਝ ਤਾਂ ਅਸੀਂ ਲੋਕ ਘਰ ਦੇ ਪੂਜਾ ਸਥਾਨ 'ਚ ਜ਼ਿਆਦਾਤਰ ਧਾਤੂ ਦੇ ਬਣੇ ਦੀਵੇ ਹੀ ਜਗਾਉਂਦੇ ਹਾਂ ਪਰ ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਮਿੱਟੀ ਦੇ ਬਣੇ ਦੀਵੇ ਜਗਾਉਣੇ ਬਹੁਤ ਸ਼ੁੱਭ ਹੁੰਦੇ ਹਨ। ਜੇਕਰ ਹਰ ਰੋਜ਼ ਘਰ ਦੇ ਦੁਆਰ ਅਤੇ ਤੁਲਸੀ 'ਚ ਮਿੱਟੀ ਦਾ ਦੀਵਾ ਜਗਾਉਂਦੇ ਹੋ ਤਾਂ ਘਰ 'ਚ ਹਮੇਸ਼ਾ ਸੁੱਖ ਅਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਮੰਗਲਵਾਰ ਨੂੰ ਕੀਤੀ ਹਨੂੰਮਾਨ ਜੀ ਦੀ ਇਸ ਪੂਜਾ ਨਾਲ ਖ਼ਤਮ ਹੋਵੇਗੀ ਹਰੇਕ ਪ੍ਰੇਸ਼ਾਨੀ, ਘਰ 'ਚ ਆਵੇਗਾ ਧਨ
NEXT STORY