ਜਲੰਧਰ (ਬਿਊਰੋ) - ਅੱਜ ਦੇ ਸਮੇਂ 'ਚ ਮਨੀ ਪਲਾਂਟ ਤਾਂ ਹਰ ਘਰ 'ਚ ਲੱਗਾ ਹੋਇਆ ਦੇਖਣ ਨੂੰ ਮਿਲਦਾ ਹੈ। ਲੋਕ ਇਸ ਨੂੰ ਬੜੇ ਧਿਆਨ ਨਾਲ ਲਗਾਉਂਦੇ ਹਨ ਅਤੇ ਇਸ ਦੀ ਦੇਖਭਾਲ ਕਰਦੇ ਹਨ। ਮਨੀ ਪਲਾਂਟ ਪੁਰਾਣੇ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ। ਇਹ ਘਰ 'ਚ ਸੁਖ-ਸ਼ਾਂਤੀ ਦੇ ਨਾਲ-ਨਾਲ ਧਨ ਨੂੰ ਵੀ ਵਧਾਉਂਦਾ ਹੈ। ਇਸੇ ਵਜ੍ਹਾ ਨਾਲ ਲੋਕ ਇਸ ਨੂੰ ਘਰ 'ਚ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਾਸਤੂ-ਸ਼ਾਸਤਰ ਅਨੁਸਾਰ ਮਨੀ ਪਲਾਂਟ ਨੂੰ ਠੀਕ ਦਿਸ਼ਾ 'ਚ ਲਗਾਇਆ ਜਾਵੇ ਜਾਂ ਨਹੀਂ।
ਮਨੀ ਪਲਾਂਟ ਲਗਾਉਣ ਲਈ ਦੱਖਣ-ਪੂਰਵ ਦਿਸ਼ਾ ਸਭ ਤੋਂ ਵਧੀਆ
ਵਾਸਤੂ ਅਨੁਸਾਰ ਮਨੀ ਪਲਾਂਟ ਨੂੰ ਲਗਾਉਣ ਲਈ ਦੱਖਣ-ਪੂਰਵ ਦਿਸ਼ਾ ਸਭ ਤੋਂ ਵਧੀਆ ਮੰਨੀ ਗਈ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਦੱਖਣ-ਪੂਰਬ ਕੋਣ 'ਚ ਲਗਾਉਣ ਦਾ ਇਕ ਹੋਰ ਕਾਰਨ ਵੀ ਹੈ ਕਿ ਇਸੇ ਦਿਸ਼ਾ 'ਚ ਭਗਵਾਨ ਗਣੇਸ਼ ਜੀ ਨਿਵਾਸ ਕਰਦੇ ਹਨ।
ਘਰ ਦੇ ਅੰਦਰ ਮਨੀ ਪਲਾਂਟ ਲਗਾਓ ਬਾਹਰ ਨਹੀਂ
ਮਨੀ ਪਲਾਂਟ ਨੂੰ ਵੀ ਈਸ਼ਾਨ ਯਾਨੀ ਉੱਤਰ-ਪੂਰਬ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ। ਘਰ ਦੇ ਬਾਹਰ ਮਨੀ ਪਲਾਂਟ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ ਹੈ। ਇਸ ਨੂੰ ਘਰ ਦੇ ਅੰਦਰ ਲਗਾਉਣਾ ਹੀ ਵਧੀਆ ਹੁੰਦਾ ਹੈ।
ਮਨੀ ਪਲਾਂਟ ਨੂੰ ਰੋਜ਼ਾਨਾ ਦੇਵੋ ਪਾਣੀ
ਜੇਕਰ ਮਨੀ ਪਲਾਂਟ ਦੇ ਪੱਤੇ ਮੁਰੜਾਏ ਅਤੇ ਸਫੈਦ ਹੋ ਜਾਣ ਤਾਂ ਇਹ ਅਸ਼ੁੱਭ ਮੰਨੇ ਜਾਂਦੇ ਹਨ। ਇਸ ਲਈ ਰੋਜ਼ਾਨਾ ਮਨੀਪਲਾਂਟ ਦੇ ਪੌਦੇ ਨੂੰ ਪਾਣੀ ਦੇਣਾ ਚਾਹੀਦਾ ਹੈ। ਮੁਰਝਾਈ ਅਤੇ ਸਫੈਦ ਪੱਤੀਆਂ ਨੂੰ ਕੱਟ ਦੇਣਾ ਚਾਹੀਦਾ ਹੈ।
ਮਨੀ ਪਲਾਂਟ ਲਗਾਉਣ ਨਾਲ ਧਨ 'ਚ ਵਾਧਾ ਹੁੰਦਾ
ਘਰ 'ਚ ਮਨੀ ਪਲਾਂਟ ਲਗਾਉਣ ਨਾਲ ਧਨ 'ਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਰਿਸ਼ਤੇ ਵੀ ਠੀਕ ਹੁੰਦੇ ਹਨ ਪਰ ਇਸ ਨੂੰ ਪੂਰਬ-ਪੱਛਮ 'ਚ ਲਗਾਉਣ ਨਾਲ ਵਿਆਹੁਤਾ ਜ਼ਿੰਦਗੀ 'ਚ ਤਨਾਅ ਪੈਦਾ ਹੁੰਦੇ ਹਨ।
ਦੂਰ ਹੋਵੇਗੀ ਮਨ ਦੀ ਨਕਾਰਾਤਮਕਤਾ ਤੇ ਸਿਹਤ ਵੀ ਰਹੇਗੀ ਠੀਕ, ਬਸ ਕਰੋ ਇਹ ਵਾਸਤੂ ਉਪਾਅ
NEXT STORY