ਨਵੀਂ ਦਿੱਲੀ- ਹਰੇ-ਭਰੇ ਪੌਦੇ ਨਾ ਸਿਰਫ਼ ਦੇਖਣ ਨੂੰ ਚੰਗੇ ਲੱਗਦਾ ਹਨ ਸਗੋਂ ਇਹ ਮਨ ਨੂੰ ਵੀ ਸੁਕੂਨ ਦਿੰਦੇ ਹਨ। ਜੇਕਰ ਘਰ 'ਚ ਹਰੇ-ਭਰੇ ਪੌਦੇ ਲੱਗੇ ਹੋਣ, ਤਾਂ ਸਕਾਰਾਤਮਕਤਾ ਦਾ ਪ੍ਰਵਾਹ ਵੱਧਦਾ ਹੈ। ਵਾਸ਼ਤੂ ਸ਼ਾਸਤਰ 'ਚ ਵੀ ਕਈ ਪੌਦਿਆਂ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਵਾਸ਼ਤੂ ਸ਼ਾਸਤਰ ਅਨੁਸਾਰ ਹਰੇ-ਭਰੇ ਪੌਦੇ ਤਰੱਕੀ, ਸੁੱਖ, ਖੁਸ਼ਹਾਲੀ ਦੇ ਆਉਣ 'ਚ ਸਹਾਇਕ ਹੁੰਦੇ ਹਨ। ਘਰ 'ਚ ਪੌਦੇ ਲਗਾਉਣ ਨਾਲ ਚੰਗੀ ਸਿਹਤ ਦੇ ਨਾਲ ਪੈਸਾ ਆਉਣ ਦਾ ਰਸਤਾ ਵੀ ਖੁੱਲ੍ਹਦਾ ਹੈ। ਇਸ ਤੋਂ ਇਲਾਵਾ ਘਰ 'ਚ ਕੁਝ ਪੌਦੇ ਲਗਾਉਣ ਨਾਲ ਵਿਆਹ 'ਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਇਨ੍ਹਾਂ 'ਚੋਂ ਇਕ ਪੌਦਾ ਹੈ ਪਿਓਨੀਆ। ਵਾਸ਼ਤੂ ਸ਼ਾਸਤਰ ਅਨੁਸਾਰ ਜੇਕਰ ਵਿਆਹ ਤੋਂ ਨਹੀਂ ਹੋ ਰਿਹਾ ਹੈ ਜਾਂ ਕਿਸੇ ਕਾਰਨ ਕਰਕੇ ਟਲਦਾ ਜਾ ਰਿਹਾ ਹੈ ਤਾਂ ਘਰ 'ਚ ਪਿਓਨੀਆ ਦੇ ਫੁੱਲ ਦਾ ਪੌਦਾ ਲਗਾਉਣਾ ਚਾਹੀਦੈ। ਪਿਓਨੀਆ ਦੇ ਫੁੱਲ ਨੂੰ ਫੁੱਲਾਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਫੁੱਲ ਸੌਂਦਰਯ, ਰੋਮਾਂਸ ਦੇ ਪ੍ਰਤੀਕ ਮੰਨੇ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਇਸ ਪੌਦੇ ਦੇ ਬਾਰੇ 'ਚ...
ਆਪਸੀ ਪ੍ਰੇਮ ਲਈ
ਵਾਸਤੂ ਦੋਸ਼ ਕਾਰਨ ਘਰ ਦੇ ਮੈਂਬਰਾਂ ਵਿਚਾਲੇ ਮਤਭੇਦ ਹੁੰਦੇ ਰਹਿੰਦੇ ਹਨ। ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਹਾਡੇ ਵੀ ਘਰ 'ਚ ਹਰ ਛੋਟੀ-ਵੱਡੀ ਗੱਲ ਵਿਵਾਦ ਤੱਕ ਪਹੁੰਚ ਜਾਂਦੀ ਹੈ ਤਾਂ ਪਿਓਨੀਆ ਦੀ ਪੇਂਟਿੰਗ ਜਾਂ ਇਸ ਦਾ ਪੌਦਾ ਘਰ 'ਚ ਲਗਾਓ। ਇਸ ਪੌਦੇ ਨੂੰ ਦੱਖਣ-ਪੱਛਮ ਦਿਸ਼ਾ ਵੱਲ ਲਗਾਓ, ਕਿਉਂਕਿ ਇਸ ਦਿਸ਼ਾ ਦਾ ਸਬੰਧ ਪਰਿਵਾਰ 'ਚ ਰਹਿਣ ਵਾਲੇ ਲੋਕਾਂ ਦੇ ਵਿਚਾਲੇ ਸੰਬੰਧ ਨੂੰ ਦਰਸਾਉਂਦਾ ਹੈ।
ਵਿਆਹ 'ਚ ਹੋ ਰਹੀ ਹੈ ਦੇਰ ਤਾਂ ਕਰੋ ਇਹ ਉਪਾਅ
ਵਾਸਤੂ ਅਨੁਸਾਰ ਜੇਕਰ ਘਰ 'ਚ ਕਿਸੇ ਲੜਕੇ ਜਾਂ ਫਿਰ ਲੜਕੀ ਦੇ ਵਿਆਹ 'ਚ ਦੇਰ ਹੋ ਰਹੀ ਹੈ, ਤਾਂ ਡਰਾਇੰਗ ਰੂਮ 'ਚ ਪਿਓਨੀਆ ਦੀ ਪੇਂਟਿੰਗ ਜਾਂ ਫੁੱਲ ਲਗਾਓ। ਉਧਰ ਜਦੋਂ ਵਿਆਹ ਹੋ ਜਾਵੇ ਤਾਂ ਪੌਦੇ ਜਾਂ ਪੇਂਟਿੰਗ ਕਿਸੇ ਨੂੰ ਗਿਫ਼ਟ ਕਰ ਦਿਓ।
ਖੁਸ਼ਹਾਲ ਜੀਵਨ ਲਈ ਉਪਾਅ
ਖੁਸ਼ਹਾਲ ਜੀਵਨ ਲਈ ਪਿਓਨੀਆ ਦੇ ਪੌਦੇ ਨੂੰ ਘਰ 'ਚ ਦੱਖਣ-ਪੱਛਮ ਦਿਸ਼ਾ ਦੇ ਕੋਨੇ 'ਚ ਲਗਾਓ। ਵਾਸ਼ਤੂ ਸ਼ਾਸਤਰ ਮੁਤਾਬਕ ਅਜਿਹਾ ਕਰਨ ਨਾਲ ਘਰ 'ਚ ਖੁਸ਼ੀਆਂ ਦਾ ਵਾਸ ਹੋਵੇਗਾ।
ਬਗੀਚੇ 'ਚ ਇਸ ਦਿਸ਼ਾ 'ਚ ਲਗਾਓ ਪਿਓਨੀਆ
ਇਸ ਤੋਂ ਇਲਾਵਾ ਜੇਕਰ ਤੁਸੀਂ ਬਗੀਚੇ 'ਚ ਪਿਓਨੀਆ ਦਾ ਪੌਦਾ ਲਗਾ ਰਹੇ ਹੋ ਤਾਂ ਘਰ 'ਚ ਪ੍ਰਵੇਸ਼ ਦੁਆਰ ਦੇ ਸੱਜੇ ਪਾਸੇ ਲਗਾਓ। ਇਸ ਨਾਲ ਤੁਹਾਡੇ ਘਰ 'ਚ ਸਕਾਰਾਤਮਕਤਾ ਦਾ ਵਾਸ ਹੋਵੇਗਾ।
ਵਾਸਤੂ ਸ਼ਾਸਤਰ : ਘਰ ਦੇ ਮੈਂਬਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਜ਼ਰੂਰ ਅਪਣਾਓ ਇਹ ਨੁਕਤੇ
NEXT STORY