ਜਲੰਧਰ (ਬਿਊਰੋ) - ਵਾਸਤੂ ਸ਼ਾਸਤਰ 'ਚ ਮਨੁੱਖ ਦੇ ਹਿੱਤ ਸੰਬੰਧੀ ਬਹੁਤ ਸਾਰੀਆਂ ਗੱਲਾਂ ਦਾ ਵਰਣਨ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ। ਇਸ 'ਚ ਕਈ ਚੀਜ਼ਾਂ ਬਾਰੇ ਦੱਸਿਆ ਵੀ ਗਿਆ ਹੈ, ਜਿਨ੍ਹਾਂ ਨੂੰ ਜੇਕਰ ਵਿਅਕਤੀ ਆਪਣੇ ਜੀਵਨ 'ਚ ਅਪਣਾਉਂਦਾ ਹੈ ਤਾਂ ਉਸ ਦੇ ਜੀਵਨ 'ਚ ਸੁੱਖ-ਸਮਰਿੱਧੀ ਦਾ ਆਗਮਨ ਹੁੰਦਾ ਹੈ। ਇੰਨਾ ਹੀ ਨਹੀਂ ਇਹ ਲੋਕਾਂ ਦੇ ਵਿਗੜੇ ਜੀਵਨ ਨੂੰ ਸੁਧਾਰ ਕੇ ਸਫਲਤਾ ਦੇ ਰਾਸਤੇ ਵੱਲ ਵੀ ਲੈ ਜਾਂਦਾ ਹੈ। ਆਮ ਤੌਰ 'ਤੇ ਖੁਸ਼ਹਾਲੀ ਅਤੇ ਖੁਸ਼ੀਆਂ ਨਾਲ ਭਰਿਆ ਹੋਇਆ ਘਰ ਬਣਾਉਣ ਲਈ ਸ਼ਾਂਤੀ ਅਤੇ ਪੈਸਾ ਦੋਵਾਂ ਦੀ ਲੋੜ ਪੈਂਦੀ ਹੈ ਪਰ ਕਿਸੇ ਕੋਲ ਪੈਸਾ ਹੈ ਤਾਂ ਸ਼ਾਂਤੀ ਨਹੀਂ ਹੈ ਅਤੇ ਜਿਸ ਕੋਲ ਸੁਖ-ਸ਼ਾਂਤੀ ਹੈ ਉਸ ਕੋਲ ਪੈਸਾ ਨਹੀਂ ਹੈ। ਹਰ ਵਿਅਕਤੀ ਕਿਸੇ ਨਾ ਕਿਸੇ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਸ ਲਈ ਸਾਨੂੰ ਕੁਝ ਅਜਿਹੇ ਉਪਾਅ ਕਰਨੇ ਚਾਹੀਦੇ ਹਨ। ਜਿਨ੍ਹਾਂ ਦਾ ਇਸਤੇਮਾਲ ਕਰਨ ਨਾਲ ਜ਼ਿੰਦਗੀ ਵਿੱਚ ਤੁਹਾਨੂੰ ਕਦੇ ਧਨ ਅਤੇ ਸੁਖ ਦੀ ਘਾਟ ਨਾ ਹੋਵੇ ਅਤੇ ਘਰ 'ਚ ਹਮੇਸ਼ਾ ਸ਼ਾਂਤੀ ਦਾ ਮਾਹੌਲ ਬਣਿਆ ਰਹੇ।
ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
. ਘਰ 'ਚ ਜੁੱਤੀਆਂ ਇੱਧਰ-ਉੱਧਰ ਨਾ ਸੁੱਟੋ ਇਸ ਨਾਲ ਘਰ 'ਚ ਅਸ਼ਾਂਤੀ ਪੈਦਾ ਹੁੰਦੀ ਹੈ।
. ਪਹਿਲੀ ਰੋਟੀ ਗਾਂ ਲਈ ਕੱਢੋ। ਇਸ ਨਾਲ ਦੇਵਤਾ ਵੀ ਖੁਸ਼ ਹੁੰਦੇ ਹਨ ਅਤੇ ਪਿੱਤਰਾਂ ਨੂੰ ਵੀ ਸ਼ਾਂਤੀ ਮਿਲਦੀ ਹੈ।
. ਪੂਜਾ ਘਰ 'ਚ ਹਮੇਸ਼ਾਂ ਪਾਣੀ ਨੂੰ ਤਾਂਬੇ ਦੇ ਇਕ ਕਲਸ਼ 'ਚ ਭਰ ਕੇ ਰੱਖੋ, ਹੋ ਸਕੇ ਤਾਂ ਈਸ਼ਾਨ ਕੋਣ ਦੇ ਹਿੱਸੇ 'ਚ ਰੱਖੋ। ਆਰਤੀ, ਦੀਪ, ਪੂਜਾ, ਅੱਗ ਵਰਗੀਆਂ ਪਵਿੱਤਰਤਾ ਦੇ ਪ੍ਰਤੀਕ ਸਾਧਨਾਂ ਨੂੰ ਮੂੰਹ ਨਾਲ ਫੂੰਕ ਮਾਰ ਕੇ ਨਾ ਬੁਝਾਓ।
. ਮੰਦਰ 'ਚ ਧੂਫ, ਅਗਰਬੱਤੀ ਅਤੇ ਹਵਨ ਕੁੰਡ ਦੀ ਸਮੱਗਰੀ ਦੱਖਣ-ਪੂਰਵ 'ਚ ਰੱਖੋ।
. ਘਰ ਦੇ ਮੁੱਖ ਦਵਾਰ 'ਤੇ ਸੱਜੇ ਪਾਸੇ ਸਵਾਗਤ (ਵੈਲਕਮ) ਬਣਾਓ।
. ਘਰ 'ਚ ਕਦੀ ਵੀ ਜਾਲੇ ਨਾ ਲੱਗਣ ਦਿਓ ਕਿਉਂਕਿ ਕਿਸਮਤ ਅਤੇ ਕਰਮ 'ਤੇ ਜਾਲੇ ਲੱਗਣ ਲੱਗਦੇ ਹਨ ਅਤੇ ਰੁਕਾਵਟਾਂ ਆਉਂਦੀਆਂ ਹਨ।
. ਹਫਤੇ 'ਚ ਇਕ ਵਾਰ ਜਰੂਰ ਸਮੁੰਦਰੀ ਨਮਕ ਅਤੇ ਸੇਂਧੇ ਨਮਕ ਨਾਲ ਘਰ 'ਚ ਪੋਚਾ ਲਗਾਓ। ਇਸ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ।
. ਹਰ ਮੱਸਿਆ ਦੀ ਰਾਤ 'ਚ ਕਿਸੇ ਵੀ ਚੁਰਾਹੇ 'ਤੇ ਸਰ੍ਹੋਂ ਦੇ ਤੇਲ ਦਾ ਚੌਮੁੱਖਾ ਦੀਵਾ ਜਗਾਓ। ਕਰਜ਼ੇ ਤੋਂ ਮੁਕਤੀ ਮਿਲੇਗੀ।
. ਰੋਜ਼ਾਨਾ ਸ਼ਾਮ ਨੂੰ ਘਰ 'ਚ ਗਾਂ ਦੇ ਕੱਚੇ ਦੁੱਧ 'ਚ 9 ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਛਿੱਟਾ ਦਿਓ। ਇਸ ਤੋਂ ਬਾਅਦ ਗੁੱਗਲ, ਹਰਮਲ, ਲੋਬਾਨ ਨੂੰ ਮਿਲਾ ਕੇ ਇਸ ਦੀ ਘਰ 'ਚ ਧੂਨੀ ਦਿਓ।
ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ, ਸ਼੍ਰੀ ਗਣੇਸ਼ ਜੀ ਦੂਰ ਕਰਨਗੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ
NEXT STORY