ਨਵੀਂ ਦਿੱਲੀ- ਅਸੀਂ ਦੇਖਦੇ ਹਾਂ ਕਿ ਹਮੇਸ਼ਾ ਅਸੀਂ ਜੀਵਨ 'ਚ ਸਖ਼ਤ ਮਿਹਨਤ ਕਰਦੇ ਹਾਂ ਪਰ ਸਾਨੂੰ ਸਫ਼ਲਤਾ ਪ੍ਰਾਪਤ ਨਹੀਂ ਹੁੰਦੀ ਹੈ। ਅਜਿਹੇ 'ਚ ਅਸੀਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਪਰ ਅਜਿਹਾ ਨਹੀਂ ਹੈ। ਇਸ ਦੇ ਪਿੱਛੇ ਦਾ ਕਾਰਨ ਕਈ ਵਾਰ ਵਾਸਤੂ ਦੋਸ਼ ਵੀ ਹੁੰਦੇ ਹਨ। ਘਰ 'ਚ ਸਕਾਰਾਤਮਕ ਊਰਜਾ ਰਹਿਣ 'ਤੇ ਪਰਿਵਾਰ 'ਚ ਆਰਥਿਕ ਖੁਸ਼ਹਾਲੀ, ਸੁੱਖ, ਵੈਭਵ ਅਤੇ ਚੰਗੀ ਸਿਹਤ ਮਿਲਦੀ ਹੈ। ਉਧਰ ਘਰ 'ਚ ਨਕਾਰਾਤਮਕ ਊਰਜਾ ਹੋਣ ਨਾਲ ਵਿਅਕਤੀ ਨੂੰ ਆਰਥਿਕ ਹਾਨੀ, ਕੰਮ 'ਚ ਰੁਕਾਵਟ, ਬਿਮਾਰੀਆਂ ਅਤੇ ਪਰਿਵਾਰ 'ਚ ਮਤਭੇਦ ਹੁੰਦੇ ਰਹਿੰਦੇ ਹਨ। ਵਾਸਤੂ ਅਨੁਸਾਰ ਜੇਕਰ ਘਰ 'ਚ ਕਿਸੇ ਵੀ ਤਰ੍ਹਾਂ ਦਾ ਵਾਸਤੂ ਸਬੰਧੀ ਕੋਈ ਦੋਸ਼ ਹੁੰਦਾ ਹੈ ਤਾਂ ਵਿਅਕਤੀ ਦੇ ਜੀਵਨ 'ਚ ਰੁਕਾਵਟ ਅਤੇ ਧਨ ਦੀ ਹਾਨੀ ਹੁੰਦੀ ਹੈ। ਅਜਿਹੇ 'ਚ ਸਾਨੂੰ ਵਾਸਤੂ ਦੋਸ਼ ਦੂਰ ਕਰਨ ਲਈ ਕੁਝ ਖ਼ਾਸ ਉਪਾਅ ਕਰਨੇ ਚਾਹੀਦੇ ਹਨ। ਜਿਸ ਕਰਕੇ ਅਸੀਂ ਆਪਣੀ ਮਾੜੀ ਕਿਸਮਤ ਨੂੰ ਚੰਗੀ ਕਿਸਮਤ 'ਚ ਬਦਲ ਸਕਦੇ ਹਾਂ। ਆਓ ਜਾਣਦੇ ਹਾਂ ਕੁਝ ਵਿਸ਼ੇਸ਼ ਉਪਾਅ ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਤਰੱਕੀ ਅਤੇ ਖੁਸ਼ਹਾਲੀ ਪ੍ਰਾਪਤ ਕਰ ਸਕਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ ਸਵਾਸਤਿਕ 9 ਅੰਗੁਲ ਲੰਬਾ ਅਤੇ 9 ਮੀਟਰ ਚੌੜਾ ਹੋਣਾ ਚਾਹੀਦਾ। ਮੁੱਖ ਦਰਵਾਜ਼ੇ ਦੇ ਉੱਪਰ ਸਿੰਦੂਰ ਨਾਲ ਇਹ ਚਿੰਨ੍ਹ ਬਣਾਏ ਜਾਣ 'ਤੇ ਰੋਗ ਅਤੇ ਦੁੱਖ 'ਚ ਕਮੀ ਆਉਂਦੀ ਹੈ।
-ਜੇਕਰ ਤੁਸੀਂ ਕਿਸੇ ਪਲਾਟ 'ਚ ਕੋਈ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਦਾ ਯੋਗ ਨਹੀਂ ਬਣ ਰਿਹਾ ਹੈ ਤਾਂ ਅਜਿਹੇ 'ਚ ਪੁਸ਼ਪ ਨਕਸ਼ਤਰ 'ਚ ਉਸ ਖਾਲੀ ਪਲਾਟ 'ਚ ਅਨਾਰ ਦਾ ਪੌਦਾ ਲਗਾ ਦਿਓ। ਮਕਾਨ ਬਣਨ ਦਾ ਯੋਗ ਬਣ ਜਾਵੇਗਾ।
-ਜੇਕਰ ਤੁਹਾਡੇ ਘਰ 'ਚ ਵਾਸਤੂ ਦੋਸ਼ ਹੈ ਤਾਂ ਘਰ 'ਚ ਤੋੜ-ਫੋੜ ਕਰਨ ਦੌਰਾਨ ਮਕਾਨ ਦੀ ਛੱਤ 'ਤੇ ਇਕ ਵੱਡਾ ਗੋਲ ਸ਼ੀਸ਼ਾ ਇਸ ਤਰ੍ਹਾਂ ਲਗਾਓ ਕਿ ਮਕਾਨ ਦਾ ਸੰਪੂਰਨ ਪਰਛਾਵਾ ਉਸ 'ਚ ਦਿਖਾਈ ਦਿੰਦਾ ਰਹੇ। ਇਸ ਨਾਲ ਵਾਸਤੂ ਦੋਸ਼ ਦੂਰ ਹੋਵੇਗਾ।
-ਘਰ 'ਚ ਸੁੱਖ ਅਤੇ ਖੁਸ਼ਹਾਲੀ ਰਸੋਈ ਘਰ 'ਚੋਂ ਝਲਕਦੀ ਹੈ। ਜੇਕਰ ਤੁਹਾਡੀ ਰਸੋਈ ਗਲਤ ਦਿਸ਼ਾ 'ਚ ਹੈ ਇਸ ਦੇ ਵਾਸਤੂ ਦੋਸ਼ ਨੂੰ ਖਤਮ ਕਰਨ ਲਈ ਦੱਖਣ-ਪੂਰਬ ਕੋਣ 'ਚ ਬਲੱਬ ਲਗਾ ਦਿਓ ਅਤੇ ਹਰ ਰੋਜ਼ ਧਿਆਨ ਨਾਲ ਸਵੇਰੇ-ਸ਼ਾਮ ਉਸ ਬਲੱਬ ਨੂੰ ਜ਼ਰੂਰ ਜਲਾ ਕੇ ਰੱਖੋ।
ਬੁੱਧਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ, ਗਣੇਸ਼ ਜੀ ਕਰਨਗੇ ਕਿਰਪਾ
NEXT STORY