ਨਵੀਂ ਦਿੱਲੀ- ਘਰ 'ਚ ਸ਼ੁੱਭਤਾ ਵਾਲੇ ਪੇੜ-ਪੌਦੇ ਲਗਾਉਣ ਦੀ ਗੱਲ ਆਏ ਤਾਂ ਮਨੀ ਪਲਾਂਟ ਦਾ ਜ਼ਿਕਰ ਨਾ ਹੋਵੇ ਤਾਂ ਅਜਿਹਾ ਸੰਭਵ ਨਹੀਂ ਹੈ। ਅੱਜ ਕੱਲ ਹਰ ਘਰ 'ਚ ਸਾਨੂੰ ਮਨੀ ਪਲਾਂਟ ਦੇਖਣ ਨੂੰ ਮਿਲ ਜਾਵੇਗਾ। ਮਨੀ ਪਲਾਂਟ ਨੂੰ ਲੋਕ ਘਰ 'ਚ ਆਉਣ ਵਾਲੇ ਪੈਸਿਆਂ ਨਾਲ ਜੋੜਦੇ ਹਨ ਅਤੇ ਸ਼ਾਇਦ ਇਸ ਲਈ ਇਹ ਪਲਾਂਟ ਹਰ ਘਰ 'ਚ ਦੇਖਣ ਨੂੰ ਮਿਲਦਾ ਹੈ। ਮਨੀ ਪਲਾਂਟ ਦੀਆਂ ਪੱਤੀਆਂ ਨੂੰ ਸਾਫ ਰੱਖਣ ਨਾਲ ਉਸ ਜਗ੍ਹਾ 'ਤੇ ਚਾਰ ਚੰਦ ਲੱਗ ਜਾਂਦੇ ਹਨ। ਇਹ ਘਰ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਿਹਤ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਹ ਵਾਤਾਵਰਣ ਨੂੰ ਸਾਫ ਰੱਖਣ 'ਚ ਮਦਦ ਕਰਦਾ ਹੈ।
ਵਾਸਤੂ ਅਨੁਸਾਰ ਮਨੀ ਪਲਾਂਟ ਕਿਮਸਤ, ਪੈਸੇ ਅਤੇ ਖੁਸ਼ਹਾਲੀ ਦੇ ਨਾਲ ਪਾਜ਼ੇਟਿਵ ਐਨਰਜੀ ਨੂੰ ਆਰਕਸ਼ਿਤ ਕਰਦਾ ਹੈ ਜੋ ਇਸ ਨੂੰ ਇਨਡੋਰ ਪਲਾਂਟ ਦੇ ਰੂਪ 'ਚ ਜ਼ਿਆਦਾ ਸ਼ੁੱਭ ਬਣਾਉਂਦਾ ਹੈ। ਜੇਕਰ ਤੁਸੀਂ ਮਨੀ ਪਲਾਂਟ ਨੂੰ ਘਰ ਲਿਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਨ੍ਹਾਂ ਵਾਸਤੂ ਨਿਯਮਾਂ ਬਾਰੇ ਜ਼ਰੂਰ ਜਾਣ ਲਓ।
ਇਸ ਰੰਗ ਦੀ ਬੋਤਲ 'ਚ ਲਗਾਓ ਮਨੀ ਪਲਾਂਟ
ਵਾਸਤੂ ਮੁਤਾਬਕ ਮਨੀ ਪਲਾਂਟ ਨੂੰ ਨੀਲੀ ਬੋਤਲ 'ਚ ਰੱਖੋ ਕਿਉਂਕਿ ਇਹ ਧੰਨ ਅਤੇ ਖੁਸ਼ਹਾਲੀ ਨੂੰ ਆਕਰਸ਼ਕ ਕਰਦਾ ਹੈ। ਕਿਸੇ ਵੀ ਹਾਲਤ 'ਚ ਲਾਲ ਜਾਂ ਪੀਲੇ ਫੁੱਲਦਾਨ ਜਾਂ ਬੋਲਤ 'ਚ ਮਨੀ ਪਲਾਂਟ ਲਗਾਉਣ ਤੋਂ ਬਚੋ। ਕਿਉਂਕਿ ਇਹ ਪਾਜ਼ੇਟਿਿਵਟੀ ਨੂੰ ਰੋਕ ਸਕਦਾ ਹੈ, ਜਿਸ ਨਾਲ ਤੁਹਾਨੂੰ ਪੈਸੇ ਦੀ ਹਾਨੀ ਹੋ ਸਕਦੀ ਹੈ।
ਇਸ ਦਿਸ਼ਾ 'ਚ ਗਮਲੇ 'ਚ ਲਗਾਓ ਮਨੀ ਪਲਾਂਟ
ਵਾਸਤੂ ਸ਼ਾਸਤਰ ਮੁਤਾਬਕ ਜੇਕਰ ਤੁਸੀਂ ਮਨੀ ਪਲਾਂਟ ਨੂੰ ਦੱਖਣ-ਪੂਰਬ ਦਿਸ਼ਾ 'ਚ ਰੱਖ ਰਹੇ ਹੋ ਤਾਂ ਇਸ ਨੂੰ ਪਾਣੀ ਦੇ ਭਾਂਡੇ 'ਚ ਰੱਖਣ ਤੋਂ ਬਚਾ ਅਤੇ ਉਸ ਦੀ ਜਗ੍ਹਾਂ ਮਿੱਟੀ 'ਚ ਲਗਾਓ। ਇੰਨਾ ਹੀ ਨਹੀਂ ਮਨੀ ਪਲਾਂਟ ਲਗਾਉਂਦੇ ਸਮੇਂ ਭੂਰੇ ਰੰਗ ਦੇ ਗਮਲੇ ਦੀ ਵਰਤੋਂ ਕਰੋ।
ਬੈਂਡਰੂਮ 'ਚ ਮਨੀ ਪਲਾਂਟ ਲਗਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਵਾਸਤੂ ਕਹਿੰਦਾ ਹੈ ਕਿ ਬੈੱਡਰੂਮ 'ਚ ਮਨੀ ਪਲਾਂਟ ਲਗਾਉਣ ਨਾਲ ਤੁਹਾਡਾ ਮੂਡ ਸਹੀ ਰਹਿੰਦਾ ਹੈ ਅਤੇ ਤੁਸੀਂ ਦਿਨ ਭਰ ਐਨਰਜੀ ਨਾਲ ਭਰਪੂਰ ਰਹਿੰਦੇ ਹੋ। ਪਰ ਫਿਰ ਵੀ ਜੇਕਰ ਤੁਸੀਂ ਬੈੱਡਰੂਮ 'ਚ ਮਨੀ ਪਲਾਂਟ ਲਗਾ ਰਹੇ ਹੋ ਤਾਂ ਪੌਦੇ ਨੂੰ ਬੈੱਡ ਤੋਂ ਘੱਟ ਤੋਂ ਘੱਟ 5 ਫੁੱਟ ਦੀ ਦੂਰੀ 'ਤੇ ਰੱਖੋ।
ਬਾਥਰੂਮ 'ਚ ਵੀ ਰੱਖ ਸਕਦੇ ਹੋ ਮਨੀ ਪਲਾਂਟ
ਵਾਸਤੂ ਮੁਤਾਬਕ ਮਨੀ ਪਲਾਂਟ ਨੂੰ ਬਾਥਰੂਮ 'ਚ ਰੱਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਹੈ। ਜੇਕਰ ਤੁਹਾਡੇ ਬਾਥਰੂਮ 'ਚ ਥੋੜ੍ਹੀ ਜਿਹੀ ਧੁੱਪ ਆਉਂਦੀ ਹੈ ਤਾਂ ਇਸ ਨੂੰ ਆਸਾਨੀ ਨਾਲ ਰੱਖ ਸਕਦੇ ਹੋ।
ਪ੍ਰੇਸ਼ਾਨੀ ਤੋਂ ਮੁਕਤੀ ਪਾਉਣ ਅਤੇ ਧਨ ਦੀ ਪ੍ਰਾਪਤੀ ਲਈ ਮੰਗਲਵਾਰ ਨੂੰ ਜ਼ਰੂਰ ਕਰੋ ਇਹ ਖਾਸ ਉਪਾਅ
NEXT STORY