ਨਵੀਂ ਦਿੱਲੀ- ਵਿਅਕਤੀ ਸਾਰਾ ਦਿਨ ਮਿਹਨਤ ਕਰਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇ ਸਕੇ ਪਰ ਕਈ ਵਾਰ ਮਿਹਨਤ ਕਰਨ ਦੇ ਬਾਵਜੂਦ ਉਸ ਨੂੰ ਫਲ ਨਹੀਂ ਮਿਲਦਾ। ਇਸ ਦਾ ਕਾਰਨ ਘਰ 'ਚ ਮੌਜੂਦ ਨਕਾਰਾਤਮਕ ਊਰਜਾ ਵੀ ਹੋ ਸਕਦੀ ਹੈ। ਘਰ 'ਚ ਨਕਾਰਾਤਮਕ ਊਰਜਾ ਦੀ ਮੌਜੂਦਗੀ ਦੇ ਕਾਰਨ ਰੋਜ਼ਾਨਾ ਦੇ ਕੰਮਾਂ 'ਚ ਰੁਕਾਵਟ ਆਉਂਦੀ ਹੈ। ਇਸ ਤੋਂ ਇਲਾਵਾ ਪਰਿਵਾਰ ਵਾਲਿਆਂ ਨਾਲ ਹਮੇਸ਼ਾ ਝਗੜਾ ਹੁੰਦਾ ਰਹਿੰਦਾ ਹੈ। ਅਜਿਹੀ ਸਥਿਤੀ 'ਚ ਤੁਸੀਂ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਅਤੇ ਘਰ 'ਚ ਸਕਾਰਾਤਮਕਤਾ ਲਿਆਉਣ ਲਈ ਕੁਝ ਵਾਸਤੂ ਉਪਾਅ ਅਪਣਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਨਾ ਰੱਖੋ ਟੁੱਟੀਆਂ ਚੀਜ਼ਾਂ
ਘਰ 'ਚ ਕਦੇ ਵੀ ਟੁੱਟੀਆਂ ਚੀਜ਼ਾਂ ਨੂੰ ਨਹੀਂ ਰੱਖਣਾ ਚਾਹੀਦਾ। ਆਪਣੇ ਘਰ 'ਚ ਇਲੈਕਟ੍ਰਾਨਿਕ ਸਮਾਨ, ਫਰਨੀਚਰ, ਘੜੀਆਂ ਜਾਂ ਕੋਈ ਵੀ ਟੁੱਟੀ ਹੋਈ ਚੀਜ਼ ਨਾ ਰੱਖੋ। ਮਾਨਤਾਵਾਂ ਮੁਤਾਬਕ ਅਜਿਹੀਆਂ ਚੀਜ਼ਾਂ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ। ਇਸ ਲਈ ਜੇਕਰ ਘਰ 'ਚ ਕੋਈ ਅਜਿਹੀ ਚੀਜ਼ ਪਈ ਹੈ ਤਾਂ ਉਸ ਨੂੰ ਤੁਰੰਤ ਹਟਾ ਦਿਓ।
ਸਾਮਾਨ ਰੱਖਣ 'ਚ ਗੜਬੜ ਨਾ ਕਰੋ
ਘਰ 'ਚ ਕਦੇ ਵੀ ਚੀਜ਼ਾਂ ਨੂੰ ਗੜਬੜੀ ਨਾਲ ਨਹੀਂ ਰੱਖਣਾ ਚਾਹੀਦਾ। ਮਾਨਤਾਵਾਂ ਦੇ ਅਨੁਸਾਰ ਚੀਜ਼ਾਂ ਨੂੰ ਖਿਲਾਰ ਕੇ ਰੱਖਣ ਨਾਲ ਘਰ ਦੇ ਮੈਂਬਰਾਂ 'ਚ ਚਿੜਚਿੜਾਪਨ ਅਤੇ ਨਕਾਰਾਤਮਕਤਾ ਆਉਂਦੀ ਹੈ। ਇਸ ਤੋਂ ਇਲਾਵਾ ਘਰ ਦੇ ਮਾਹੌਲ 'ਚ ਵੀ ਨਕਾਰਾਤਮਕਤਾ ਫੈਲਦੀ ਹੈ। ਜੋ ਚੀਜ਼ਾਂ ਤੁਸੀਂ ਨਹੀਂ ਵਰਤਦੇ ਕਿਸੇ ਲੋੜਵੰਦ ਵਿਅਕਤੀ ਨੂੰ ਦਾਨ ਕਰ ਦਿਓ ਇਸ ਤੋਂ ਇਲਾਵਾ ਆਪਣੇ ਕਮਰੇ ਨੂੰ ਹਮੇਸ਼ਾ ਸਾਫ਼ ਰੱਖੋ। ਇਸ ਨਾਲ ਘਰ 'ਚ ਸਕਾਰਾਤਮਕ ਮਾਹੌਲ ਬਣਿਆ ਰਹੇਗਾ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਘਰ 'ਚ ਆਉਣ ਦਿਓ ਤਾਜ਼ੀ ਧੁੱਪ
ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ 'ਚ ਕੋਈ ਨਕਾਰਾਤਮਕ ਊਰਜਾ ਨਾ ਹੋਵੇ ਤਾਂ ਸਕਾਰਾਤਮਕਤਾ ਲਿਆਉਣ ਲਈ ਹਮੇਸ਼ਾ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖੋ। ਸੂਰਜ ਦੀ ਰੌਸ਼ਨੀ ਸਕਾਰਾਤਮਕ ਊਰਜਾ ਦਾ ਸੰਚਾਰ ਕਰਨ ਦੇ ਨਾਲ-ਨਾਲ ਘਰ ਦੇ ਮੈਂਬਰਾਂ ਦੇ ਮੂਡ ਨੂੰ ਵੀ ਚੰਗਾ ਕਰਦੀ ਹੈ।
ਲਗਾਓ ਲੂਣ ਵਾਲਾ ਪੋਚਾ
ਵਾਸਤੂ ਸ਼ਾਸਤਰ 'ਚ ਲੂਣ ਨੂੰ ਅਜਿਹਾ ਤੱਤ ਮੰਨਿਆ ਜਾਂਦਾ ਹੈ ਜਿਸ 'ਚ ਨਕਾਰਾਤਮਕ ਊਰਜਾ ਨੂੰ ਖਿੱਚਣ ਦਾ ਗੁਣ ਹੁੰਦਾ ਹੈ। ਪੋਚਾ ਮਾਰਦੇ ਸਮੇਂ ਜੇਕਰ ਸਮੁੰਦਰੀ ਲੂਣ ਮਿਲਾਇਆ ਜਾਵੇ ਤਾਂ ਘਰ ਦੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਾਥਰੂਮ 'ਚ ਕੱਚ ਦੀ ਕੌਲੀ 'ਚ ਲੂਣ ਰੱਖਣ ਨਾਲ ਵੀ ਵਾਸਤੂ ਦੋਸ਼ ਦੂਰ ਹੋ ਜਾਂਦੇ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਭਗਵਾਨ ਸ਼ਿਵ ਜੀ ਨੂੰ ਖੁਸ਼ ਕਰਨ ਲਈ ਸੋਮਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਪੂਜਾ
NEXT STORY