ਨਵੀਂ ਦਿੱਲੀ - ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘਰ ਅਤੇ ਇਸਦੇ ਆਲੇ-ਦੁਆਲੇ ਰੱਖੀ ਹਰ ਇੱਕ ਚੀਜ਼ ਦਾ ਵਿਅਕਤੀ ਦੇ ਜੀਵਨ 'ਤੇ ਸ਼ੁਭ ਜਾਂ ਅਸ਼ੁਭ ਪ੍ਰਭਾਵ ਜ਼ਰੂਰ ਪੈਂਦਾ ਹੈ। ਇਸ ਲਈ ਵਾਸਤੂ ਸ਼ਾਸਤਰ ਨਿਯਮਾਂ ਅਨੁਸਾਰ ਘਰ ਦੀ ਦਿਸ਼ਾ ਦੇ ਨਾਲ-ਨਾਲ ਉਸ ਘਰ ਵਿੱਚ ਰੱਖੀ ਹਰ ਚੀਜ਼ ਲਈ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਵਾਸਤੂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਮੌਜੂਦ ਹਰ ਚੀਜ਼ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਦਾ ਨਿਕਾਸ ਕਰਦੀ ਹੈ। ਇਸ ਲਈ ਘਰ ਦੇ ਮੁੱਖ ਦਰਵਾਜ਼ੇ, ਮੰਦਰ, ਬੈੱਡਰੂਮ ਦੇ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ 'ਚ ਬਾਥਰੂਮ ਲਈ ਵਿਸ਼ੇਸ਼ ਵਾਸਤੂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਨਕਾਰਾਤਮਕ ਊਰਜਾ ਇਸੇ ਦਿਸ਼ਾ ਤੋਂ ਪੈਦਾ ਹੁੰਦੀ ਹੈ।
ਇਹ ਵੀ ਪੜ੍ਹੋ : Vastu Tips: ਘਰ 'ਚ ਲੱਗੇ ਜਾਲ਼ੇ ਤੁਰੰਤ ਕਰੋ ਸਾਫ਼ , ਨਹੀਂ ਤਾਂ ਗ਼ਰੀਬੀ ਦੇ ਸਕਦੀ ਹੈ ਦਸਤਕ
ਬੂਟਾ
ਬਾਥਰੂਮ 'ਚ ਗਲਤੀ ਨਾਲ ਵੀ ਬੂਟੇ ਨਹੀਂ ਲਗਾਉਣੇ ਚਾਹੀਦੇ। ਪੌਦੇ ਸ਼ੁੱਧਤਾ ਅਤੇ ਸਾਤਵਿਕਤਾ ਨਾਲ ਜੁੜੇ ਹੋਏ ਹਨ। ਅਜਿਹੇ 'ਚ ਇਨ੍ਹਾਂ ਨੂੰ ਬਾਥਰੂਮ 'ਚ ਲਗਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਨਾਲ ਹੀ ਬਾਥਰੂਮ 'ਚ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਤਸਵੀਰ
ਬਾਥਰੂਮ ਵਿੱਚ ਕੋਈ ਤਸਵੀਰ ਜਾਂ ਫੋਟੋ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਘਰ ਵਿੱਚ ਆਰਥਿਕ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਘਰ ਵਿੱਚ ਰੱਖਿਆ ਪੈਸਾ ਪਾਣੀ ਵਾਂਗ ਵਹਿਣ ਲੱਗਦਾ ਹੈ। ਅਜਿਹੇ 'ਚ ਬਾਥਰੂਮ 'ਚ ਸਜਾਵਟ ਲਈ ਕੋਈ ਫੋਟੋ ਨਾ ਲਗਾਓ।
ਇਹ ਵੀ ਪੜ੍ਹੋ : ਤੁਹਾਡੀ ਜੇਬ 'ਚ ਰੱਖਿਆ ਰੁਮਾਲ ਤੁਹਾਨੂੰ ਕਰ ਸਕਦਾ ਹੈ ਆਬਾਦ ਜਾਂ ਫਿਰ ਬਰਬਾਦ
ਚੱਪਲ
ਬਹੁਤ ਸਾਰੇ ਲੋਕ ਬਾਥਰੂਮ ਲਈ ਵੱਖਰੀ ਚੱਪਲਾਂ ਦੀ ਵਰਤੋਂ ਕਰਦੇ ਹਨ, ਤਾਂ ਜੋ ਘਰ ਵਿੱਚ ਗੰਦਗੀ ਨਾ ਹੋਵੇ ਅਤੇ ਪਾਣੀ ਨਾ ਫੈਲੇ। ਹਾਲਾਂਕਿ ਬਾਥਰੂਮ ਲਈ ਵੱਖਰੀ ਚੱਪਲਾਂ ਰੱਖਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ ਨੂੰ ਦਰਵਾਜ਼ਿਆਂ ਦੇ ਬਾਹਰ ਰੱਖੋ ਅਤੇ ਚੱਪਲਾਂ ਸਾਬਤ ਹੋਣੀਆਂ ਚਾਹੀਦੀਆਂ ਹਨ, ਉਹ ਟੁੱਟੀਆਂ ਨਾ ਹੋਣ।
ਗਿੱਲੇ ਕੱਪੜੇ
ਅਕਸਰ ਦੇਖਿਆ ਗਿਆ ਹੈ ਕਿ ਲੋਕ ਬਾਥਰੂਮ ਵਿੱਚ ਕੱਪੜੇ ਧੋ ਕੇ ਟੂਟੀ ਦੇ ਉੱਪਰ ਹੀ ਰੱਖ ਦਿੰਦੇ ਹਨ। ਅਜਿਹਾ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ। ਬਾਥਰੂਮ ਵਿੱਚ ਗਿੱਲੇ ਕੱਪੜੇ ਰੱਖਣ ਨਾਲ ਵਾਸਤੂਦੋਸ਼ ਹੁੰਦਾ ਹੈ। ਅਜਿਹੇ 'ਚ ਨਾ ਤਾਂ ਬਾਥਰੂਮ 'ਚ ਗਿੱਲੇ ਕੱਪੜੇ ਭਿਉਂ ਕੇ ਜ਼ਿਆਦਾ ਦੇਰ ਰੱਖੋ ਅਤੇ ਨਾ ਹੀ ਗਿੱਲੇ ਕੱਪੜੇ ਨੂੰ ਜ਼ਿਆਦਾ ਦੇਰ ਤੱਕ ਰੱਖੋ।
ਇਹ ਵੀ ਪੜ੍ਹੋ : ਜਾਣੋ ਸਿੰਧੂਰ ਲਗਾਉਣ ਦੇ ਧਾਰਮਿਕ ਅਤੇ ਵਿਗਿਆਨਕ ਫ਼ਾਇਦਿਆਂ ਬਾਰੇ
ਵਾਲ
ਇਸ਼ਨਾਨ ਕਰਦੇ ਸਮੇਂ ਵਾਲਾਂ ਦਾ ਟੁੱਟਣਾ ਲਾਜ਼ਮੀ ਹੈ। ਹਾਲਾਂਕਿ, ਨਹਾਉਣ ਤੋਂ ਬਾਅਦ ਟੁੱਟੇ ਵਾਲਾਂ ਨੂੰ ਬਾਥਰੂਮ ਵਿੱਚ ਨਹੀਂ ਛੱਡਣਾ ਚਾਹੀਦਾ ਹੈ। ਇਸ ਨਾਲ ਵਾਸਤੂਦੋਸ਼ ਪੈਦਾ ਹੁੰਦਾ ਹੈ ਅਤੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
ਸ਼ੀਸ਼ਾ
ਕਈ ਲੋਕ ਬਾਥਰੂਮ ਵਿੱਚ ਸ਼ੀਸ਼ਾ ਰੱਖਦੇ ਹਨ। ਜਿਸ ਕਾਰਨ ਬਾਥਰੂਮ ਬਹੁਤ ਸੋਹਣਾ ਲੱਗਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਆਪਣਾ ਮੂੰਹ ਧੋਣ, ਬੁਰਸ਼ ਕਰਨ ਅਤੇ ਸੇਵਿੰਗ ਕਰਨ ਦੀ ਸਹੂਲਤ ਹੁੰਦੀ ਹੈ। ਹਾਲਾਂਕਿ, ਵਾਸਤੂ ਸ਼ਾਸਤਰ ਦੇ ਨਿਯਮਾਂ ਦੇ ਅਨੁਸਾਰ, ਬਾਥਰੂਮ ਵਿੱਚ ਸ਼ੀਸ਼ਾ ਲਗਾਉਣ ਨਾਲ ਘਰ ਵਿੱਚ ਨਕਾਰਾਤਮਕਤਾ ਆਉਂਦੀ ਹੈ।
ਇਹ ਵੀ ਪੜ੍ਹੋ : Vastu Tips : ਤੁਹਾਡੇ ਮੂਡ ਨੂੰ ਬੂਸਟ ਕਰੇਗਾ Spider Plant, ਜਾਣੋ ਇਸਦੇ ਹੋਰ ਵੀ ਫਾਇਦੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Fengshui Tips: ਘਰ 'ਚ ਹਾਥੀ ਦੀ ਮੂਰਤੀ ਰੱਖਣੀ ਹੁੰਦੀ ਹੈ ਸ਼ੁੱਭ ਜਾਂ ਅਸ਼ੁੱਭ, ਜਾਣੋ
NEXT STORY