ਨਵੀਂ ਦਿੱਲੀ- ਸਾਡੇ ਘਰ 'ਚ ਮੌਜੂਦ ਚੀਜ਼ਾਂ ਦਾ ਸਾਡੀ ਜ਼ਿੰਦਗੀ 'ਤੇ ਖ਼ਾਸ ਅਸਰ ਪੈਂਦਾ ਹੈ। ਘਰ 'ਚ ਚੀਜ਼ਾਂ ਦੇ ਰੱਖ-ਰਖਾਅ ਤੋਂ ਲੈ ਕੇ ਪੂਜਾ ਪਾਠ ਨਾਲ ਜੁੜੀਆਂ ਚੀਜ਼ਾਂ ਦਾ ਸਾਡੀ ਜ਼ਿੰਦਗੀ 'ਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਅਸਰ ਪੈਂਦੇ ਹਨ। ਵਾਸ਼ਤੂ ਸ਼ਾਸਤਰ ਮੁਤਾਬਕ ਘਰ 'ਚ ਵਾਸਤੂ ਦੋਸ਼ ਹੋਣ ਨਾਲ ਸੁੱਖ-ਸ਼ਾਂਤੀ ਅਤੇ ਪਰਿਵਾਰ ਦੀ ਤਰੱਕੀ 'ਚ ਰੁਕਾਵਟ ਪੈਦਾ ਹੁੰਦੀ ਹੈ। ਵਾਸਤੂ ਦੋਸ਼ ਦੇ ਕਾਰਨ ਜੋ ਨਕਾਰਾਤਮਕ ਊਰਜਾ ਘਰ ਕਰਨ ਲੱਗਦੀ ਹੈ। ਅਜਿਹੇ 'ਚ ਅਸੀਂ ਕਪੂਰ ਨੂੰ ਲੈ ਕੇ ਆਸਾਨ ਜਿਹੇ ਉਪਾਵਾਂ ਨੂੰ ਅਪਣਾ ਕੇ ਘਰ ਦਾ ਵਾਸਤੂ ਦੋਸ਼ ਠੀਕ ਕਰ ਸਕਦੇ ਹਾਂ। ਜਾਣੋ ਉਨ੍ਹਾਂ ਛੋਟੇ-ਛੋਟੇ ਉਪਾਵਾਂ ਬਾਰੇ...
ਆਰਥਿਕ ਸਥਿਤੀ ਬਣੇਗੀ ਮਜ਼ਬੂਤ
ਤਿੰਨ ਕਪੂਰ ਦੀਆਂ ਗੋਲੀਆਂ ਅਤੇ ਲੌਂਗ ਨੂੰ ਘਰ ਜਾਂ ਕੰਮ ਵਾਲੀ ਥਾਂ 'ਤੇ ਜਲਾ ਦਿਓ। ਇੱਕ ਧਾਰਮਿਕ ਵਿਸ਼ਵਾਸ ਹੈ ਕਿ ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ। ਜੀਵਨ ਵਿੱਚ ਭੋਜਨ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਵਾਸਤੂ ਨੁਕਸ ਦੂਰ ਹੋਣਗੇ
ਘਰ ਦੇ ਵਾਸਤੂ ਨੁਕਸ ਨੂੰ ਦੂਰ ਕਰਨ ਲਈ ਸਾਰੇ ਕਮਰਿਆਂ ਦੇ ਕੋਨੇ 'ਚ 1-1 ਕਪੂਰ ਦੀ ਟਿੱਕੀ ਰੱਖੋ। ਇਸ ਨਾਲ ਵਾਸਤੂ ਨੁਕਸ ਦੂਰ ਹੋਣ ਦੇ ਨਾਲ-ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ। ਜੇਕਰ ਉਹ ਪਿਘਲ ਜਾਣ ਤਾਂ ਸਮਝੋ ਕਿ ਵਾਸਤੂ ਨੁਕਸ ਦੂਰ ਹੋ ਗਿਆ ਹੈ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸਨੂੰ ਦੁਬਾਰਾ ਬਦਲ ਕੇ ਜਾਂ ਫਿਰ ਹੋਰ ਨਵੀਂ ਰੱਖ ਸਕਦੇ ਹੋ।
ਤਣਾਅ ਤੋਂ ਮਿਲੇਗੀ ਰਾਹਤ
ਸ਼ਾਸਤਰਾਂ ਅਨੁਸਾਰ ਘਰ 'ਚ ਧੂਪ-ਦੀਵਾ ਜਾਂ ਕਪੂਰ ਜਲਾਉਣ ਨਾਲ ਮਨ ਸ਼ਾਂਤ ਹੁੰਦਾ ਹੈ। ਇਸ ਤਰ੍ਹਾਂ ਇਹ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਦਰਅਸਲ ਧੂਪ-ਦੀਵੇ ਦੀ ਮਹਿਕ ਵਾਯੂਮੰਡਲ ਵਿੱਚ ਫੈਲਦੀ ਹੈ, ਜੋ ਮਨ ਨੂੰ ਸ਼ਾਂਤ ਅਤੇ ਪ੍ਰਸੰਨ ਬਣਾਉਣ ਵਿੱਚ ਸਹਾਈ ਹੁੰਦੀ ਹੈ। ਇਸ ਦੇ ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ। ਇਸ ਲਈ ਸਵੇਰੇ-ਸ਼ਾਮ ਪੂਜਾ ਘਰ 'ਚ ਧੂਪ, ਦੀਵਾ ਜਾਂ ਕਪੂਰ ਜ਼ਰੂਰ ਜਗਾਉਣਾ ਚਾਹੀਦਾ ਹੈ।
ਸਕਾਰਾਤਮਕ ਊਰਜਾ ਦਾ ਵਾਧਾ
ਕਪੂਰ ਜਲਾਉਣ ਨਾਲ ਵਾਤਾਵਰਣ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਜੀਵਨ ਵਿੱਚ ਤਰੱਕੀ ਅਤੇ ਸਫਲਤਾ ਦਾ ਰਾਹ ਖੁੱਲ੍ਹਦਾ ਹੈ। ਪਰਿਵਾਰ ਵਿੱਚ ਖੁਸ਼ਹਾਲੀ, ਸੁੱਖ ਅਤੇ ਸ਼ਾਂਤੀ ਦਾ ਵਾਸ ਹੁੰਦਾ ਹੈ।
ਵਿਆਹੁਤਾ ਜੀਵਨ ਵਿੱਚ ਰਹੇਗੀ ਮਿਠਾਸ
ਧਾਰਮਿਕ ਮਾਨਤਾਵਾਂ ਅਨੁਸਾਰ, ਕਪੂਰ ਨੂੰ ਰੋਜ਼ਾਨਾ ਚਾਂਦੀ ਜਾਂ ਪਿੱਤਲ ਦੇ ਕਟੋਰੇ ਵਿੱਚ ਜਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੈੱਡਰੂਮ ਨੂੰ ਸਾਫ਼ ਕਰੋ ਅਤੇ ਕਮਰੇ ਵਿਚ ਰੋਜ਼ਾਨਾ ਕਪੂਰ ਜਲਾਓ। ਇਸ ਨਾਲ ਵਿਆਹੁਤਾ ਜੀਵਨ ਵਿੱਚ ਚੱਲ ਰਹੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਮਾਂ ਲਕਸ਼ਮੀ ਕਰੇਗੀ ਆਰਥਿਕ ਸੰਕਟ ਨੂੰ ਦੂਰ, ਸ਼ੁੱਕਰਵਾਰ ਨੂੰ ਕਰੋ ਇਹ ਖ਼ਾਸ ਉਪਾਅ
NEXT STORY