ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ ਧਾਤਾਂ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਪੀਲੀ ਧਾਤ ਯਾਨੀ ਸੋਨੇ ਦਾ ਸਿੱਧਾ ਸਬੰਧ ਦੇਵਗੁਰੂ ਬ੍ਰਹਿਸਪਤੀ ਨਾਲ ਮੰਨਿਆ ਜਾਂਦਾ ਹੈ। ਜਿੱਥੇ ਸੋਨਾ ਧਾਰਨ ਕਰਨ ਨਾਲ ਕਿਸੇ ਦੀ ਕਿਸਮਤ ਚਮਕ ਸਕਦੀ ਹੈ, ਉੱਥੇ ਹੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਸਹੀ ਨਾ ਹੋਣ 'ਤੇ ਇਹ ਗੰਭੀਰ ਨੁਕਸਾਨ ਦਾ ਕਾਰਨ ਵੀ ਬਣ ਸਕਦਾ ਹੈ।
ਇਨ੍ਹਾਂ ਰਾਸ਼ੀਆਂ ਲਈ ਸੋਨਾ ਹੈ 'ਵਰਜਿਤ'
ਜੋਤਿਸ਼ ਮਾਹਿਰਾਂ ਅਨੁਸਾਰ ਕੁਝ ਖ਼ਾਸ ਰਾਸ਼ੀਆਂ ਦੇ ਜਾਤਕਾਂ ਨੂੰ ਸੋਨਾ ਪਹਿਨਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦੇ ਜੀਵਨ ਵਿੱਚ ਤਣਾਅ ਅਤੇ ਧਨ ਦੀ ਹਾਨੀ ਲਿਆ ਸਕਦਾ ਹੈ। ਸਾਵਧਾਨ ਰਹਿਣ ਵਾਲੀਆਂ ਰਾਸ਼ੀਆਂ ਵਿੱਚ ਬ੍ਰਿਖ, ਮਿਥੁਨ, ਕੰਨਿਆ, ਬ੍ਰਿਸ਼ਚਕ, ਕੁੰਭ ਅਤੇ ਮਕਰ ਸ਼ਾਮਲ ਹਨ।
ਬ੍ਰਿਖ ਤੇ ਮਿਥੁਨ ਰਾਸ਼ੀ ਵਾਲਿਆਂ ਲਈ ਸੋਨਾ ਮਾਨਸਿਕ ਅਸ਼ਾਂਤੀ ਦਾ ਕਾਰਨ ਬਣ ਸਕਦਾ ਹੈ।
ਕੰਨਿਆ ਤੇ ਮਕਰ ਰਾਸ਼ੀ ਦੇ ਜਾਤਕਾਂ ਨੂੰ ਇਸ ਨਾਲ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੁੰਭ ਤੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਸੋਨਾ ਪਹਿਨਣਾ ਸਿਹਤ ਤੇ ਰਿਸ਼ਤਿਆਂ ਵਿੱਚ ਖਟਾਸ ਲਿਆ ਸਕਦਾ ਹੈ।
ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ
ਦੂਜੇ ਪਾਸੇ, ਮੇਖ, ਕਰਕ, ਸਿੰਘ, ਧਨੁ ਅਤੇ ਮੀਨ ਰਾਸ਼ੀ ਦੇ ਲੋਕਾਂ ਲਈ ਸੋਨਾ ਪਹਿਨਣਾ ਬੇਹੱਦ ਸ਼ੁਭ ਅਤੇ ਰਾਜਯੋਗ ਦੇ ਬਰਾਬਰ ਮੰਨਿਆ ਗਿਆ ਹੈ। ਮੇਖ ਰਾਸ਼ੀ ਵਾਲਿਆਂ ਲਈ ਇਹ ਸਾਹਸ ਵਧਾਉਂਦਾ ਹੈ, ਜਦੋਂ ਕਿ ਸਿੰਘ ਰਾਸ਼ੀ ਲਈ ਸੁਖ-ਸਮ੍ਰਿਧੀ ਦੇ ਦੁਆਰ ਖੋਲ੍ਹਦਾ ਹੈ। ਧਨੁ ਅਤੇ ਮੀਨ ਰਾਸ਼ੀ ਦਾ ਸੁਆਮੀ ਬ੍ਰਹਿਸਪਤੀ ਹੋਣ ਕਰਕੇ, ਇਨ੍ਹਾਂ ਲਈ ਸੋਨਾ ਕਰੀਅਰ ਵਿੱਚ ਉੱਨਤੀ ਅਤੇ ਮਾਨ-ਸਨਮਾਨ ਲਿਆਉਂਦਾ ਹੈ।
ਸੋਨਾ ਪਹਿਨਣ ਦੇ ਜ਼ਰੂਰੀ ਨਿਯਮ
ਸੋਨਾ ਧਾਰਨ ਕਰਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ...
1. ਸਹੀ ਉਂਗਲ: ਸੋਨੇ ਦੀ ਅੰਗੂਠੀ ਨੂੰ ਹਮੇਸ਼ਾ ਅਨਾਮਿਕਾ (Ring finger) ਜਾਂ ਤਰਜਨੀ (Index finger) 'ਚ ਪਹਿਨਣਾ ਸਭ ਤੋਂ ਉੱਤਮ ਹੁੰਦਾ ਹੈ।
2. ਪੈਰਾਂ 'ਚ ਨਾ ਪਾਓ: ਪੈਰਾਂ ਵਿੱਚ ਕਦੇ ਵੀ ਸੋਨਾ ਨਹੀਂ ਪਹਿਨਣਾ ਚਾਹੀਦਾ, ਕਿਉਂਕਿ ਇਸ ਨਾਲ ਬ੍ਰਹਿਸਪਤੀ ਦਾ ਅਪਮਾਨ ਹੁੰਦਾ ਹੈ ਅਤੇ ਜੀਵਨ 'ਚ ਦਰਿਦਰਤਾ ਆ ਸਕਦੀ ਹੈ।
3. ਧਾਤਾਂ ਦਾ ਸੁਮੇਲ: ਲੋਹੇ ਜਾਂ ਐਲੂਮੀਨੀਅਮ ਦੇ ਨਾਲ ਸੋਨਾ ਪਹਿਨਣ ਤੋਂ ਬਚਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਿਆਂ ਵਾਂਗ ਲੰਘਦੀ ਹੈ ਜ਼ਿੰਦਗੀ; ਜੇਕਰ ਕੁੰਡਲੀ 'ਚ ਹੁੰਦਾ ਹੈ ਇਹ 'ਰਾਜਯੋਗ'
NEXT STORY