Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    4:16:16 PM

  • fake marriage for green card

    ਗ੍ਰੀਨ ਕਾਰਡ ਲਈ ਕਰਾ'ਤੇ 1,000 ਫਰਜ਼ੀ ਵਿਆਹ ! ਸਭ...

  • the way to get ration has changed from today

    ਰਾਸ਼ਨ ਲੈਣ ਦਾ ਤਰੀਕਾ ਅੱਜ ਤੋਂ ਬਦਲਿਆ, ਕਾਰਡ ਧਾਰਕਾਂ...

  • if you have extra cylinders at home  be careful  it might happen

    ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ...

  • india pakistan relation

    ਇਕ-ਦੂਜੇ ਨੂੰ ਸਭ ਤੋਂ ਵੱਡਾ ਖ਼ਤਰਾ ਮੰਨਦੇ ਹਨ ਭਾਰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਈ-ਸੇਵਾ ਸਿਸਟਮ ਕਈ ਦਿਨਾਂ ਤੋਂ ਠੱਪ, ਸੇਵਾ ਕੇਂਦਰਾਂ ’ਚ ਮਚੀ ਹਾਹਾਕਾਰ

DOABA News Punjabi(ਦੋਆਬਾ)

ਈ-ਸੇਵਾ ਸਿਸਟਮ ਕਈ ਦਿਨਾਂ ਤੋਂ ਠੱਪ, ਸੇਵਾ ਕੇਂਦਰਾਂ ’ਚ ਮਚੀ ਹਾਹਾਕਾਰ

  • Edited By Shivani Attri,
  • Updated: 25 Jun, 2026 03:26 PM
Jalandhar
e service  in service centers has been down for several days
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)-ਪੰਜਾਬ ਸਰਕਾਰ ਦੀ ਈ-ਸੇਵਾ ਵਿਵਸਥਾ ਇਨ੍ਹਾਂ ਦਿਨਾਂ ’ਚ ਗੰਭੀਰ ਸੰਕਟ ’ਚੋਂ ਲੰਘ ਰਹੀ ਹੈ। ਪਿਛਲੇ ਕਰੀਬ 10 ਦਿਨਾਂ ਤੋਂ ਸੂਬੇ ਭਰ ਦੇ ਸੇਵਾ ਕੇਂਦਰਾਂ ਦਾ ਸਰਵਰ ਲਗਾਤਾਰ ਠੱਪ ਰਹਿਣ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਡਿਜੀਟਲ ਪ੍ਰਸ਼ਾਸਨ ਅਤੇ ਘਰ ਦੇ ਨੇੜੇ ਸੇਵਾਵਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵਿਆਂ ਦੇ ਵਿਚਕਾਰ ਸੇਵਾ ਕੇਂਦਰਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਦਿਖਾਈ ਦੇ ਰਹੀ ਬੇਵੱਸੀ ਪੂਰੀ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਰਹੀ ਹੈ।

ਸਰਵਰ ਠੱਪ ਹੋਣ ਕਾਰਨ ਟ੍ਰਾਂਸਪੋਰਟ ਵਿਭਾਗ, ਨਗਰ ਨਿਗਮ, ਪਾਵਰਕਾਮ, ਸਮਾਜਿਕ ਸੁਰੱਖਿਆ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਨਾਲ ਜੁੜੀਆਂ ਲਗਭਗ 465 ਕਿਸਮਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇਨ੍ਹਾਂ ’ਚ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਮੈਰਿਜ ਸਰਟੀਫਿਕੇਟ, ਜਨਮ ਅਤੇ ਮੌਤ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸੀਨੀਅਰ ਸਿਟੀਜ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਲਰਨਿੰਗ ਲਾਇਸੈਂਸ, ਰਜਿਸਟਰੀ ਦੀਆਂ ਪ੍ਰਮਾਣਿਤ ਕਾਪੀਆਂ, ਮੈਜਿਸਟ੍ਰੇਟ ਵੱਲੋਂ ਹਲਫ਼ਨਾਮੇ ਦੀ ਤਸਦੀਕ ਸਮੇਤ ਕਈ ਅਹਿਮ ਸੇਵਾਵਾਂ ਸ਼ਾਮਲ ਹਨ।

ਸਭ ਤੋਂ ਵੱਧ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋ ਰਹੀ ਹੈ ਜੋ ਦੂਰ-ਦੁਰਾਡੇ ਦੇ ਖੇਤਰਾਂ ਤੋਂ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਸੇਵਾ ਕੇਂਦਰਾਂ ’ਚ ਪਹੁੰਚ ਰਹੇ ਹਨ। ਸਵੇਰ ਤੋਂ ਸ਼ਾਮ ਤੱਕ ਲਾਈਨ ’ਚ ਲੱਗਣ ਦੇ ਬਾਵਜੂਦ ਉਨ੍ਹਾਂ ਦਾ ਕੰਮ ਨਹੀਂ ਹੋ ਪਾ ਰਿਹਾ। ਕਈ ਲੋਕ ਰੋਜ਼ਾਨਾ ਚੱਕਰ ਕੱਟਣ ਲਈ ਮਜਬੂਰ ਹਨ ਜਦਕਿ ਕੁਝ ਲੋਕਾਂ ਦੀਆਂ ਟਾਈਮ ਲਿਮਟ ਨਾਲ ਜੁੜੀਆਂ ਸਰਕਾਰੀ ਪ੍ਰਕਿਰਿਆਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ

ਜੇਕਰ ਕੇਵਲ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ 34 ਸੇਵਾ ਕੇਂਦਰਾਂ ’ਚ ਮੰਗਲਵਾਰ ਨੂੰ ਵੀ ਅਵਿਵਸਥਾ ਦਾ ਮਾਹੌਲ ਬਣਿਆ ਰਿਹਾ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਸੇਵਾ ਕੇਂਦਰ ਦੀ ਹੀ ਗੱਲ ਕਰੀਏ ਤਾਂ ਇੱਥੇ ਆਮ ਦਿਨਾਂ ’ਚ ਰੋਜ਼ਾਨਾ ਔਸਤਨ 600 ਤੋਂ ਵੱਧ ਲੋਕ ਵੱਖ-ਵੱਖ ਸੇਵਾਵਾਂ ਲਈ ਅਪਲਾਈ ਕਰਦੇ ਹਨ, ਪਰ ਸਰਵਰ ਦੀ ਸਮੱਸਿਆ ਕਾਰਨ ਅੱਜ ਕੇਵਲ 102 ਅਰਜ਼ੀਆਂ ਦੀ ਹੀ ਪ੍ਰਕਿਰਿਆ ਪੂਰੀ ਹੋ ਸਕੀ।

ਸੇਵਾ ਕੇਂਦਰ ਦੇ ਸਾਹਮਣੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਕਈ ਬਜ਼ੁਰਗ, ਔਰਤਾਂ ਅਤੇ ਦਿਵਿਆਂਗ ਵਿਅਕਤੀ ਘੰਟਿਆਂਬੱਧੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਰਹੇ, ਪਰ ਸਰਵਰ ਵਾਰ-ਵਾਰ ਠੱਪ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਦੂਜੇ ਪਾਸੇ ਕਾਊਂਟਰਾਂ ’ਤੇ ਤਾਇਨਾਤ ਕਰਮਚਾਰੀ ਵੀ ਖ਼ੁਦ ਨੂੰ ਬੇਵੱਸ ਮਹਿਸੂਸ ਕਰ ਰਹੇ ਸਨ ਕਿਉਂਕਿ ਤਕਨੀਕੀ ਸਮੱਸਿਆ ਕਾਰਨ ਉਹ ਲੋਕਾਂ ਦੀ ਮਦਦ ਕਰਨ ’ਚ ਅਸਮਰੱਥ ਸਨ।

ਇਹ ਵੀ ਪੜ੍ਹੋ: ਪੰਜਾਬ: ਲੱਗੀਆਂ ਵੱਡੀਆਂ ਪਾਬੰਦੀਆਂ! 23 ਅਗਸਤ ਤੱਕ ਹੁਕਮ ਹੋ ਗਏ ਜਾਰੀ

ਲਗਾਤਾਰ ਕਈ ਦਿਨਾਂ ਤੋਂ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ’ਚ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਵਧਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਡਿਜੀਟਲ ਸੇਵਾਵਾਂ ਦੇ ਨਾਂ ’ਤੇ ਪੂਰੀ ਵਿਵਸਥਾ ਨੂੰ ਆਨਲਾਈਨ ਕਰ ਰਹੀ ਹੈ ਤਾਂ ਤਕਨੀਕੀ ਢਾਂਚੇ ਨੂੰ ਵੀ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ।
ਆਮ ਲੋਕਾਂ ਨੇ ਸਰਕਾਰ ਪ੍ਰਤੀ ਦਿਖਾਇਆ ਗੁੱਸਾ, ਦਿੱਤੀ ਪ੍ਰਤੀਕਿਰਿਆ

ਰਾਜੇਸ਼ ਕੁਮਾਰ ਨਿਵਾਸੀ ਸੈਦਾਂ ਗੇਟ ਨੇ ਦੱਸਿਆ ਕਿ ''ਮੈਂ ਤੀਜੀ ਵਾਰ ਆਮਦਨ ਸਰਟੀਫਿਕੇਟ ਬਣਵਾਉਣ ਲਈ ਆਇਆ ਹਾਂ। ਹਰ ਵਾਰ ਇਹੀ ਕਿਹਾ ਜਾਂਦਾ ਹੈ ਕਿ ਸਰਵਰ ਨਹੀਂ ਚੱਲ ਰਿਹਾ। ਆਉਣ-ਜਾਣ ’ਚ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ।''
ਮਮਤਾ ਦੇਵੀ ਨਿਵਾਸੀ ਰੇਲਵੇ ਰੋਡ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਵਿਧਵਾ ਪੈਨਸ਼ਨ ਨਾਲ ਸਬੰਧਤ ਦਸਤਾਵੇਜ਼ ਜਮ੍ਹਾ ਕਰਵਾਉਣ ਆਈ ਸੀ। ਸਵੇਰੇ 9 ਵਜੇ ਤੋਂ ਇੰਤਜ਼ਾਰ ਕਰ ਰਹੀ ਹਾਂ ਪਰ ਕੋਈ ਕੰਮ ਨਹੀਂ ਹੋਇਆ। ਸਰਕਾਰ ਨੂੰ ਆਮ ਲੋਕਾਂ ਦੀ ਪ੍ਰੇਸ਼ਾਨੀ ਸਮਝਣੀ ਚਾਹੀਦੀ ਹੈ।
ਗੁਰਪ੍ਰੀਤ ਸਿੰਘ ਨਿਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਉਸ ਨੇ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨਾ ਸੀ। ਨੌਕਰੀ ਲਈ ਲਾਇਸੈਂਸ ਜ਼ਰੂਰੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਸਰਵਰ ਬੰਦ ਹੈ। ਇਸ ਦਾ ਸਿੱਧਾ ਨੁਕਸਾਨ ਨੌਜਵਾਨਾਂ ਨੂੰ ਹੋ ਰਿਹਾ ਹੈ।
ਵਿਦਿਆਰਥੀਆਂ ’ਚ ਸ਼ਾਮਲ ਰੋਹਿਤ, ਕਸ਼ਿਵ, ਰਾਇਨ, ਨਿਸ਼ਾ, ਅਬਰ ਅਤੇ ਹੋਰਾਂ ਨੇ ਦੱਸਿਆ ਕਿ ਉਹ ਲੋਕ ਰੈਜ਼ੀਡੈਂਟ ਸਰਟੀਫਿਕੇਟ, ਇਨਕਮ ਸਰਟੀਫਿਕੇਟ ਸਮੇਤ ਹੋਰ ਸਰਟੀਫਿਕੇਟ ਲੈਣ ਲਈ ਕਈ ਦਿਨਾਂ ਤੋਂ ਭਟਕ ਰਹੇ ਹਨ ਪਰ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਦੀ ਸਮੱਸਿਆ ਨੂੰ ਲੈ ਕੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਰਿਹਾ। ਉਨ੍ਹਾਂ ਲੋਕਾਂ ਨੇ ਕਾਲਜ/ਯੂਨੀਵਰਸਿਟੀ ਦੀ ਐਡਮਿਸ਼ਨ ਲਈ ਅਪਲਾਈ ਕਰਨਾ ਹੈ, ਪਰ ਸਰਟੀਫਿਕੇਟ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਦਿੱਕਤਾਂ ਵਧਦੀਆਂ ਹੀ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ
ਪੰਜਾਬ ਸਰਕਾਰ ਦੀ ਮਹਿਲਾ ਆਰਥਿਕ ਸਹਾਇਤਾ ਸਕੀਮ ਦੀ ਅਪਡੇਸ਼ਨ ਬਣੀ ਵਜ੍ਹਾ!
ਸੇਵਾ ਕੇਂਦਰਾਂ ਨਾਲ ਜੁੜੇ ਇਕ ਉੱਚ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਪ੍ਰਸਤਾਵਿਤ ਆਰਥਿਕ ਸਹਾਇਤਾ ਸਕੀਮ ਅਧੀਨ 1000 ਤੇ 1500 ਰੁਪਏ ਮਾਸਿਕ ਸਹਾਇਤਾ ਨਾਲ ਸਬੰਧਤ ਸਿਸਟਮ ਅਪਡੇਸ਼ਨ ਦਾ ਕੰਮ ਚੱਲ ਰਿਹਾ ਹੈ। ਇਸੇ ਪ੍ਰਕਿਰਿਆ ਕਾਰਨ ਸੂਬੇ ਭਰ ਦੇ ਸੇਵਾ ਕੇਂਦਰਾਂ ਦੇ ਸਰਵਰ ’ਤੇ ਵਾਧੂ ਬੋਝ ਪਿਆ ਹੈ ਅਤੇ ਤਕਨੀਕੀ ਖ਼ਰਾਬੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

PunjabKesari
ਅਧਿਕਾਰੀ ਨੇ ਦੱਸਿਆ ਕਿ ਪਿਛਲੇ ਲਗਭਗ 10 ਦਿਨਾਂ ਤੋਂ ਸਰਵਰ ਸਬੰਧੀ ਸਮੱਸਿਆਵਾਂ ਬਣੀਆਂ ਹੋਈਆਂ ਹਨ। ਤਕਨੀਕੀ ਟੀਮ ਇਸ ਸਮੱਸਿਆ ਨੂੰ ਦੂਰ ਕਰਨ ਦੇ ਯਤਨ ਕਰ ਰਹੀ ਹੈ, ਪਰ ਅਜੇ ਤੱਕ ਸਥਿਤੀ ਪੂਰੀ ਤਰ੍ਹਾਂ ਆਮ ਵਰਗੀ ਨਹੀਂ ਹੋ ਸਕੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ’ਚ ਸਰਵਰ ਦੀ ਕਾਰਜਕੁਸ਼ਲਤਾ ’ਚ ਸੁਧਾਰ ਹੋਵੇਗਾ ਅਤੇ ਸੇਵਾਵਾਂ ਸੁਚਾਰੂ ਰੂਪ ’ਚ ਸ਼ੁਰੂ ਹੋ ਜਾਣਗੀਆਂ।

PunjabKesari

ਇਹ ਵੀ ਪੜ੍ਹੋ: Punjab: ਖੇਤਾਂ ਵੱਲ ਜ਼ਮੀਨ ਵਾਹੁਣ ਜਾਂਦੇ ਦੋ ਭਰਾਵਾਂ ਨਾਲ ਵਾਪਰੀ ਅਣਹੋਣੀ, ਇਕ ਦੀ ਦਰਦਨਾਕ ਮੌਤ

ਸਰਕਾਰ ਦੇ ਡਿਜੀਟਲ ਮਾਡਲ ’ਤੇ ਉੱਠ ਰਹੇ ਸਵਾਲ
ਡਿਜੀਟਲ ਗਵਰਨੈਂਸ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਈ-ਸੇਵਾ ਵਿਵਸਥਾ ਦਾ ਮਕਸਦ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਤੋਂ ਰਾਹਤ ਦੇਣਾ ਸੀ, ਪਰ ਮੌਜੂਦਾ ਹਾਲਾਤ ’ਚ ਇਹੀ ਵਿਵਸਥਾ ਲੋਕਾਂ ਲਈ ਨਵੀਂ ਪ੍ਰੇਸ਼ਾਨੀ ਬਣਦੀ ਨਜ਼ਰ ਆ ਰਹੀ ਹੈ। ਲਗਾਤਾਰ ਠੱਪ ਸਰਵਰ ਕਾਰਨ ਹਜ਼ਾਰਾਂ ਨਾਗਰਿਕਾਂ ਦੇ ਜ਼ਰੂਰੀ ਕੰਮ ਲਟਕੇ ਹੋਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਤਕਨੀਕੀ ਖ਼ਾਮੀਆਂ ਨੂੰ ਦੂਰ ਨਾ ਕੀਤਾ ਗਿਆ ਤਾਂ ਆਮ ਜਨਤਾ ਦਾ ਡਿਜੀਟਲ ਸੇਵਾਵਾਂ ’ਤੇ ਭਰੋਸਾ ਕਮਜ਼ੋਰ ਹੋ ਸਕਦਾ ਹੈ। ਫਿਲਹਾਲ ਸੂਬੇ ਭਰ ਦੇ ਹਜ਼ਾਰਾਂ ਲੋਕ ਸਰਵਰ ਦੇ ਦੁਬਾਰਾ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਜਦਕਿ ਸੇਵਾ ਕੇਂਦਰਾਂ ਦੇ ਬਾਹਰ ਹਰ ਦਿਨ ਵਧਦੀ ਭੀੜ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰਲੇ ਫ਼ਰਕ ਨੂੰ ਸਾਫ਼ ਤੌਰ ’ਤੇ ਉਜਾਗਰ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • E service system
  • service centers
  • ਈ ਸੇਵਾ ਸਿਸਟਮ
  • ਸੇਵਾ ਕੇਂਦਰ ਸਰਵਰ

ਨਵਾਂਸ਼ਹਿਰ ਪੁਲਸ ਨੇ ਨਸ਼ਾ ਕਰਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

NEXT STORY

Stories You May Like

  • gurdaspur sewa kendra employee commits suicide after being upset with manager
    ਗੁਰਦਾਸਪੁਰ ਸੇਵਾ ਕੇਂਦਰ ਦੇ ਕਰਮਚਾਰੀ ਨੇ ਮੈਨੇਜਰ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ
  • chloride and moisture content in e 20 exceeds   siam
    ਈ-20 ਪੈਟਰੋਲ ’ਚ ਕਲੋਰਾਈਡ ਅਤੇ ਨਮੀ ਦੀ ਮਾਤਰਾ ਤੈਅ ਹੱਦ ਤੋਂ ਕਿਤੇ ਜ਼ਿਆਦਾ : ਸਿਆਮ
  • russian glide bomb blast
    ਰੂਸੀ ਗਲਾਈਡ ਬੰਬਾਂ ਦਾ ਤਾਂਡਵ: 90 ਮਿੰਟਾਂ 'ਚ 8 ਸ਼ਕਤੀਸ਼ਾਲੀ ਧਮਾਕੇ, ਜ਼ਾਪੋਰੀਜ਼ੀਆ 'ਚ ਮਚੀ ਹਾਹਾਕਾਰ
  • 2 trains collide in croatia
    ਪਟੜੀ 'ਤੇ ਵਾਪਰਿਆ ਕਹਿਰ! ਕ੍ਰੋਏਸ਼ੀਆ 'ਚ ਭਿੜੀਆਂ 2 ਟ੍ਰੇਨਾਂ, ਯਾਤਰੀਆਂ 'ਚ ਮਚੀ ਹਾਹਾਕਾਰ
  • congress leader  killed  hospital  police
    ਕਾਂਗਰਸੀ ਆਗੂ ਦਾ ਦਿਨ-ਦਿਹਾੜੇ ਗੋਲ਼ੀ ਮਾਰ ਕੇ ਕਤਲ ! ਉਡੁਪੀ 'ਚ ਮਚੀ ਹਾਹਾਕਾਰ
  • easy connect air service launched from amritsar
    ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ ਕੀਤੀ 'ਈਜ਼ੀ ਕਨੈਕਟ' ਹਵਾਈ ਸੇਵਾ ਇਕ ਇਤਿਹਾਸਕ ਤੋਹਫ਼ਾ: ਕੇਵਲ ਢਿੱਲੋ
  • boat service at makora port closed due to rising water level of ravi river
    ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਮਕੌੜਾ ਪੱਤਣ ’ਤੇ ਕਿਸ਼ਤੀ ਸੇਵਾ ਬੰਦ, ਅੱਧੀ ਦਰਜਨ ਪਿੰਡਾਂ ਦੇ ਲੋਕ ਪ੍ਰੇਸ਼ਾਨ
  • granthi singh  serving in australia excels in studies
    ਆਸਟ੍ਰੇਲੀਆ ’ਚ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘ ਨੇ ਪੜ੍ਹਾਈ ’ਚ ਗੱਡੇ ਝੰਡੇ, ਜਿੱਤਿਆ ਗੋਲਡ ਮੈਡਲ
  • sukhbir badal attack akali dal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਅਭਿਸ਼ੇਕ ਬਖਸ਼ੀ ਨੇ ਕੀਤੀ ਸਖ਼ਤ ਨਿੰਦਾ
  • son sentenced to life imprisonment for killing father
    ਮਾਂ ਨੇ ਦਿੱਤੀ ਗਵਾਹੀ... ''ਖ਼ੂਨ ਨਾਲ ਭਰੇ ਸਨ ਪੁੱਤਰ ਦੇ ਹੱਥ'', ਪਿਤਾ ਦੇ...
  • punjabi youth in mexico
    ਮੈਕਸੀਕੋ 'ਚ ਫਸੇ ਪੰਜਾਬੀ ਨੌਜਵਾਨ ਦੀ ਰੋਂਦੇ ਹੋਏ ਦੀ ਵੀਡੀਓ ਵਾਇਰਲ
  • shocking revelation in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ...
  • questions raised over municipal corporation  s negligence on sd college road
    SD ਕਾਲਜ ਰੋਡ 'ਤੇ ਨਗਰ ਨਿਗਮ ਦੀ ਲਾਪਰਵਾਹੀ ’ਤੇ ਉੱਠੇ ਸਵਾਲ, ਚੌਥੀ ਮੰਜ਼ਿਲ ਦਾ...
  • gymkhana club elections jalandhar
    ਜਿਮਖਾਨਾ ਕਲੱਬ ਚੋਣਾਂ 'ਚ ਥੋੜ੍ਹੀ ਜਿਹੀ ਗਰਮੀ ਵਿਖਾਉਣ ਵਾਲਾ ਪ੍ਰੋਗਰੈਸਿਵ ਗਰੁੱਪ...
  • draft voter list released in jalandhar under sir 2026
    SIR-2026 ਹੇਠ ਜਲੰਧਰ 'ਚ 14,64,949 ਵੋਟਰਾਂ ਦੀ ਡਰਾਫਟ ਵੋਟਰ ਸੂਚੀ ਜਾਰੀ, 16...
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
Trending
Ek Nazar
pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • questions raised over municipal corporation  s negligence on sd college road
      SD ਕਾਲਜ ਰੋਡ 'ਤੇ ਨਗਰ ਨਿਗਮ ਦੀ ਲਾਪਰਵਾਹੀ ’ਤੇ ਉੱਠੇ ਸਵਾਲ, ਚੌਥੀ ਮੰਜ਼ਿਲ ਦਾ...
    • police arrested a drug addicted youth
      ਪੁਲਸ ਨੇ ਨਸ਼ਾ ਕਰਦੇ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ
    • gymkhana club elections jalandhar
      ਜਿਮਖਾਨਾ ਕਲੱਬ ਚੋਣਾਂ 'ਚ ਥੋੜ੍ਹੀ ਜਿਹੀ ਗਰਮੀ ਵਿਖਾਉਣ ਵਾਲਾ ਪ੍ਰੋਗਰੈਸਿਵ ਗਰੁੱਪ...
    • travel agent absconds after cheating lakhs of rupees  case registered
      ਅਨੇਕਾਂ ਵਿਕਤੀਆਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋਇਆ ਟਰੈਵਲ ਏਜੰਟ,...
    • draft voter list released in jalandhar under sir 2026
      SIR-2026 ਹੇਠ ਜਲੰਧਰ 'ਚ 14,64,949 ਵੋਟਰਾਂ ਦੀ ਡਰਾਫਟ ਵੋਟਰ ਸੂਚੀ ਜਾਰੀ, 16...
    • parents turned their drug addict son
      ਮਾਪਿਆਂ ਨੇ ਹੀ ਫੜਾਇਆ ਨਸ਼ੇੜੀ ਪੁੱਤ: ਡੋਪ ਟੈਸਟ ਤੋਂ ਬਾਅਦ ਪੁਲਸ ਨੇ ਦਰਜ ਕੀਤਾ...
    • the desire to go abroad became expensive
      ਵਿਦੇਸ਼ ਜਾਣ ਦਾ ਚਾਅ ਪਿਆ ਮਹਿੰਗਾ, 34.50 ਲੱਖ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼...
    • pargat singh statement
      ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
    • over rs 4 crore frozen after ed raids 11 places in punjab
      ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
    • raid in jalandhar
      ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +