ਜਲੰਧਰ (ਬਿਊਰੋ) - ਹਰ ਸਾਲ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਹ ਪਵਿੱਤਰ ਤਿਉਹਾਰ 22 ਅਗਸਤ ਨੂੰ ਹੈ। ਸ਼੍ਰੀ ਗਣੇਸ਼ ਜੀ ਦੀ ਪੂਜਾ ਤੋਂ ਬਿਨਾ ਸਾਰੀਆਂ ਪੂਜਾ ਨੂੰ ਅਧੂਰਾ ਮੰਨਿਆ ਜਾਂਦਾ ਹੈ। ਇਸੇ ਲਈ ਕਿਸੇ ਵੀ ਤਰ੍ਹਾਂ ਦਾ ਮੰਗਲ ਕੰਮ ਕਰਨ ਤੋਂ ਪਹਿਲਾਂ ਗੋਰੀਸੂਤ ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਕੇ ਸ਼ੁੱਭ ਫਲ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਸੱਚੇ ਮਨ ਨਾਲ ਸ਼੍ਰੀ ਗਣੇਸ਼ ਜੀ ਦੀ ਅਰਾਧਨਾ ਕਰਨ ਨਾਲ ਬਲ, ਬੁੱਧੀ, ਵਿਵੇਕ, ਧਨ ਆਦਿ ਦੀ ਪ੍ਰਾਪਤੀ ਹੁੰਦੀ ਹੈ। ਅਜਿਹੇ ’ਚ ਭਗਵਾਨ ਸ਼੍ਰੀ ਗਣੇਸ਼ ਜੀ ਦੇ ਕੁਝ ਖਾਸ ਮੰਤਰਾਂ ਅਤੇ 14 ਨਾਮਾਂ ਦਾ ਉਚਾਰਣ ਅਤੇ ਜਾਪ ਕਰਨ ਨਾਲ ਜੀਵਨ ’ਚ ਚੱਲ ਰਹੀਆਂ ਪਰੇਸ਼ਾਨੀਆਂ, ਮੁਸ਼ਕਲਾਂ, ਧਨ ਨਾਲ ਸਬੰਧਿਤ ਸਮੱਸਿਆ ਦੂਰ ਹੋ ਜਾਂਦੀਆਂ ਹਨ ਅਤੇ ਸ਼ੁੱਭ ਫਲ ਮਿਲਦਾ ਹੈ। ਘਰ ’ਚ ਖੁਸ਼ਹਾਲੀ ਭਰਿਆ ਮਾਹੌਲ ਹੋਣ ਕਰਕੇ ਪਰਿਵਾਰ ’ਚ ਏਕਤਾ ਅਤੇ ਪਿਆਰ ਵਧਦਾ ਹੈ।
ਸ਼੍ਰੀ ਗਣੇਸ਼ ਚਤੁਰਥੀ ਵਾਲੇ ਦਿਨ ਭਗਵਾਨ ਗਣੇਸ਼ ਜੀ ਦਾ ਵਰਤ-ਪੂਜਨ ਕਰਨ ਨਾਲ ਧਨ ਲਾਭ ਹੁੰਦਾ ਹੈ ਅਤੇ ਅਰੋਗਤਾ ਦੀ ਪ੍ਰਾਪਤੀ ਹੁੰਦੀ ਹੈ। ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ। ਸਵੇਰੇ ਵਿਧੀ-ਵਿਧਾਨ ਨਾਲ ਭਗਵਾਨ ਗਣੇਸ਼ ਦੀ ਪੂਜਾ ਕਰਨ ਤੋਂ ਬਾਅਦ 21 ਲੱਡੂਆ ਦਾ ਭੋਗ ਲਗਾ ਕੇ ਗਰੀਬਾਂ 'ਚ ਵੰਡ ਦਿਓ। ਰਾਤ ਨੂੰ ਚੰਦਰਮਾ ਨੂੰ ਅਰਘ ਦਿਓ।
ਬੁੱਧਵਾਰ ਨੂੰ ਕਰੋ ਇਹ ਖ਼ਾਸ ਉਪਾਅ :-
1- ਭਗਵਾਨ ਗਣੇਸ਼ ਜੀ ਨੂੰ ਘਿਓ ਅਤੇ ਗੁੜ ਦਾ ਭੋਗ ਲਾਓ। ਭੋਗ ਲਾਉਣ ਤੋਂ ਬਾਅਦ ਘਿਓ ਅਤੇ ਗੁੜ ਗਾਂ ਨੂੰ ਖੁਆ ਦਿਓ। ਅਜਿਹਾ ਕਰਨ ਨਾਲ ਘਰ 'ਚ ਪੈਸਾ ਅਤੇ ਖੁਸ਼ਹਾਲੀ ਆਉਂਦੀ ਹੈ।
2- ਜੇਕਰ ਘਰ 'ਚ ਨਕਾਰਾਤਮਕ ਸ਼ਕਤੀਆਂ ਹਨ ਤਾਂ ਘਰ ਦੇ ਮੰਦਰ 'ਚ ਸਫੈਦ ਰੰਗ ਦੇ ਗਣੇਸ਼ ਜੀ ਦੀ ਸਥਾਪਨਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਾਰੀਆਂ ਗਲਤ ਸ਼ਕਤੀਆਂ ਦਾ ਨਾਸ਼ ਹੁੰਦਾ ਹੈ।
3- ਬੁੱਧ ਗ੍ਰਹਿ ਖ਼ਰਾਬ ਚਲ ਰਿਹਾ ਹੈ ਤਾਂ ਕਿਸੇ ਮੰਦਰ 'ਚ ਜਾ ਕੇ ਹਰੀ ਮੂੰਗ ਦੀ ਦਾਲ ਚੜ੍ਹਾਓ। ਇਸ ਤਰ੍ਹਾਂ ਕਰਨ ਨਾਲ ਬੁੱਧ ਗ੍ਰਹਿ ਦਾ ਦੋਸ਼ ਸ਼ਾਂਤ ਹੁੰਦਾ ਹੈ।
4- ਬੁੱਧਵਾਰ ਨੂੰ ਗਣੇਸ਼ ਜੀ ਨੂੰ ਸ਼ਮੀ ਦੇ ਪੱਤੇ ਚੜ੍ਹਾਉਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਨਾਲ ਹੀ ਘਰ 'ਚ ਕਲੇਸ਼ ਦਾ ਨਾਸ਼ ਹੁੰਦਾ ਹੈ।
5- ਖੁਸ਼ਹਾਲੀ ਲਈ ਕਿਸੇ ਪੰਡਿਤ ਅਨੁਸਾਰ ਹੱਥ ਦੀ ਸਭ ਤੋਂ ਛੋਟੀ ਉਂਗਲੀ 'ਚ ਪੰਨਾ ਰਤਨ ਧਾਰਨ ਕਰੋ।
6- ਹਨੂੰਮਾਨ ਜੀ ਦੀ ਤਰ੍ਹਾਂ ਹੀ ਗਣੇਸ਼ ਜੀ ਦਾ ਸ਼ਿੰਗਾਰ ਵੀ ਸੰਧੂਰ ਨਾਲ ਹੀ ਕੀਤਾ ਜਾਂਦਾ ਹੈ। ਇਸ ਨਾਲ ਤੁਹਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣਗੀਆਂ।
ਆਓ ਜਾਣਦੇ ਹਾਂ ਵਰਤ ਦੀ ਵਿਧੀ ਬਾਰੇ :-
ਅਰੋਗਤਾ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਹੀਂ ਗ੍ਰੀਂ ਹੀਂ' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਦਾ ਜਾਪ ਕਰਨ ਨਾਲ ਵਿਅਕਤੀ ਰੋਗ ਮੁਕਤ ਹੋ ਕੇ ਅਰੋਗਤਾ ਪ੍ਰਾਪਤ ਕਰਦਾ ਹੈ।
ਪਤੀ-ਪਤਨੀ ਦਾ ਮਤਭੇਦ ਦੂਰ ਹੋਵੇਗਾ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਘਿਉ ਦਾ ਦੀਵਾ ਜਗਾ ਕੇ 'ਓਮ ਗਣਪਤੀ ਵਿਵਧਨਾਯ ਨਮ:' ਮੰਤਰ ਦਾ ਇਕ ਮਾਲਾ ਨਾਲ ਜਾਪ ਕਰਨ ਨਾਲ ਪਤੀ-ਪਤਨੀ ਦਾ ਆਪਸੀ ਮਤਭੇਦ ਦੂਰ ਜਾਂਦਾ ਹੈ।
ਘਰ ਦਾ ਕਲੇਸ਼ ਹੁੰਦਾ ਹੈ ਦੂਰ
ਭਗਵਾਨ ਗਣੇਸ਼ ਦੀ ਮੂਰਤੀ ਅੱਗੇ ਫੁੱਲ ਚੜ੍ਹਾ ਕੇ 'ਓਮ ਵਿਘਣ ਵਿਨਾਸ਼ਿਨਯੈ ਨਮ:' ਮੰਤਰ ਦਾ ਰੋਜ਼ਾਨਾ 11 ਮਾਲਾਵਾਂ ਨਾਲ ਜਾਪ ਕਰਨ ਨਾਲ ਘਰ ਦੇ ਕਲੇਸ਼ ਦੂਰ ਹੁੰਦੇ ਹਨ।
ਕਾਮਯਾਬੀ ਦੀ ਪ੍ਰਾਪਤੀ
ਭਗਵਾਨ ਗਣੇਸ਼ ਦੀ ਨਿਯਮਿਤ ਵਿਧੀ-ਵਿਧਾਨ ਨਾਲ ਪੂਜਾ ਕਰਕੇ ਲੱਡੂਆਂ ਦੇ ਨਾਲ 'ਓਮ ਮੋਦਕ ਪ੍ਰਿਯਾਯ ਨਮ:' ਮੰਤਰ ਦਾ ਜਾਪ ਕਰਨ ਨਾਲ ਕਾਮਯਾਬੀ ਦੀ ਪ੍ਰਾਪਤੀ ਹੁੰਦੀ ਹੈ।
ਆਰਥਿਕ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ
ਗਣੇਸ਼ ਜੀ ਦਾ ਬੀਜ ਮੰਤਰ ‘ਗਾਂ’ ਮੰਨਿਆ ਜਾਂਦਾ ਹੈ। ਇਸ ਤੋਂ ਬਣੇ ਮੰਤਰ ‘ਓਮ ਗਂ ਗਣਪਤੇ ਨਮ:' ਦਾ ਜਾਪ ਕਰਨ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਦੇ ਨਾਲ ਆਰਥਿਕ ਪਰੇਸ਼ਾਨੀਆਂ ਦੂਰ ਹੋਣ ਦੇ ਨਾਲ-ਨਾਲ ਜੀਵਨ ਵਿਚ ਤਰੱਕੀ ਦੇ ਰਾਸਤੇ ਖੁੱਲ੍ਹ ਜਾਂਦੇ ਹਨ। ਆਮਦਨ ਵਿਚ ਵਾਧਾ ਹੋਣ ਦੇ ਨਾਲ-ਨਾਲ ਸੁੱਖ ਮਿਲਦਾ ਹੈ।
ਨੌਕਰੀ ਪਾਉਣ ਲਈ
ਜਿਨ੍ਹਾਂ ਲੋਕਾਂ ਨੂੰ ਨੌਕਰੀ ਨਾਲ ਸਬੰਧਿਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ, ਉਨ੍ਹਾਂ ਲੋਕਾਂ ਨੂੰ ਸ਼੍ਰੀ ਗਣੇਸ਼ ਜੀ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਗਣੇਸ਼ ਜੀ ਦੇ ਮੰਤਰਾਂ ਦਾ ਉਚਾਰਨ ਵੀ ਕਰਨਾ ਚਾਹੀਦਾ ਹੈ, ਜਿਸ ਨੂੰ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ।
ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ, ‘ਧਨ’ ’ਚ ਵਾਧਾ ਹੋਣ ਦੇ ਨਾਲ-ਨਾਲ ਚਮਕੇਗੀ ਤੁਹਾਡੀ ‘ਕਿਸਮਤ’
NEXT STORY