ਜਲੰਧਰ (ਬਿਊਰੋ)- ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਵਿਆਹੁਤਾ ਔਰਤਾਂ ਸਮੇਤ ਕੁਆਰੀਆਂ ਕੁੜੀਆਂ 'ਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਰਵਾ ਚੌਥ ਵਾਲੇ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ ਅਤੇ ਰਾਤ ਦੇ ਸਮੇਂ ਚੰਨ ਨੂੰ ਵੇਖ ਕੇ ਆਪਣਾ ਵਰਤ ਪੂਰਾ ਕਰਦੀਆਂ ਹਨ। ਇਸ ਸਾਲ ਇਹ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਔਰਤਾਂ ਵਰਤ ਰੱਖਣ ਦੇ ਨਾਲ-ਨਾਲ ਖੂਬ ਸ਼ਿੰਗਾਰ ਵੀ ਕਰਦੀਆਂ ਹਨ। ਇਸੇ ਕਾਰਨ ਇਹ ਦਿਨ ਸੁਭਾਗਾ ਵਾਲਾ ਮੰਨਿਆ ਜਾਂਦਾ ਹੈ। ਕਰਵਾ ਚੌਥ ਵਾਲੇ ਦਿਨ ਕੁਝ ਰੰਗਾਂ ਦੇ ਕੱਪੜੇ ਪਹਿਨਣ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਕਿਹੜੇ ਰੰਗ ਦੇ ਕੱਪੜੇ ਵਿਆਹੁਤਾ ਔਰਤਾਂ ਨੂੰ ਨਹੀਂ ਪਾਉਣੇ ਚਾਹੀਦੇ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਕਾਲਾ ਰੰਗ
ਇਸ ਦਿਨ ਔਰਤਾਂ ਨੂੰ ਕਾਲੇ ਕੱਪੜੇ ਪਹਿਨਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਰੰਗ ਬਹੁਤ ਅਸ਼ੁਭ ਅਤੇ ਨਾਕਾਰਾਤਮਕ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਕੋਈ ਵੀ ਸ਼ੁਭ ਕੰਮ ਕਰਨ ਲੱਗੇ ਕਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਹਾਲਾਂਕਿ ਕਾਲੇ ਰੰਗ ਦਾ ਮੰਗਲਸੂਤਰ ਅਤੇ ਕਾਜਲ ਪਹਿਨਿਆ ਜਾ ਸਕਦਾ ਹੈ ਕਿਉਂਕਿ ਇਹ ਬੁਰੀ ਨਜ਼ਰ ਤੋਂ ਬਚਾਉਂਦਾ ਹੈ।
ਚਿੱਟਾ ਰੰਗ
ਹਿੰਦੂ ਧਰਮ 'ਚ ਚਿੱਟੇ ਰੰਗ ਨੂੰ ਕਾਫ਼ੀ ਅਸ਼ੁਭ ਮੰਨਿਆ ਜਾਂਦਾ ਹੈ।। ਇਸ ਲਈ ਕਰਵਾ ਚੌਥ ਵਾਲੇ ਦਿਨ ਔਰਤਾਂ ਨੂੰ ਚਿੱਟੇ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਇਸ ਦੇ ਉਲਟ ਚਿੱਟੀਆਂ ਚੀਜ਼ਾਂ ਜਿਵੇਂ ਦਹੀਂ, ਦੁੱਧ, ਚਿੱਟੇ ਕੱਪੜਿਆਂ ਆਦਿ ਦਾ ਦਾਨ ਕਰਨਾ ਚਾਹੀਦਾ ਹੈ।
ਭੂਰਾ ਰੰਗ
ਭੂਰੇ ਰੰਗ ਦੇ ਕੱਪੜੇ ਨੂੰ ਵੀ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਸੁਹਾਗਣਾਂ ਨੂੰ ਇਸ ਰੰਗ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ।
ਗੂੜ੍ਹੇ ਨੀਲੇ ਰੰਗ ਦੇ ਕੱਪੜਿਆਂ ਤੋਂ ਪਰਹੇਜ਼
ਕਰਵਾ ਚੌਥ ਦੇ ਦਿਨ ਗੂੜ੍ਹੇ ਨੀਲੇ ਰੰਗ ਦੇ ਕੱਪੜਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਰੰਗ ਪੂਜਾ ਲਈ ਸ਼ੁਭ ਨਹੀਂ ਮੰਨਿਆ ਜਾਂਦਾ। ਦਰਅਸਲ, ਨੇਵੀ ਬਲੂ ਰੰਗ ਕਾਫ਼ੀ ਗੂੜ੍ਹਾ ਹੈ, ਜਿਸ ਕਾਰਨ ਇਹ ਕਾਲੇ ਰੰਗ ਵਰਗਾ ਦਿਖਾਈ ਦਿੰਦਾ ਹੈ। ਇਸ ਲਈ ਕਰਵਾ ਚੌਥ ਦੇ ਦਿਨ ਗੂੜ੍ਹੇ ਨੀਲੇ ਰੰਗ ਦੀ ਸਾੜੀ, ਸੂਟ, ਲਹਿੰਗਾ ਨਾ ਪਹਿਨੋ।
ਕਰਵਾਚੌਥ ਵਾਲੇ ਦਿਨ ਪਾਓ ਇਸ ਰੰਗ ਦੇ ਕੱਪੜੇ
ਕਰਵਾਚੌਥ ਦੇ ਵਰਤ 'ਤੇ ਲਾਲ ਰੰਗ ਨੂੰ ਸੁਹਾਗ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਨੂੰ ਲਾਲ, ਮਹਿਰੂਨ, ਹਰੇ, ਗੁਲਾਬੀ, ਪੀਲੇ ਆਦਿ ਰੰਗਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਇਸ ਰੰਗ ਦੇ ਕੱਪੜੇ ਵਰਤ ਵਾਲੇ ਦਿਨ ਪਾਉਣੇ ਬਹੁਤ ਸ਼ੁੱਭ ਮੰਨੇ ਜਾਂਦੇ ਹਨ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Vastu Tips: ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੇ ਹੋ ‘ਮਾਲਾਮਾਲ’, ਜਾਣੋ ਕਿੰਝ
NEXT STORY