ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)-ਪੰਜਾਬ ਕੇਸਰੀ ਗਰੁੱਪ ਦੇ ਸਾਬਕਾ ਨਿਰਦੇਸ਼ਕਾ ਸਤਿਕਾਰਯੋਗ ਮਾਤਾ ਸਵਦੇਸ਼ ਚੋਪੜਾ ਜੀ ਦੀ 11ਵੀਂ ਬਰਸੀ ਨੂੰ ਸਮਰਪਿਤ ਰੇਖੀ ਹਰਬੰਸ ਹਸਪਤਾਲ ਟਾਂਡਾ ਵਿਖੇ ਮੁਫਤ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਹਸਪਤਾਲ ਦੇ ਡਾਇਰੈਕਟਰ ਸੇਵਾ ਮੁਕਤ ਐਸ.ਐਮ.ਓ ਡਾਕਟਰ ਸ਼ਿਵ ਰਾਜ ਰੇਖੀ ਦੀ ਅਗਵਾਈ ਵਿੱਚ ਅਗਵਾਈ ਵਿੱਚ ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ , ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਮੂਨਕ ਖੁਰਦ, ਸ੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ, ਡਾ. ਬੀ. ਆਰ ਅੰਬੇਡਕਰ ਕਲੱਬ ਦਸ਼ਮੇਸ਼ ਨਗਰ ਟਾਂਡਾ, ਹਰਿਆਲੀ ਸੰਸਥਾ ਦਸੂਹਾ, ਬਾਬਾ ਵਿਸ਼ਵਕਰਮਾ ਮੋਟਰਸਾਈਕਲ ਆਟੋ ਯੂਨੀਅਨ ਟਾਂਡਾ, ਲਾਇਨਸ ਕਲੱਬ ਟਾਂਡਾ, ਗ੍ਰਾਮ ਪੰਚਾਇਤ ਮੂਨਕ ਖੁਰਦ ਦੇ ਵਿਸ਼ੇਸ਼ ਸਹਿਯੋਗ ਨਾਲ ਮੋਮੀ ਪਰਿਵਾਰ ਮੂਨਕ ਵਾਲਿਆ ਦੇ ਵਿਸ਼ੇਸ਼ ਯਤਨਾ ਨਾਲ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਇਨਸਾਨੀਅਤ ਦੀ ਖਿਦਮਤ ਵਿੱਚ ਕੀਤੇ ਜਾ ਰਹੇ ਕਾਰਜ ਸਲਾਹਣ ਯੋਗ ਹਨ। ਇਸ ਮੌਕੇ ਉਨ੍ਹਾਂ ਨੇ ਹੋਰ ਕਿਹਾ ਕਿ ਪੰਜਾਬ ਕੇਸਰੀ ਦੇ ਇਸ ਵਿਸ਼ੇਸ਼ ਉਪਰਾਲੇ ਤੋਂ ਸਾਨੂੰ ਵੀ ਪ੍ਰੇਰਨਾ ਲੈ ਕੇ ਸਮਾਜ ਦੀ ਸੇਵਾ ਅਤੇ ਬਿਹਤਰੀ ਵਾਸਤੇ ਅੱਗੇ ਆਉਣਾ ਚਾਹੀਦਾ ਹੈ।

ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਏ ਗਏ ਇਸ ਵਿਸ਼ਾਲ ਮੈਡੀਕਲ ਚੈਕ ਅਪ ਕੈਂਪ ਵਿੱਚ ਸੇਵਾ ਮੁਕਤ ਐਸ.ਐਮ.ਓ ਡਾ. ਸ਼ਿਵ ਰਾਜ ਰੇਖੀ, ਸਰਜਨ ਡਾ. ਅੰਕਿਤ ਰੇਖੀ ਦੀ ਅਗਵਾਈ ਵਿੱਚ ਡਾ. ਆਭਾ ਰੇਖੀ (ਗਾਇਨੀਕੋਲੋਜਿਸਟ), ਡਾ. ਪ੍ਰੀਤ ਕਵਲ ਰੇਖੀ (ਐੱਮ. ਡੀ. ਗਾਇਨੀਕੋਲੋਜੀ), ਡਾ. ਰਾਹੁਲ ਕੁਮਾਰ (ਐਮ.ਡੀ. ਮੈਡੀਸਨ), ਡਾ. ਰਾਜਿੰਦਰ ਕੌਰ (ਹੋਮੀਓਪੈਥ), ਡਾ. ਸਦਲਪ੍ਰੀਤ ਕੌਰ (ਜਨਰਲ ਮੈਡੀਸਨ) 150 ਤੋਂ ਉੱਪਰ ਮਰੀਜ਼ਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਜਿਸ ਦੌਰਾਨ 50 ਮਰੀਜ਼ਾਂ ਨੂੰ ਮੁਫਤ ਐਨਕਾ ਅਤੇ ਕੁਝ ਮਰੀਜ਼ਾਂ ਦੀ ਆਪਰੇਸ਼ਨ ਵਾਸਤੇ ਚੋਣ ਕੀਤੀ ਜਦਕਿ ਹੋਰਨਾਂ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੀ ਸਮਾਪਤੀ ਤੇ ਸਮੂਹ ਡਾਕਟਰੀ ਟੀਮ ਅਤੇ ਸਹਿਯੋਗ ਕਰਨ ਵਾਲੀਆਂ ਸਮਾਜ ਸੇਵੀ ਸਖਸ਼ੀਅਤਾਂ ਦੇ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧ ਕਰਤਾ ਡਾ. ਸ਼ਿਵ ਰਾਜ ਰੇਖੀ ਨੇ ਪੰਜਾਬ ਕੇਸਰੀ ਗਰੁੱਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕੈਂਪ ਵਿੱਚ ਸਹਿਯੋਗ ਕਰਨ ਵਾਲੀਆਂ ਵੱਖ-ਵੱਖ ਸਮਾਜ ਸੇਵੀ ਸੋਸਾਇਟੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜੀ.ਆਰ.ਡੀ ਨਰਸਿੰਗ ਕਾਲਜ ਟਾਂਡਾ ਦੇ ਮੈਨੇਜਰ ਸਰਬਜੀਤ ਸਿੰਘ ਮੋਮੀ, ਪ੍ਰਿੰਸੀਪਲ ਰੇਨੂ ਬਾਲਾ, ਡਾ. ਲਖਮੀਰ ਚੌਧਰੀ, ਸ਼ਿਵ ਕੁਮਾਰ, ਹਰਜਿੰਦਰ ਸਿੰਘ ਭਾਰਦਵਾਜ਼,ਮੈਡਮ ਗੁਰਵੀਰ ਕੌਰ ਭਾਰਦਵਾਜ਼, ਜਗਦੀਸ਼ ਕੁਮਾਰ ਰਿੰਕਾ, ਮਨਦੀਪ ਸਿੰਘ ਭਾਰਦਵਾਜ,ਅਮਨਦੀਪ ਕੌਰ, ਜਸਲੀਨ ਕੌਰ, ਮਾਸਟਰ ਰਾਜਾ ਸਿੰਘ ਸੈਣੀ, ਕਿਰਪਾਲ ਸਿੰਘ ਪੰਡੋਰੀ, ਸੁਰਜੀਤ ਸਿੰਘ ਟੋਨੂ, ਲਖਬੀਰ ਸਿੰਘ, ਡਾ. ਸਤੀਸ਼ ਰੇਖੀ, ਕੁਲਦੀਪ ਸਿੰਘ ਧੁੱਗਾ, ਅਜੀਤ ਸਿੰਘ ਮੂਨਕਾ , ਕਮਲ ਚੋਪੜਾ, ਦੇਸ ਰਾਜ ਡੋਗਰਾ,ਤੀਰਥ ਸਿੰਘ, ਗੁਰਮੁਖ ਸਿੰਘ, ਮਨਦੀਪ ਕੌਰ, ਹਰਪ੍ਰੀਤ ਮੂਨਕ , ਕੁਲਦੀਪ ਕੁਮਾਰ ਵੀ ਹਾਜ਼ਰ ਸਨ।
ਜਲੰਧਰ 'ਚ ਹੋ ਗਿਆ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਤਾੜ-ਤਾੜ ਚੱਲੀਆਂ ਗੋਲ਼ੀਆਂ
NEXT STORY