ਗੁਰਾਇਆ (ਜ. ਬ.) : ਹਲਕਾ ਫਿਲੌਰ ਦੇ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਵਿਖੇ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ, ਜਦੋਂ 7 ਸਾਲ ਦੇ 2 ਮਾਸੂਮ ਬੱਚਿਆਂ ਦੀ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਬੱਚੇ ਏਕਮ ਹੀਰ ਪੁੱਤਰ ਸੁਖਦੀਪ ਕੁਮਾਰ ਵਾਸੀ ਪਿੰਡ ਪਾਸਲਾ ਤੇ ਮੋਹਿਤ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਪਾਸਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਤੋਂ 11 ਵਜੇ ਛੁੱਟੀ ਹੋਣ ਤੋਂ ਬਾਅਦ ਪਿੰਡ ਦੰਦੂਵਾਲ ਦੇ ਇਕ ਧਾਰਮਿਕ ਅਸਥਾਨ ’ਤੇ ਬਣਾਏ ਗਏ ਤਲਾਅ 'ਚ ਨਹਾਉਣ ਚਲੇ ਗਏ। ਤਲਾਬ ’ਚ ਪਾਣੀ ਬਹੁਤ ਡੂੰਘਾ ਹੋਣ ਕਾਰਨ ਦੋਵੇਂ ਬੱਚੇ ਪਾਣੀ ’ਚ ਡੁੱਬ ਗਏ ਤੇ ਆਸ-ਪਾਸ ਕੋਈ ਵੀ ਨਾ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਨੇ ਵੀ ਨਾ ਦੇਖਿਆ।
ਇਹ ਵੀ ਪੜ੍ਹੋ : ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ 'ਚ ਤੈਰਾਕੀ ਦੇ ਵਿਦਿਆਰਥੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਜਾਣੋ ਵਜ੍ਹਾ
ਬੱਚੇ ਜਦੋਂ ਬਾਅਦ ਦੁਪਹਿਰ ਤੱਕ ਘਰ ਨਾ ਪਹੁੰਚੇ ਤਾਂ ਮਾਪਿਆਂ ਵੱਲੋਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਬੱਚਿਆਂ ਦੇ ਸਕੂਲ ਦੇ ਅਧਿਆਪਕਾਂ ਪਾਸੋਂ ਇਸ ਬਾਰੇ ਪੁੱਛਿਆ ਗਿਆ, ਜਿਨ੍ਹਾਂ ਦੱਸਿਆ ਕਿ 11 ਵਜੇ ਛੁੱਟੀ ਤੋਂ ਬਾਅਦ ਦੋਵੇਂ ਬੱਚੇ ਘਰ ਚਲੇ ਗਏ ਸਨ, ਜਿਸ ਤੋਂ ਬਾਅਦ ਜਦੋਂ ਉਹ ਤਲਾਅ ’ਤੇ ਦੇਖਣ ਗਏ ਤਾਂ ਬੱਚਿਆਂ ਦੇ ਕੱਪੜੇ ਉਕਤ ਧਾਰਮਿਕ ਅਸਥਾਨ ’ਤੇ ਦੇਖੇ ਗਏ। ਪਿੰਡ ਦੇ ਨੌਜਵਾਨਾਂ ਨੇ ਤਲਾਬ ’ਚ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਉਕਤ ਤਲਾਬ ’ਚ ਡੁੱਬੀਆਂ ਮਿਲੀਆਂ, ਜਿਨ੍ਹਾਂ ਨੂੰ ਫੌਰੀ ਤੌਰ ’ਤੇ ਫਗਵਾੜਾ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਜਲੰਧਰ 'ਚ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ
ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਤਲਾਬ ’ਚ ਪਾਣੀ ਕਰੀਬ 8-10 ਫੁੱਟ ਡੂੰਘਾ ਭਰਿਆ ਗਿਆ ਹੈ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਤਲਾਬ ਦੀ ਕੋਈ ਵੀ ਚਾਰਦੀਵਾਰੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਇੱਥੇ ਕੋਈ ਸੇਵਾਦਾਰ ਹੈ। ਇਹੋ ਜਿਹੀਆਂ ਅਣਗਹਿਲੀਆਂ ਦਾ ਸ਼ਿਕਾਰ 2 ਮਾਸੂਮ ਬੱਚਿਆਂ ਨੂੰ ਹੋਣਾ ਪਿਆ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਲੰਧਰ 'ਚ ਕਾਂਗਰਸੀ ਆਗੂ ਦੇ ਘਰ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ
NEXT STORY