ਜਲੰਧਰ (ਮਹੇਸ਼)–ਐਕਟਿਵਾ ’ਤੇ ਕਿਸੇ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ 2 ਨਸ਼ਾ ਸਮੱਗਲਰਾਂ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਕਮਿਸ਼ਨਰੇਟ ਪੁਲਸ ਜਲੰਧਰ ਦੇ ਸਪੈਸ਼ਲ ਸੈੱਲ ਦੇ ਇੰਚਾਰਜ ਮਨਜਿੰਦਰ ਸਿੰਘ ਬਾਸੀ ਦੀ ਟੀਮ ਨੇ ਰਸਤੇ ਵਿਚ ਹੀ ਦਬੋਚ ਲਿਆ। ਏ. ਸੀ. ਪੀ. ਡੀ. ਅਮਰਬੀਰ ਸਿੰਘ ਨੇ ਦੱਸਿਆ ਕਿ ਪਿਮਸ ਹਸਪਤਾਲ ਰੋਡ ’ਤੇ ਸਪੈਸ਼ਲ ਸੈੱਲ ਵੱਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਉਕਤ ਨਸ਼ਾ ਸਮੱਗਲਰਾਂ ਦੀ ਐਕਟਿਵਾ ਨੰਬਰ ਪੀ ਬੀ 08 ਈ ਕਿਊ 7224 ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 18 ਜਨਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Red Alert
ਐਕਟਿਵਾ ਸਵਾਰ ਦੋਵੇਂ ਨੌਜਵਾਨਾਂ ਨੇ ਆਪਣੀ ਪਛਾਣ ਜੌਨ ਮੁਸ਼ਤਾਕ ਪੁੱਤਰ ਮਕਬੂਲ ਵਾਸੀ ਮਕਾਨ ਨੰਬਰ 1386 ਨੇੜੇ ਅਸ਼ੋਕ ਟੈਂਟ ਹਾਊਸ ਮੁਹੱਲਾ ਕਾਨਿਆਂਵਾਲੀ ਗੜ੍ਹਾ ਜਲੰਧਰ ਅਤੇ ਰਾਜੇਸ਼ ਦੁੱਗਲ ਉਰਫ਼ ਬੱਬੀ ਪੁੱਤਰ ਚੰਦਰ ਪ੍ਰਕਾਸ਼ ਵਾਸੀ ਮਕਾਨ ਨੰਬਰ 63 ਵਰਿਆਮ ਨਗਰ ਕੂਲ ਰੋਡ ਜਲੰਧਰ ਵਜੋਂ ਦੱਸੀ। ਉਨ੍ਹਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 7 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ਼. ਆਈ. ਆਰ. ਨੰਬਰ 7 ਦਰਜ ਕੀਤੀ ਗਈ ਹੈ।
ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਕੇਸ ਕਰਕੇ ਪੁਲਸ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਵਿਚ ਪਤਾ ਲੱਗਾ ਕਿ ਮੁਲਜ਼ਮ ਜੌਨ ਮੁਸ਼ਤਾਕ ਖ਼ਿਲਾਫ਼ ਥਾਣਾ ਜਲੰਧਰ ਕੈਂਟ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ 60 ਨੰਬਰ ਐੱਫ਼. ਆਈ. ਆਰ. (8 ਮਈ 2025) ਦਰਜ ਹੈ। ਇਸ ਮਾਮਲੇ ਵਿਚ ਮੁਲਜ਼ਮ ਜੇਲ ਜਾ ਚੁੱਕਾ ਹੈ ਅਤੇ ਜ਼ਮਾਨਤ ’ਤੇ ਜੇਲ ਵਿਚੋਂ ਬਾਹਰ ਆ ਕੇ ਉਸ ਨੇ ਦੋਬਾਰਾ ਨਸ਼ੇ ਦਾ ਗੈਰ-ਕਾਨੂੰਨੀ ਕਾਰੋਬਾਰ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁਟੀਆ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'
NEXT STORY