ਜਲੰਧਰ (ਵਰੁਣ)–ਲੰਮਾ ਪਿੰਡ ਚੌਂਕ ਵਿਚ ਪੁਰਾਣੀ ਰੰਜਿਸ਼ ਕਾਰਨ ਆਹਮੋ-ਸਾਹਮਣੇ ਹੋਈਆਂ 2 ਧਿਰਾਂ ਗਾਲੀ-ਗਲੋਚ ਤੋਂ ਬਾਅਦ ਭਿੜ ਗਈਆਂ। ਇਸ ਦੌਰਾਨ ਰੈਸਟੋਰੈਂਟ ਦੇ ਮਾਲਕ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ, ਜਦਕਿ ਜਿਸ ਧਿਰ ’ਤੇ ਸ਼ੀਸ਼ੇ ਤੋੜਨ ਦਾ ਦੋਸ਼ ਲੱਗਾ, ਉਸ ਨੇ ਪਹਿਲਾਂ ਹੀ ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਪੁਲਸ ਕੋਲ ਗਾਲ੍ਹਾਂ ਕੱਢਣ ਅਤੇ ਧਮਕੀ ਭਰੇ ਫੋਨ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੋਈ ਹੈ।
ਰੈਸਟੋਰੈਂਟ ਦੇ ਮਾਲਕ ਸੁਨੀਲ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਘਰ ਵੱਲ ਜਾ ਰਿਹਾ ਸੀ। ਜਿਉਂ ਹੀ ਉਹ ਲੰਮਾ ਪਿੰਡ ਚੌਂਕ ਵਿਚ ਪੁੱਜਾ ਤਾਂ ਇਕ ਨੌਜਵਾਨ ਨੇ ਉਸ ਨੂੰ ਰੋਕ ਕੇ ਹੋਰ ਨੌਜਵਾਨਾਂ ਨੂੰ ਬੁਲਾ ਕੇ ਉਸ ’ਤੇ ਹਮਲਾ ਕਰਵਾ ਦਿੱਤਾ ਅਤੇ ਉਸ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤੇ ਸਨ ਹੜ੍ਹ ਨਾਲ ਨਜਿੱਠਣ ਦੇ ਪੂਰੇ ਇੰਤਜ਼ਾਮ, ਜ਼ਿਆਦਾ ਮੀਂਹ ਕਾਰਨ ਵਿਗੜੇ ਹਾਲਾਤ: ਜੌੜਾਮਾਜਰਾ
ਦੂਜੀ ਧਿਰ ਦਾ ਕਹਿਣਾ ਹੈ ਕਿ ਸੁਨੀਲ ਖ਼ਿਲਾਫ਼ ਪਹਿਲਾਂ ਵੀ ਉਨ੍ਹਾਂ ਸ਼ਿਕਾਇਤ ਦਿੱਤੀ ਹੋਈ ਹੈ। ਸ਼ਨੀਵਾਰ ਨੂੰ ਉਹ ਚੌਕ ਵਿਚ ਮਿਲਿਆ ਤਾਂ ਉਸ ਨੇ ਗਾਲ੍ਹਾਂ ਕੱਢੀਆਂ, ਜਿਸ ਦਾ ਵਿਰੋਧ ਕਰਨ ’ਤੇ ਹੱਥੋਪਾਈ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ। ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੰਤਰੀ ਬਲਕਾਰ ਸਿੰਘ ਨੇ ਕੰਮਕਾਜ 'ਚ ਤੇਜ਼ੀ ਲਈ ਸਰਕਾਰੀ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
NEXT STORY