ਕਪੂਰਥਲਾ/ਫਗਵਾੜਾ,(ਮਹਾਜਨ, ਹਰਜੋਤ)- ਐਤਵਾਰ ਜ਼ਿਲੇ ’ਚ 22 ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਹਾਲਾਂਕਿ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀ ਹੋਈ। ਗੌਰ ਹੋਵੇ ਕਿ ਬੀਤੇ ਦਿਨੀ ਮਨਾਏ ਗਏ ਤਿਉਹਾਰਾਂ ਦੌਰਾਨ ਬਾਜ਼ਾਰਾਂ ’ਚ ਜਿੱਥੇ ਕਾਫੀ ਭੀਡ਼ ਉਮਡ਼ੀ ਨਜ਼ਰ ਆਈ, ਜਿਸ ਦੌਰਾਨ ਲੋਾਂ ਨੇ ਨਾ ਤਾਂ ਕੋਈ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਤੇ ਨਾ ਹੀ ਮਾਸਕ ਪਹਿਨਣਾ ਜ਼ਰੂਰੀ ਸਮਝਿਆ। ਉਸਦੇ ਨਤੀਜੇ ਵਜੋਂ ਕਰੀਬ ਇਕ ਹਫਤਾ ਬਾਅਦ ਜ਼ਿਲੇ ’ਚ ਕੋੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ। ਪਾਜ਼ੇਟਿਵ ਪਾਏ ਗਏ 22 ਨਵੇਂ ਮਰੀਜ਼ਾਂ ’ਚੋਂ 14 ਮਰੀਜ਼ ਫਗਵਾਡ਼ਾ ਸਬ ਡਵੀਜ਼ਨ ਨਾਲ ਸਬੰਧਤ ਹਨ। ਜਦਕਿ 5 ਮਰੀਜ਼ ਕਪੂਰਥਲਾ ਸਬ ਡਵੀਜ਼ਨ ਤੇ 3 ਮਰੀਜ਼ ਭੁਲੱਥ ਸਬ ਡਵੀਜ਼ਨ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਸਿਹਤ ਵਿਭਾਗ ਦੀ ਟੀਮਾਂ ਦੀ ਨਿਗਰਾਨੀ ਹੇਠ ਆਪਣਾ ਇਲਾਜ ਕਰਵਾ ਰਹੇ ਮਰੀਜ਼ਾਂ ’ਚੋਂ ਸਿਰਫ 2 ਦੇ ਪੂਰਨ ਰੂਪ ਨਾਲ ਠੀਕ ਹੋਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਕੋਰੋਨਾ ਦਾ ਖਤਰਾ ਅਜੇ ਵੀ ਬਰਕਰਾਰ ਹੈ। ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਸਿਹਤ ਵਿਭਾਗ ਦੀ ਟੀਮਾਂ ਵੱਲੋਂ ਐਤਵਾਰ ਨੂੰ ਜ਼ਿਲ੍ਹੇ ‘ਚ 477 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏਨ, ਜਿਨ੍ਹਾਂ ’ਚੋਂ ਕਪੂਰਥਲਾ ਤੋਂ 69, ਫਗਵਾਡ਼ਾ ਦੇ 34, ਭੁਲੱਥ ਤੋਂ 20, ਸੁਲਤਾਨਪੁਰ ਲੋਧੀ ਤੋਂ 53, ਬੇਗੋਵਾਲ ਤੋਂ 60, ਢਿਲਵਾਂ ਤੋਂ 87, ਕਾਲਾ ਸੰਘਿਆਂ ਤੋਂ 54, ਫੱਤੂਢੀਂਗਾ ਤੋਂ 37 ਤੇ ਪਾਂਛਟਾ ਤੋਂ 63 ਲੋਕਾਂ ਦੇ ਸੈਂਪਲ ਲਏ ਗਏ ਹਨ।
ਕੋਰੋਨਾ ਅਪਡੇਟ
ਕੁੱਲ ਮਾਮਲੇ4313
ਠੀਕ ਹੋਏ4042
ਐਕਟਿਵ ਮਾਮਲੇ89
ਕੁੱਲ ਮੌਤਾਂ181
ਪਤੀ ਤੋਂ ਤੰਗ ਪਤਨੀ ਨੇ ਲਿਆ ਫਾਹ, ਮਾਮਲਾ ਦਰਜ
NEXT STORY