ਜਲੰਧਰ (ਪੰਕਜ, ਕੁੰਦਨ)- ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਧਨਪ੍ਰੀਤ ਕੌਰ, ਕਮਿਸ਼ਨਰ ਆਫ਼ ਪੁਲਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਨਪ੍ਰੀਤ ਸਿੰਘ DCP (ਇੰਨਵੈਸਟੀਗੇਸ਼ਨ) ਜਲੰਧਰ, ਹਰਿੰਦਰ ਸਿੰਘ ਗਿੱਲ ਏ. ਡੀ. ਸੀ. ਪੀ. ਸਿਟੀ-2 ਅਤੇ ਸ਼੍ਰੀ ਸਰਵਨਜੀਤ ਸਿੰਘ, ਏ. ਸੀ. ਪੀ. ਕੈਂਟ ਜਲੰਧਰ ਦੀ ਅਗਵਾਈ ਹੇਠ ਥਾਣਾ ਸਦਰ ਜਲੰਧਰ ਪੁਲਸ ਵੱਲੋਂ ਮੋਟਰਸਾਈਕਲ ਖੋਹਣ ਮਾਮਲੇ ਵਿੱਚ 3 ਦੋਸ਼ੀ ਕਾਬੂ ਕੀਤੇ ਗਏ ਅਤੇ ਖੋਹ ਕੀਤੇ ਮੋਟਰਸਾਈਕਲ ਸਮੇਤ ਇਕ ਐਕਟਿਵਾ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਨਹਿਰ 'ਚੋਂ ਮਿਲੀ ਲਾਸ਼
ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੋਰ ਨੇ ਦੱਸਿਆ ਕਿ ਮਿਤੀ 24 ਦਸੰਬਰ ਨੂੰ ਮੁੱਕਦਮਾ ਨੰਬਰ 331 ਅ/ਧ 304(2), 3(5) BNS ਨੂੰ ਰਾਮੂ ਪੁੱਤਰ ਸੁਆਮੀ ਦਿਆਲ ਵਾਸੀ ਪਿੰਡ ਮੂਸੇਪੁਰ PO ਬੋਦਰਲੀ ਬਜਾਰ, ਤਹਿਸੀਲ ਕਹਿਸਲਜੰਗ ਜ਼ਿਲ੍ਹਾ ਬਹਿਰਾਈਚ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਹਾਰਟ ਜਿੰਮ ਕਿਰਾਏਦਾਰ ਸੋਨੂੰ ਬੂਟਾ ਪਿੰਡ ਜਲੰਧਰ ਜੋ ZOMATO ਦਾ ਕੰਮ ਕਰਦਾ ਦੇ ਬਿਆਨ ਦੇ ਆਧਾਰ ਤੇ ਦਰਜ ਕੀਤਾ ਗਿਆ ਸੀ। ਮੱਦਈ ਮੁਕੱਦਮਾ ਦੇ ਦਸਿਆ ਕਿ ਰਾਤ ਨੂੰ ਉਹ ਆਪਣੇ ਮੋਟਰਸਾਈਕਲ ਪਰ ਫੂਡ ਦੀ ਡਿਲਵਰੀ ਦੇਣ ਲਈ ਜਾ ਰਿਹਾ ਸੀ ਤਾ ਨੈਰੋਲਿਕ ਗਡਾਊਨ ਪੇਟ ਦੇ ਨੇੜੇ ਪੁੱਜਾ ਤਾ ਤਿੰਨ ਨਾਮਲੂਮ ਵਿਅਕਤੀਆ ਨੇ ਉਸ ਪਾਸੋ ਉਸਦਾ ਮੋਟਰਸਾਈਕਲ ਨੰਬਰੀ PB08- FL-2994 ਮਾਰਕਾ ਹੀਰੋ ਸੈਪਲੰਡਰ ਰੰਗ ਕਾਲਾ ਖੋਹ ਕੀਤਾ। ਮੁਕੱਦਮੇ 'ਤੇ ਤੁਰੰਤ ਕਾਰਵਾਈ ਕਰਦੇ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਵਾਰਦਾਤ ਵਿੱਚ ਸ਼ਾਮਲ 3 ਦੋਸ਼ੀਆਂ ਨੂੰ ਸਫ਼ਲਤਾਪੂਰਵਕ ਕਾਬੂ ਕਰ ਲਿਆ ਹੈ।
ਦੋਸ਼ੀਆਂ ਦੀ ਪਛਾਣ
1. ਕੁਲਵੰਤ ਕੁਮਾਰ ਉਰਫ ਕਰਨ ਪੁੱਤਰ ਮੁੱਖਣ ਲਾਲ, ਵਾਸੀ ਪਿੰਡ ਤਾਜਪੁਰ, ਕਿਰਾਏਦਾਰ ਮੱਖਣ, ਥਾਣਾ ਲਾਬੜਾ, ਜਲੰਧਰ
2.ਕਰਮਜੀਤ ਉਰਫ ਸ਼ੁਗਲੀ ਪੁੱਤਰ ਸੰਤੋਖ ਲਾਲ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ
3.ਆਰੀਅਨ ਸਿੰਘ ਪੁੱਤਰ ਹਰਵਿੰਦਰ ਸਿੰਘ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ।
ਇਕ ਦੋਸ਼ੀ ਈਵਨ, ਵਾਸੀ ਤਾਜਪੁਰ ਕਾਲੋਨੀ, ਜਲੰਧਰ ਗ੍ਰਿਫ਼ਤਾਰੀ ਕਰਨੀ ਬਾਕੀ ਹੈ। ਜਲੰਧਰ ਪੁਲਸ ਵੱਲੋਂ ਫਰਾਰ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ Red Alert ਜਾਰੀ! ਮੌਸਮ ਦੀ ਪੜ੍ਹੋ ਨਵੀਂ ਅਪਡੇਟ, ਵਿਭਾਗ ਨੇ 7 ਜਨਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ
ਬਰਾਮਦਗੀ ਦਾ ਵੇਰਵਾ
1.ਖੋਹ ਕੀਤਾ ਮੋਟਰਸਾਈਕਲ ਨੰਬਰ PB08-FL-2994, ਮਾਰਕਾ ਹੀਰੋ ਸਪਲੈਂਡਰ, ਰੰਗ ਕਾਲਾ
2.ਐਕਟਿਵਾ ਨੰਬਰ PB08-FD-9382 (ਜਿਸ ’ਤੇ ਸਵਾਰ ਹੋ ਕੇ ਦੋਸ਼ੀ ਵਾਰਦਾਤ ਕਰਨ ਆਏ ਸਨ)
3.ਇਕ ਲਾਲ ਰੰਗ ਦਾ ਬੈਗ, ਜਿਸ ’ਤੇ ZOMATO ਲਿਖਿਆ ਹੋਇਆ
4. ਇਕ ਡੰਡਾ
ਦੋਸ਼ੀ ਆਰੀਅਨ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਭਾਰਗੋ ਕੈਂਪ ਵਿਚ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਤੋਹਫ਼ਾ, ਵੰਡੇ ਨਿਯੁਕਤੀ ਪੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਦੋ ਨੌਜਵਾਨਾਂ ਨੂੰ ਹੈਰੋਇਨ ਦਾ ਸੇਵਨ ਕਰਦੇ ਕੀਤਾ ਗ੍ਰਿਫ਼ਤਾਰ
NEXT STORY