ਨੂਰਪੁਰ ਬੇਦੀ (ਅਵਿਨਾਸ਼ ਸ਼ਰਮਾ)- ਨੂਰਪੁਰ ਬੇਦੀ ਨੇ 886 ਗਰਾਮ ਅਫ਼ੀਮ ਤੇ ਡਰੱਗ ਮਨੀ ਸਮੇਤ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਸ ਪਾਰਟੀ ਲਗਾਤਾਰ ਗਸ਼ਤ ਕਰ ਰਹੀ ਸੀ ਅਤੇ ਪਿੰਡ ਬਸਾਲੀ ਨੇੜੇ ਮੇਨ ਗੇਟ ਗੁਰਦੁਆਰਾ ਝਿੜੀ ਸਾਹਿਬ ਵਿਖੇ ਨਾਕਾਬੰਦੀ ਦੌਰਾਨ ਆਉਂਦੇ ਜਾਂਦੇ ਸ਼ੱਕੀ ਵ੍ਹੀਕਲਾਂ ਦੀ ਚੈਕਿੰਗ ਕਰ ਰਹੇ ਸੀ। ਲਗਭਗ ਇਕ ਵੱਜ ਕੇ 25 ਮਿੰਟ ਦਾ ਸਮਾਂ ਹੋਵੇਗਾ ਪਿੰਡ ਵਾਲੇਵਾਲ ਸਾਈਟ ਤੋਂ ਇਕ ਕਾਰ ਨੰਬਰ ਸੀ. ਐੱਚ. 04 9536 ਮਾਰਕਾ ਆਲਟੋ ਰੰਗ ਸਿਲਵਰ ਵਿਚ ਤਿੰਨ ਵਿਅਕਤੀ ਸਵਾਰ ਸਨ ਚੈਕਿੰਗ ਦੌਰਾਨ ਪੁੱਛਣ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਨਾਮ ਦਿਨੇਸ਼ ਸਿੰਘ ਉਰਫ਼ ਬੰਟੀ ਪੁੱਤਰ ਚੰਚਲ ਸਿੰਘ ਵਾਸੀ ਪਲਾਟਾ ਥਾਣਾ ਨੂਰਪੁਰ ਬੇਦੀ ਅਤੇ ਉਸ ਦੇ ਨਾਲ ਬੈਠੇ ਸਾਥੀ ਗੁਰਮੀਤ ਸਿੰਘ ਉਰਫ਼ ਗੋਲਡੀ ਪੁੱਤਰ ਰਾਮ ਕੁਮਾਰ ਵਾਸੀ ਕਾਨਪੁਰਹੀ ਅਤੇ ਰਵਿੰਦਰ ਕੁਮਾਰ ਉਰਫ਼ ਰਵੀ ਪੁੱਤਰ ਜਗਨਾਥ ਬਾਸੀ ਪਿੰਡ ਵਾਲੇਵਾਲ ਨੂਰਪੁਰ ਬੇਦੀ ਵਜੋਂ ਸ਼ਨਾਖਤ ਕੀਤੀ ਗਈ। ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: 26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ
ਜਦੋਂ ਉਨ੍ਹਾਂ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਵਿੱਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਿਸ 'ਚ 886 ਗਰਾਮ ਅਫ਼ੀਮ ਬਰਾਮਦ ਹੋਈ ਅਤੇ ਮੋਮੀ ਲਿਫ਼ਾਫ਼ਿਆਂ ਦੇ ਨਾਲ ਪੰਜ-ਪੰਜ ਸੌ ਰੁਪਏ ਦੇ 96 ਨੋਟ ਕੁੱਲ 45 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਨੁਸਾਰ ਮੁਕਦਮਾ ਦਰਜ ਕਰਕੇ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਪੈਸੇ ਨਾਲ ਕੇਜਰੀਵਾਲ ਲਈ ਪ੍ਰਾਈਵੇਟ ਜੈੱਟ ਦਾ ਪ੍ਰਬੰਧ, ਮਜੀਠੀਆ ਨੇ CM ਮਾਨ ਨੂੰ ਕਿਹਾ ਦਿੱਲੀ ਦਾ ‘ਪਾਇਲਟ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ
NEXT STORY