ਜਲੰਧਰ, (ਵਰੁਣ)- ਚੁਨਮੁਨ ਚੌਕ 'ਚ ਸ਼ੁੱਕਰਵਾਰ ਨੂੰ ਦੋ ਹਾਦਸੇ ਹੋਏ। ਪਹਿਲਾ ਹਾਦਸਾ ਸਕੂਟਰ ਤੇ ਬਾਈਕ ਦਾ ਹੋਇਆ, ਜਿਸ ਵਿਚ ਸਕੂਟਰ ਸਵਾਰ ਨੂੰ ਹੈੱਡ ਇੰਜਰੀ ਹੋਈ ਜਦੋਂਕਿ ਸ਼ਾਮ ਦੇ ਸਮੇਂ ਚੌਕ 'ਤੇ ਰੈੱਡ ਲਾਈਟ ਜੰਪ ਕਰਨ ਦੇ ਚੱਕਰ ਵਿਚ ਤਿੰਨ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ ਤੇ ਜ਼ਬਰਦਸਤ ਹੰਗਾਮਾ ਹੋਇਆ।

ਥਾਣਾ ਨੰ. 6 ਦੇ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਚੁਨਮੁਨ ਚੌਕ 'ਚ ਬਰੇਕ ਨਾ ਹੋਣ ਕਾਰਨ ਤੇਜ਼ ਰਫਤਾਰ ਸਕੂਟਰ ਅੱਗੇ ਜਾ ਰਹੇ ਬਾਈਕ ਨਾਲ ਟਕਰਾ ਗਿਆ। ਹਾਦਸੇ ਵਿਚ ਸਕੂਟਰ ਸਵਾਰ ਸੋਮਨਾਥ ਵਾਸੀ ਗੜ੍ਹਾ ਨੂੰ ਹੈੱਡ ਇੰਜਰੀ ਹੋਈ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਈਕ ਸਵਾਰ ਦੀ ਕੋਈ ਗਲਤੀ ਨਾ ਹੋਣ ਕਾਰਨ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਦੂਜਾ ਹਾਦਸਾ ਸ਼ਾਮ ਦੇ ਸਮੇਂ ਹੋਇਆ। ਜਿਸ ਵਿਚ ਇਕ ਗੱਡੀ ਰੈੱਡ ਲਾਈਟ ਜੰਪ ਕਰਨ ਲੱਗੀ ਤਾਂ ਦੂਜੀ ਗੱਡੀ ਨੇ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਇਕੱਠੀਆਂ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਦੋ ਗੱਡੀਆਂ ਨੂੰ ਕਾਫੀ ਨੁਕਸਾਨ ਪਹੁੰਚਿਆ। ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਹੀਰਾ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ। ਕਾਰ ਚਾਲਕਾਂ ਨੇ ਕੁਝ ਹੰਗਾਮਾ ਵੀ ਕੀਤਾ ਪਰ ਤਿੰਨਾਂ ਕਾਰ ਸਵਾਰਾਂ ਨੇ ਬਾਅਦ ਵਿਚ ਰਾਜ਼ੀਨਾਮਾ ਕਰ ਲਿਆ।
ਪਾਕਿਸਤਾਨ ਨੂੰ ਬਿਨਾਂ ਵਜ੍ਹਾ ਜਾ ਰਹੇ ਦਰਿਆਈ ਪਾਣੀ 'ਤੇ ਖਹਿਰਾ ਨੇ ਚੁੱਕੇ ਸਵਾਲ
NEXT STORY