ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਥਾਣਾ ਸਦਰ ਪੁਲਸ ਵੱਲੋਂ ਲੱੁਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਕੇ 20 ਲੱੁਟੇ ਹੋਏ ਮੋਬਾਇਲਾਂ ਸਮੇਤ 3 ਦਾਤਰ ਤੇ 2 ਮੋਟਰਸਾਈਕਲ ਬਰਾਮਦ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬੰਗਾ ਨਵਨੀਤ ਸਿੰਘ ਮਾਹਲ, ਐੱਸ. ਐੱਚ. ਓ. ਸਦਰ ਰਾਜੀਵ ਪਾਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬੰਗਾ ਤੇ ਇਸ ਦੇ ਨਾਲ ਲੱਗਦੇ ਇਲਾਕੇ ਵਿਚ ਲੁੱਟ-ਖੋਹ ਕਰ ਕੇ ਮੋਬਾਇਲ ਆਦਿ ਖੋਹਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ। ਜਿਸ ਕਾਰਣ ਪੁਲਸ ਪਾਰਟੀਆਂ ਨੂੰ ਇਲਾਕੇ ਵਿਚ ਜਨਰਲ ਚੈਕਿੰਗ ਤੇ ਗਸ਼ਤ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਲਧਾਣਾ ਝਿੱਕਾ ਨਹਿਰ ਪੁਲੀ ’ਤੇ ਮੌਜੂਦ ਸੀ ਤਾਂ ਲੁੱਟ-ਖੋਹ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਅਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਦਰਬਾਰਾ ਸਿੰਘ ਪੱੁਤਰ ਰੇਸ਼ਮ ਸਿੰਘ, ਮਹਿੰਦਰ ਸਿੰਘ ਪੱੁਤਰ ਮੇਜਰ ਸਿੰਘ ਤੇ ਸਿਮਰਨਜੀਤ ਸਿੰਘ ਪੁੱਤਰ ਸੁਖਵਿੰਦਰ ਪਾਲ ਸਾਰੇ ਵਾਸੀ ਮੋਰਾਂਵਾਲੀ ਵੱਜੋਂ ਹੋਈ ਹੈ। ਉਕਤ ਚਾਰਾਂ ਪਾਸੋਂ 20 ਖੋਹੇ ਮੋਬਾਇਲ, ਵਾਰਦਾਤ ਵਿਚ ਵਰਤਣ ਵਾਲੇ 3 ਦਾਤਰ, 2 ਮੋਟਰਸਾਈਕਲ ਬਰਾਮਦ ਹੋਏ। ਉਕਤ ਚਾਰੇ ਮੁਲਜ਼ਮ ਵੱਖ-ਵੱਖ ਥਾਵਾਂ ਤੇ ਹੋਰ ਥਾਣਿਆਂ ਅਧੀਨ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੱੁਕੇ ਹਨ।
ਬੰਗਾ ਸਦਰ ਥਾਣੇ ’ਚ ਮੁਲਜ਼ਮਾਂ ’ਤੇ ਦਰਜ ਹਨ 2 ਮਾਮਲੇ
ਬੰਗਾ ਥਾਣਾ ਸਦਰ ਵਿਚ ਉਕਤ ਵਿਅਕਤੀਆਂ ’ਤੇ 2 ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਉਕਤ ਮੁਲਜ਼ਮਾਂ ਨੂੰ ਅੱਜ ਨਵਾਂਸ਼ਹਿਰ ਵਿਖੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਵੀ ਪਤਾ ਲਾਇਆ ਜਾ ਸਕੇ।
ਸ਼ਰਾਬ ਦਾ ਠੇਕਾ ਲੁੱਟਣ ਵਾਲੇ ਲੁਟੇਰੇ ਗ੍ਰਿਫਤਾਰ
NEXT STORY