ਹੁਸ਼ਿਆਰਪੁਰ (ਰਾਕੇਸ਼)-ਪੁਲਸ ਥਾਣਾ ਸਿਟੀ ਨੇ ਗੈਂਬਲਿੰਗ ਐਕਟ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਬ-ਇੰਸਪੈਕਟਰ ਮਹਾਂਵੀਰ ਸਿੰਘ ਕਮੇਟੀ ਬਾਜ਼ਾਰ ’ਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸੁਨੀਲ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਨੰਗਲ ਸ਼ਹੀਦਾਂ ਥਾਣਾ ਸਦਰ ਅਤੇ ਅਕਾਸ਼ਦੀਪ ਉਰਫ਼ ਮਿੱਕੀ ਪੁੱਤਰ ਜੋਗਿੰਦਰ ਪਾਲ ਵਾਸੀ ਬਸੰਤ ਨਗਰ ਥਾਣਾ ਮਾਡਲ ਟਾਊਨ ਕਸ਼ਮੀਰੀ ਪਕੌੜਿਆਂ ਦੀ ਦੁਕਾਨ ਦੇ ਸਾਹਮਣੇ ਚੌਬਾਰੇ ’ਚ ਖੁੱਲ੍ਹੇਆਮ ਦੜੇ ਸੱਟੇ ਦਾ ਧੰਦਾ ਕਰ ਰਹੇ ਹਨ। ਉਹ ਖਿੜਕੀ ਰਾਹੀਂ ਉੱਚੀ-ਉੱਚੀ ਕਹਿ ਰਹੇ ਹਨ ਕਿ ਜੋ ਵਿਅਕਤੀ ਉਨ੍ਹਾਂ ਦੇ ਕੋਲ 10 ਰੁਪਏ ਦਾ ਦੜਾ ਸੱਟਾ ਲਗਾਏਗਾ, ਉਸ ਦਾ ਨੰਬਰ ਨਿਕਲਣ ’ਤੇ ਉਸ ਨੂੰ 80 ਰੁਪਏ ਦਿੱਤੇ ਜਾਣਗੇ। ਜੇਕਰ ਨੰਬਰ ਨਹੀਂ ਨਿਕਲਦਾ ਤਾਂ ਇਸ ਲਈ ਨਿਵੇਸ਼ ਕੀਤੀ ਰਕਮ ਵਾਪਸ ਨਹੀਂ ਹੋਵੇਗੀ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸਮਾਜ ਲਈ ਖ਼ਤਰਨਾਕ ਹੈ ਬੱਚਿਆਂ ਦੇ ਕੇਕ ’ਤੇ ਬੰਦੂਕ, ਗੋਲ਼ੀਆਂ, ਟੈਂਕ ਤੇ ਤੋਪ ਵਰਗੀਆਂ ਹਿੰਸਕ ਤਸਵੀਰਾਂ
ਹੈੱਡ ਕਾਂਸਟੇਬਲ ਪੁਰਸ਼ੋਤਮ ਲਾਲ ਨੇ ਪਰਚੀ ਲੈਣ ਤੋਂ ਬਾਅਦ ਸੁਨੀਲ ਕੁਮਾਰ ਅਤੇ ਅਕਾਸ਼ਦੀਪ ਕੋਲ ਖੜ੍ਹੇ ਹੋ ਕੇ ਉਨ੍ਹਾਂ ਨੂੰ ਇਸ਼ਾਰਾ ਕੀਤਾ ਤਾਂ ਸਬ-ਇੰਸਪੈਕਟਰ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਦੋਵਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦਾ ਨਾਂ ਪੁੱਛਿਆ, ਪਹਿਲੇ ਨੇ ਆਪਣਾ ਨਾਂ ਸੁਨੀਲ ਕੁਮਾਰ ਅਤੇ ਦੂਜੇ ਨੇ ਆਕਾਸ਼ਦੀਪ ਦੱਸਿਆ। ਸੁਨੀਲ ਕੁਮਾਰ ਦੀ ਤਲਾਸ਼ੀ ਦੌਰਾਨ ਇਕ ਬਾਲ ਪੈੱਨ ਅਤੇ ਇਕ ਗੱਤੇ ਦਾ ਟੁਕੜਾ ਮਿਲਿਆ, ਜਿਸ ’ਤੇ ਦੜਾ-ਸੱਟਾ ਲਿਖਿਆ ਹੋਇਆ ਸੀ। ਉਸ ਦੀ ਜੇਬ ਵਿਚੋਂ 10,710 ਰੁਪਏ ਬਰਾਮਦ ਹੋਏ। ਅਕਾਸ਼ਦੀਪ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ਵਿੱਚੋਂ ਇਕ ਬਾਲ ਪੈੱਨ, ਇਕ ਗੱਤੇ ਦਾ ਟੁਕੜਾ ਅਤੇ 9480 ਰੁਪਏ ਬਰਾਮਦ ਹੋਏ। ਪੁਲਸ ਨੇ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਜੂਆ ਐਕਟ ਤਹਿਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਬਲਬੀਰ ਸਿੰਘ ਟਾਂਡਾ ਬਾਈਪਾਸ ਵਿਖੇ ਮੌਜੂਦ ਸਨ। ਏ. ਐੱਸ. ਆਈ. ਰਾਜਿੰਦਰ ਸਿੰਘ ਅਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਉਨ੍ਹਾਂ ਨੂੰ ਮਿਲੇ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ
ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਮਨੀਸ਼ ਕੁਮਾਰ ਉਰਫ਼ ਮਨੀ ਪੁੱਤਰ ਭਾਰਤ ਭੂਸ਼ਨ ਵਾਸੀ ਗਲੀ ਨੰ: 4 ਗੁਰੂ ਨਾਨਕ ਕਾਲੋਨੀ ਮੁੰਡੀਆ ਕਲਾਂ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਰਿਸ਼ੀ ਨਗਰ ਥਾਣਾ ਸਿਟੀ ਅਤੇ ਵਿਨੋਦ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਨੇੜੇ ਮਹਾਵੀਰ ਮੰਦਰ ਰਾਜਪੁਰਾ ਪੁਲਸ ਥਾਣਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਰਿਸ਼ੀ ਨਗਰ ਥਾਣਾ ਸਿਟੀ ਦੋਵੇਂ ਮਿਲਕੇ ਨਲੋਈਆਂ ਚੌਕ ਵਿਚ ਆਪਣੀ ਕਿਰਾਏ ਦੀ ਦੁਕਾਨ ਦੇ ਬਾਹਰ ਸ਼ਰੇਆਮ ਦੜਾ ਸੱਟੇ ਦਾ ਕੰਮ ਕਰ ਰਹੇ ਹਨ। ਸੂਚਨਾ ਠੋਸ ਹੋਣ ਤੋਂ ਬਾਅਦ ਪੁਲਸ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਵਾਂ ਨੂੰ ਜੜੇ-ਸੱਟੇ ਦਾ ਧੰਦਾ ਚਲਾਉਂਦੇ ਹੋਏ ਕਾਬੂ ਕਰ ਲਿਆ। ਵਿਨੋਦ ਕੁਮਾਰ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੇਬ ’ਚੋਂ ਇਕ ਬਾਲ ਪੈੱਨ, ਇਕ ਛੋਟੀ ਨੋਟ ਬੁੱਕ, 10,180 ਰੁਪਏ ਅਤੇ ਮਨੀਸ਼ ਕੁਮਾਰ ਦੀ ਤਲਾਸ਼ੀ ਲੈਣ ’ਤੇ 3430 ਰੁਪਏ ਬਰਾਮਦ ਕੀਤੇ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਡੇਰੇ ਦੇ ਸੇਵਾਦਾਰ 'ਤੇ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਬਣੂ ਦੁਨੀਆ ਦਾ! ਫਰੈਂਡਸ਼ਿਪ ਤੋਂ ਮਨ੍ਹਾ ਕਰਨ ’ਤੇ ਵਿਦਿਆਰਥਣ ਨੇ ਕਰਵਾਇਆ ਨਾਬਾਲਗ ਵਿਦਿਆਰਥੀਆਂ ’ਤੇ ਹਮਲਾ
NEXT STORY